PUNJABMAILUSA.COM

ਫਰਿਜ਼ਨੋ ਵਿਖੇ ‘ਲੋਹੜੀ ਨਾਈਟ’ ਸ਼ੋ ਦੌਰਾਨ ਲੋਪੋਕੇ ਬ੍ਰਦਰਜ਼ ਨੇ ਲਾਈਆਂ ਖੂਬ ਰੌਣਕਾਂ

ਫਰਿਜ਼ਨੋ ਵਿਖੇ ‘ਲੋਹੜੀ ਨਾਈਟ’ ਸ਼ੋ ਦੌਰਾਨ ਲੋਪੋਕੇ ਬ੍ਰਦਰਜ਼ ਨੇ ਲਾਈਆਂ ਖੂਬ ਰੌਣਕਾਂ

ਫਰਿਜ਼ਨੋ ਵਿਖੇ ‘ਲੋਹੜੀ ਨਾਈਟ’ ਸ਼ੋ ਦੌਰਾਨ ਲੋਪੋਕੇ ਬ੍ਰਦਰਜ਼ ਨੇ ਲਾਈਆਂ ਖੂਬ ਰੌਣਕਾਂ
January 25
10:21 2017

8
ਫਰਿਜ਼ਨੋ, 25 ਜਨਵਰੀ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਸਂੈਟਰਲ ਵੈਲੀ ਦੇ ਸ਼ਹਿਰ ਫਰਿਜ਼ਨੋ ਵਿਖੇ ‘ਲੋਹੜੀ ਨਾਈਟ’ ਦੇ ਨਾਂ ਹੇਠ ਭਾਰਤ ਤੋਂ ਆਏ ਲਖਵੀਰ ਸਿੰਘ ਅਤੇ ਰਾਜਿੰਦਰ ਸਿੰਘ ‘ਲੋਪੋਕੇ ਭਰਾਵਾਂ’ ਦੀ ਸਾਫ-ਸੁਥਰੀ ਪਰਿਵਾਰਕ ਗਾਇਕੀ ਦੀ ਇਕ ਪਰਿਵਾਰਕ ਮਹਿਫਲ ਕਰਵਾਈ ਗਈ, ਜਿਸ ਦੀ ਸ਼ੁਰੂਆਤ ਪ੍ਰਬੰਧਕਾਂ ‘ਚੋਂ ਕੁਲਵੰਤ ਉੱਭੀ ਨੇ ਸਭ ਨੂੰ ਜੀ ਆਇਆਂ ਕਹਿਣ ਨਾਲ ਕੀਤੀ। ਲੋਪੋਕੇ ਭਰਾਵਾਂ ਨੇ ਆਪਣੇ ਬਹੁਤ ਸਾਰੇ ਗੀਤ ਪੰਜਾਬ ਦੇ ਵਿਸਰ ਰਹੇ ਸੱਭਿਆਚਾਰ ਨੂੰ ਦਰਸਾਉਂਦੇ ਸਥਾਨਕ ਗੀਤਕਾਰ ਸੁੱਖੀ ਧਾਲੀਵਾਲ ਦੇ ਗੀਤ ਤਸਵੀਰਾਂ, ਢੱਗੇ ਆਦਿਕ ਤੋਂ ਇਲਾਵਾ ਪੰਜਾਬ ਦੇ ਅਜੋਕੇ ਦੁਖਾਂਤ ਨੂੰ ਵੀ ਪੇਸ਼ ਕਰ ਹਾਜ਼ਰੀਨ ਦਾ ਭਰਪੂਰ ਮੰਨੋਰੰਜਨ ਕੀਤਾ। ਇਸੇ ਪ੍ਰੋਗਰਾਮ ਦੌਰਾਨ ਸਥਾਨਕ ਪ੍ਰਸਿੱਧ ਲੋਕ ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ, ਅਕਾਸ਼ਦੀਪ ਅਕਾਸ਼ ਨੇ ਵੀ ਆਪਣੇ ਗੀਤਾਂ ਰਾਹੀਂ ਰੰਗ ਬੰਨ੍ਹਿਆ। ਪ੍ਰੋਗਰਾਮ ਦੌਰਾਨ ਕੈਲੀਫੋਰਨੀਆ ਦੇ ਪ੍ਰਸਿੱਧ ਕਮੇਡੀਅਨ ਵਿਜੈ ਸਿੰਘ ਨੇ ਕਾਮੇਡੀ ਰਾਹੀਂ ਹਾਜ਼ਰੀਨ ਨੂੰ ਖੂਬ ਹਸਾਇਆ। ਪ੍ਰੋਗਰਾਮ ਦੇ ਅੰਤਲੇ ਪਲਾਂ ਵਿਚ ਗੁਲੂ ਸਿੱਧੂ ਬਰਾੜ, ਪਿੰਦਾਂ ਚੀਮਾ, ਸੁਰਜੀਤ ਸਿੰਘ ਮਾਛੀਵਾੜਾ ਆਦਿਕ ਸਥਾਨਕ ਗਾਇਕਾਂ ਨੇ ਗੀਤਾਂ ਦੇ ਟੱਪੇ ਅਤੇ ਬੋਲੀਆਂ ਨਾਲ ਮਹਿਫਲ ਦੀ ਸਮਾਪਤੀ ਕੀਤੀ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਨੇ ਸ਼ਾਇਰਾਨਾ ਅੰਦਾਜ਼ ‘ਚ ਬਾਖੂਬੀ ਕੀਤਾ। ਅੰਤ ਟੋਟਲ ਇੰਟਰਟੇਨਮੈਂਟ ਦੇ ਸ. ਅਵਤਾਰ ਲਾਖਾ ਨੇ ਬੋਲਦੇ ਹੋਏ ਸਮੂਹ ਹਾਜ਼ਰੀਨ ਅਤੇ ਪ੍ਰਬੰਧਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਸਮੁੱਚੇ ਪ੍ਰੋਗਰਾਮ ਨੂੰ ਸਫਲ ਬਣਾਉਣ ‘ਚ ਡਾਇਮੰਡ ਸਪਾਂਸਰ ਜਸਵੀਰ ਸਿੰਘ ਸਰਾਏ ਐੱਸ.ਐੱਮ. ਬ੍ਰਦਰਜ਼ ਵੇਅਰ ਹਾਊਸ ਫਰਿਜ਼ਨੋ ਅਤੇ ਗੋਲਡ ਸਪਾਸਰਾਂ ਵਿਚ ਡਾ. ਏ.ਪੀ.ਐੱਸ. ਸਿੱਧੂ, ਨਾਜਰ ਸਿੰਘ ਸਹੋਤਾ, ਹਾਕਮ ਸਿੰਘ ਢਿੱਲੋਂ, ਸਟੀਵ ਢਿੱਲੋਂ ਤੇ ਐਡਮ ਢਿੱਲੋਂ ਫੈਸਟ ਫਰੇਟ, ਜਗਦੀਪ ਸਿੰਘ ਫਾਰਮਰ ਇੰਸ਼ੋਰੈਂਸ ਕੰਪਨੀ, ਗੁਲੂ ਬਰਾੜ, ਪਿੰਦਾ ਚੀਮਾ, ਅਵਤਾਰ ਗਿੱਲ ਗਿੱਲ ਇੰਸ਼ੋਰੈਂਸ, ਪਾਲ ਧਾਲੀਵਾਲ, ਬਿੱਟੂ ਕੁੱਸਾ, ਬੌਬੀ ਸਿੱਧੂ, ਰਾਜ ਧਾਲੀਵਾਲ, ਅਮਰੀਕ ਧਾਲੀਵਾਲ ਬੇਕਰਸਫੀਲਡ, ਜਸਵਿੰਦਰ ਇੰਡੀਆ ਸਵੀਟਸ, ਅਮੋਲਕ ਸਿੰਘ ਸਿੱਧੂ, ਕਮਲਜੀਤ ਸਿੰਘ ਟਿਵਾਣਾਂ, ਜੰਗੀਰ ਸਿੰਘ ਗਿੱਲ (ਗਿੱਲ ਟਰੱਕਿੰਗ), ਪਾਲ ਕੈਲੇ, ਜਗਰੂਪ ਗਰੇਵਾਲ ਤੇ ਗੈਰੀ ਗਰੇਵਾਲ, ਜੱਸੀ ਸਟੋਨ ਟਰੱਕਿੰਗ, ਦੀਪਾ ਬੁੱਲਡੌਗ ਟਰੱਕਿੰਗ, ਪਾਲ ਸਿਹੋਤਾ, ਮਨਜੀਤ ਸਿੰਘ ਮਕੈਨਿਕ, ਤੇਜੀ ਮਾਹਲ, ਸੁਰਜੀਤ ਸਿੰਘ ਏ ਵਨ ਸਮੋਕ ਸ਼ਾਪ, ਬਿੰਦਰ ਸਰਾਭਾ, ਬਿਲਹਾਰ ਨਾਗਰਾ, ਸਤਵੰਤ ਵਿਰਕ, ਜਸਵੰਤ ਮਹਿੰਮੀ, ਗੁਰਨੇਕ ਸਿੰਘ ਬਾਗੜੀ, ਸਮਰਬੀਰ ਸਿੰਘ ਵਿਰਕ, ਪ੍ਰਮੋਧ ਲੋਈ, ਮਨਦੀਪ ਬਰਾੜ, ਆਰ.ਪੀ.ਐੱਸ. ਗਿੱਲ, ਰੰਮੀ ਧਾਲੀਵਾਲ, ਸਾਧੂ ਸਿੰਘ ਬਿਲਾਸਪੁਰ, ਬਲਦੇਵ ਸਿੰਘ ਬਿਲਾਸਪੁਰ, ਜਰਨੈਲ ਸਿੰਘ ਧੂੜਕੋਟ, ਦਿਲਬਾਗ ਸਿੰਘ ਕਪੂਰੇ, ਤੇਜੀ ਪੱਡਾ ਸ਼ਿਕਾਗੋ ਪੀਜ਼ਾ ਆਦਿਕ ਨੇ ਭਰਪੂਰ ਸਹਿਯੋਗ ਦਿੱਤਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

Read Full Article
    ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

Read Full Article
    ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

Read Full Article
    ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

Read Full Article
    ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

Read Full Article
    ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

Read Full Article
    ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

Read Full Article
    ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

Read Full Article
    ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

Read Full Article
    ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

Read Full Article
    ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

Read Full Article
    ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

Read Full Article