ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਲਈ ਮੈਡੀਕਲ ਦਾਖ਼ਲਾ ਪ੍ਰੀਖਿਆ ਖ਼ਤਮ

ਚੰਡੀਗੜ੍ਹ, 23 ਮਾਰਚ (ਪੰਜਾਬ ਮੇਲ)- ਪੰਜਾਬ ਮੈਡੀਕਲ ਸਿੱਖਿਆ ਵਿਭਾਗ ਨੇ ਮੰਗਲਵਾਰ ਨੂੰ ਪ੍ਰਵਾਸੀ ਭਾਰਤੀਆਂ ਲਈ ਪੰਜਾਬ ਮੈਡੀਕਲ ਦਾਖਲਾ ਪ੍ਰੀਖਿਆ (ਪੀ.ਐੱਮ.ਈ.ਟੀ.) ਖਤਮ ਕਰ ਦਿੱਤੀ ਹੈ। ਹੁਣ ਪੰਜਾਬ ਦੇ 21 ਮੈਡੀਕਲ ਅਤੇ ਡੈਂਟਲ ਕਾਲਜਾਂ ਵਿਚ ਐੱਮ.ਬੀ.ਬੀ.ਐੱਸ. ਅਤੇ ਬੀ.ਡੀ.ਐੱਸ. ਕੋਰਸਾਂ ‘ਚ ਦਾਖਲਾ ਲੈਣ ਦੀ ਇੱਛਾ ਰੱਖਣ ਵਾਲੇ ਪ੍ਰਵਾਸੀ ਭਾਰਤੀ ਬਿਨਾਂ ਪ੍ਰੀਖਿਆ ਦੇ ਦਾਖਲਾ ਲੈ ਸਕਦੇ ਹਨ।। ਪੰਜਾਬ ‘ਚ ਪ੍ਰਵਾਸੀ ਭਾਰਤੀਆਂ ਲਈ 102 ਐੱਮ.ਬੀ.ਬੀ.ਐੱਸ. ਅਤੇ 169 ਬੀ.ਡੀ.ਐੱਸ. ਸੀਟਾਂ ਹਨ। ਮੈਡੀਕਲ ਸਿੱਖਿਆ ਵਿਭਾਗ ਮੁਤਾਬਕ ਹੁਣ ਪ੍ਰਵਾਸੀ ਭਾਰਤੀਆਂ ਨੂੰ ਕੇਵਲ ਫਿਜਿਕਸ, ਕਮਿਸਟਰੀ ਅਤੇ ਬਾਇਓਲਾਜੀ ਵਿਸ਼ਿਆਂ ਨਾਲ ਬਾਹਰਵੀ ਕਲਾਸ ਪਾਸ ਕਰਨ ਦੀ ਲੋੜ ਹੈ। ਪ੍ਰਵਾਸੀ ਭਾਰਤੀਆਂ ਨੂੰ ਦਾਖਲਾ ਦੇਣ ਲਈ ਬਾਹਰਵੀ ਕਲਾਸ ਦੇ ਆਧਾਰ ‘ਤੇ ਮੈਰਿਟ ਬਣਾਈ ਜਾਵੇਗੀ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ (ਬੀ.ਐੱਫ.ਯੂ.ਐੱਚ.ਐੱਸ.) 15 ਮਈ ਨੂੰ ਪੀ.ਐੱਮ.ਈ.ਟੀ.-2016 ਆਯੋਜਿਤ ਕਰੇਗੀ। ਹਾਲਾਂਕਿ ਪ੍ਰਵਾਸੀ ਭਾਰਤੀਆਂ ਨੂੰ ਇਸ ਪ੍ਰੀਖਿਆ ਵਿਚ ਬੈਠਣ ਦੀ ਲੋੜ ਨਹੀਂ ਹੋਵੇਗੀ। ਪੰਜਾਬ ਸਰਕਾਰ ਨੇ ਪ੍ਰਵਾਸੀ ਭਾਰਤੀਆਂ ਲਈ ਖਾਸ ਤੌਰ ‘ਤੇ ਨਿਯਮ ਨਰਮ ਕੀਤੇ ਹਨ, ਕਿਉਂਕਿ ਪਿਛਲੇ ਸਾਲਾਂ ਵਿਚ ਐੱਨ.ਆਰ.ਆਈ. ਕੋਟੇ ਦੀਆਂ ਜ਼ਿਆਦਾਤਰ ਸੀਟਾਂ ਖਾਲੀ ਰਹਿ ਗਈਆਂ ਸਨ। ਸਾਲ 2014 ‘ਚ ਪੰਜਾਬ ਦੇ ਸੱਤ ਮੈਡੀਕਲ ਕਾਲਜਾਂ ਵਿਚ ਮੌਜੂਦਾ ਐੱਨ.ਆਰ.ਆਈ. ਕੋਟਾ ਸੀਟਾਂ ਲਈ ਕੇਵਲ ਦੋ ਐੱਨ.ਆਰ.ਆਈ. ਉਮੀਦਵਾਰਾਂ ਨੇ ਅਪਲਾਈ ਕੀਤਾ ਹੈ, ਜਦੋਂਕਿ 2015 ‘ਚ ਵੀ ਇਹੀ ਹਾਲ ਰਿਹਾ ਸੀ।
There are no comments at the moment, do you want to add one?
Write a comment