ਫਲੋਰੀਡਾ ਅਤੇ ਪੈੱਨਸਿਲਵੇਨੀਆ ਸਮੇਤ ਚਾਰ ਰਾਜਾਂ ਦੇ ਡੈਮੋਕ੍ਰੈਟਿਕ ਵੋਟਰਾਂ ਨੂੰ ਆਏ ਧਮਕੀ ਭਰੇ ਈ-ਮੇਲ

422
Share

ਫਲੋਰੀਡਾ, 22 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਫਲੋਰੀਡਾ ਅਤੇ ਪੈੱਨਸਿਲਵੇਨੀਆ ਸਮੇਤ ਘੱਟੋ-ਘੱਟ ਚਾਰ ਰਾਜਾਂ ਦੇ ਡੈਮੋਕ੍ਰੈਟਿਕ ਵੋਟਰਾਂ ਨੂੰ ਧਮਕੀ ਭਰੇ ਈ-ਮੇਲ ਆਏ ਹਨ। ਇਹਨਾਂ ਵਿਚ ਕਿਹਾ ਗਿਆ ਹੈ,”ਜੇਕਰ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੱਖ ਵਿਚ ਵੋਟ ਨਹੀਂ ਕਰਨਗੇ ਤਾਂ ਉਹਨਾਂ ਨੂੰ ਦੇਖ ਲਿਆ ਜਾਵੇਗਾ।” ਮੰਨਿਆ ਜਾ ਰਿਹਾ ਹੈ ਕਿ ਇਹ ਈ-ਮੇਲ ਸੱਜੇ ਵਿੰਗ ਸਬੰਧੀ ਸਮੂਹ ਨੇ ਭੇਜੀ ਹੈ। ਵੋਟਰਾਂ ਨੂੰ ਧਮਕਾਉਣ ਲਈ ਸਮੂਹ ਨੇ ਸੰਭਵ ਤੌਰ ‘ਤੇ ਰਾਜ ਵੋਟਰ ਰਜਿਸਟ੍ਰੇਸ਼ਨ ਸੂਚੀ ਤੋਂ ਪਤੇ ਲਏ ਹਨ, ਜਿਸ ਵਿਚ ਵੋਟਰਾਂ ਦੇ ਪਾਰਟੀ ਨਾਲ ਸੰਬੰਧ ਦੇ ਨਾਲ ਈ-ਮੇਲ ਪਤੇ ਵੀ ਦਰਜ ਹੁੰਦੇ ਹਨ। ਈ-ਮੇਲ ਭੇਜਣ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਉਹ ਜਾਣਦੇ ਹਨ ਕਿ ਉਹ ਵੋਟਰ ਕਿਸ ਉਮੀਦਵਾਰ ਦੇ ਪੱਖ ਵਿਚ ਵੋਟ ਕਰੇਗਾ। ਸੰਘੀ ਅਧਿਕਾਰੀ ਲੰਬੇ ਸਮੇਂ ਤੋਂ ਅਜਿਹੀ ਸੰਭਾਵਨਾ ਨੂੰ ਲੈ ਕੇ ਚਿਤਾਵਨੀ ਦੇ ਰਹੇ ਸਨ ਕਿਉਂਕਿ ਰਜਿਸਟ੍ਰੇਸ਼ਨ ਸੂਚੀ ਹਾਸਲ ਕਰਨਾ ਮੁਸ਼ਕਲ ਨਹੀਂ ਹੈ। ਧਮਕੀ ਭਰੇ ਈ-ਮੇਲ ਮਿਲਣ ਦੇ ਬਾਅਦ ਗ੍ਰਹਿ ਸੁਰੱਖਿਆ ਦੇ ਸੀਨੀਅਰ ਚੋਣ ਅਧਿਕਾਰੀ ਕ੍ਰਿਸਟੋਫਰ ਕ੍ਰੇਬਸ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ,”ਇਹਨਾਂ ਈ-ਮੇਲ ਨੂੰ ਧਮਕਾਉਣ ਅਤੇ ਸਾਡੀਆਂ ਚੋਣਾਂ ਦੇ ਪ੍ਰਤੀ ਅਮਰੀਕੀ ਵੋਟਰਾਂ ਦੇ ਵਿਸ਼ਵਾਸ ਨੂੰ ਘੱਟ ਕਰਨ ਕਰਨ ਲਈ ਭੇਜਿਆ ਗਿਆ ਹੈ।


Share