PUNJABMAILUSA.COM

ਫਿਲਮ ਲਗਾਨ ‘ਚ ਈਸ਼ਵਰ ਕਾਕਾ ਦਾ ਕਿਰਦਾਰ ਨਿਭਾਉਣ ਵਾਲੇ ਸ਼੍ਰੀਵਲੱਭ ਵਿਆਸ ਦਾ ਦਿਹਾਂਤ

ਫਿਲਮ ਲਗਾਨ ‘ਚ ਈਸ਼ਵਰ ਕਾਕਾ ਦਾ ਕਿਰਦਾਰ ਨਿਭਾਉਣ ਵਾਲੇ ਸ਼੍ਰੀਵਲੱਭ ਵਿਆਸ ਦਾ ਦਿਹਾਂਤ

ਫਿਲਮ ਲਗਾਨ ‘ਚ ਈਸ਼ਵਰ ਕਾਕਾ ਦਾ ਕਿਰਦਾਰ ਨਿਭਾਉਣ ਵਾਲੇ ਸ਼੍ਰੀਵਲੱਭ ਵਿਆਸ ਦਾ  ਦਿਹਾਂਤ
January 07
12:42 2018

ਮੁੰਬਈ, 7 ਜਨਵਰੀ (ਪੰਜਾਬ ਮੇਲ)- ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਫਿਲਮ ‘ਲਗਾਨ’ ਦੇ ਹਰ ਇਕ ਕਿਰਦਾਰ ਨੇ ਲੋਕਾਂ ਦੇ ਦਿੱਲਾਂ ‘ਚ ਰਾਜ ਕੀਤਾ ਸੀ। ਇਨ੍ਹਾਂ ‘ਚੋਂ ਇਕ ਕਿਰਦਾਰ ਸੀ ਈਸ਼ਵਰ ਕਾਕਾ ਦਾ, ਜਿਸਨੂੰ ਸ਼੍ਰੀਵਲੱਭ ਵਿਆਸ ਨੇ ਨਿਭਾਇਆ ਸੀ। ਲੰਬੀ ਬੀਮਾਰੀ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਦਰਸਅਲ, 8 ਸਾਲ ਪਹਿਲਾਂ ਸ਼੍ਰੀਵਲੱਭ ਵਿਆਸ ਲਕਵੇ ਦਾ ਸ਼ਿਕਾਰ ਹੋਏ ਸਨ। ਆਰਥਿਕ ਤੰਗੀ ਅਤੇ ਇਲਾਜ ਦੇ ਚਲਦੇ ਉਨ੍ਹਾਂ ਨੂੰ ਜੈਸੇਲਮੇਰ ਤੋਂ ਜੋਧਪੂਰ ਸ਼ਿਫਟ ਕੀਤਾ ਗਿਆ ਸੀ।
ਉਨ੍ਹਾਂ ਦੀ ਪਤਨੀ ਸ਼ੋਭਾ ਵਿਆਸ ਮੁਤਾਬਕ ਉਨ੍ਹਾਂ ਦੀ ਮਦਦ ਲਈ ਉਸ ਸਮੇਂ ਬਾਲੀਵੁੱਡ ਅਤੇ ਟੀ. ਵੀ. ਜਗਤ ਵਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਆਮਿਰ ਖਾਨ ਨੇ ਆਰਥਿਕ ਰੂਪ ਨਾਲ ਸਾਡੀ ਬਹੁਤ ਮਦਦ ਕੀਤੀ ਹੈ। ਉਨ੍ਹਾਂ ਦੀ ਮਦਦ ਨਾਲ ਅਸੀਂ ਜੈਪੂਰ ‘ਚ 3 ਬੈੱਡਰੂਮ ਦੇ ਮਕਾਨ ‘ਚ ਰਹਿ ਰਹੇ ਹਾਂ। ਆਮਿਰ ਮੇਰੀ ਬੇਟੀਆਂ ਦੀ ਸਕੂਲ ਫੀਸ ਅਤੇ ਸ਼੍ਰੀਵਲੱਭ ਦੀ ਦਵਾਈਆਂ ਦਾ ਖਰਚਾ ਵੀ ਦਿੰਦੇ ਸਨ। ਆਮਿਰ ਤੋਂ ਇਲਾਵਾ ਇਸ ਮੁਸ਼ਕਿਲ ਸਮੇਂ ‘ਚ ਅਭਿਨੇਤਾ ਇਮਰਾਨ ਖਾਨ ਅਤੇ ਮਨੋਜ ਵਾਜਪਾਈ ਨੇ ਸ਼੍ਰੀਵਲੱਭ ਵਿਆਸ ਦੀ ਬਹੁਤ ਮਦਦ ਕੀਤੀ ਸੀ। ਹਾਲਾਕਿ ਹੁਣ ਤੱਕ ਰਾਜ ਸਰਕਾਰ ਅਤੇ ਕਲਾ ਜਗਤ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ।
ਦੱਸਣਯੋਗ ਹੈ ਕਿ ਅਕਤੂਬਰ 2008 ‘ਚ ਸ਼੍ਰੀਵਲੱਭ ਗੁਜਰਾਤ ਦੇ ਰਾਜਪੀਪਲਾ ‘ਚ ਭੋਜਪੂਰੀ ਫਿਲਮ ਦੀ ਸ਼ੂਟਿੰਗ ਦੌਰਾਨ ਹੋਟਲ ਦੇ ਬਾਥਰੂਮ ‘ਚ ਡਿੱਗ ਗਏ ਸਨ। ਸਿਰ ‘ਤੇ ਡੁੰਘੀ ਸੱਟ ਲੱਗਣ ਕਰਕੇ ਉਹ ਬੇਹੋਸ਼ ਹੋ ਗਏ। ਇਸ ਘਟਨਾ ਤੋਂ ਬਾਅਦ ਟੀਮ ਮੈਬਰ ਜਲਦ ਹੀ ਉਨ੍ਹਾਂ ਨੂੰ ਲੈ ਕੇ ਵਡੋਦਰਾ ਰਵਾਨਾ ਹੋ ਗਏ। ਉੱਥੇ ਦੇ ਇਕ ਹਸਪਤਾਲ ‘ਚ ਉਨ੍ਹਾਂ ਦੇ ਸਿਰ ਦਾ ਆਪਰੇਸ਼ਨ ਕੀਤਾ ਗਿਆ। ਆਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਹ ਖਤਰੇ ‘ਚੋਂ ਬਾਹਰ ਸਨ।
ਫਿਲਮੀ ਕਰੀਅਰ ਦੌਰਾਨ ਸ਼੍ਰੀਵਲੱਭ ਕੇਤਨ ਮਹਿਤਾ ਦੀ ‘ਸਰਦਾਰ’, ਸ਼ਾਹਰੁਖ ਖਾਨ ਨਾਲ ‘ਮਾਇਆ ਮੇਮ ਸਾਬ੍ਹ’, ‘ਵੈੱਲਕਮ ਟੂ ਸੱਜਨਪੂਰ’, ‘ਸਰਫਰੋਸ਼’, ‘ਲਗਾਨ’, ‘ਬੰਟੀ ਔਰ ਬਬਲੀ’, ‘ਚਾਂਦਨੀ ਬਾਰ’ ਸਮੇਤ ਕਰੀਬ 60 ਫਿਲਮਾਂ ‘ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ‘ਆਹਟ’, ‘ਸੀ. ਆਈ. ਡੀ.’, ‘ਕੈਪਟਨ ਵਿਊਮ’ ਵਰਗੇ ਟੀ. ਵੀ. ਸ਼ੋਅਜ਼ ‘ਚ ਕੰਮ ਕਰ ਚੁੱਕੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article