ਫੀਨਿਕਸ ਦੀਆਂ ਸੰਗਤਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਵ ਮੌਕੇ ਹੋਈਆਂ ਨਤਮਸਤਕ

78
ਗੁਰਦੁਆਰਾ ਸਾਹਿਬ ਫੀਨਿਕਸ ਵਿਖੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਵ ਮੌਕੇ ਕੀਰਤਨ ਕਰਦੇ ਰਾਗੀ ਜੱਥਾ।
Share

ਫੀਨਿਕਸ, 23 ਦਸੰਬਰ (ਹਰਦੀਪ ਸਿੰਘ ਸੋਢੀ ਨਡਾਲਾ/ਪੰਜਾਬ ਮੇਲ)- ਗੁਰਦੁਆਰਾ ਸ੍ਰੀ ਗੁਰੂ ਨਾਨਕ ਦਵਾਰਾ ਸਾਹਿਬ ਫੀਨਿਕਸ ਦੀਆਂ ਸੰਗਤਾਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਦੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ’ਚ ਨਤ ਮਸਤਕ ਹੋਈਆਂ। ਪ੍ਰਸਿੱਧ ਰਾਗੀ ਭਾਈ ਹਰਵਿੰਦਰ ਸਿੰਘ ਦਿੱਲੀ ਵਾਲੇ ਭਾਈ ਹਰਦੀਪ ਸਿੰਘ ਬਿਧੀਚੰਦੀਆ ਜੀ ਦੇ ਜਥਿਆਂ ਵੱਲੋਂ ਕੀਰਤਨ ਅਤੇ ਪਾਠ ਦੀਆਂ ਸੇਵਾਵਾਂ ਨਿਭਾਈਆਂ ਗਈਆਂ। ਭਾਈ ਹਰਵਿੰਦਰ ਸਿੰਘ ਜੀ ਵਲੋਂ ਕੀਰਤਨ ਦੇ ਨਾਲ-ਨਾਲ ਕਥਾ ਦੀ ਸੇਵਾ ਵੀ ਕੀਤੀ ਗਈ, ਜਿਸ ਨੇ ਸਾਰੀ ਸੰਗਤ ਨੂੰ ਮੰਤਰ ਮੁਗਧ ਕਰੀ ਰੱਖਿਆ ਅਤੇ ਸ਼ਹੀਦੀ ਸਾਕੇ ਦੇ ਪ੍ਰਸੰਗ ਨੇ ਕਈਆਂ ਦੀਆਂ ਅੱਖਾਂ ਵੀ ਨਮ ਕੀਤੀਆਂ। ਗੁਰੂਘਰ ਵਲੋਂ ਬੱਚਿਆਂ ਨੂੰ ਕੀਰਤਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੋਣ ਸਦਕਾ ਬੱਚਿਆਂ ਨੇ ਵੀ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਸੰਗਤਾਂ ਵੱਲੋਂ ਕੀਰਤਨ ਕਰਦੇ ਹੋਏ ਗੁਰੂਘਰ ਦੀ ਪ੍ਰਕਿਰਮਾ ਵੀ ਕੀਤੀ ਗਈ। ਦੋ ਭੁਝੰਗੀ ਸਿੰਘ, ਜੋ ਬਹੁਤ ਛੋਟੀ ਆਯੂ ਦੇ ਹਨ, ਨੇ ਖਾਲਸਾਈ ਬਾਣੇ ਅਤੇ ਸ਼ਸ਼ਤਰਾਂ ਨਾਲ ਸੱਜ ਕੇ ਕਵਿਤਾ ਰਾਹੀਂ ਦਸ਼ਮੇਸ਼ ਪਿਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸ਼ਹਾਦਤਾਂ ਭਰਿਆ ਇਤਿਹਾਸ ਸੰਗਤ ਵਿਚ ਪੇਸ਼ ਕੀਤਾ।


Share