PUNJABMAILUSA.COM

ਫਰਿਜ਼ਨੋ ਵਿਖੇ ਗੁਰਦੁਆਰਾ ਨਾਨਕਸਰ ‘ਚ ਸਿਖ ਸ਼ਰਧਾਲੂਆਂ ਵੱਲੋਂ ਮਰਹੂਮ ਕੋਬੇ ਬ੍ਰਾਇੰਟ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ

 Breaking News

February 13
16:54 2020

ਵਾਸ਼ਿੰਗਟਨ, 13 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਦੇ ਫਰਿਜ਼ਨੋ ਵਿਖੇ ਸਥਿਤ ਗੁਰਦੁਆਰਾ ਨਾਨਕਸਰ ਵਿਚ ਸੈਂਕੜੇ ਸਿਖਾਂ ਸ਼ਰਧਾਲੂਆਂ ਨੇ ਮਰਹੂਮ ਬਾਸਕਟਬਾਲ ਖਿਡਾਰੀ ਕੋਬੇ ਬ੍ਰਾਇੰਟ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ। ਇਸ ਦੌਰਾਨ ਸਿੱਖ ਸ਼ਰਧਾਲੂਆਂ ਨੇ ਲੇਕਰਸ ਦੇ ਰੰਗਾਂ ਵਾਲੇ ਬੈਂਗਨੀ ਅਤੇ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਇੱਥੇ ਦੱਸ ਦਈਏ ਕਿ ਬੀਤੇ ਮਹੀਨੇ 26 ਜਨਵਰੀ ਨੂੰ ਕੈਲਾਬਾਸ ਵਿਚ ਇਕ ਹੈਲੀਕਾਪਟਰ ਹਾਦਸੇ ਵਿਚ ਕੋਬੇ ਅਤੇ ਉਹਨਾਂ ਦੀ 13 ਸਾਲਾ ਬੇਟੀ ਗਿਯਾਨਾ ਦੀ ਮੌਤ ਹੋ ਗਈ ਸੀ।ਉਹਨਾਂ ਦੇ ਨਾਲ 9 ਹੋਰ ਲੋਕ ਮਾਰੇ ਗਏ ਸਨ।
ਦੀ ਅਮੇਰਿਕਨ ਬਾਜ਼ਾਰ ਰਿਪੋਰਟ ਨੇ ਇਸ ਹਫਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਪ੍ਰਾਰਥਨਾ ਸਭਾ ਵਿਚ ਪੁਰਸ਼ਾਂ ਅਤੇ ਬੱਚਿਆਂ ਨੇ ਲੇਕਰਸ ਦੀ ਜਰਸੀ ਪਹਿਨੀ ਸੀ। ਕਈ ਔਰਤਾਂ ਨੇ ਬੈਂਗਨੀ ਅਤੇ ਪੀਲੇ ਰੰਗ ਵਿਚ ਰਵਾਇਤੀ ਸਲਵਾਰ ਕਮੀਜ਼ਾਂ ਪਹਿਨੀਆਂ ਸਨ। ਆਯੋਜਕਾਂ ਨੇ ਗੁਰਦੁਆਰਾ ਨਾਨਕਸਰ ਵਿਚ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ। ਇਸ ਪ੍ਰਾਰਥਨਾ ਸਭਾ ਵਿਚ ਸ਼ਾਮਲ ਸਿੱਖ ਪੁਰਸ਼ ਅਤੇ ਬੱਚੇ ਆਈਕਨ ਕੋਬੇ ਦੀ ਮੌਤ ਨਾਲ ਦੁਖੀ ਨਜ਼ਰ ਆਏ। ਭਾਈਚਾਰੇ ਵਿਚ ਕੁਝ ਨੌਜਵਾਨਾਂ ਨੂੰ ਰੋਂਦੇ ਹੋਏ ਦੇਖਿਆ ਗਿਆ।
ਫਰਿਜ਼ਨੋ ਦੇ ਟੇਰੋਨੋਜ਼ ਮਿਡਲ ਸਕੂਲ ਦੇ ਵਿਦਿਆਰਥੀ ਅਮੀਤੋਜ ਸਿੰਘ, ਜਿਸ ਨੇ ਪ੍ਰਾਰਥਨਾ ਸਭਾ ਵਿਚ ਹਿੱਸਾ ਲਿਆ ਨੇ ਦੱਸਿਆ,”ਗੁਰਦੁਆਰਾ ਪ੍ਰਬੰਧਕਾਂ ਨੇ ਕੋਬੇ ਅਤੇ ਹੋਰਾਂ ਲਈ ਇਕ ਪਾਠ ਦਾ ਆਯੋਜਨ ਕਰਨ ਬਾਰੇ ਸੋਚਿਆ, ਜਦੋਂ ਉਹਨਾਂ ਨੇ ਗੁਰਦੁਆਰੇ ਵਿਚ ਇਕ ਛੋਟੇ ਬੱਚੇ ਨੂੰ ਰੋਂਦੇ ਹੋਏ ਦੇਖਿਆ। ਕੋਬੇ ਦੁਨੀਆ ਭਰ ਵਿਚ ਬਹੁਤ ਲੋਕਪ੍ਰਿਅ ਸਨ, ਸਿੱਖ ਅਮਰੀਕੀਆਂ ਨੇ ਉਹਨਾਂ ਨੂੰ ਫਾਲੋ ਕੀਤਾ।” ਪ੍ਰਾਰਥਨਾ ਸਭਾ ਦੇ ਇਕ ਹੋਰ ਸਾਥੀ ਅੰਗਦ ਸੰਧੂ ਤੇ ਇਕ ਲੇਕਰਸ ਪ੍ਰਸ਼ੰਸਕ ਨੇ ਏਜੰਸੀ ਨੂੰ ਕਿਹਾ,”ਮੈਂ ਕੋਬੇ ਅਤੇ ਉਹਨਾਂ ਦੀ ਖੇਡ ਦੇ ਕਾਰਨ ਬਾਸਕਟਬਾਲ ਖੇਡਣਾ ਸ਼ੁਰੂ ਕੀਤਾ। ਅਸਲ ਵਿਚ ਉਹਨਾਂ ਦੇ ਵਿਵਹਾਰ ਅਤੇ ਖੇਡ ਨੇ ਮੈਨੂੰ ਪ੍ਰੇਰਿਤ ਕੀਤਾ।”
ਇਕ ਅਦਾਕਾਰ ਅਤੇ ਮਾਡਲ ਅਮਨਦੀਪ ਸਿੰਘ ਨੇ ਕਿਹਾ,”ਸਿੱਖ ਭਾਈਚਾਰੇ ਵਿਚ ਕੋਬੇ ਇਕ ਬਹਾਦੁਰ ਆਗੂ ਸਨ। ਉਹ ਬਿਨਾਂ ਦੇ ਅਗਵਾਈ ਕਰਦੇ ਸਨ। ਉਹਨਾਂ ਨੇ ਆਪਣੇ ਮਿਸ਼ਨਾਂ ਨੂੰ ਬੇਮਿਸਾਲ ਦਿੜ੍ਹ ਸੰਕਲਪ, ਜਨੂੰਨ ਅਤੇ ਵਚਨਬੱਧਤਾ ਦੇ ਨਾਲ ਪੂਰਾ ਕੀਤਾ।ਉਹ ਸਿੱਖ ਭਾਈਚਾਰੇ ਲਈ ਹੀਰੋ ਸਨ ਖਾਸ ਕਰ ਕੇ ਬੱਚਿਆਂ ਲਈ। ਉਹਨਾਂ ਨੇ ਕਈ ਸਿੱਖਾਂ ਨੂੰ ਬਾਸਕਟ ਬਾਲ ਖੇਡਣ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ। ਉਹ ਕਈ ਲੋਕਾਂ ਲਈ ਆਦਰਸ਼ ਸ਼ਨ।”

About Author

Punjab Mail USA

Punjab Mail USA

Related Articles

ads

Latest Category Posts

    ਐੱਨ.ਆਰ.ਆਈ. ਸਭਾ ਪੰਜਾਬ ਨੂੰ ਸਰਗਰਮ ਕਰਨ ਦੀ ਲੋੜ

ਐੱਨ.ਆਰ.ਆਈ. ਸਭਾ ਪੰਜਾਬ ਨੂੰ ਸਰਗਰਮ ਕਰਨ ਦੀ ਲੋੜ

Read Full Article
    ਐੱਨ.ਆਰ.ਆਈ. ਸਭਾ ਦੀਆਂ ਚੋਣਾਂ 7 ਮਾਰਚ ਨੂੰ

ਐੱਨ.ਆਰ.ਆਈ. ਸਭਾ ਦੀਆਂ ਚੋਣਾਂ 7 ਮਾਰਚ ਨੂੰ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਸਰਬਸੰਮਤੀ ਨਾਲ ਹੋਈ ਚੋਣ

ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਸਰਬਸੰਮਤੀ ਨਾਲ ਹੋਈ ਚੋਣ

Read Full Article
    ਭਾਰਤੀ ਲੋਕਾਂ ਨੂੰ ਗਰੀਨ ਕਾਰਡ ਮਿਲਣ ‘ਚ ਲੱਗ ਸਕਦੇ ਨੇ 49 ਸਾਲ!

ਭਾਰਤੀ ਲੋਕਾਂ ਨੂੰ ਗਰੀਨ ਕਾਰਡ ਮਿਲਣ ‘ਚ ਲੱਗ ਸਕਦੇ ਨੇ 49 ਸਾਲ!

Read Full Article
    ਏ.ਜੀ.ਪੀ.ਸੀ., ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਐਂਟੋਨੀਓ ਗੁਟਰੇਸ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੌਰੇ ਦੀ ਕੀਤੀ ਸ਼ਲਾਘਾ

ਏ.ਜੀ.ਪੀ.ਸੀ., ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਐਂਟੋਨੀਓ ਗੁਟਰੇਸ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੌਰੇ ਦੀ ਕੀਤੀ ਸ਼ਲਾਘਾ

Read Full Article
    ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜ਼ਿੰਗ

ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜ਼ਿੰਗ

Read Full Article
    ਅਮਰੀਕਾ ‘ਚ ਪਿਛਲੇ ਸਾਲ 8.50 ਲੱਖ ਗੈਰ ਕਾਨੂੰਨੀ ਪ੍ਰਵਾਸੀ ਕੀਤੇ ਗਏ ਗ੍ਰਿਫ਼ਤਾਰ

ਅਮਰੀਕਾ ‘ਚ ਪਿਛਲੇ ਸਾਲ 8.50 ਲੱਖ ਗੈਰ ਕਾਨੂੰਨੀ ਪ੍ਰਵਾਸੀ ਕੀਤੇ ਗਏ ਗ੍ਰਿਫ਼ਤਾਰ

Read Full Article
    ਮੈਰੀਲੈਂਡ ਸੂਬੇ ਵੱਲੋਂ ਅਮਰੀਕਾ ‘ਚ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ

ਮੈਰੀਲੈਂਡ ਸੂਬੇ ਵੱਲੋਂ ਅਮਰੀਕਾ ‘ਚ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ

Read Full Article
    40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

Read Full Article
    ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

Read Full Article
    ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

Read Full Article
    ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

Read Full Article
    ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

Read Full Article
    ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

Read Full Article