PUNJABMAILUSA.COM

ਪੱਤਰਕਾਰ ਦਾਨੇਵਾਲੀਆ ਦਾ ਬੇਕਰਸਫੀਲਡ ਪੁੱਜਣ ‘ਤੇ ਸੁਆਗਤ

ਪੱਤਰਕਾਰ ਦਾਨੇਵਾਲੀਆ ਦਾ ਬੇਕਰਸਫੀਲਡ ਪੁੱਜਣ ‘ਤੇ ਸੁਆਗਤ

ਪੱਤਰਕਾਰ ਦਾਨੇਵਾਲੀਆ ਦਾ ਬੇਕਰਸਫੀਲਡ ਪੁੱਜਣ ‘ਤੇ ਸੁਆਗਤ
July 27
10:16 2016

10ਬੇਕਰਸਫੀਲਡ, 27 ਜੁਲਾਈ (ਪੰਜਾਬ ਮੇਲ)- ਸਵਰਨ ਸਿੰਘ ਦਾਨੇਵਾਲੀਆ, ਜੋ ਕਿ ਨਿਧੜਕ, ਬੇਬਾਕ ਪੱਤਰਕਾਰ ਹਨ, ਅੱਜਕੱਲ੍ਹ ਅਮਰੀਕਾ ਫੇਰੀ ‘ਤੇ ਹਨ। ਆਪਣੀ ਅਮਰੀਕਾ ਫੇਰੀ ਦੌਰਾਨ ਬੇਕਰਸਫੀਲਡ ਪੁੱਜਣ ‘ਤੇ ਤਾਜ਼ ਮਹਿਲ ਕੋਜ਼ੀਨ ਆਫ ਇੰਡੀਆ ਦੇ ਹਾਲ ਵਿਚ ਇਕ ਭਰਵੀਂ ਮੀਟਿੰਗ ਦੌਰਾਨ ਪਤਵੰਤੇ ਸੱਜਣਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੀਟਿੰਗ ਦਾ ਪ੍ਰਬੰਧ ਦੀਪ ਸਿੱਧੂ ਤੇ ਸ਼ਿਆਰਾ ਢੀਂਡਸਾ ਦੇ ਯਤਨਾਂ ਨਾਲ ਕੀਤਾ ਗਿਆ, ਜੋ ਆਪ ਵੀ ਇਕ ਫੋਟੋ-ਪੱਤਰਕਾਰ ਹਨ।
ਸਭ ਤੋਂ ਪਹਿਲਾਂ ਮੀਟਿੰਗ ਆਰੰਭ ਕਰਦਿਆਂ ਸ਼ਿਆਰਾ ਢੀਂਡਸਾ ਨੇ ਸਾਰੇ ਸੱਜਣਾਂ-ਮਿੱਤਰਾਂ ਦੀ ਜਾਣ-ਪਛਾਣ ਕਰਾਈ। ਅਜੀਤ ਸਿੰਘ ਭੱਠਲ ਨੇ ਸਟੇਜ ਦੀ ਕਾਰਵਾਈ ਅੱਗੇ ਤੋਰਦਿਆਂ, ਜਿਥੇ ਦਾਨੇਵਾਲੀਆ ਜੀ ਦਾ ਸੁਆਗਤ ਕੀਤਾ, ਉਥੇ ਅਮਰੀਕਾ ਵਸਦੇ ਪੰਜਾਬੀਆਂ ਦੀ ਪੰਜਾਬ ਵਿਚਲੇ ਹਾਲਾਤਾਂ ‘ਤੇ ਆਪਣੀ ਫਿਕਰਮੰਦੀ ਜ਼ਾਹਿਰ ਕੀਤੀ। ਸਵਰਨ ਸਿੰਘ ਸਿੱਧੂ ਨੇ ਅੱਜ ਦੀ ਪੱਤਰਕਾਰਤਾ ਸਾਹਮਣੇ ਆ ਰਹੀਆਂ ਚੁਣੌਤੀਆਂ ਦਾ ਵਰਣਨ ਕੀਤਾ। ਗਿਆਨ ਸਿੰਘ ਬਿਲਗਾ ਨੇ ਦਾਨੇਵਾਲੀਆ ਦਾ ਬੇਕਰਸਫੀਲਡ ਪੁੱਜਣ ‘ਤੇ ਸੁਆਗਤ ਕੀਤਾ। ਉਥੇ ਸਮੁੱਚੇ ਦੇਸ਼ ਵਿਚ ਤੇ ਖਾਸ ਤੌਰ ‘ਤੇ ਪੰਜਾਬ ਵਿਚ ਰਾਜਨੀਤਿਕ, ਸਮਾਜਿਕ ਤੇ ਸੱਭਿਆਚਾਰ ਵਿਚ ਵਿਆਪਕ ਰੂਪ ਵਿਚ ਫੈਲੇ ਨਿਘਾਰ ਤੇ ਭ੍ਰਿਸ਼ਟਾਚਾਰ ‘ਤੇ ਵਿਦੇਸ਼ ਵਸਦੇ ਪੰਜਾਬੀਆਂ ਦੀ ਫਿਕਰਮੰਦੀ ਜ਼ਾਹਿਰ ਕੀਤੀ। ਅਖੀਰ ‘ਚ ਦਾਨੇਵਾਲੀਆ ਨੇ ਆਪਣੇ ਜਾਣਕਾਰੀ ਭਰਪੂਰ ਭਾਸ਼ਨ ਵਿਚ ਪੰਜਾਬ ਵਿਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਰਾਜਨੀਤਿਕ ਨਿਘਾਰ, ਸੱਭਿਆਚਾਰ ਤੇ ਖੇਤੀ ਧੰਦੇ ਵਿਚ ਆਈ ਖੜ੍ਹੋਤ, ਕਿਸਾਨਾਂ ਵੱਲੋਂ ਹੋ ਰਹੀਆਂ ਖੁਦਕੁਸ਼ੀਆਂ ਦਾ ਵਿਸਥਾਰ ਸਹਿਤ ਵਰਣਨ ਕਰਦਿਆਂ ਲੋਕਾਂ ਦੇ ਜਨਸਮੂਹ ਦਾ ਸੁਚੇਤ ਹੋ ਕੇ ਏਕਤਾ ਉਸਾਰਨ ਨੂੰ ਹੀ ਇਸ ਦਾ ਹੱਲ ਦੱਸਿਆ। ਸੱਜਣਾਂ, ਮਿੱਤਰਾਂ ਦੇ ਸਵਾਲਾਂ ਦਾ ਉਨ੍ਹਾਂ ਨੇ ਜਾਣਕਾਰੀ ਭਰਪੂਰ ਉੱਤਰ ਦਿੱਤੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article