PUNJABMAILUSA.COM

ਫਰਾਟੇਦਾਰ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਮਿਲੇਗਾ ਅਮਰੀਕੀ ਗਰੀਨ ਕਾਰਡ

 Breaking News

ਫਰਾਟੇਦਾਰ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਮਿਲੇਗਾ ਅਮਰੀਕੀ ਗਰੀਨ ਕਾਰਡ

ਫਰਾਟੇਦਾਰ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਮਿਲੇਗਾ ਅਮਰੀਕੀ ਗਰੀਨ ਕਾਰਡ
August 03
09:24 2017

ਵਾਸ਼ਿੰਗਟਨ, 3 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਇਕ ਇਮੀਗਰੇਸ਼ਨ ਸਿਸਟਮ ਦਾ ਐਲਾਨ ਕੀਤਾ ਹੈ। ਜਿਸ ਦੇ ਜ਼ਰੀਏ ਕਈ ਲੋਕਾਂ ਨੂੰ ਮੈਰਿਟ ਦੇ ਆਧਾਰ ‘ਤੇ ਅਮਰੀਕਾ ਦਾ ਰੈਜ਼ੀਡੈਂਸ ਕਾਰਡ ਮਿਲ ਸਕਦਾ ਹੈ। ਜੇਕਰ ਇਹ ਪ੍ਰਸਤਾਵ ਅਮਰੀਕਾ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਇਸ ਨਾਲ ਸਿੱਧੇ ਤੌਰ ‘ਤੇ ਭਾਰਤ ਸਮੇਤ ਕਈ ਦੇਸ਼ਾਂ ਨੂੰ ਫਾਇਦਾ ਹੋ ਸਕਦਾ ਹੈ। ਇਸ ਐਕਟ ਨੂੰ ਰਿਫਾਰਮਿੰਗ ਅਮਰੀਕਨ ਇੰਮੀਗਰੇਸ਼ਨ ਫਾਰ ਸਟਰੌਂਗ ਇੰਪਲਾਇਮੈਂਟ ਐਕਟ ਕਿਹਾ ਜਾ ਰਿਹਾ ਹੈ। ਵਾਈਟ ਹਾਊਸ ਵਿਚ ਇਸ ਐਕਟ ਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਇਸ ਐਕਟ ਦੇ ਆਉਣ ਨਾਲ ਗ਼ਰੀਬੀ ਘੱਟ ਹੋਵੇਗੀ, ਟੈਕਸ ਦੇਣ ਵਾਲੇ ਲੋਕਾਂ ਦਾ ਪੈਸਾ ਵੀ ਬਚੇਗਾ, ਇਸ ਦੇ ਜ਼ਰੀਏ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਦੇ ਲਈ ਗਰੀਨ ਕਾਰਡ ਮਿਲੇਗਾ। ਟਰੰਪ ਨੇ ਕਿਹਾ ਕਿ ਇਸ ਐਕਟ ਦੇ ਜ਼ਰੀਏ ਪੁਰਾਣਾ ਸਿਸਟਮ ਖਤਮ ਹੋ ਕੇ ਨਿਯਮ ਦੇ ਅਨੁਸਾਰ ਪੁਆਇੰਟ ਬੇਸ ਸਿਸਟਮ ਸ਼ੁਰੂ ਹੋਵੇਗਾ।
ਇਸ ਐਕਟ ਦੇ ਆਉਣ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਗਰੀਨ ਕਾਰਡ ਹਾਸਲ ਕਰਨ ਵਿਚ ਅਸਾਨੀ ਹੋਵੇਗੀ। ਜਿਨ੍ਹਾਂ ਚੰਗੀ ਇੰਗਲਿਸ਼ ਬੋਲਣੀ ਆਉਂਦੀ ਹੈ, ਜੋ ਲੋਕ ਅਪਣਾ ਖ਼ਰਚ ਚੁੱਕਣ ਦੇ ਸਮਰਥ ਹਨ ਅਤੇ ਅਪਣੀ ਮਿਹਨਤ ਸਦਕਾ ਅਮਰੀਕਾ ਦੀ ਇਕੌਨਮੀ ਨੂੰ ਬੜਾਵਾ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਿਸਟਮ ਦੇ ਨਾਲ ਕਿਸੇ ਅਮਰੀਕੀ ਕਰਮਚਾਰੀ ਦੇ ਨਾਲ ਵੀ ਭੇਦ ਭਾਵ ਨਹੀਂ ਹੋ ਸਕੇਗਾ। ਟਰੰਪ ਨੇ ਕਿਹਾ ਕਿ ਹੁਣ ਅਜਿਹਾ ਨਹੀਂ ਸਕੇਗਾ ਕਿ ਕੋਈ ਵੀ ਅਮਰੀਕਾ ਵਿਚ ਆਵੇਗਾ ਅਤੇ ਅਸਾਨੀ ਨਾਲ ਪੈਸਾ ਕਮਾਉਣਾ ਸ਼ੁਰੂ ਕਰ ਦੇਵੇਗਾ। ਜੇਕਰ ਆਪ ਦੇ ਕੋਲ ਸਕਿਲ ਹੈ ਤਾਂ ਆਪ ਲੋਕ ਇੱਥੇ ਕੰਮ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਟਰੰਪ ਨੇ ਸੱਤਾ ਵਿਚ ਆਉਣ ਤੋਂ ਬਾਅਦ ਐਚ1ਬੀ ਵੀਜ਼ੇ ‘ਤੇ ਕੜਾ ਰੁਖ ਅਪਣਾਇਆ ਸੀ, ਜਿਸ ਕਾਰਨ ਪਰਵਾਸੀ ਲੋਕਾਂ ਨੂੰ ਕਾਫੀ ਫਰਕ ਪਿਆ ਸੀ। ਐਚ1ਬੀ ਵੀਜ਼ਾ ਅਜਿਹੇ ਵਿਦੇਸ਼ ਪੇਸ਼ੇਵਰਾਂ ਦੇ ਲਈ ਜਾਰੀ ਕੀਤਾ ਜਾਂਦਾ ਹੈ ਜੋ ਅਜਿਹੇ ‘ਖਾਸ’ ਕੰਮਾਂ ਦੇ ਲਈ ਸਕਿਲਡ ਹੁੰਦੇ ਹਨ। ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸਰਵੀਸਿਜ਼ ਮੁਤਾਬਕ ਇਨ੍ਹਾਂ ਖ਼ਾਸ ਕੰਮਾਂ ਵਿਚ ਵਿਗਿਆਨਕ, ਇੰਜੀਨੀਅਰ ਅਤੇ ਕੰਪਿਊਟਰ ਪ੍ਰੋਗਰਾਮਰ ਸ਼ਾਮਲ ਹਨ। ਹਰ ਸਾਲ ਕਰੀਬ 65000 ਨੂੰ ਲਾਟਰੀ ਸਿਸਟਮ ਦੇ ਜ਼ਰੀਏ ਅਜਿਹੇ ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਸਾਲ 2017-18 ਦੇ ਲਈ ਐਚ1ਬੀ ਵੀਜ਼ਾ ਜਾਰੀ ਕਰਨ ਦੇ ਲਈ ਸੋਮਵਾਰ ਨੂੰ ਬਗੈਰ ਕਿਸੇ ਬਦਲਾਅ ਦੇ ਲਾਟਰੀ ਸਿਸਟਮ ਸ਼ੁਰੂ ਹੋ ਚੁੱਕਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article