PUNJABMAILUSA.COM

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

 Breaking News

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ
September 12
10:29 2018

ਫਰਿਜ਼ਨੋ, 12 ਸਤੰਬਰ (ਨੀਟਾ/ਕੁਲਵੰਤ/ਪੰਜਾਬ ਮੇਲ)- ਸਥਾਨਕ ਈਸਟ ਟਾਵਰ ਐਵੀਨਿਊ ਇਲਾਕੇ ‘ਚ ਇਕੋ ਘਰ ‘ਚ ਰਹਿ ਰਹੇ ਇਕ ਪੰਜਾਬੀ 65 ਸਾਲਾ ਦਰਸ਼ਨ ਸਿੰਘ ਧੰਜਨ ਨੇ ਆਪਣੇ ਕੁੜਮ ਅਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਇਹ ਵਾਰਦਾਤ ਐਤਵਾਰ ਸਵੇਰੇ ਸਾਢੇ 11 ਵਜੇ ਹੋਈ। ਸਥਾਨਕ ਪੁਲਿਸ ਚੀਫ ਅਨੁਸਾਰ ਜੈਰੀ ਡਾਇਰ ਅਨੁਸਾਰ ਕਥਿਤ ਕਾਤਲ ਦਰਸ਼ਨ ਸਿੰਘ ਧੰਜਨ ਦੀ ਕਤਲ ਕਰਨ ਵੇਲੇ ਦੀ ਪੂਰੀ ਵਾਰਦਾਤ ਵੀਡੀਓ ਕੈਮਰੇ ਵਿਚ ਕੈਦ ਹੋ ਗਈ। ਉਸ ਨੇ ਆਪਣੇ ਮੁੰਡੇ ਦੇ ਸਹੁਰੇ ਤੇ ਸੱਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦਰਸ਼ਨ ਸਿੰਘ ਧੰਜਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਰਨ ਵਾਲਿਆਂ ਦੀ ਪਹਿਚਾਣ ਰਵਿੰਦਰ ਪਾਲ ਸਿੰਘ (59) ਅਤੇ ਰਾਜਬੀਰ ਕੌਰ (62) ਵਜੋਂ ਹੋਈ ਹੈ। ਪੁਲਿਸ ਨੂੰ 911 ਕਾਲ ਤਕਰੀਬਨ ਐਤਵਾਰ ਸਵੇਰੇ 11:30 ਵਜੇ 5368 ਈਸਟ ਟਾਵਰ ਐਵਿਨਿਊ ਤੋਂ ਕੀਤੀ ਗਈ। ਜਿੱਥੇ ਘਰ ਦੇ ਲਿਵਿੰਗ ਏਰੀਏ ਵਿਚ ਸਿੰਘ ਤੇ ਕੌਰ ਦੀਆਂ ਲਾਸ਼ਾਂ ਪਈਆਂ ਸਨ।
ਫਰਿਜ਼ਨੋ ਪੁਲਿਸ ਅਨੁਸਾਰ ਮ੍ਰਿਤਕ ਪੰਜਾਬੀ ਜੋੜਾ ਆਪਣੇ ਜਵਾਈ ਤੇ ਕੁੜੀ ਨਾਲ ਇੱਕੋ ਘਰ ਵਿਚ ਹੋਰ ਪਰਿਵਾਰਕ ਮੈਂਬਰਾਂ ਨਾਲ ਰਹਿ ਰਿਹਾ ਸੀ। ਜਦੋਂ ਦਰਸ਼ਨ ਧੰਜਨ ਨੇ ਇਨ੍ਹਾਂ ਤੇ ਗੋਲੀਆਂ ਚਲਾਈਆਂ, ਇਹ ਲਿਵਿੰਗ ਰੂੰਮ ਵਿਚ ਟੀ.ਵੀ. ਵੇਖ ਰਹੇ ਸਨ। ਜਦੋਂ ਪੁਲਿਸ ਨੇ ਆ ਕੇ ਲਾਸ਼ਾਂ ਬਰਾਮਦ ਕੀਤੀਆਂ, ਤਾਂ ਟੈਲੀਵਿਜ਼ਨ ਦਾ ਰਿਮੋਟ ਸਿੰਘ ਦੇ ਹੱਥ ਵਿਚ ਹੀ ਸੀ।
ਮ੍ਰਿਤਕ ਪਿਛਲੇ 6 ਮਹੀਨੇ ਤੋਂ ਅਮਰੀਕਾ ਆਪਣੀ ਬੇਟੀ ਕੋਲ ਹੀ ਰਹਿ ਰਹੇ ਸਨ। ਉਨ੍ਹਾਂ ਨੂੰ ਪਿੱਛੇ ਜਿਹੇ ਹੀ ਗਰੀਨ ਕਾਰਡ ਮਿਲਿਆ ਸੀ। ਦਰਸ਼ਨ ਸਿੰਘ ਧੰਜਨ ਇਨ੍ਹਾਂ ਮ੍ਰਿਤਕਾਂ ਦਾ ਕੁੜਮ ਸੀ। ਧੰਜਨ ਦਾ ਬੇਟਾ ਮ੍ਰਿਤਕਾਂ ਦੀ ਲੜਕੀ ਨਾਲ ਵਿਆਹਿਆ ਗਿਆ ਸੀ। ਪਤਾ ਲੱਗਾ ਹੈ ਕਿ ਦਰਸ਼ਨ ਸਿੰਘ ਧੰਜਨ ਆਪਣੇ ਕੁੜਮਾਂ ਨੂੰ ਇਸ ਘਰ ਤੋਂ ਚਲੇ ਜਾਣ ਲਈ ਕਹਿੰਦਾ ਸੀ, ਜਿਸ ‘ਤੇ ਮ੍ਰਿਤਕ ਜਾਣ ਤੋਂ ਆਨਾਕਾਨੀ ਕਰ ਰਹੇ ਸਨ। ਇਸ ਤੋਂ ਗੁੱਸੇ ਵਿਚ ਆ ਕੇ ਦਰਸ਼ਨ ਸਿੰਘ ਧੰਜਨ ਨੇ ਦੋਵਾਂ ਦਾ ਕਥਿਤ ਕਤਲ ਕਰ ਦਿੱਤਾ।
ਦਰਸ਼ਨ ਧੰਜਨ ਦੀ ਨੂੰਹ ਨੇ ਦੱਸਿਆ ਕਿ ਜਦੋਂ ਉਸਨੇ ਚੀਕਾਂ ਸੁਣੀਆਂ, ਤਾਂ ਉਹ ਭੱਜਕੇ ਆਪਣੀ ਛੋਟੀ ਬੇਟੀ ਨਾਲ ਪੌੜੀਆਂ ਉਤਰਕੇ ਹੇਠਾਂ ਗਈ, ਤਾਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਕੋਲ ਉਸਦਾ ਸਹੁਰਾ ਦਰਸ਼ਨ ਸਿੰਘ ਧੰਜਨ ਪਿਸਤੌਲ ਲਈ ਖੜ੍ਹਾ ਸੀ। ਦਰਸ਼ਨ ਨੇ ਉਸ ਉੱਪਰ ਵੀ ਗੰਨ ਤਾਣ ਲਈ ਪਰ ਉਸਨੇ ਭੱਜ ਕੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ। ਇਸ ਉਪਰੰਤ ਦਰਸ਼ਨ ਸਿੰਘ ਧੰਜਨ ਨੇ ਗੰਨ ਆਪਣੇ ਕਮਰੇ ਵਿਚ ਲੁਕਾਈ ਤੇ ਆਪ ਕਾਰ ਲੈ ਕੇ ਉਥੋਂ ਫ਼ਰਾਰ ਹੋ ਗਿਆ। ਨੇੜਿਓਂ ਹੀ ਪੁਲਿਸ ਨੇ ਉਸਨੂੰ ਟੈਪਰਿੰਸ ਅਤੇ ਸੈਂਟਰਲ ਤੋਂ ਦਬੋਚ ਲਿਆ ਅਤੇ ਹੁਣ ਦਰਸ਼ਨ ਸਿੰਘ ਧੰਜਨ ਫਰਿਜ਼ਨੋ ਕਾਊਂਟੀ ਜੇਲ੍ਹ ਵਿਚ ਸ਼ੱਕੀ ਕਾਤਲ ਦੇ ਤੌਰ ‘ਤੇ ਬੰਦ ਹੈ।
ਦਰਸ਼ਨ ਸਿੰਘ ਧੰਜਨ ਨੂੰ ਦੋਹਰੇ ਕਤਲਕਾਂਡ ‘ਚ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰੋਸੀਕਿਊਟਰ ਅਨੁਸਾਰ ਧੰਜਨ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ। ਪਰ ਇਹ ਸਾਰਾ ਕੁੱਝ ਜੱਜਮੈਂਟ ‘ਤੇ ਨਿਰਭਰ ਕਰਦਾ ਹੈ ਤੇ ਕੇਸ ਚੱਲਣ ਤੋਂ ਬਾਅਦ ਹੀ ਅਸਲੀ ਫੈਸਲਾ ਦਿੱਤਾ ਜਾ ਸਕਦਾ ਹੈ।
ਪੁਲਿਸ ਮੁਖੀ ਅਨੁਸਾਰ ਧੰਜਨ ਨੇ ਵਾਰਦਾਤ ਸਮੇਂ ਜਿਹੜਾ ਹੈਂਡਗੰਨ ਵਰਤਿਆ ਸੀ, ਉਹ ਕਾਨੂੰਨੀ ਤੌਰ ‘ਤੇ ਉਸ ਦਾ ਆਪਣਾ ਸੀ ਅਤੇ ਪਿੱਛੇ ਜਿਹੇ ਉਹ ਫਾਈਰਿੰਗ ਰੇਂਜ ਵਿਖੇ ਵੀ ਜਾ ਕੇ ਆਇਆ ਸੀ। ਪੁਲਿਸ ਮੁਖੀ ਅਨੁਸਾਰ ਧੰਜਨ ਨੇ ਆਪਣੀ ਨੂੰਹ ਨੂੰ ਵੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਦਾ ਰਿਵਾਲਰ ਜਾਮ ਹੋ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article