ਫਰਜ਼ੀ ਗੋਲੀਬਾਰੀ ਮਾਮਲੇ ’ਚ ਕਹਾਣੀ ਘੜਨ ਦੇ ਦੋਸ਼ ਹੇਠ ਭਾਰਤੀ ਮੂਲ ਦਾ ਅਧਿਕਾਰੀ ਗਿ੍ਰਫ਼ਤਾਰ

119
Share

ਸੈਨਹੋਜ਼ੇ, 2 ਫਰਵਰੀ (ਪੰਜਾਬ ਮੇਲ)- ਕੈਲੀਫੋਰਨੀਆ ’ਚ ਭਾਰਤੀ ਮੂਲ ਦੇ 27 ਸਾਲਾ ਲਾਅ ਇਨਫੋਰਸਮੈਂਟ ਅਧਿਕਾਰੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਸ ’ਤੇ ਫਰਜ਼ੀ ਗੋਲੀਬਾਰੀ ਦੀ ਘਟਨਾ ਦੀ ਕਹਾਣੀ ਘੜਨ ਦਾ ਦੋਸ਼ ਹੈ। ਇਸ ਘਟਨਾ ਬਾਅਦ ਉਸ ਦੀ ਕਿਸੇ ਨਾਇਕ ਵਾਂਗ ਪ੍ਰਸ਼ੰਸਾ ਕੀਤੀ ਗਈ ਸੀ। ਸੁਖਦੀਪ ਗਿੱਲ ਨੂੰ ਸ਼ੁੱਕਰਵਾਰ ਨੂੰ ਗਿ੍ਰਫਤਾਰ ਕੀਤਾ ਗਿਆ। ਉਹ ਸੈਂਟਾ ਕਲਾਰਾ ਦੇ ਕਾਉਂਟੀ ਸੈਰਿਫ਼ ਦਫਤਰ ’ਚ ਅਧਿਕਾਰੀ ਵਜੋਂ ਤਾਇਨਾਤ ਸੀ ਤੇ 31 ਜਨਵਰੀ 2020 ਨੂੰ ਉਸ ਨੇ ਦੱਸਿਆ ਸੀ ਕਿ ਇਕ ਕਾਰ ਸਵਾਰ ਵਿਅਕਤੀ ਨੇ ਗਸ਼ਤ ਦੌਰਾਨ ਉਸ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਦੀ ਜਾਂਚ ਕਰਨ ’ਤੇ ਉਸ ਦੇ ਸਰੀਰ ’ਤੇ ਗੰਭੀਰ ਜ਼ਖਮਾਂ ਦੇ ਨਿਸ਼ਾਨ ਨਹੀਂ ਮਿਲੇ। ਸੈਂਟਾ ਕਲਾਰਾ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦਫਤਰ ਨੇ ਦੱਸਿਆ ਕਿ ਜਾਂਚ ਦੌਰਾਨ ਅਧਿਕਾਰੀ ਦਾ ਬਿਆਨ ਸਹੀ ਸਾਬਿਤ ਨਹੀਂ ਹੋਇਆ। ਉਸ ’ਤੇ ਹੁਣ ਫਰਜ਼ੀ ਤਰੀਕੇ ਨਾਲ ਗੋਲੀਬਾਰੀ ਦੀ ਘਟਨਾ ਦੀ ਕਹਾਣੀ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ।

Share