PUNJABMAILUSA.COM

ਪੰਜਾਬ ਸਰਕਾਰ ਵੱਲੋਂ ਪਲਾਸਟਿਕ ਉਦਯੋਗ ਨੂੰ ਬੜ੍ਹਾਵਾ ਦੇਣ ਲਈ 1200 ਕਰੋੜ ਰੁਪਏ ਦੇ ਨਿਵੇਸ਼ ਵਾਲੇ 50 ਸਹਿਮਤੀ ਪੱਤਰਾਂ ‘ਤੇ ਹਸਤਾਖਰ

November 27
17:21 2017

ਉਦਯੋਗ ਲਈ ਨਿਸ਼ਚਿਤ ਬਿਜਲੀ ਦਰਾਂ ‘ਚ 50 ਫੀਸਦੀ ਦੀ ਕਮੀ ਕਰਨ ਲਈ ਸਰਕਾਰ ਵੱਲੋਂ ਵਿਚਾਰ- ਮੁੱਖ ਮੰਤਰੀ
ਉਦਯੋਗ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਨੂੰ ਲਾਗੂ ਕਰਨ ਦੀ ਮਿਤੀ ‘ਚ ਕੋਈ ਤਬਦੀਲੀ ਨਹੀਂ, ਬਿਜਲੀ ਦਰਾਂ 1 ਨਵੰਬਰ ਤੋਂ ਲਾਗੂ
ਚੰਡੀਗੜ੍ਹ, 27 ਨਵੰਬਰ (ਪੰਜਾਬ ਮੇਲ)- ਸਨਅਤੀ ਵਿਕਾਸ ਨੂੰ ਹੋਰ ਹੁਲਾਰਾ ਦਿੰਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਵਿੱਚ ਬਣਾਏ ਜਾ ਰਹੇ ਪਲਾਟਿਕ ਕਲੱਸਟਰ ਦੇ ਵਾਸਤੇ 1200 ਕਰੋੜ ਰੁਪਏ ਦੇ ਨਿਵੇਸ਼ ਵਾਲੇ 50 ਸਹਿਮਤੀ ਪੱਤਰਾਂ ‘ਤੇ ਹਸਤਾਖਰ ਕੀਤੇ ਹਨ। ਸੂਬੇ ਵਿੱਚ ਸਨਅਤੀ ਵਿਕਾਸ ਨੂੰ ਬੜ੍ਹਾਵਾ ਦੇਣ ਵਾਸਤੇ ਬਿਜਲੀ ਦਰਾਂ ਵਿੱਚ ਕਮੀ ਕੀਤੇ ਜਾਣ ਤੋਂ ਬਾਅਦ ਉਦਯੋਗ ਨੂੰ ਇਹ ਹੁਲਾਰਾ ਮਿਲਿਆ ਹੈ।
ਇਨ੍ਹਾਂ ਸਹਿਮਤੀ ਪੱਤਰਾਂ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਹਸਤਾਖਰ ਕੀਤੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਉਦਯੋਗਿਕ ਵਿਕਾਸ ਨੂੰ ਬੜ੍ਹਾਵਾ ਦੇਣ ਲਈ ਪਹਿਲਾਂ ਹੀ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਟਰੱਕਾਂ ਵਾਲਿਆਂ ਦੇ ਗੁੱਟ ਖਤਮ ਕਰਨ ਅਤੇ ਬਿਜਲੀ ਦਰਾਂ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਤੈਅ ਕਰਨਾ ਸ਼ਾਮਲ ਹਨ। ਹੁਣ ਸੂਬਾ ਸਰਕਾਰ ਵੱਲੋਂ ਉਦਯੋਗ ਲਈ ਨਿਸ਼ਚਿਤ ਬਿਜਲੀ ਦਰਾਂ ‘ਚ 50 ਫੀਸਦੀ ਕਮੀ ਕੀਤੇ ਜਾਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਦਯੋਗ ਲਈ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਇਕ ਨਵੰਬਰ 2017 ਤੋਂ ਦਿੱਤੀ ਜਾਵੇਗੀ ਜਿਸ ਦਾ ਉਨ੍ਹਾਂ ਦੀ ਸਰਕਾਰ ਵੱਲੋਂ ਪਹਿਲਾਂ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੋਧੀਆਂ ਬਿਜਲੀ ਦਰਾਂ ਨੂੰ ਲਾਗੂ ਕਰਨ ਦੀ ਮਿਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਇਸ ਮੌਕੇ ਮੁੱਖ ਮੰਤਰੀ ਨੇ ‘ਇਨਵੈਸਟਮੈਂਟ ਓਪਰਚਿਊਨਟੀਜ਼ ਇਨ ਦਾ ਪਲਾਸਟਿਕ ਸੈਕਟਰ’ ਨਾਂ ਦਾ ਦਸਤਾਵੇਜ਼ ਵੀ ਜਾਰੀ ਕੀਤਾ ਜੋ ਕਿ ਪਲਾਸਟਿਕ ਸੈਕਟਰ ਵਿੱਚ ਪੂੰਜੀ ਨਿਵੇਸ਼ ਨੂੰ ਬੜ੍ਹਾਵਾ ਦੇਣ ਲਈ ਉਨ੍ਹਾਂ ਦੀ ਸਰਕਾਰ ਨਾਲ ਸਬੰਧਤ ਯੋਜਨਾਵਾਂ ਬਾਰੇ ਹੈ। ਇਸ ਵਿੱਚ ਐਮ.ਐਸ.ਐਮ.ਈ. ਪਲਾਸਟਿਕ ਪ੍ਰੋਸੈਸਿੰਗ ਯੂਨਿਟਾਂ ਨੂੰ ਦਿੱਤੀਆਂ ਵਿੱਤੀ ਰਿਆਇਤਾਂ ਦਾ ਵੀ ਉਲੇਖ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਖੇ ਐਚ.ਐਮ.ਈ.ਐਲ. ਦੇ ਵਿਸ਼ਵ ਪੱਧਰੀ ਕ੍ਰੈਕਰ ਐਂਡ ਪੈਟਰੋਕੈਮੀਕਲ ਕੰਪਲੈਕਸ ਦੀ ਵੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਲਾਸਟਿਕ ਪ੍ਰੋਸੈਸਿੰਗ, ਪਲਾਸਟਿਕ ਮਸ਼ੀਨਰੀ ਅਤੇ ਸੂਬੇ ਵਿੱਚ ਇਸ ਨਾਲ ਸਬੰਧਤ ਉਦਯੋਗ ਲਈ ਨਵੇਂ ਰਾਹ ਖੋਲ੍ਹੇਗਾ। ਸੂਬੇ ਵਿੱਚ ਐਚ.ਐਮ.ਈ.ਐਲ. ਵਿੱਚ ਪਹਿਲਾਂ 32,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ ਅਤੇ ਇਸ ਵਿੱਚ ਅੱਗੇ ਹੋਰ 23,000 ਕਰੋੜ ਰੁਪਏ ਦੇ ਨਿਵੇਸ਼ ਦਾ ਵਾਧਾ ਕਰਨ ਦੀ ਯੋਜਨਾ ਹੈ ਜੋ ਕਿ ਪੰਜਾਬ ਦੇ ਸਨਅਤੀ ਵਿਕਾਸ ਲਈ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਕੱਚੇ ਮਾਲ ਦੀ ਉਪਲਬਧਤਾ ਵਿੱਚ ਵਾਧੇ ਦੇ ਨਾਲ ਪਲਾਸਟਿਕ ਪ੍ਰੋਸੈਸਿੰਗ ਉਦਯੋਗ ਵਿੱਚ ਵਾਧੇ ਲਈ ਵੱਡੇ ਮੌਕੇ ਪੈਦਾ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੰਗਰੂਰ, ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਵਿੱਚ ਪਲਾਸਟਿਕ ਉਦਯੋਗ ਕਲੱਸਟਰ ਵਿਕਸਿਤ ਕਰਨਾ ਚਾਹੁੰਦੀ ਹੈ ਤੇ ਇਸ ਵਾਸਤੇ ਸੂਬੇ ਦੀ ਨਵੀਂ ਸਨਅਤੀ ਨੀਤੀ ਵਿੱਚ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਇਸ ਨਾਲ ਉਦਯੋਗ ਨੂੰ ਮੰਡੀ ਵਿੱਚ ਮੁਕਾਬਲੇਬਾਜ਼ੀ ‘ਚ ਮਦਦ ਮਿਲੇਗੀ।
ਮੁੱਖ ਮੰਤਰੀ ਨੇ ਪਲਾਸਟਿਕ ਉਦਯੋਗ ਨੂੰ ਭਰੋਸਾ ਦਵਾਇਆ ਕਿ ਉਹ ਜ਼ਿਲ੍ਹਾ ਪੱਧਰ ‘ਤੇ ਉਨ੍ਹਾਂ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਲਈ ਸੂਬਾ ਸਰਕਾਰ ਪੂਰਾ ਸਮਰਥਣ ਦੇਵੇਗੀ ਅਤੇ ਇਸ ਦੇ ਵਾਸਤੇ ਡਿਪਟੀ ਕਮਿਸ਼ਨਰ ਦੇ ਹੇਠ ਜ਼ਿਲ੍ਹਾ ਪੱਧਰ ‘ਤੇ ਇਕ ਖਿੜਕੀ ਪ੍ਰਣਾਲੀ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਦਯੋਗ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਵਾਸਤੇ ਪਲਾਸਟਿਕ ਪਾਰਕਸ ਵਿਕਾਸ ਸਕੀਮ ਦੇ ਹੇਠ ਕੇਂਦਰ ਤੋਂ ਸਹਾਇਤਾ ਪ੍ਰਾਪਤ ਕਰੇਗੀ।
ਬਹੁਤ ਸਾਰੇ ਉਦਯੋਗਿਕ ਸੈਕਟਰਾਂ ਵਿੱਚ ਪਲਾਸਟਿਕ ਦੀ ਵਰਤੋਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਲਾਸਟਿਕ ਦੀ ਮੰਗ ਉਦਯੋਗਿਕ ਵਾਧੇ ਅਤੇ ਆਰਥਿਕਤਾ ਦੇ ਵਿਕਾਸ ਲਈ ਸੰਕੇਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਇਕ ਹੰਡਣਸਾਰ ਉਦਯੋਗ ਹੈ ਅਤੇ ਇਹ ਵੱਖ-ਵੱਖ ਉਪਭੋਗੀ ਵਸਤਾਂ, ਪੈਕਿੰਗ, ਬੁਨਿਆਦੀ ਢਾਂਚੇ ਅਤੇ ਹੋਰ ਵਰਤੋਂ ਦੀਆਂ ਚੀਜ਼ਾਂ ਵਿੱਚ ਇਸਤੇਮਾਲ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਉਤਪਾਦਾਂ ਵਿੱਚ ਪਲਾਸਟਿਕ ਦੀ ਵਰਤੋਂ ਨੂੰ ਬੜ੍ਹਾਵਾ ਦੇਣ ਲਈ ਪੰਜਾਬ ‘ਚ ਵੱਡੀ ਸਮਰਥਾ ਹੈ। ਰਿਵਾਇਤੀ ਤੌਰ ‘ਤੇ ਇਹ ਉਦਯੋਗ ਦੱਖਣ ਭਾਰਤ ਵਿੱਚ ਹੀ ਮੌਜੂਦ ਰਿਹਾ ਹੈ ਪਰ ਹੁਣ ਪਲਾਸਟਿਕ ਉਦਯੋਗ ਉੱਤਰ ਭਾਰਤ ਵਿੱਚ ਵੀ ਵੱਡਾ ਵਿਕਾਸ ਕਰ ਰਿਹਾ ਹੈ।
ਉਦਯੋਗ ਅਤੇ ਕਮਰਸ ਵਿਭਾਗ ਨਾਲ ਸਹੀ ਪਾਏ ਗਏ ਸਹਿਮਤੀ ਪੱਤਰਾਂ ਦੇ ਨਾਲ ਤਕਰੀਬਨ 6000 ਨੌਕਰੀਆਂ ਪੈਦਾ ਹੋਣਗੀਆਂ। ਸੁਪਰੀਮ ਪੋਲੀਟਿਊਬ ਲਿਮਟਿਡ ਵੱਲੋਂ 1000 ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਇਸ ਦੇ ਨਾਲ ਸੂਬਾ ਸਰਕਾਰ ਨੇ 600 ਕਰੋੜ ਰੁਪਏ ਦੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ। ਹੋਰ ਪ੍ਰਮੁੱਖ ਸਮਝੌਤਿਆਂ ਵਿੱਚ ਸਾਇਨਰਜੀ ਪੋਲੀ ਐਡੀਟਿਵਸ ਪ੍ਰਾਇਵੇਟ ਲਿਮਟਿਡ ਨਾਲ 40 ਕਰੋੜ ਰੁਪਏ ਦਾ ਸਮਝੌਤਾ ਕੀਤਾ ਗਿਆ ਹੈ ਅਤੇ ਇਹ 150 ਨੌਕਰੀਆਂ ਪੈਦਾ ਕਰੇਗੀ। ਤੁਲਸੀ ਡਾਈ ਕੈਮ (ਪੀ) ਲਿਮਟਿਡ ਨਾਲ 35 ਕਰੋੜ ਰੁਪਏ ਦਾ ਸਮਝੌਤਾ ਕੀਤਾ ਗਿਆ ਹੈ ਅਤੇ ਇਹ 250 ਨੌਕਰੀਆਂ ਪੈਦਾ ਕਰੇਗੀ। ਰਿਆਨ ਕੈਮੀਕਲਜ਼ ਪ੍ਰਾਇਵੇਟ ਲਿਮਟਿਡ ਨਾਲ 25 ਕਰੋੜ ਦਾ ਸਮਝੌਤਾ ਕੀਤਾ ਗਿਆ ਹੈ ਅਤੇ 250 ਨੌਕਰੀਆਂ ਪੈਦਾ ਕਰੇਗੀ। ਇਸੇ ਤਰ੍ਹਾਂ ਸਟਾਰ ਪੋਲੀਫੈਬ ਨਾਲ 25 ਕਰੋੜ ਦਾ ਸਮਝੌਤਾ ਕੀਤਾ ਗਿਆ ਹੈ ਜੋ 400 ਨੌਕਰੀਆਂ ਪੈਦਾ ਕਰੇਗੀ ਅਤੇ ਜੇ.ਕੇ. ਪੋਲੀਫਾਇਬਰਜ਼ ਨਾਲ 25 ਕਰੋੜ ਰੁਪਏ ਦਾ ਸਮਝੌਤਾ ਹੋਇਆ ਹੈ ਅਤੇ ਇਹ 250 ਨੌਕਰੀਆਂ ਪੈਦਾ ਕਰੇਗੀ ਜਦਕਿ ਓਮ ਪਲਾਸਟਿਕ ਨਾਲ ਹੋਇਆ 10 ਕਰੋੜ ਦਾ ਸਮਝੌਤਾ 500 ਨੌਕਰੀਆਂ ਪੈਦਾ ਕਰੇਗਾ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਵਿਦੇਸ਼ ਮਾਮਲਿਆਂ ਦੀ ਸਾਬਕਾ ਮੰਤਰੀ ਪਰਨੀਤ ਕੌਰ, ਸੰਗਰੂਰ ਦੇ ਵਿਧਾਇਕ ਵਿਜੇ ਇੰਦਰ ਸਿੰਗਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਸੀ.ਈ.ਓ. ਇਨਵੈਸਟ ਪੰਜਾਬ ਕਮ ਸਕੱਤਰ ਉਦਯੋਗ ਤੇ ਕਮਰਸ ਆਰ.ਕੇ.ਵਰਮਾ ਸ਼ਾਮਲ ਸਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸਕੂਲ ਨੇੜੇ ਗੋਲੀਬਾਰੀ ‘ਚ 8 ਸਾਲ ਬੱਚੀ ਦੀ ਮੌਤ; 3 ਜ਼ਖਮੀ

ਅਮਰੀਕਾ ‘ਚ ਸਕੂਲ ਨੇੜੇ ਗੋਲੀਬਾਰੀ ‘ਚ 8 ਸਾਲ ਬੱਚੀ ਦੀ ਮੌਤ; 3 ਜ਼ਖਮੀ

Read Full Article
    ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ‘ਤੇ ਅਮਰੀਕਾ ‘ਚ ਸਾਈਬਰ ਧੋਖਾਧੜੀ ਦਾ ਲੱਗਾ ਦੋਸ਼

ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ‘ਤੇ ਅਮਰੀਕਾ ‘ਚ ਸਾਈਬਰ ਧੋਖਾਧੜੀ ਦਾ ਲੱਗਾ ਦੋਸ਼

Read Full Article
    ਸੜਕ ਹਾਦਸੇ ‘ਚ ਪਰਿਵਾਰ ਗੁਆਉਣ ਵਾਲੇ ਜ਼ਖਮੀ ਬੱਚੇ ਲਈ ਸਿੱਖ ਭਾਈਚਾਰੇ ਨੇ ਜੁਟਾਏ 1 ਲੱਖ 75 ਹਜ਼ਾਰ ਡਾਲਰ

ਸੜਕ ਹਾਦਸੇ ‘ਚ ਪਰਿਵਾਰ ਗੁਆਉਣ ਵਾਲੇ ਜ਼ਖਮੀ ਬੱਚੇ ਲਈ ਸਿੱਖ ਭਾਈਚਾਰੇ ਨੇ ਜੁਟਾਏ 1 ਲੱਖ 75 ਹਜ਼ਾਰ ਡਾਲਰ

Read Full Article
    ਚੀਨ ਖਿਲਾਫ ਮੇਰੀਆਂ ਨੀਤੀਆਂ ਕਾਰਨ ਅਮਰੀਕੀਆਂ ਨੂੰ ਆਰਥਿਕ ਮੋਰਚੇ ‘ਤੇ ਹੋ ਸਕਦੀ ਹੈ ਦਿੱਕਤ : ਟਰੰਪ

ਚੀਨ ਖਿਲਾਫ ਮੇਰੀਆਂ ਨੀਤੀਆਂ ਕਾਰਨ ਅਮਰੀਕੀਆਂ ਨੂੰ ਆਰਥਿਕ ਮੋਰਚੇ ‘ਤੇ ਹੋ ਸਕਦੀ ਹੈ ਦਿੱਕਤ : ਟਰੰਪ

Read Full Article
    ਇਰਾਨ ‘ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਹੀਂ ਕਰ ਰਿਹਾ ਭਾਰਤ

ਇਰਾਨ ‘ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਹੀਂ ਕਰ ਰਿਹਾ ਭਾਰਤ

Read Full Article
    ਗ੍ਰੀਨਲੈਂਡ ਨੂੰ ਵੇਚਣ ਤੋਂ ਡੈੱਨਮਾਰਕ ਦੀ ਪ੍ਰਧਾਨ ਮੰਤਰੀ ਦੇ ਇਨਕਾਰ ‘ਤੇ ਟਰੰਪ ਵੱਲੋਂ ਯਾਤਰਾ ਰੱਦ

ਗ੍ਰੀਨਲੈਂਡ ਨੂੰ ਵੇਚਣ ਤੋਂ ਡੈੱਨਮਾਰਕ ਦੀ ਪ੍ਰਧਾਨ ਮੰਤਰੀ ਦੇ ਇਨਕਾਰ ‘ਤੇ ਟਰੰਪ ਵੱਲੋਂ ਯਾਤਰਾ ਰੱਦ

Read Full Article
    ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

Read Full Article
    ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

Read Full Article
    ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

Read Full Article
    ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

Read Full Article
    ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

Read Full Article
    ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

Read Full Article
    ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

Read Full Article