ਫਾਈਜ਼ਰ ਆਪਣੀ ਕੋਰੋਨਾ ਵੈਕਸੀਨ ਦੁਨੀਆ ਭਰ ‘ਚ ਪਹੁੰਚਾਉਣ ਲਈ ਚਲਾ ਰਹੀ ਹੈ ਚਾਰਟਰਡ ਫਲਾਈਟਾਂ

84
Share

-ਵੈਕਸੀਨ ਦੇ ਪਹਿਲੇ ਬੈਚ ਨੂੰ ਅਮਰੀਕਾ ਤੇ ਜਰਮਨੀ ‘ਚ ਬਣਾਏ ਗੋਦਾਮ ‘ਚ ਕਰੇਗੀ ਸਟੋਰ
ਵਾਸ਼ਿੰਗਟਨ, 30 ਨਵੰਬਰ (ਪੰਜਾਬ ਮੇਲ)- ਅਮਰੀਕਾ ਵਿਚ ਫਾਈਜ਼ਰ ਆਪਣੀ ਕੋਰੋਨਾ ਵੈਕਸੀਨ ਦੁਨੀਆ ਭਰ ਵਿਚ ਪਹੁੰਚਾਉਣ ਲਈ ਚਾਰਟਰਡ ਫਲਾਈਟਾਂ ਚਲਾ ਰਹੀ ਹੈ। ਯੂਨਾਈਟਿਡ ਏਅਰਲਾਇੰਸ ਨੇ ਸ਼ੁੱਕਰਵਾਰ ਤੋਂ ਇਨ੍ਹਾਂ ਉਡਾਣਾਂ ਦੀ ਸ਼ੁਰੂਆਤ ਕੀਤੀ। ਵਾਲ ਸਟ੍ਰੀਟ ਜਨਰਲ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ, ਫਾਈਜ਼ਰ ਵੈਕਸੀਨ ਦੇ ਪਹਿਲੇ ਬੈਚ ਨੂੰ ਮਿਸ਼ੀਗਨ ਅਤੇ ਵਿਸਕਾਂਸਿਨ ਦੇ ਗੋਦਾਮਾਂ ਵਿਚ ਸਟੋਰ ਕਰੇਗੀ। ਉਥੇ, ਬੈਲਜ਼ੀਅਮ ਅਤੇ ਜਰਮਨੀ ਵਿਚ ਵੀ ਇਸ ਨੂੰ ਸਟੋਰ ਕੀਤਾ ਜਾਵੇਗਾ।
ਜੇਕਰ ਵੈਕਸੀਨ ਨੂੰ ਸਰਕਾਰੀ ਮਨਜ਼ੂਰੀ ਮਿਲਦੀ ਹੈ, ਤਾਂ ਉਸ ਨੂੰ ਤੇਜ਼ੀ ਨਾਲ ਦੁਨੀਆਂ ਦੇ ਹਰ ਹਿੱਸੇ ਤੱਕ ਪਹੁੰਚਾਉਣ ਲਈ ਚਾਰਟਰਡ ਫਲਾਈਟਾਂ ਜ਼ਰੂਰੀ ਹਨ। ਫਾਈਜ਼ਰ ਨੇ ਅਮਰੀਕਾ ‘ਚ ਵੈਕਸੀਨ ਦੀ ਰਜਿਸਟ੍ਰੇਸ਼ਨ ਲਈ ਵੀ ਅਪਲਾਈ ਕਰ ਦਿੱਤਾ ਹੈ।


Share