ਫਰੀਦਕੋਟ ‘ਚ ਕਾਂਗਰਸੀ ਲੀਡਰ ਕਤਲ ਕੇਸ ‘ਚ ਤਿੰਨ ਗ੍ਰਿਫ਼ਤਾਰ

66
Share

ਚੰਡੀਗੜ੍ਹ, 21 ਫਰਵਰੀ (ਪੰਜਾਬ ਮੇਲ)- ਪੰਜਾਬ ਦੇ ਫਰੀਦਕੋਟ ਤੋਂ 34 ਸਾਲਾ ਕਾਂਗਰਸੀ ਜ਼ਿਲ੍ਹਾ ਯੂਥ ਪ੍ਰਧਾਨ ਗੁਰਲਾਲ ਸਿੰਘ ਭੁੱਲਰ ਦੇ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬੀਤੇ ਵੀਰਵਾਰ ਨੂੰ ਜੁਬਲੀ ਚੌਕ ‘ਚ 2 ਬਾਇਕ ਸਵਾਰਾਂ ਨੇ ਭੁੱਲਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਸੀ।
ਜਾਣਕਾਰੀ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਭੁੱਲਰ ਤੇ 12 ਰਾਊਂਡ ਫਾਇਰ ਕੀਤੇ। ਇਸ ਮਗਰੋਂ ਹਮਲਾਵਰ ਫਰਾਰ ਹੋ ਗਏ। ਭੁੱਲਰ ਨੂੰ ਇਲਾਜ ਲਈ ਹਸਪਤਾਲ ਵੀ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।


Share