ਫਿਨੀਕਸ ਵਿਚ ਗੋਲੀਬਾਰੀ, 1 ਦੀ ਮੌਤ

215
Share

ਲਾਸ ਏਂਜਲਸ, 22 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਐਰਿਜ਼ੋਨਾ ਸੂਬੇ ਦੀ ਰਾਜਧਾਨੀ ਫੀਨਿਕਸ ਸ਼ਹਿਰ ਵਿਚ ਇੱਕ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿਚ ਘੱਟ ਤੋਂ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਲੋਕ ਜ਼ਖਮੀ ਹੋ ਗਏ।

ਸਮਾਚਾਰ ਏਜੰਸੀ  ਸਿੰਹੁਆ ਮੁਤਾਬਕ, ਫੀਨਿਕਸ ਪੁਲਿਸ ਦੇ ਬੁਲਾਰੇ ਸਾਰਜੈਂਟ ਐਨ ਜਸਟਸ ਨੇ ਮੀਡੀਆ ਨੂੰ ਕਿਹਾ ਕਿ ਅਧਿਕਾਰੀਆਂ ਨੂੰ  ਸਵੇਰੇ ਕਰੀਬ ਸਾਢੇ ਪੰਜ ਵਜੇ 35ਵੀਂ ਐਵਨਿਊ ਅਤੇ ਅਰਲ ਡਰਾਈਵ ਦੇ ਕੋਲ ਇੱਕ ਖਾਲੀ ਇਮਾਰਤ ਵਿਚ ਬੁਲਾਇਆ ਗਿਆ ਜਦ ਅਧਿਕਾਰੀ ਉਥੇ ਪੁੱਜੇ ਤਾਂ ਗੋਲੀ ਨਾਲ ਜ਼ਖਮੀ ਲੜਕੀ ਮਿਲੀ।
ਹਸਪਤਾਲ ਲਿਜਾਣ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦੀ ਉਮਰ 17 ਤੋਂ 20 ਸਾਲ ਦੇ ਵਿਚ ਹੈ। ਗੋਲੀ  ਲੱਗਣ ਨਾਲ ਜ਼ਖਮੀ ਹੋਏ ਚਾਰ  ਹੋਰ ਲੋਕਾਂ ਨੂੰ ਨਜ਼ਦੀਕੀ ਹਸਪਤਾਲ ਭਰਤੀ ਕਰਾਇਆ ਗਿਆ। ਪੁਲਿਸ ਮੁਤਾਬਕ ਗੋਲੀਬਾਰੀ ਖਾਲੀ ਇਮਾਰਤ ਦੇ ਅੰਦਰ ਇੱਕ  ਪਾਰਟੀ ਦੌਰਾਨ ਹੋਈ ਅਤੇ ਉਨ੍ਹਾਂ ਲੋਕਾਂ ਨੂੰ ਉਥੇ ਰਹਿਣ ਦੀ ਆਗਿਆ ਨਹੀਂ ਸੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਤੋਂ ਪਹਿਲਾਂ ਅਮਰੀਕਾ ਦੇ ਵਿਸਕੌਨਸਿਨ ਸੂਬੇ ਦੇ ਵਵਾਤੋਸਾ ਦੇ ਕੋਲ ਇੱਕ ਮੌਲ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ਵਿਚ ਅੱਠ ਲੋਕ ਜ਼ਖਮੀ ਹੋ ਗਏ ਸਨ। ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਵਵਾਤੋਸਾ ਦੇ ਪੁਲਿਸ ਮੁਖੀ ਬੈਰੀ ਵੈਬਰ ਨੇ ਕਿਹਾ ਕਿ ਜਾਂਚਕਰਤਾ ਮੇਫੇਅਰ ਮਾਲ ਵਿਚ ਹੋਈ ਗੋਲੀਬਾਰੀ ਦੇ ਸ਼ੱਕੀ ਮੁਲਜ਼ਮ ਦੀ ਪਛਾਣ ਕਰਨ ਵਿਚ ਜੁਟੇ ਹਨ।
ਬੈਰੀ ਨੇ ਕਿਹਾ ਕਿ ਮੁਢਲੇ ਬਿਆਨਾਂ ਵਿਚ ਪਤਾ ਚਲਦਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ 20 ਤੋਂ 30 ਸਾਲ ਦਾ ਵਿਅਕਤੀ ਹੈ। ਪੁਲਿਸ ਮੁਖੀ ਨੇ ਦੱਸਿਆ ਕਿ 8  ਜਣਿਆਂ ਨੂੰ ਹਸਪਤਾਲ ਪਹੁੰਚਾਇਆ ਹੈ।  ਫਿਲਹਾਲ ਜ਼ਖਮੀਆਂ ਦਾ ਇਲਾਜ ਜਾਰੀ ਹੈ। ਦੱਸਦੇ ਚਲੀਏ ਕਿ ਅਜਿਹੀ ਇੱਕ ਵਾਰਦਾਤ ਕੁੱਝ ਦਿਨ ਪਹਿਲਾਂ ਹਿਊਸਟਨ ਵਿਚ ਵੀ ਵਾਪਰੀ ਸੀ


Share