ਫਰਿਜ਼ਨੋ ‘ਚ ਮਾਰੇ ਗਏ ਪੰਜਾਬੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

November 27
06:32
2017
ਨਿਊਯਾਰਕ, 27 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ)- ਪਿਛਲੇ ਦਿਨੀਂ ਸਟੋਰ ‘ਤੇ ਲੁੱਟ ਦੌਰਾਨ ਮਾਰੇ ਗਏ 21 ਸਾਲਾ ਨੌਜਵਾਨ ਧਰਮਪ੍ਰੀਤ ਸਿੰਘ ਜੱਸੜ ਵਾਸੀ ਫਗਵਾੜੇ ਦੇ ਪਿੰਡ ਖੋਥੜਾ ਨੂੰ ਫਰਿਜ਼ਨੋ ਦੇ ਸ਼ਾਂਤ ਭਵਨ ਫਿਊਨਰਲ ਹੋਮ ਵਿਖੇ ਪੰਜਾਬੀਆਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਅਤੇ ਜਿੱਥੇ ਮਾਂ-ਬਾਪ ਦੀਆਂ ਧਾਹਾਂ ਨਾਲ ਅੰਬਰ ਰੋ ਰਿਹਾ ਸੀ, ਉਥੇ ਹੀ ਪੂਰਾ ਪੰਜਾਬੀ ਭਾਈਚਾਰਾ ਵੀ ਡੂੰਘੇ ਸਦਮੇ ਵਿਚ ਸੀ। ਉਦਾਸੀ ਦੇ ਮੰਜ਼ਰ ਵਿਚ ਹਰ ਅੱਖ ਨਮ ਹੋ ਗਈ। ਸ਼ਾਇਦ ਮੌਤ ਵੀ ਉਸ ਨੂੰ ਖੋਹ ਕੇ ਪਛਤਾਅ ਰਹੀ ਹੋਵੇਗੀ।