ਫਰਜ਼ ਪ੍ਰਤੀ ਇਮਾਨਦਾਰ ਤੇ ਜ਼ਿੰਮੇਵਾਰ ਵਿਅਕਤੀ ਨੇ ਜੱਜ ਜਗਦੀਪ ਸਿੰਘ

ਚੰਡੀਗੜ੍ਹ, 30 ਅਗਸਤ (ਪੰਜਾਬ ਮੇਲ)- ਸੀ.ਬੀ.ਆਈ. ਜੱਜ ਜਗਦੀਪ ਸਿੰਘ, ਜਿਨ੍ਹਾਂ ਨੇ 25 ਅਗਸਤ ਦਿਨ ਸ਼ੁੱਕਰਵਾਰ ਕਰੀਬ 3 ਵਜੇ ਇਕ ਇਤਿਹਾਸਿਕ ਫੈਸਲਾ ਦਿੰਦੇ ਹੋਏ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਫੈਸਲਾ ਸੁਣਾਇਆ ਸੀ। ਸਾਧਵੀ ਯੋਨ ਸ਼ੋਸ਼ਣ ਮਾਮਲੇ ‘ਚ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਵਾਲੇ ਜੱਜ ਜਗਦੀਪ ਸਿੰਘ ‘ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਸਨ ਪਰ ਜਗਦੀਪ ਸਿੰਘ ਨੇ ਮੁੜ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਬਲਾਤਕਾਰੀ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ।
ਜਗਦੀਪ ਸਿੰਘ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਰਹਿਣ ਵਾਲੇ ਹਨ। 2000 ‘ਚ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਪੂਰੀ ਕਰਕੇ 2000 ਤੋਂ ਲੈ ਕੇ 2012 ਤੱਕ ਪੰਜਾਬ-ਹਰਿਆਣਾ ਹਾਈ ਕੋਰਟ ‘ਚ ਇਕ ਵਕੀਲ ਵੱਜੋਂ ਸਿਵਲ ‘ਤੇ ਫੌਜਦਾਰੀ ਖੇਤਰ ‘ਚ ਆਪਣੀਆਂ ਸੇਵਾਵਾਂ ਦਿੱਤੀਆਂ। 2012 ‘ਚ ਜਗਦੀਪ ਸਿੰਘ ਨੇ ਬਤੌਰ ਜੱਜ ਸੋਨੀਪਤ ਤੋਂ ਸ਼ੁਰੂਆਤ ਕੀਤੀ ਅਤੇ ਫਿਰ ਉਨ੍ਹਾਂ ਨੂੰ ਸੀ.ਬੀ.ਆਈ. ਕੋਰਟ ਦੇ ਜੱਜ ਦੀ ਜ਼ਿੰਮੇਵਾਰੀ ਸੰਭਾਲੀ ਗਈ। ਜਗਦੀਪ ਸਿੰਘ ਦੀ ਈਮਾਨਦਾਰੀ ਅਤੇ ਫਰਜ਼ ਪ੍ਰਤੀ ਜ਼ਿੰਮੇਵਾਰੀ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ ਵੀ ਉਨ੍ਹਾਂ ਦੀ ਖੂਬ ਸ਼ਲਾਘਾ ਕੀਤੀ।
ਕਾਨੂੰਨੀ ਦਾਅ-ਪੇਚਾਂ ਦੇ ਮਾਹਿਰ ਜਗਦੀਪ ਸਿੰਘ ਅਸਲ ਜ਼ਿੰਦਗੀ ‘ਚ ਵੀ ਕਿਸੇ ਹੀਰੋ ਤੋਂ ਘੱਟ ਨਹੀਂ ਹਨ।
2016 ‘ਚ ਇਕ ਸੜਕ ਹਾਦਸੇ ਦੌਰਾਨ ਜ਼ਖਮੀ ਹੋਏ 4 ਲੋਕਾਂ ਦੀ ਜ਼ਿੰਦਗੀ ਬਚਾ ਕੇ ਜਗਦੀਪ ਸਿੰਘ ਨੇ ਮਾਨਵਤਾ ਦੀ ਉਦਾਹਰਣ ਪੇਸ਼ ਕੀਤੀ। ਜਗਦੀਪ ਸਿੰਘ ਨੇ ਐਬੂਲੈਂਸ ਦੀ ਉਡੀਕ ਕੀਤੇ ਬਿਨਾਂ ਆਪਣੀ ਗੱਡੀ ‘ਚ ਇਨ੍ਹਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਸੀ।
ਹੁਣ ਰੋਹਤਕ ਦੇ ਪਿੰਡ ਸੁਨਾਰੀਆ ‘ਚ ਪੈਂਦੀ ਜੇਲ ‘ਚ ਸੀ.ਬੀ.ਆਈ. ਦੀ ਬਣਾਈ ਗਈ ਆਰਜ਼ੀ ਅਦਾਲਤ ‘ਚ ਜੱਜ ਜਗਦੀਪ ਸਿੰਘ ਬਲਾਤਕਾਰੀ ਬਾਬੇ ਦੇ ਜੇਲ੍ਹ ਦੇ ਸਫਰ ਦੀ ਮਿਆਦ ਤੈਅ ਕਰਨਗੇ। ਜੱਜ ਜਗਦੀਪ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਜੱਜ ਜਗਦੀਪ ਸਿੰਘ ਹਰਿਆਣਾ ਦੇ ਜੀਂਦ ਦੇ ਰਹਿਣ ਵਾਲੇ ਹਨ। ਉਹ ਬਹੁਤ ਸਖ਼ਤ ਮਿਜਾਜ ਦੇ ਜੱਜ ਮੰਨ੍ਹੇ ਜਾਂਦੇ ਹਨ। ਇਸ ਲਈ ਉਨ੍ਹਾਂ ਨੇ ਬਿਨਾਂ ਕਿਸੇ ਦਬਾਅ ‘ਚ ਆ ਕੇ ਇਹ ਫੈਸਲਾ ਸੁਣਾਇਆ ਅਤੇ ਉਨ੍ਹਾਂ ਨੇ ਯੌਨ ਸ਼ੋਸ਼ਣ ਮਾਮਲੇ ‘ਚ ਦੋਸ਼ੀ ਮੰਨ੍ਹਿਆ।
ਰਾਮ ਰਹੀਮ ‘ਤੇ ਫੈਸਲਾ ਸੁਣਾਉਣ ਵਾਲੇ ਜੱਜ ਜਗਦੀਪ ਸਿੰਘ ਏ.ਡੀ.ਜੀ. ਪੱਧਰ ਦੇ ਨਿਆਂਇਕ ਅਧਿਕਾਰੀ ਹਨ। ਉਹ 2012 ‘ਚ ਨਿਆਂਇਕ ਸੇਵਾ ‘ਚ ਆਏ ਸਨ, ਇਸ ਤੋਂ ਪਹਿਲੇ ਉਹ ਪੰਜਾਬ-ਹਰਿਆਣਾ ਹਾਈਕੋਰਟ ‘ਚ ਦੋਸ਼ੀਆਂ ਮਾਮਲਿਆਂ ਦੇ ਵਕੀਲ ਦੇ ਰੂਪ ਤੋਂ ਸਰਗਰਮ ਸਨ। ਉਨ੍ਹਾਂ ਨੇ 2000 ਤੋਂ ਲੈ ਕੇ 2012 ਤੱਕ ਅਪਰਾਧਿਕ ਮਾਮਲਿਆਂ ਦੇ ਮੁਕੱਦਮੇ ਲੜੇ।
2002 ‘ਚ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਦੌਰਾਨ ਇਕ ਗੁਮਨਾਮ ਪੱਤਰ ਲਿਖ ਕੇ ਡੇਰਾ ਮੁਖੀ ਰਾਮ ਰਹੀਮ ‘ਤੇ ਇਕ ਸਾਧਵੀ ਨੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਇਹ ਪੱਤਰ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਹਾਈਕੋਰਟ ਨੂੰ ਭੇਜਿਆ ਗਿਆ ਸੀ। ਹਾਈਕੋਰਟ ਨੇ ਇਸ ਨੂੰ ਗਿਆਨ ‘ਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਉਸਦੇ ਬਾਅਦ ਸੀ.ਬੀ.ਆਈ. ਜਾਂਚ ਸ਼ੁਰੂ ਹੋਈ।