ਫਰਿਜ਼ਨੋ ਦੇ ਇੱਕ ਅਸਥਾਈ ਪਨਾਹ ਘਰ ਵਿੱਚ ਅੱਗ ਲੱਗਣ ਨਾਲ ਹੋਈ ਮੌਤ

69
Share

ਫਰਿਜ਼ਨੋ, 22 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਕਾਉਂਟੀ ਵਿੱਚ ਇੱਕ ਅਸਥਾਈ ਸ਼ੈਲਟਰ ਵਿੱਚ ਅੱਗ ਲੱਗਣ  ਨਾਲ ਇੱਕ ਬੇਘਰ ਵਿਅਕਤੀ ਦੀ ਮੌਤ ਹੋਣ ਦਾ ਹਾਦਸਾ ਵਾਪਰਿਆ ਹੈ।ਫਰਿਜ਼ਨੋ ਪੁਲਿਸ ਦੇ ਅਨੁਸਾਰ ਸ਼ਨੀਵਾਰ ਸਵੇਰੇ ਅੱਗ ਲੱਗਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜੋ ਸਪੱਸ਼ਟ ਤੌਰ ‘ਤੇ ਇੱਕ ਅਸਥਾਈ ਪਨਾਹ ਸੀ।ਫਰਿਜ਼ਨੋ ਕਾਉਂਟੀ ਦੇ ਅੱਗ ਬੁਝਾਊ ਅਮਲੇ ਨੇ
ਸਵੇਰੇ 11 ਵਜੇ ਦੇ ਕਰੀਬ ਬੇਲਮੋਂਟ ਅਤੇ ਮਾਰਕਸ ਐਵੀਨਿਊ ਦੇ ਰੇਲ ਮਾਰਗ ਟਰੈਕਾਂ ਦੇ ਨੇੜੇ ਇੱਕ ਖੇਤਰ ਵਿੱਚ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਦੌਰਾਨ ਮਰੇ ਵਿਅਕਤੀ ਦੀ ਪਹਿਚਾਣ ਜਾਰੀ ਨਹੀਂ ਕੀਤੀ ਗਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਬੇਘਰ ਸੀ ਅਤੇ ਇਸ ਸ਼ੈਲਟਰ ਵਿੱਚ ਪਨਾਹ ਲੈ ਰਿਹਾ ਸੀ। ਇਸ ਮਾਮਲੇ ਦੇ ਸੰਬੰਧ ਵਿੱਚ ਫਰਿਜ਼ਨੋ ਫਾਇਰ ਵਿਭਾਗ ਦੇ ਬੁਲਾਰੇ ਅਨੁਸਾਰ ਸ਼ੈਲਟਰ ਵਿੱਚ ਅੱਗ ਨੂੰ ਸੇਕਣ ਲਈ ਮਚਾਇਆ ਗਿਆ ਸੀ ਪਰ ਇਸਦੇ ਜ਼ਿਆਦਾ ਫੈਲਣ ਦੇ ਕਾਰਨ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ।ਪੁਲਿਸ ਅਧਿਕਾਰੀਆਂ ਦੁਆਰਾ ਇਸ ਘਟਨਾ ਦੀ ਤਹਿ ਤੱਕ ਪਹੁੰਚਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share