PUNJABMAILUSA.COM

ਫਰਿਜ਼ਨੋ ਵਿਖੇ ਹੋਇਆ ਇੰਟਰਨੈਂਸ਼ਨਲ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ

ਫਰਿਜ਼ਨੋ ਵਿਖੇ ਹੋਇਆ ਇੰਟਰਨੈਂਸ਼ਨਲ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ

ਫਰਿਜ਼ਨੋ ਵਿਖੇ ਹੋਇਆ ਇੰਟਰਨੈਂਸ਼ਨਲ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ
October 05
11:01 2016

kabaddiਫਰਿਜ਼ਨੋ, 5 ਅਕਤੂਬਰ (ਨੀਟਾ ਮਾਛੀਕੇ/ਕੁਲਵੰਤ ਧਾਲੀਆਂ/ਪੰਜਾਬ ਮੇਲ)- ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਸੈਲਮਾ ਵੱਲੋਂ ਕੈਲੀਫੋਰਨੀਆਂ ਕਬੱਡੀ ਫੈਡਰੇਸ਼ਨ ਯੂ.ਐੱਸ.ਏ. ਦੇ ਅਸੂਲਾਂ ਮੁਤਾਬਕ ਇੰਟਰਨੈਸ਼ਨਲ ਕਬੱਡੀ ਕੱਪ 2016 ਚੱਕਚਾਂਸੀ ਪਾਰਕ ਫਰਿਜ਼ਨੋ ਦੀਆਂ ਗਰਾਉਂਡਾਂ ਵਿਖੇ ਬੀਤੇ ਐਤਵਾਰ ਬੜੀ ਸ਼ਾਨੋਂ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਸ਼ਾਮਲ ਹੋਣ ਲਈ ਜਿੱਥੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਪਹੁੰਚੇ ਹੋਏ ਸਨ, ਉਥੇ ਦੂਰ-ਦੁਰਾਡੇ ਤੋਂ ਪੱਤਰਕਾਰ, ਫੋਟੋਗ੍ਰਾਫ਼ਰ, ਲੇਖਕ ਵੀ ਇਸ ਖੇਡ ਮੇਲੇ ਦੇ ਯਾਦਗਾਰੀ ਪਲਾਂ ਨੂੰ ਕੈਮਰਾਬੰਧ ਕਰਦੇ ਨਜ਼ਰ ਆਏ। ਪਤਵੰਤੇ ਸੱਜਣਾਂ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ ਅਤੇ ਪ੍ਰਬੰਧਕਾਂ ਵੱਲੋਂ ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਟੂਰਨਾਮੈਂਟ ਦੇ ਸਾਰੇ ਮੈਚ ਹੀ ਬਹੁਤ ਕਮਾਲ ਦੇ ਸਨ, ਖਿਡਾਰੀਆਂ ਨੇ ਜੀਅ-ਜਾਨ ਲਾਕੇ ਆਪਣੀ ਖੇਡ ਦਾ ਮੁਜ਼ਾਹਰਾ ਕੀਤਾ। ਬਹੁਤ ਹੀ ਫਸਵੇਂ ਮੁਕਾਬਲੇ ਵਿਚ ਸੈਮੀ-ਫਾਇਨਲ ਮੈਚ ਫਤਿਹ ਸਪੋਰਟਸ ਕਲੱਬ ਨੂੰ ਹਾਰਨ ਪਿੱਛੋਂ ਫਰਿਜ਼ਨੋ ਦੀ ਟੀਮ ਨੂੰ ਚੌਥੇ ਸਥਾਨ ‘ਤੇ ਹੀ ਸਬਰ ਕਰਨਾ ਪਿਆ। ਅੰਡਰ ਟਵੰਟੀ ਵੰਨ ਦੇ ਕਬੱਡੀ ਮੈਚ ਵੀ ਬਹੁਤ ਰੌਚਕ ਰਹੇ, ਇਨ੍ਹਾਂ ਮੈਚਾਂ ਵਿਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਦੀ ਟੀਮ ਯੂਬਾ ਸਿਟੀ ਦੀ ਟੀਮ ਨੂੰ ਹਰਾਕੇ ਜੇਤੂ ਰਹੀ। ਇਸ ਟੂਰਨਾਮੈਂਟ ਵਿਚ ਬੇ-ਏਰੀਆ ਦੀ ਟੀਮ ਨੇ ਬਹੁਤ ਹੀ ਤਕੜੇ ਮੁਕਾਬਲੇ ਦੌਰਾਨ ਫਾਇਨਲ ਮੈਚ ਵਿਚ ਸੈਂਟਰਲ ਵੈਲੀ ਦੀ ਟੀਮ ਨੂੰ ਹਰਾਕੇ ਪਹਿਲੇ ਸਥਾਨ ‘ਤੇ ਕਬਜ਼ਾ ਕੀਤਾ ਅਤੇ ਕੱਪ ਆਪਣੇ ਨਾਂ ਕਰ ਲਿਆ। ਇਨ੍ਹਾਂ ਮੈਚਾਂ ਦੌਰਾਨ ਕਬੱਡੀ ਪ੍ਰੇਮੀਆਂ ਨੇ ਇੱਕ-ਇੱਕ ਜੱਫੇ ‘ਤੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ ਅਤੇ ਇਸ ਟੂਰਨਾਮੈਂਟ ਦੇ ਬੈਸਟ ਰੇਡਰ ਕਮਲ ਨਵਾਂ ਪਿੰਡ ਅਤੇ ਬੈਸਟ ਜਾਫੀ ਖੁਸ਼ੀ ਦਿੜਬਾ ਐਲਾਨੇ ਗਏ। ਸਭ ਤੋਂ ਵਧੀਆ ਗੱਲ ਇਸ ਟੂਰਨਾਮੈਂਟ ਵਿਚ ਇਹ ਰਹੀ ਕਿ ਸੱਟ ਲੱਗਣ ‘ਤੇ ਖਿਡਾਰੀਆਂ ਲਈ ਫਸਟ ਏਡ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਅਤੇ ਕਬੱਡੀ ਕੁਮੈਂਟੇਟਰਾਂ ਨੂੰ ਖਾਸ ਹਦਾਇਤਾਂ ਸੀ ਕਿ ਕੁਮੈਂਟਰੀ ਦੌਰਾਨ ਸਿਰਫ਼ ਕਬੱਡੀ ਦੀ ਗੱਲ ਹੋਵੇ ਅਤੇ ਅਵਾਗੌਣ ਨਾਮ ਬੋਲਣ ਤੋਂ ਸਕੋਚ ਰਹੇ ਅਤੇ ਇਸ ਖੇਡ ਮੇਲੇ ਦੌਰਾਨ ਕਬੱਡੀ ਫ਼ੈਡਰੇਸ਼ਨ ਦੇ ਰੂਲਾਂ ਨੂੰ ਪੂਰਨ ਤੌਰ ‘ਤੇ ਲਾਗੂ ਕੀਤਾ ਗਿਆ, ਇੰਨੇ ਚੰਗੇ ਪ੍ਰਬੰਧਾਂ ਲਈ ਟੂਰਨਾਮੈਂਟ ਕਮੇਟੀ ਵਧਾਈ ਦੀ ਪਾਤਰ ਹੈ ਅਤੇ ਇਸ ਟੂਰਨਾਮੈਂਟ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਸੈਲਮਾ ਦੇ ਅਣਥੱਕ ਮੈਂਬਰਾਂ ਸਿਰ ਜਾਂਦਾ ਹੈ। ਕਬੱਡੀ ਕੁਮੈਂਟੇਟਰ ਇਕਬਾਲ ਗਾਲਬ, ਮੱਖਣ ਅਲੀ, ਸੁਰਜੀਤ ਕੁਕਰਾਲੀ ਅਤੇ ਕਾਲਾ ਰਸ਼ੀਨ ਨੇ ਸ਼ਾਨਦਾਰ ਕੁਮੈਂਟਰੀ ਕਰਕੇ ਗਰਾਊਂਡ ਵਿਚ ਖੂਬ ਰੰਗ ਬੰਨ੍ਹਿਆ। ਸਟੇਜ ਸੰਚਾਲਨ ਆਸ਼ਾ ਸ਼ਰਮਾ ਨੇ ਬਾਖੂਬੀ ਕੀਤਾ। ਅੰਤ ਅਮਿੱਟ ਪੈੜ੍ਹਾਂ ਛੱਡਦਾ ਇਹ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article
    ਅਠਾਰਵੀਂ ਬਰਸੀ ‘ਤੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਂਟ

ਅਠਾਰਵੀਂ ਬਰਸੀ ‘ਤੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਂਟ

Read Full Article
    ਇੰਡਸਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਚਿਰੰਜੀ ਲਾਲ ਦਾ ਸਨਮਾਨ

ਇੰਡਸਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਚਿਰੰਜੀ ਲਾਲ ਦਾ ਸਨਮਾਨ

Read Full Article
    ਜਨਮੇਜਾ ਸਿੰਘ ਜੌਹਲ ਦਾ ਸੈਕਰਾਮੈਂਟੋ ਵਿਖੇ ਸਨਮਾਨ

ਜਨਮੇਜਾ ਸਿੰਘ ਜੌਹਲ ਦਾ ਸੈਕਰਾਮੈਂਟੋ ਵਿਖੇ ਸਨਮਾਨ

Read Full Article
    ਫਰਿਜ਼ਨੋ ਵਿਖੇ ਹੋਈ 5 ਕੇ ਰੇਸ ‘ਚ ਪੰਜਾਬੀਆਂ ਨੇ ਗੰਡੇ ਝੰਡੇ

ਫਰਿਜ਼ਨੋ ਵਿਖੇ ਹੋਈ 5 ਕੇ ਰੇਸ ‘ਚ ਪੰਜਾਬੀਆਂ ਨੇ ਗੰਡੇ ਝੰਡੇ

Read Full Article
    ਅਮਰਜੀਤ ਸਿੰਘ ਬਰਾੜ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ

ਅਮਰਜੀਤ ਸਿੰਘ ਬਰਾੜ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ

Read Full Article
    ਨਿਊਜਰਸੀ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ

ਨਿਊਜਰਸੀ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ

Read Full Article
    ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

Read Full Article
    ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

Read Full Article