ਫਰਾਂਸ ‘ਚ ਮਸਜਿਦ ਦੇ ਬਾਹਰ ਬੰਦੂਕਧਾਰੀਆਂ ਵਲੋਂ ਫਾਇਰਿੰਗ, 8 ਜ਼ਖਮੀ

ਪੈਰਿਸ, 3 ਜੁਲਾਈ (ਪੰਜਾਬ ਮੇਲ)- ਦੱਖਣੀ ਫਰੈਂਚ ਸ਼ਹਿਰ ਐਵੀਗਨਨ ਵਿਚ ਇਕ ਮਸਜਿਦ ਦੇ ਸਾਹਮਣੇ ਦੋ ਬੰਦੂਕਧਾਰੀਆਂ ਨੇ ਫਾਇਰਿੰਗ ਕੀਤੀ। ਇਸ ਫਾਇਰਿੰਗ ਵਿਚ ਅੱਠ ਲੋਕ ਜ਼ਖਮੀ ਹੋ ਗਏ। ਫਿਲਹਾਲ ਇਸ ਘਟਨਾ ਨੂੰ ਪੁਲਿਸ ਨੇ ਅੱਤਵਾਦੀ ਹਮਲਾ ਨਾ ਦੱਸ ਕੇ ਇਸ ਨੂੰ ਆਪਸੀ ਰੰਜਿਸ਼ ਦਾ ਮਾਮਲਾ ਦੱਸਿਆ। ਦੱਸ ਦੇਈਏ ਕਿ ਅੱਠ ਜ਼ਖ਼ਮੀ ਲੋਕਾਂ ਵਿਚੋਂ ਦੋ ਲੋਕਾਂ ਨੂੰ ਘਟਨਾ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੂਤਰਾਂ ਮੁਤਾਬਕ ਮਸਜਿਦ ਛੱਡਣ ਵਾਲੇ ਲੋਕ ਇਸ ਦਾ ਇਰਾਦਤਨ ਟਾਰਗੈਟ ਨਹੀਂ ਸੀ। ਜਿਸ ਨੇ ਪਹਿਲੀ ਵਾਰ ਇਸ ਘਟਨਾ ਦੀ ਸੂਚਨਾ ਦਿੱਤੀ ਸੀ, ਨੇ ਨਿਆਇਕ ਸਰੋਤ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਪੁਲਿਸ ਨੂੰ ਇਸ ਨੂੰ ਅੱਤਵਾਦ ਨਾਲ ਨਹੀਂ ਜੋੜ ਰਹੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਨੌਜਵਾਨਾਂ ਦੇ ਵਿਚ ਦਾ ਇਕ ਵਿਵਾਦ ਹੋ ਸਕਦਾ ਹੈ। ਸਮਾਚਾਰ ਪੱਤਰ ਨੇ ਗਵਾਹਾਂ ਦੇ ਹਵਾਲੇ ਤੋਂ ਕਿਹਾ ਕਿ ਚਿਹਰੇ ਨੂੰ ਕਵਰ ਕਰਨ ਵਾਲੇ ਦੋ ਬੰਦੂਕਧਾਰੀਆਂ ਵਿਚੋਂ ਇਕ ਨੇ ਸਾਢੇ ਦਸ ਵਜੇ ਗੋਲੀ ਚਲਾਈ ਸੀ। ਲੋਕ ਜਦ ਤੱਕ ਮਸਜਿਦ ਤੋਂ ਬਾਹਰ ਆਉਂਦੇ ਇਸ ਤੋਂ ਪਹਿਲਾਂ ਕਿ ਦੋਵੇਂ ਉਥੋਂ ਭੱਜ ਗਏ। ਚਾਰ ਲੋਕ ਮਸਜਿਦ ਦੇ ਬਾਹਰ ਜ਼ਖ਼ਮੀ ਹੋਏ ਸੀ ਜਦ ਕਿ ਉਨ੍ਹਾਂ ਦਾ ਅਪਾਰਟਮੈਂਟ ਉਥੋਂ ਪੰਜਾਹ ਮੀਟਰ ਦੂਰ ਸੀ। ਇਹ ਘਟਨਾ ਤਦ ਸਾਹਮਣੇ ਆਈ ਜਦ ਮਸਜਿਦ ਦੇ ਸਾਹਮਣੇ ਇਕ ਵਿਅਕਤੀ ਭੀੜ ਵਿਚੋਂ ਕਾਰ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਲੇਕਿਨ ਇਸ ਘਟਨਾ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ। ਫਰਾਂਸ ਹਾਲ ਦੇ ਸਾਲਾਂ ਵਿਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਹਾਈ ਸਕਿਓਰਿਟੀ ਅਲਰਟ ‘ਤੇ ਹੈ।