PUNJABMAILUSA.COM

ਫਰਿਜ਼ਨੋ ‘ਚ ਲਾਪਤਾ ਪੰਜਾਬੀ ਟਰੱਕ ਡਰਾਈਵਰ ਦੀ ਮ੍ਰਿਤਕ ਦੇਹ ਨਹਿਰ ‘ਚੋਂ ਬਰਾਮਦ

 Breaking News

ਫਰਿਜ਼ਨੋ ‘ਚ ਲਾਪਤਾ ਪੰਜਾਬੀ ਟਰੱਕ ਡਰਾਈਵਰ ਦੀ ਮ੍ਰਿਤਕ ਦੇਹ ਨਹਿਰ ‘ਚੋਂ ਬਰਾਮਦ

ਫਰਿਜ਼ਨੋ ‘ਚ ਲਾਪਤਾ ਪੰਜਾਬੀ ਟਰੱਕ ਡਰਾਈਵਰ ਦੀ ਮ੍ਰਿਤਕ ਦੇਹ ਨਹਿਰ ‘ਚੋਂ ਬਰਾਮਦ
May 22
10:23 2019

ਫਰਿਜ਼ਨੋ, 22 ਮਈ (ਨੀਟਾ/ਕੁਲਵੰਤ/ਪੰਜਾਬ ਮੇਲ)- ਫਰਿਜ਼ਨੋ ਦੇ ਲਾਗਲੇ ਸ਼ਹਿਰ ਫੌਲਰ ਤੋਂ ਪਿਛਲੇ ਹਫ਼ਤੇ ਤੋਂ ਲਾਪਤਾ ਟਰੱਕ ਡਰਾਈਵਰ ਸਤਵੰਤ ਸਿੰਘ ਬੈਂਸ (54) ਦੀ ਮ੍ਰਿਤਕ ਦੇਹ ਡੈਲਟਾ-ਮੈਨਡੋਟਾ ਨਹਿਰ ‘ਚੋਂ ਬਰਾਮਦ ਕੀਤੀ ਗਈ ਹੈ। ਇਸ ਗੱਲ ਦੀ ਪੁਸ਼ਟੀ ਮਰਸਿੱਡ ਕਾਊਂਟੀ ਸ਼ੈਰਿਫ ਆਫਿਸ ਨੇ ਕੀਤੀ ਹੈ। ਇਹ ਨਹਿਰ ਜਿੱਥੇ ਬੈਂਸ ਦਾ ਟਰੱਕ ਲੱਭਿਆ ਸੀ, ਉਸ ਤੋਂ ਕੁਝ ਦੂਰੀ ‘ਤੇ ਹੀ ਹੈ।
ਸਤਵੰਤ ਸਿੰਘ ਬੈਂਸ ਦਾ ਪਿਛਲਾ ਪਿੰਡ ਚੋਮੋਂ, ਜ਼ਿਲ੍ਹਾ ਜਲੰਧਰ ਸੀ। ਪਰ ਉਸ ਦਾ ਜਨਮ ਇੰਗਲੈਂਡ ਵਿਖੇ ਹੋਇਆ ਸੀ ਤੇ ਪਿਛਲੇ ਤਕਰੀਬਨ 34 ਸਾਲ ਤੋਂ ਅਮਰੀਕਾ ਵਿਚ ਹੀ ਰਹਿ ਰਿਹਾ ਸੀ। ਸਤਵੰਤ ਸਿੰਘ ਬੈਂਸ ਆਪਣੇ ਪਿੱਛੇ ਪਤਨੀ, ਦੋ ਬੱਚੇ, ਮਾਂ ਅਤੇ ਹੋਰ ਰਿਸ਼ਤੇਦਾਰਾਂ-ਦੋਸਤਾਂ ਨੂੰ ਰੌਂਦੇ-ਕੁਰਲਾਉਂਦਿਆਂ ਛੱਡ ਗਿਆ ਹੈ।
ਜ਼ਿਕਰਯੋਗ ਹੈ ਕਿ ਮਈ 15 ਨੂੰ ਸਵੇਰੇ 5 ਵਜੇ ਦੇ ਕਰੀਬ ਕੈਲੀਫੋਰਨੀਆ ਹਾਈਵੇਅ ਪੈਟਰੋਲ ਨੂੰ ਫਰੀਵੇਅ 5 ਅਤੇ ਵਿੱਟਵਰਥ ਰੋਡ ਜਿਹੜੀ ਕਿ ਲਾਸ ਬੈਨਸ ਸ਼ਹਿਰ ਦੇ ਨਾਰਥ-ਵੈਸਟ ਏਰੀਏ ਵਿਚ ਹੈ, ਇੱਥੋਂ ਕਾਲ ਆਈ ਸੀ ਕਿ ਇੱਕ ਟਰੱਕ ਜਿਸ ਦੇ ਮਗਰ ਰੀਫਰ ਟ੍ਰੇਲਰ ਪਾਇਆ ਹੋਇਆ ਹੈ, ਫਰੀਵੇਅ ਦੀ ਅੱਧੀ ਕੁ ਨੌਰਥ ਬਾਂਡ ਲੇਨ ਬਲੌਕ ਕਰਕੇ ਖੜ੍ਹਾ ਹੈ ਅਤੇ ਇਸਦਾ ਇੰਜਣ ਚੱਲ ਰਿਹਾ ਹੈ। ਜਦੋਂ ਪੁਲਿਸ ਨੇ ਆ ਕੇ ਵੇਖਿਆ, ਤਾਂ ਟਰੱਕ ਸਟਾਰਟ ਸੀ, ਦਰਵਾਜ਼ੇ ਖੁੱਲ੍ਹੇ ਸੀ, ਪਰ ਅੰਦਰ ਕੋਈ ਨਹੀਂ ਸੀ। ਡਰਾਈਵਰ ਸਤਵੰਤ ਸਿੰਘ ਬੈਂਸ ਦਾ ਪਰਸ ਤੇ ਫ਼ੋਨ ਵੀ ਟਰੱਕ ਵਿਚ ਹੀ ਪਿਆ ਸੀ। ਪੁਲਿਸ ਮੁਤਾਬਕ ਉਨ੍ਹਾਂ ਏਰੀਏ ਦੀ ਸਰਚ ਕੀਤੀ, ਲੇਕਿਨ ਬੈਂਸ ਨੂੰ ਲੱਭਣ ਵਿਚ ਨਾਕਾਮਯਾਬ ਰਹੇ। ਇਸ ਉਪਰੰਤ ਟਰੱਕ ਟ੍ਰੇਲਰ ਟੋਅ ਕਰਕੇ ਸਟੋਰਜ਼ ਜਗ੍ਹਾ ‘ਤੇ ਲਿਜਾਇਆ ਗਿਆ ਤੇ ਫੌਲਰ ਸ਼ਹਿਰ ਵਸਦੇ ਬੈਂਸ ਪਰਿਵਾਰ ਨੂੰ ਇਸ ਘਟਨਾ ਬਾਰੇ ਦੱਸਿਆ ਗਿਆ। ਇਸ ਪਿੱਛੋ ਪਰਿਵਾਰ ਵੱਲੋਂ ਗੁਆਚੇ ਦੀ ਭਾਲ ਲਈ ਰਿਪੋਰਟ ਫਰਿਜ਼ਨੋ ਸ਼ੈਰਿਫ ਆਫਿਸ ਵਿਚ ਦਰਜ ਕਰਵਾਈ ਗਈ। ਪਰਿਵਾਰ ਮੁਤਾਬਕ ਬੈਂਸ ਲੋਡ ਲੈ ਕੇ ਫੇਅਰਫੀਲਡ ਨੂੰ ਜਾ ਰਿਹਾ ਸੀ। ਬੈਂਸ ਹੱਸਮੁੱਖ ਸੁਭਾਅ ਦਾ ਬੰਦਾ ਸੀ, ਬੱਚੇ ਆਪੋ-ਆਪਣੀ ਥਾਂਈਂ ਸੈਟਲ ਹਨ। ਇਸ ਤਰ੍ਹਾਂ ਨਹੀਂ ਕਿ ਉਹ ਬਿਨਾਂ ਦੱਸੇ ਕਿਸੇ ਪਾਸੇ ਚਲਾ ਗਿਆ ਹੋਵੇ। ਪਰਿਵਾਰ ਮੁਤਾਬਕ ਉਹ ਸ਼ੂਗਰ ਦਾ ਮਰੀਜ਼ ਸੀ ਤੇ ਜ਼ਰੂਰ ਉਸ ਨਾਲ ਕੋਈ ਹਾਦਸਾ ਵਾਪਰਿਆ ਹੈ। ਏਜੰਸੀਆਂ ਨੇ ਵੱਡੀ ਪੱਧਰ ‘ਤੇ ਸਰਚ ਓਪਰੇਸ਼ਨ ਚਲਾਇਆ ਲੇਕਿਨ ਸਤਵੰਤ ਬੈਂਸ ਨੂੰ ਲੱਭਣ ਵਿਚ ਨਾਕਾਮ ਰਹੇ। ਅਤੇ ਹੁਣ ਮਰਸਿੱਡ ਕਾਊਂਟੀ ਸ਼ੈਰਿਫ ਨੇ ਡੈਲਟਾ-ਮੈਨਡੋਟਾ ਕੈਨਾਲ ਵਿਚ ਬਾਡੀ ਮਿਲਣ ਉਪਰੰਤ ਐਲਾਨ ਕੀਤਾ ਕਿ ਇਹ ਮ੍ਰਿਤਕ ਦੇਹ ਫੌਲਰ ਨਿਵਾਸੀ ਸਤਵੰਤ ਸਿੰਘ ਬੈਂਸ ਦੀ ਹੈ। ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਕਿ ਮੌਤ ਕਿਨ੍ਹਾਂ ਹਾਲਤਾਂ ਵਿਚ ਹੋਈ। ਜੇਕਰ ਕਿਸੇ ਨੂੰ ਵੀ ਇਸ ਘਟਨਾ ਬਾਰੇ ਪਤਾ ਹੋਵੇ, ਤਾਂ ਮਰਸਡ ਕਾਊਂਟੀ ਸ਼ੈਰਿਫ ਆਫਿਸ ਨੂੰ (209) 385-7445 ‘ਤੇ ਸੰਪਰਕ ਕਰ ਸਕਦੇ ਹੋ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

Read Full Article
    ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

Read Full Article
    9/11 ‘ਤੇ ਟਰੰਪ ਦੇ ਟਵੀਟ ਨੇ ਮੇਲਾਨੀਆ ਨੂੰ ਦੁਚਿੱਤੀ ‘ਚ ਪਾਇਆ

9/11 ‘ਤੇ ਟਰੰਪ ਦੇ ਟਵੀਟ ਨੇ ਮੇਲਾਨੀਆ ਨੂੰ ਦੁਚਿੱਤੀ ‘ਚ ਪਾਇਆ

Read Full Article
    ਮਾਰਿਆ ਗਿਆ ਹਮਜ਼ਾ ਬਿਨ ਲਾਦੇਨ

ਮਾਰਿਆ ਗਿਆ ਹਮਜ਼ਾ ਬਿਨ ਲਾਦੇਨ

Read Full Article
    ਪ੍ਰਿੰਸ ਜੌਰਜ ਕਾਊਂਟੀ ਵਿਚ ਛੋਟਾ ਜਹਾਜ਼ ਹਾਈਵੇ ‘ਤੇ ਹਾਦਸਾਗ੍ਰਸਤ, ਦੋ ਜ਼ਖਮੀ

ਪ੍ਰਿੰਸ ਜੌਰਜ ਕਾਊਂਟੀ ਵਿਚ ਛੋਟਾ ਜਹਾਜ਼ ਹਾਈਵੇ ‘ਤੇ ਹਾਦਸਾਗ੍ਰਸਤ, ਦੋ ਜ਼ਖਮੀ

Read Full Article
    ਅਮਰੀਕਾ ਵਿਚ ਗੋਲੀਬਾਰੀ ਦੀ ਅਲੱਗ ਅਲੱਗ ਘਟਨਾਵਾਂ ਵਿਚ ਛੇ ਲੋਕਾਂ ਦੀ ਮੌਤ

ਅਮਰੀਕਾ ਵਿਚ ਗੋਲੀਬਾਰੀ ਦੀ ਅਲੱਗ ਅਲੱਗ ਘਟਨਾਵਾਂ ਵਿਚ ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ਦੇ ਸਾਰੇ ਸੂਬਿਆਂ ਨੇ ਗੂਗਲ ਦੀ ਸੰਭਾਵੀ ਅਜ਼ਾਰੇਦਾਰੀ ਬਾਰੇ ਜਾਂਚ ਦਾ ਕੀਤਾ ਐਲਾਨ

ਅਮਰੀਕਾ ਦੇ ਸਾਰੇ ਸੂਬਿਆਂ ਨੇ ਗੂਗਲ ਦੀ ਸੰਭਾਵੀ ਅਜ਼ਾਰੇਦਾਰੀ ਬਾਰੇ ਜਾਂਚ ਦਾ ਕੀਤਾ ਐਲਾਨ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨਾ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ

ਅਮਰੀਕਾ ਨੇ ਪਾਕਿਸਤਾਨ ‘ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨਾ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ

Read Full Article
    ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

Read Full Article
    ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਦੀ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ

ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਦੀ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ

Read Full Article
    ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

Read Full Article
    ਵਿਦੇਸ਼ੀ ਕਰੰਸੀ ‘ਤੇ ਭਾਰਤ ‘ਚ ਲੱਗੇਗਾ 2 ਫੀਸਦੀ ਟੈਕਸ

ਵਿਦੇਸ਼ੀ ਕਰੰਸੀ ‘ਤੇ ਭਾਰਤ ‘ਚ ਲੱਗੇਗਾ 2 ਫੀਸਦੀ ਟੈਕਸ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

Read Full Article
    ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੂੰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਪੁੱਛਗਿੱਛ ਕਰਨ ਲਈ ਕਿਹਾ

ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੂੰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਪੁੱਛਗਿੱਛ ਕਰਨ ਲਈ ਕਿਹਾ

Read Full Article
    ਸਿੱਖ ਪੰਚਾਇਤ ਨੇ ਹੜ੍ਹਾਂ ਦੇ ਸ਼ਿਕਾਰ ਸਿੱਖਾਂ ਦੀ ਸਹਾਇਤਾ ਲਈ ਖਾਲਸਾ ਏਡ ਨੂੰ 31 ਹਜ਼ਾਰ ਡਾਲਰ ਭੇਜੇ

ਸਿੱਖ ਪੰਚਾਇਤ ਨੇ ਹੜ੍ਹਾਂ ਦੇ ਸ਼ਿਕਾਰ ਸਿੱਖਾਂ ਦੀ ਸਹਾਇਤਾ ਲਈ ਖਾਲਸਾ ਏਡ ਨੂੰ 31 ਹਜ਼ਾਰ ਡਾਲਰ ਭੇਜੇ

Read Full Article