ਫਲੋਰਿਡਾ ’ਚ ਪੁਲਿਸ ਤੇ ਸ਼ੱਕੀ ਵਿਚਾਲੇ ਗੋਲੀਬਾਰੀ ਦੌਰਾਨ ਦੋ ਪੁਲਿਸ ਅਫਸਰ ਜ਼ਖਮੀ

229
Share

ਸੈਕਰਾਮੈਂਟੋ, 24 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਡੋਰਲ, ਫਲੋਰਿਡਾ ’ਚ ਹੋਈ ਗੋਲੀਬਾਰੀ ਦੌਰਾਨ ਦੋ ਪੁਲਿਸ ਅਫਸਰ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਗੋਲੀਬਾਰੀ ਦੀ ਘਟਨਾ ਮਿਆਮੀ ਡੇਡ ਪੁਲਿਸ ਸਟੇਸ਼ਨ ਦੇ ਬਾਹਰਵਾਰ ਵਾਪਰੀ। ਡੋਰਲ ਪੁਲਿਸ ਵਿਭਾਗ ਦੇ ਬੁਲਾਰੇ ਰੇਵ ਵਲਡਸ ਨੇ ਕਿਹਾ ਹੈ ਕਿ ਪੁਲਿਸ ਤੇ ਸ਼ੱਕੀ ਵਿਅਕਤੀ ਵਿਚਾਲੇ ਹੋਏ ਗੋਲੀਆਂ ਦੇ ਵਟਾਂਦਰੇ ਦੌਰਾਨ ਸ਼ੱਕੀ ਵਿਅਕਤੀ ਮਾਰਿਆ ਗਿਆ। ਮਾਰੇ ਗਏ ਸ਼ੱਕੀ ਵਿਅਕਤੀ ਦੀ ਪਛਾਣ 25 ਸਾਲਾ ਯੋਰਡੈਨੀ ਰੋਡਰਿਗਜ਼ ਪਰੇਜ਼ ਵਜੋਂ ਹੋਈ ਹੈ। ਵਲਡਸ ਨੇ ਕਿਹਾ ਕਿ ਜ਼ਖਮੀ ਪੁਲਿਸ ਅਫਸਰਾਂ ਦੀ ਹਾਲਤ ਵਿਚ ਸੁਧਾਰ ਆ ਰਿਹਾ ਹੈ ਤੇ ਉਹ ਖਤਰੇ ਤੋਂ ਬਾਹਰ ਹਨ।

Share