ਫਿਲਮ ਅਦਾਕਾਰਾ ਸੁਮਿਤਾ ਸਾਨਿਆਲ ਦਾ ਦੇਹਾਂਤ

July 10
05:08
2017
ਕੋਲਕਾਤਾ, 9 ਜੁਲਾਈ (ਪੰਜਾਬ ਮੇਲ)- ਅਦਾਕਾਰਾ ਸੁਮਿਤਾ ਸਾਨਿਆਲ, ਜਿਨ੍ਹਾਂ ਨੇ ਫਿਲਮ ‘ਆਨੰਦ’ ਅਤੇ ਸਤਿਆਜੀਤ ਰੇਅ ਦੀ ਫਿਲਮ ‘ਨਾਇਕ’ ਵਿੱਚ ਭੂਮਿਕਾ ਨਿਭਾਈ ਸੀ, ਦਾ ਅੱਜ ਇਥੇ ਆਪਣੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਬਿਰਧ ਅਵਸਥਾ ਨਾਲ ਸਬੰਧ ਮਰਜ਼ਾਂ ਤੋਂ ਪੀੜਤ 71 ਸਾਲਾ ਅਦਾਕਾਰਾ ਦੀ ਸਵੇਰੇ ਸਾਢੇ ਕੁ ਦਸ ਵਜੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।