ਫਰਾਂਸ ਵਿਚਲੇ ਵਿਜੈ ਮਾਲਿਆ ਦੇ 14 ਕਰੋੜ ਰੁਪਏ ਦੇ ਅਸਾਸੇ ਜ਼ਬਤ

136
Share

ਨਵੀਂ ਦਿੱਲੀ, 4 ਦਸੰਬਰ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਫਰਾਂਸ ਵਿਚਲੇ 1.6 ਮਿਲੀਅਨ ਯੂਰੋ (14 ਕਰੋੜ ਰੁਪਏ) ਦੇ ਅਸਾਸੇ ਜ਼ਬਤ ਕਰ ਲਏ ਹਨ। ਮਾਲਿਆ ਇਸ ਵੇਲੇ ਯੂ.ਕੇ. ਵਿਚ ਹੈ ਤੇ ਉਹ ਭਾਰਤ ਵਿਚ ਸਰਕਾਰੀ ਬੈਂਕਾਂ ਦੇ 11 ਹਜ਼ਾਰ ਕਰੋੜ ਰੁਪਏ ਦਾ ਦੇਣਦਾਰ ਹੈ। ਈ.ਡੀ. ਨੇ ਇਕ ਬਿਆਨ ਵਿਚ ਕਿਹਾ, ‘ਐੱਨਫੋਰਸਮੈਂਟ ਡਾਇਰੈਕਟੋਰੇਟ ਦੀ ਅਪੀਲ ‘ਤੇ ਫਰਾਂਸ ਅਥਾਰਿਟੀਜ਼ ਨੇ ਵਿਜੈ ਮਾਲਿਆ ਦੀ 32 ਐਵੇਨਿਊ ਐੱਫ.ਓ.ਸੀ.ਐੱਚ. (ਫਰਾਂਸ) ਸਥਿਤ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ। ਜ਼ਬਤ ਕੀਤੇ ਅਸਾਸੇ ਦੀ ਕੀਮਤ 14 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕਿੰਗਫਿਸ਼ਰ ਏਅਰਲਾਈਨਜ਼ ਲਿਮਟਿਡ ਦੇ ਬੈਂਕ ਖਾਤੇ ਜ਼ਰੀਏ ਇਕ ਵੱਡੀ ਰਕਮ ਵਿਦੇਸ਼ ਤਬਦੀਲ ਕੀਤੀ ਗਈ ਸੀ।’


Share