ਫਲੋਰਿਡਾ ’ਚ ਗੋਲੀਬਾਰੀ ’ਚ ਐੱਫ.ਬੀ.ਆਈ. ਦੇ ਦੋ ਏਜੰਟ ਹਲਾਕ

76
Share

ਸਨਰਾਈਜ਼, 3 ਫਰਵਰੀ (ਪੰਜਾਬ ਮੇਲ)- ਫਲੋਰਿਡਾ ’ਚ ਗੋਲੀਬਾਰੀ ਦੌਰਾਨ ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ ਦੇ ਦੋ ਏਜੰਟ ਮਾਰੇ ਗਏ ਅਤੇ ਤਿੰਨ ਜ਼ਖ਼ਮੀ ਹੋ ਗਏ। ਫੈਡਰਲ ਏਜੰਟ ਬੱਚਿਆਂ ਖ਼ਿਲਾਫ਼ ਹਿੰਸਕ ਅਪਰਾਧ ਦੇ ਮਾਮਲੇ ’ਚ ਇੱਕ ਘਰ ਦੀ ਤਲਾਸ਼ੀ ਲੈਣ ਗਏ ਸਨ। ਐੱਫ.ਬੀ.ਆਈ. ਨੇ ਕਿਹਾ ਕਿ ਜਵਾਬੀ ਗੋਲੀਬਾਰੀ ਵਿਚ ਇੱਕ ਸ਼ੱਕੀ ਵੀ ਮਾਰਿਆ ਗਿਆ। ਇਸ ਗੋਲੀਬਾਰੀ ਮਗਰੋਂ ਆਲੇ-ਦੁਆਲੇ ਦੇ ਖੇਤਰ ਵਿਚ ਭਾਰੀ ਗਿਣਤੀ ਵਿਚ ਪੁਲਿਸ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਹਾਲੇ ਵੀ ਇੱਕ ਸ਼ੱਕੀ ਘਰ ’ਚ ਛੁਪਿਆ ਹੋਣ ਦੀ ਰਿਪੋਰਟ ਹੈ।


Share