ਫਾਕਸ ਚੈਨਲ ਪੋਲ : ਰਾਸ਼ਟਰਪਤੀ ਚੋਣ ਲਈ ਬਿਡੇਨ ਨੂੰ ਬੜਤ

65
Share

ਵਾਸ਼ਿੰਗਟਨ, 23 ਮਈ (ਪੰਜਾਬ ਮੇਲ)- ਫਾਕਸ ਨਿਊਜ਼ ਨੇ ਨਵੰਬਰ ਮਹੀਨੇ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਇੱਕ ਪੋਲ ਜਾਰੀ ਕੀਤਾ ਹੈ। ਜਿਸ ਵਿਚ ਡੈਮੋਕਰੇਟਿਕ ਦਾਅਵੇਦਾਰ ਜੋਅ ਬਿਡੇਨ ਨੂੰ ਟਰੰਪ ਦੇ ਮੁਕਾਬਲੇ 8 ਅੰਕਾਂ ਦੀ ਬੜਤ ਦਿਖਾਈ ਗਈ ਹੈ।

ਦੱਸ ਦੇਈਏ ਕਿ  ਮੌਜੂਦਾ ਸਮੇਂ ਵਿਚ ਅਮਰੀਕਾ ਕੋਰੋਨਾ ਵਾਇਰਸ  ਮਹਾਮਾਰੀ ਦੇ ਪ੍ਰਕੋਪ ਅਤੇ ਆਰਥਿਕ ਸੰਕਟ ਤੋਂ ਲੰਘ ਰਿਹਾ ਹੈ। ਟਰੰਪ ਨੇ ਫਾਕਸ ਨਿਊਜ਼ ਦੇ ਪੋਲ ਨੂੰ ਲੈ ਕੇ ਲਗਭਗ ਇੱਕ ਦਰਜਨ ਟਵੀਟ ਕਰ ਦਿੱਤੇ। ਇਸ ਦੌਰਾਨ ਟਰੰਪ ਨੇ ਫਾਕਸ ਨਿਊਜ਼ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇੱਕ ਨਿਊਜ਼ ਚੈਨਲ ਹੈ ਜੋ ਸਭ ਤੋਂ ਜ਼ਿਆਦਾ ਜੋਅ ਬਿਡੇਨ ਦੇ ਲਈ ਸਮਰਪਿਤ ਹੈ। ਪੋਲ ਕਾਰਨ ਭੜਕੇ ਟਰੰਪ ਨੇ ਫਾਕਸ ਨਿਊਜ਼ ਦੇ ਪੋਲ ਕਰਤਾ ਨੂੰ ਫਰਜ਼ੀ ਦੱਸ ਦਿੱਤਾ। ਉਨ੍ਹਾਂ ਨੇ ਟਵੀਟ ਵਿਚ ਵਿਚ ਕਿਹਾ ਕਿ ਫਾਕਸ ਨਿਊਜ਼ ਨੂੰ ਅਪਣੇ ਫਰਜ਼ੀ ਪੋਲ ਕਰਾਉਣ ਵਾਲੇ ਵਿਅਕਤੀ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ। ਟਰੰਪ ਨੇ ਇਸ ਵਿਚ ਇਹ ਵੀ ਕਿਹਾ ਕਿ ਫਾਕਸ ਚੈਨਲ ਦਾ ਪੋਲ ਕਦੇ ਵੀ ਸਹੀ ਨਹੀਂ ਰਿਹਾ।


Share