ਫਲੋਰਿਡਾ ਦੀ ਅਨਾਸਤਾਸੀਜਾ ਜ਼ੋਲੋਟਿਕ ਨੇ ਜਿੱਤਿਆ ਮਹਿਲਾ ਤਾਈਕਵਾਂਡੋ ਵਿੱਚ ਗੋਲਡ ਮੈਡਲ

197
Share

ਫਰਿਜ਼ਨੋ, 26 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਅਨਾਸਤਾਸੀਜਾ ਜ਼ੋਲੋਟਿਕ ਨੇ ਟੋਕੀਓ ਉਲੰਪਿਕ ਵਿੱਚ ਐਤਵਾਰ ਨੂੰ ਰੂਸ ਦੀ ਐਥਲੀਟ ਟੈਟਿਨਾ ਮਿਨੀਨਾ ਨੂੰ 25-17 ਨਾਲ ਹਰਾ ਕੇ 57 ਕਿਲੋਗਰਾਮ ਮਹਿਲਾ ਤਾਈਕਵਾਂਡੋ ਵਿੱਚ ਪਹਿਲਾ ਗੋਲਡ ਮੈਡਲ ਜਿੱਤਿਆ ਹੈ। ਫਲੋਰਿਡਾ ਦੀ ਰਹਿਣ ਵਾਲੀ 18 ਸਾਲ ਦੀ ਜ਼ੋਲੋਟਿਕ ਦਾ ਬਚਪਨ ਤੋਂ ਓਲੰਪਿਕ ਚੈਂਪੀਅਨ ਬਨਣ ਦਾ ਸੁਪਨਾ ਸੀ ਅਤੇ ਇਸ ਲਈ ਉਸਨੂੰ ਸਿਰਫ ਇੱਕ ਮੌਕੇ ਦੀ ਜ਼ਰੂਰਤ ਸੀ। ਓਲੰਪਿਕ ਤਾਈਕਵਾਂਡੋ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਜ਼ੋਲੋਟਿਕ ਸਿਰਫ ਚੌਥੀ ਅਮਰੀਕੀ ਅਤੇ ਦੂਜੀ ਔਰਤ ਐਥਲੀਟ ਹੈ। ਇਸ ਤੋਂ ਪਹਿਲਾਂ ਸਟੀਵਨ ਲੋਪੇਜ਼ ਨੇ ਪੁਰਸ਼ ਤਾਈਕਵਾਂਡੋ ਵਿੱਚ ਅਮਰੀਕਾ ਲਈ ਪਿਛਲੇ ਸਿਰਫ ਦੋ ਓਲੰਪਿਕ ਮੈਡਲ ਜਿੱਤੇ ਹਨ। ਟੋਕੀਓ ਉਲੰਪਿਕ ਦੇ ਮਹਿਲਾ ਤਾਈਕਵਾਂਡੋ ਦੇ ਫਾਈਨਲ ਵਿੱਚ ਜ਼ੋਲੋਟਿਕ ਅਤੇ ਮਿਨੀਨਾ ਵਿਚਕਾਰ ਮੁਕਾਬਲਾ ਕਾਫੀ ਸਖਤ ਸੀ। ਦੋਵਾਂ ਨੇ ਪਹਿਲੇ ਰਾਊਂਡ ਵਿੱਚ ਉੱਚ ਸਕੋਰ ਪ੍ਰਾਪਤ ਕੀਤੇ ਅਤੇ ਦੂਜੇ ਵਿੱਚ ਵੀ ਸਖਤ ਟੱਕਰ ਦਿੱਤੀ, ਪਰ ਜ਼ੋਲੋਟਿਕ ਨੇ ਆਪਣੀ ਰੂਸੀ ਵਿਰੋਧੀ ਨੂੰ ਅੰਤਿਮ ਰਾਊਂਡ ਵਿੱਚ ਪਛਾੜ ਕੇ ਸੋਨੇ ਦਾ ਮੈਡਲ ਆਪਣੇ ਗਲ ਪਾਇਆ ਅਤੇ ਅਮਰੀਕਾ ਦਾ ਨਾਮ ਰੌਸ਼ਨ ਕੀਤਾ।

Share