PUNJABMAILUSA.COM

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਭਲਾਈ ਸਕੀਮਾਂ ਹੇਠ ਲੰਬਿਤ ਪਏ ਭੁਗਤਾਨ ਲਈ ਤਕਰੀਬਨ 1221 ਕਰੋੜ ਰੁਪਏ ਜਾਰੀ

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਭਲਾਈ ਸਕੀਮਾਂ ਹੇਠ ਲੰਬਿਤ ਪਏ ਭੁਗਤਾਨ ਲਈ ਤਕਰੀਬਨ 1221 ਕਰੋੜ ਰੁਪਏ ਜਾਰੀ

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਭਲਾਈ ਸਕੀਮਾਂ ਹੇਠ ਲੰਬਿਤ ਪਏ ਭੁਗਤਾਨ ਲਈ ਤਕਰੀਬਨ 1221 ਕਰੋੜ ਰੁਪਏ ਜਾਰੀ
March 21
17:36 2018

ਮੁੱਖ ਮੰਤਰੀ ਨੇ ਸਾਰੇ ਬਕਾਇਆਂ ਦੇ ਨਿਪਟਾਰੇ ਲਈ ਵਿੱਤੀ ਪ੍ਰਬੰਧਨ ਰਾਹੀਂ ਵਸੀਲੇ ਜੁਟਾਉਣ ਲਈ ਵਿਭਾਗਾਂ ਨੂੰ ਆਖਿਆ
ਚੰਡੀਗੜ੍ਹ, 21 ਮਾਰਚ (ਪੰਜਾਬ ਮੇਲ)- ਕੇਂਦਰੀ ਸਪਾਂਸਰ ਸਕੀਮਾਂ ਸਣੇ ਵੱਖ-ਵੱਖ ਭਲਾਈ ਸਕੀਮਾਂ ਨੂੰ ਹੁਲਾਰਾ ਦੇਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੰਬਿਤ ਪਏ ਵੱਖ-ਵੱਖ ਭੁਗਤਾਨ ਦੇਣ ਲਈ ਹੋਰ ਫੰਡ ਜਾਰੀ ਕਰ ਦਿੱਤੇ ਹਨ ਅਤੇ ਇਹ ਭਰੋਸਾ ਦਿਵਾਇਆ ਹੈ ਕਿ ਵਿਕਾਸ ਕਾਰਜਾਂ ਵਿਚ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਆਧਾਰ ਤੇ ਸੂਬਾ ਸਰਕਾਰ ਨੇ 1220.99 ਕਰੋੜ ਰੁਪਏ ਜਾਰੀ ਕੀਤੇ ਹਨ। ਇਸੇ ਦੋਰਾਨ ਹੀ ਮੁੱਖ ਮੰਤਰੀ ਨੇ ਸਾਰੇ ਵਿਭਾਗ ਢੁੱਕਵੇਂ ਵਿੱਤੀ ਪ੍ਰਬੰਧਾ ਦੇ ਨਾਲ ਪ੍ਰਾਥਮਿਕਤਾ ਦੇ ਆਧਾਰ ‘ਤੇ ਲੰਬਿਤ ਪਏ ਬਿੱਲਾਂ ਦੇ ਭੁਗਤਾਨ ਨੂੰ ਯਕੀਨੀ ਬਨਾਉਣ ਲਈ ਆਖਿਆ ਹੈ।
ਬੁਲਾਰੇ ਅਨੁਸਾਰ 413.17 ਕਰੋੜ ਰੁਪਏ ਜਾਰੀ ਕਰ ਕੇ 31 ਦਸੰਬਰ, 2017 ਤੱਕ ਦੇ ਸੇਵਾ ਮੁਕਤੀ ਭੁਗਤਾਨ ਦੀ ਅਦਾਇਗੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ 20 ਮਾਰਚ, 2018 ਤੱਕ ਦੇ ਮੈਡੀਕਲ ਬਿੱਲਾਂ ਦੇ ਮੁੜ ਭੁਗਤਾਨ ਵਾਸਤੇ 43.73 ਕਰੋੜ ਰੁਪਏ ਜਾਰੀ ਕੀਤੇ ਹਨ। ਮੋਜੁਦਾ ਮੁਲਾਜ਼ਮਾਂ ਦੇ 31 ਮਾਰਚ, 2017 ਤੱਕ ਦੇ ਜੀ.ਪੀ.ਐਫ. ਐਡਵਾਂਸ ਦੇ ਭੁਗਤਾਨ ਲਈ 147.49 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਉਪਰੋਕਤ ਤੋਂ ਇਲਾਵਾ ਸੂਬਾ ਸਰਕਾਰ ਨੇ 31 ਦਸੰਬਰ 2017 ਤੱਕ ਕਿਰਾਏ, ਪੈਟਰੋਲ/ਡੀਜ਼ਲ ਦੇ ਬਿੱਲਾਂ, ਬਿਜਲੀ, ਦਫਤਰੀ ਖਰਚਿਆਂ ਆਦਿ ਲਈ ਲੰਬਿਤ ਪਏ ਭੁਗਤਾਨ ਵਾਸਤੇ 119.38 ਕਰੋੜ ਰੁਪਏ ਜਾਰੀ ਕੀਤੇ ਹਨ। 31 ਦਸੰਬਰ, 2017 ਤੱਕ ਆਸ਼ੀਰਵਾਦ ਸਕੀਮ ਹੇਠਾਂ 69 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।
ਬੁਲਾਰੇ ਨੇ ਅੱਗੇ ਦੱਸਿਆ ਸੂਬੇ ਭਰ ਵਿਚ ਚੱਲ ਰਹੀਆਂ ਵੱਖ-ਵੱਖ ਵਿਕਾਸ ਸਕੀਮਾਂ ਦੇ ਵਾਸਤੇ 20 ਮਾਰਚ, 2018 ਤੱਕ ਨਬਾਰਡ ਦੇ ਹੇਠ 46.98 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਪੁਲਿਸ ਵਿਭਾਗ ਅਤੇ ਜੂਡੀਸ਼ਰੀ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ/ਮਜ਼ਬੂਤੀ ਵਾਸਤੇ ਕਰਮਵਾਰ 40 ਕਰੋੜ ਰੁਪਏ ਅਤੇ 22.23 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਸੇ ਤਰ੍ਹਾਂ ਹੀ ਅਦਾਲਤਾਂ ਵਿਚ ਵੀਡੀਓ ਕਾਨਫਰਾਂਸਿੰਗ ਲਈ 5.53 ਕਰੋੜ ਰੁਪਏ ਅਤੇ ਵਿਸ਼ਵ ਬੈਂਕ ਤੇ ਏਸ਼ੀਅਨ ਵਿਕਾਸ ਬੈਂਕ ਦੇ ਹੇਠ ਚੱਲ ਰਹੇ ਪ੍ਰਾਜੈਕਟਾਂ ਲਈ 7.34 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਨੰਬਰਦਾਰਾਂ ਵਾਸਤੇ ਮਾਣਭੱਤੇ ਦੇ ਭੁਗਤਾਨ ਲਈ 20 ਮਾਰਚ, 2018 ਤੱਕ ਦੇ ਵਾਸਤੇ 6.57 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਬੁਲਾਰੇ ਅਨੁਸਾਰ ਕੇਂਦਰੀ ਸਪਾਂਸਰ ਸਕੀਮਾਂ ਹੇਠ ਕੇਂਦਰੀ ਸੜਕ ਫੰਡ (ਸੀ.ਆਰ.ਐਫ.) ਲਈ 52.62 ਕਰੋੜ ਰੁਪਏ, ਮੁੜ ਸੁਰਜੀਤੀ ਅਤੇ ਸ਼ਹਿਰੀ ਕਾਇਆਕਲਪ ਲਈ ਅਟਲ ਮਿਸ਼ਨ (ਅੰਮ੍ਰਿਤ) ਲਈ 50 ਕਰੋੜ ਰੁਪਏ ਅਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਲਈ ਵੀ 50 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਰਾਸ਼ਟਰੀ ਸਿਹਤ ਮਿਸ਼ਨ (ਐਨ.ਐਚ.ਐਮ.) ਹੇਠ 32.64 ਕਰੋੜ ਰੁਪਏ, ਰਾਸ਼ਟਰੀ ਸਿਖਿਆ ਮਿਸ਼ਨ ਹੇਠ 25 ਕਰੋੜ ਰੁਪਏ ਅਤੇ ਸੰਗਠਿਤ ਬਾਲ ਵਿਕਾਸ ਸੇਵਾਵਾਂ ਲਈ 16.53 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਬੁਲਾਰੇ ਅਨੁਸਾਰ ਸਰਹੱਦੀ ਇਲਾਕਾ ਵਿਕਾਸ ਦੇ ਹੇਠ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ 8.11 ਕਰੋੜ ਰੁਪਏ, ਸਵੱਛ ਭਾਰਤ ਅਭਿਆਨ (ਸ਼ਹਿਰੀ) ਲਈ 3.20 ਕਰੋੜ ਰੁਪਏ, ਰਾਸ਼ਟਰੀ ਦਿਹਾਤੀ ਪੀਣ ਵਾਲੇ ਪਾਣੀ ਮਿਸ਼ਨ ਲਈ 1.56 ਕਰੋੜ ਰੁਪਏ, ਚਿੱਟੀ ਕ੍ਰਾਂਤੀ ਲਈ 1.22 ਕਰੋੜ ਰੁਪਏ, ਸ਼ਿਆਮਾ ਪ੍ਰਸ਼ਾਦ ਮੁਖਰਜੀ ਸ਼ਹਿਰੀ ਮਿਸ਼ਨ ਲਈ 1.01 ਕਰੋੜ ਰੁਪਏ ਅਤੇ ਰਾਸ਼ਟਰੀ ਸਮਾਜਿਕ ਸਹਾਇਤ ਪ੍ਰੋਗਰਾਮ ਵਾਸਤੇ 10 ਲੱਖ ਰੁਪਏ ਜਾਰੀ ਕੀਤੇ ਹਨ।
ਬੁਲਾਰੇ ਅਨੁਸਾਰ ਸੂਬਾਈ ਸਿਹਤ ਸੋਸਾਇਟੀ ਆਯੂਸ਼ ਨੂੰ ਗ੍ਰਾਂਟ-ਇਨ-ਏਡ, ਸੇਮ ਦੀ ਸਮੱਸਿਆ ਨਾਲ ਨਿਪਟਨ ਲਈ ਸੰਗਠਿਤ ਪ੍ਰੋਗਰਾਮ ਵਾਸਤੇ, ਤਕਨੀਕੀ ਸਿੱਖਿਆ ਮਿਆਰ ਸੁਧਾਰ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਭੁਗਤਾਨ ਵਾਸਤੇ 56.98 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

About Author

Punjab Mail USA

Punjab Mail USA

Related Articles

ads

Latest Category Posts

    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

Read Full Article
    ਫੇਸਬੁੱਕ ਨੇ ਮਾਰਕ ਜੁਕਰਬਰਗ ਦੀ ਸੁਰੱਖਿਆ ‘ਤੇ ਖਰਚ ਕੀਤੀ ਵੱਡੀ ਰਾਸ਼ੀ

ਫੇਸਬੁੱਕ ਨੇ ਮਾਰਕ ਜੁਕਰਬਰਗ ਦੀ ਸੁਰੱਖਿਆ ‘ਤੇ ਖਰਚ ਕੀਤੀ ਵੱਡੀ ਰਾਸ਼ੀ

Read Full Article