ਫਰਿਜ਼ਨੋ ਕਾਉਂਟੀ ਦੇ ਕੋਰੋਨਾਂ ਮਾਮਲਿਆਂ ਵਿੱਚ ਹੋਇਆ ਤਕਰੀਬਨ 3,000 ਹੋਰ ਨਵੇਂ ਕੇਸਾਂ ਦਾ ਇਜ਼ਾਫਾ

72
Share

ਫਰਿਜ਼ਨੋ, 22 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆਂ ਦੀ ਫਰਿਜ਼ਨੋ ਕਾਉਂਟੀ ਵਿੱਚ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਕੈਲੀਫੋਰਨੀਆਂ ਦੇ ਪਬਲਿਕ ਹੈਲਥ ਵਿਭਾਗ ਨੇ ਸ਼ਨੀਵਾਰ ਨੂੰ ਫਰਿਜ਼ਨੋ ਕਾਉਂਟੀ ਵਿਚ 2,725 ਨਵੇ ਕੋਵਿਡ -19 ਦੇ ਕੇਸ ਦਰਜ ਕੀਤੇ ਹਨ। ਕੋਰੋਨਾਂ ਵਾਇਰਸ ਦੇ ਇਹਨਾਂ ਨਵੇਂ ਪੁਸ਼ਟੀ ਕੀਤੇ ਸਕਾਰਾਤਮਕ ਮਾਮਲਿਆਂ ਨੇ ,ਮਾਰਚ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਫਰਿਜ਼ਨੋ ਕਾਉਂਟੀ ਦੇ ਲਾਗਾਂ ਦੀ ਕੁੱਲ ਗਿਣਤੀ ਨੂੰ 52,643 ਤੱਕ ਪਹੁੰਚਾ ਦਿੱਤਾ ਹੈ ਅਤੇ ਕੋਰੋਨਾਂ ਮੌਤਾਂ ਦੀ ਗਿਣਤੀ ਵੀ ਲੱਗਭਗ 557 ਹੋ ਗਈ ਹੈ, ਹਾਲਾਂਕਿ ਅਧਿਕਾਰੀਆਂ ਦੁਆਰਾ ਸ਼ੁੱਕਰਵਾਰ ਨੂੰ ਕੋਈ ਵਾਧੂ ਮੌਤ ਹੋਣ ਦੀ ਖ਼ਬਰ ਜਾਰੀ ਨਹੀਂ ਕੀਤੀ ਗਈ ਹੈ। ਰਾਜ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਫਰਿਜ਼ਨੋ ਵਿੱਚ ਕੁੱਲ 598 ਕੋਵਿਡ -19 ਮਰੀਜ਼ ਹਸਪਤਾਲਾਂ ਵਿੱਚ ਦਾਖਲ ਹੋਣ
ਦੇ ਨਾਲ ਕਾਉਂਟੀ ਵਿੱਚ 13 ਇੰਟੈਂਸਿਵ ਕੇਅਰ ਯੂਨਿਟ ਬੈੱਡ ਉਪਲੱਬਧ ਸਨ। ਫਰਿਜ਼ਨੋ ਕਾਉਂਟੀ ਦੇ ਅਧਿਕਾਰੀਆਂ ਦੁਆਰਾ ਸ਼ੁੱਕਰਵਾਰ ਨੂੰ ਕੀਤੇ ਐਲਾਨ ਅਨੁਸਾਰ ਐਂਬੂਲੈਂਸ ਚਾਲਕਾਂ ਨੂੰ ਅਸਲ ਵਿੱਚ ਐਮਰਜੈਂਸੀ ਹਾਲਤਾਂ ਦੇ ਯੋਗ ਨਾਂ ਹੋਣ ਤੇ ਹਸਪਤਾਲ ਵਿੱਚ ਲੈ ਕੇ ਜਾਣ ਤੋਂ ਇਨਕਾਰ ਕਰਨ ਲਈ ਕਿਹਾ ਜਾ ਰਿਹਾ ਹੈ,ਕਿਉਂਕਿ ਕਾਉਂਟੀ ਵਿੱਚ ਐਮਰਜੈਂਸੀ ਕਮਰੇ ਕੋਰੋਨਾਂ ਵਾਇਰਸ ਦੇ ਮਰੀਜ਼ਾਂ ਆਦਿ ਨਾਲ ਭਰੇ ਹੋਏ ਹਨ। ਇਸਦੇ ਇਲਾਵਾ ਰਾਜ ਦੇ ਅੰਕੜਿਆਂ ਅਨੁਸਾਰ ਕੈਲੀਫੋਰਨੀਆਂ ਵਿੱਚ ਸ਼ਨੀਵਾਰ ਨੂੰ ਕੁੱਲ 43,608 ਨਵੇਂ ਵਾਇਰਸ ਦੇ ਕੇਸ ਦਰਜ ਕੀਤੇ ਗਏ ਜਿਸ ਨਾਲ ਸੂਬੇ ਦੇ ਕੁੱਲ ਕੇਸਾਂ ਦੀ ਗਿਣਤੀ ਤਕਰੀਬਨ 1,807,982 ਹੋ ਗਈ ਹੈ ਅਤੇ ਸ਼ਨੀਵਾਰ ਨੂੰ 272 ਮੌਤਾਂ ਹੋਣ ਦੇ ਨਾਲ ਮਹਾਂਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਕੁੱਲ 22,432 ਮੌਤਾਂ ਦਰਜ਼ ਕੀਤੀਆਂ ਗਈਆਂ ਹਨ।

Share