PUNJABMAILUSA.COM

ਪੰਜਾਬ ਸਰਕਾਰ ਵੱਲੋਂ ਖਣਨ ਤੇ ਭੂ-ਵਿਗਿਆਨ ਦਾ ਵੱਖਰਾ ਵਿਭਾਗ ਕਾਇਮ ਕਰਨ ਦਾ ਫ਼ੈਸਲਾ

ਪੰਜਾਬ ਸਰਕਾਰ ਵੱਲੋਂ ਖਣਨ ਤੇ ਭੂ-ਵਿਗਿਆਨ ਦਾ ਵੱਖਰਾ ਵਿਭਾਗ ਕਾਇਮ ਕਰਨ ਦਾ ਫ਼ੈਸਲਾ

ਪੰਜਾਬ ਸਰਕਾਰ ਵੱਲੋਂ ਖਣਨ ਤੇ ਭੂ-ਵਿਗਿਆਨ ਦਾ ਵੱਖਰਾ ਵਿਭਾਗ ਕਾਇਮ ਕਰਨ ਦਾ ਫ਼ੈਸਲਾ
February 15
17:29 2018

ਜਲ ਸਰੋਤ ਵਿਭਾਗ ਤੋਂ ਲਏ ਜਾਣਗੇ ਮੁਲਾਜ਼ਮ; ਖ਼ਜ਼ਾਨੇ ‘ਤੇ ਨਹੀਂ ਪਵੇਗਾ ਕੋਈ ਵਾਧੂ ਬੋਝ
ਚੰਡੀਗੜ੍ਹ, 15 ਫਰਵਰੀ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਸਨਅਤਾਂ ਤੇ ਵਣਜ ਵਿਭਾਗ ਤੋਂ ਵੱਖ ਕਰ ਕੇ ਖਣਨ (ਮਾਇਨਿੰਗ)ਤੇ ਭੂ-ਵਿਗਿਆਨ (ਜੀਓਲੌਜੀ) ਵਿਭਾਗ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਹ ਕਦਮ ਇਸ ਸੈਕਟਰ, ਜੋ ਸੂਬੇ ਦੇ ਮਾਲੀਏ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸੈਕਟਰ ਵਜੋਂ ਉਭਰਿਆ ਹੈ ਅਤੇ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਦਾ ਟਿਕਾਊ ਵਿਕਾਸ ਯਕੀਨੀ ਬਣਾਵੇਗਾ।
ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਥੇ ਵੀਰਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। ਵਜ਼ਾਰਤੀ ਬੈਠਕ ਬਾਅਦ ਸਰਕਾਰੀ ਤਰਜਮਾਨ ਨੇ ਦੱਸਿਆ ਕਿ ਇਸ ਕਦਮ ਨਾਲ ਸੂਬੇ ‘ਤੇ ਕੋਈ ਵਾਧੂ ਵਿੱਤੀ ਬੋਝ ਨਹੀਂ ਪਵੇਗਾ ਕਿਉਂਕਿ ਇਸ ਨਵੇਂ ਵਿਭਾਗ, ਜਿਸ ਦੇ 598 ਮੁਲਾਜ਼ਮ ਹੋਣਗੇ, ਦਾ ਕੇਡਰ ਜਲ ਸਰੋਤ ਵਿਭਾਗ ਤੋਂ ਲਿਆ ਜਾਵੇਗਾ।
ਕੈਬਨਿਟ ਮੀਟਿੰਗ ਵਿੱਚ ਜ਼ਿਕਰ ਕੀਤਾ ਗਿਆ ਕਿ ਖਣਨ ਗਤੀਵਿਧੀਆਂ ਵਿੱਚ ਵਿਸਥਾਰ ਨਾਲ ਵਾਤਾਵਰਨ, ਪ੍ਰਸ਼ਾਸਕੀ ਤੇ ਕਾਨੂੰਨੀ ਤੋਂ ਇਲਾਵਾ ਮਾਰਕੀਟਿੰਗ ਤੇ ਵਿੱਤੀ ਚੁਣੌਤੀਆਂ ਵਧ ਰਹੀਆਂ ਸਨ। ਇਸ ਕਾਰਨ ਖਣਨ ਗਤੀਵਿਧੀਆਂ ਵਿਸ਼ੇਸ਼ ਧਿਆਨ ਮੰਗਦੀਆਂ ਸਨ। ਅਗਾਂਹ-ਵਧੂ ਨਿਲਾਮੀ ਦੀ ਵਿਵਸਥਾ, ਜਿਸ ਕਾਰਨ ਖਣਨ ਸੈਕਟਰ ਸੂਬੇ ਦੇ ਮਾਲੀਏ ‘ਚ ਜ਼ਿਕਰਯੋਗ ਯੋਗਦਾਨ ਪਾਉਣ ਵਾਲੇ ਸੈਕਟਰ ਵਜੋਂ ਉਭਰਿਆ ਹੈ, ਸ਼ੁਰੂ ਕੀਤੇ ਜਾਣ ਤੋਂ ਬਾਅਦ ਇਹ ਹੋਰ ਮਹੱਤਵਪੂਰਨ ਹੋ ਗਿਆ ਸੀ। ਵਜ਼ਾਰਤ ‘ਚ ਚਰਚਾ ਹੋਈ ਕਿ ਜ਼ਿਆਦਾਤਰ ਖਣਨ ਗਤੀਵਿਧੀਆਂ ਦਰਿਆਵਾਂ ਵਿੱਚ ਚੱਲ ਰਹੀਆਂ ਹਨ ਅਤੇ ਜਲ ਸਰੋਤ ਵਿਭਾਗ ਆਪਣੀ ਪੇਸ਼ੇਵਰ ਮਨੁੱਖੀ ਸ਼ਕਤੀ ਤੇ ਤਕਨੀਕੀ ਮੁਹਾਰਤ ਨਾਲ ਲੈਸ ਹੈ, ਜਿਸ ਕਰ ਕੇ ਨਵੇਂ ਖਣਨ ਵਿਭਾਗ ਨੂੰ ਲੋੜੀਂਦਾ ਸਹਿਯੋਗ ਢੁਕਵਾਂ ਹੋਵੇਗਾ।
ਲੰਘੀ 2 ਫਰਵਰੀ ਨੂੰ ਮੁੱਖ ਸਕੱਤਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੇ ਸੁਝਾਅ, ਜਿਸ ‘ਚ ਸਨਅਤੀ ਗਤੀਵਿਧੀਆਂ ਤੋਂ ਖਣਨ ਨੂੰ ਵੱਖ ਕਰਨ ਲਈ ਕਿਹਾ ਗਿਆ ਸੀ, ਨੂੰ ਅੱਜ ਕੈਬਨਿਟ ਨੇ ਮਨਜ਼ੂਰ ਕਰ ਲਿਆ। ਵਜ਼ਾਰਤ ਨੇ ਸਹਿਮਤੀ ਪ੍ਰਗਟਾਈ ਕਿ ਸਨਅਤਾਂ ਤੇ ਵਣਜ ਵਿਭਾਗ ਕੋਲ ਖਣਨ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਸੀਮਤ ਮਨੁੱਖੀ ਸ਼ਕਤੀ ਹੈ ਅਤੇ ਸਰਕਾਰ ਦੀ ਨਵੀਂ ਸਨਅਤੀ ਨੀਤੀ ਮੁਤਾਬਕ ਇਸ ਵਿਭਾਗ ਦਾ ਧਿਆਨ ਸਨਅਤੀ ਉਤਸ਼ਾਹ ਤੇ ਵਪਾਰਕ ਵਿਕਾਸ ‘ਤੇ ਕੇਂਦਰਿਤ ਕੀਤਾ ਜਾਣਾ ਹੈ।
ਕੈਬਨਿਟ ਦੇ ਵਿਚਾਰ ਮੁਤਾਬਕ ਨਿਰਮਾਣ ਸਮੱਗਰੀ ਵਜੋਂ ਰੇਤ ਅਤੇ ਬਜਰੀ ਦੀ ਵਧ ਰਹੀ ਮੰਗ ਕਾਰਨ ਰੇਤ ਖਣਨ ਗਤੀਵਿਧੀਆਂ ਤੇਜ਼ੀ ਨਾਲ ਵਧੀਆਂ ਹਨ, ਜਿਸ ਕਾਰਨ ਕਈ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਸਨ। ਇਨ੍ਹਾਂ ਨਾਲ ਨਜਿੱਠਣ ਲਈ ਸਨਅਤਾਂ ਤੇ ਵਣਜ ਵਿਭਾਗ ਲੈਸ ਨਹੀਂ।
ਲੰਘੀ 2 ਫਰਵਰੀ ਦੀ ਮੀਟਿੰਗ, ਜਿਸ ‘ਚ ਸਨਅਤਾਂ ਤੇ ਵਣਜ ਵਿਭਾਗ, ਜਲ ਸਰੋਤ ਵਿਭਾਗ ਅਤੇ ਆਮ ਪ੍ਰਸ਼ਾਸਨ ਵਿਭਾਗ ਦੇ ਨੁਮਾਇੰਦੇ ਮੌਜੂਦ ਸਨ, ਵਿੱਚ ਇਹ ਨਵਾਂ ਵਿਭਾਗ (ਢਾਂਚਾ, ਜਗ੍ਹਾ, ਆਈਟੀ ਸਿਸਟਮ ਅਤੇ ਪ੍ਰਾਜੈਕਟ ਮੈਨੇਜਮੈਂਟ) ਕਾਇਮ ਕਰਨ ਸਬੰਧੀ ਮੁੱਦੇ ਵਿਚਾਰੇ ਗਏ ਸਨ। ਇਸ ਮੀਟਿੰਗ ਵਿੱਚ ਹਾਲੀਆ ਸਮੇਂ ਵਿੱਚ ਸੂਬੇ ‘ਚ ਵੱਡੇ ਪੱਧਰ ‘ਤੇ ਚੱਲ ਰਹੀਆਂ ਖਣਨ ਗਤੀਵਿਧੀਆਂ ਬਾਰੇ ਚਰਚਾ ਕੀਤੀ ਗਈ ਸੀ। ਮੀਟਿੰਗ ‘ਚ ਕੰਟਰੈਕਟਜ਼ ਨੂੰ ਲਾਗੂ ਕਰਨ ਤੋਂ ਇਲਾਵਾ ਸਰਵੇਖਣ ਲਈ ਵਸੀਲਿਆਂ ‘ਚ ਲੋੜੀਂਦੇ ਵਾਧੇ, ਖਣਨ ਯੋਜਨਾ ਦੀ ਤਿਆਰੀ, ਨਿਲਾਮੀ ਪ੍ਰਕਿਰਿਆ ਦੇ ਪ੍ਰਬੰਧ ਅਤੇ ਨਿਲਾਮੀ ਬਾਅਦ ਦੇ ਪ੍ਰਬੰਧ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
Îਮੌਜੂਦਾ ਸਮੇਂ ਪੰਜਾਬ ਸਰਕਾਰ ਵੱਲੋਂ ਵਪਾਰ ਦੀ ਵੰਡ ਸਬੰਧੀ ਨਿਯਮਾਂ ਮੁਤਾਬਕ ਖਣਨ ਨਾਲ ਸਬੰਧਤ ਕੰਮਕਾਜ ਸਨਅਤਾਂ ਤੇ ਵਣਜ ਵਿਭਾਗ ਕੋਲ ਹੈ, ਜਿਸ ਦੀ ਵਿਵਸਥਾ ਪੈਟਰੋਲੀਅਮ ਐਕਟ 1934, ਖਣਨ ਕਾਨੂੰਨ 1952 ਅਤੇ ਖਣਨ ਤੇ ਖਣਿਜ (ਨੇਮ ਤੇ ਵਿਕਾਸ) ਕਾਨੂੰਨ 1957 ਤੋਂ ਇਲਾਵਾ ਪੈਟਰੋਲੀਅਮ ਨੇਮ 1937 ਲਾਗੂ ਕਰਨ, ਪੈਟਰੋਲੀਅਮ ਕੰਸੈਸ਼ਨ ਰੂਲਜ਼ 1949 ਅਤੇ ਮਿਨਰਲ ਕੰਸਸੈਸ਼ਨ ਰੂਲਜ਼ 1964 ਤਹਿਤ ਕੀਤੀ ਗਈ ਹੈ।

ਮੰਤਰੀ ਮੰਡਲ ਵੱਲੋਂ ਯੋਜਨਾ ਅਤੇ ਨੀਤੀ ਵਾਲੇ ਵਿਭਾਗਾਂ ਨੂੰ ਮੁੜ ਢਾਂਚਾਗਤ ਕਰਨ ਅਤੇ ਨਵਾਂ ਨਾਂ ਦੇਣ ਨੂੰ ਮਨਜ਼ੂਰੀ
ਚੰਡੀਗੜ੍ਹ, 15 ਫਰਵਰੀ (ਪੰਜਾਬ ਮੇਲ)- ਪੰਜਾਬ ਮੰਤਰੀ ਮੰਡਲ ਨੇ ਅੱਜ ਯੋਜਨਾ ਅਤੇ ਨੀਤੀ ਨਾਲ ਸਬੰਧਤ ਮੁੱਖ ਵਿਭਾਗਾਂ ਨੂੰ ਮੁੜ ਢਾਂਚਾਗਤ ਕਰਨ ਅਤੇ ਨਵਾਂ ਨਾਂ ਦੇਣ ਨੂੰ ਮਨਜ਼ੂਰੀ ਦਿੱਤੀ ਤਾਂ ਜੋ ਸੂਬੇ ਦੇ ਸਰਬਪੱਖੀ ਵਿਕਾਸ ‘ਤੇ ਕੇਂਦਰਤ ਨੀਤੀਆਂ ਘੜਣ ਨੂੰ ਯਕੀਨੀ ਬਣਾਇਆ ਜਾ ਸਕੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਨੇ ‘ਯੋਜਨਾਬੰਦੀ ਵਿਭਾਗ’ ਦਾ ਨਾਂ ਬਦਲ ਕੇ ‘ਆਰਥਿਕ ਨੀਤੀ ਅਤੇ ਯੋਜਨਾਬੰਦੀ ਵਿਭਾਗ’ ਰੱਖਣ ‘ਤੇ ਮੋਹਰ ਲਾਉਂਦਿਆਂ ‘ਪੰਜਾਬ ਰਾਜ ਯੋਜਨਾਬੰਦੀ ਬੋਰਡ’ ਦਾ ਨਾਂ ‘ਆਰਥਿਕ ਨੀਤੀ ਅਤੇ ਯੋਜਨਾਬੰਦੀ ਬੋਰਡ’ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਦੋਵੇਂ ਇਕਾਈਆਂ ਰਾਜ ਵਿਚ ਵਿਕਾਸ ਦੇ ਮੱਦੇਨਜ਼ਰ ਘੜੀਆਂ ਜਾਣ ਵਾਲੀਆਂ ਨੀਤੀਆਂ ਦੀ ਸਮੀਖਿਆ ਦੇ ਨਾਲ ਨਾਲ ਉਨ੍ਹਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਲਈ ਕੰਮ ਕਰਨਗੀਆਂ ਅਤੇ ਜਿੱਥੇ ਕਿਤੇ ਸੋਧ ਦੀ ਲੋੜ ਹੋਵੇ ਆਪਣੇ ਸੁਝਾਅ ਪੇਸ਼ ਕਰਨਗੀਆਂ। ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਯੋਜਨਾਬੰਦੀ ਕਮਿਸ਼ਨ ਰੱਦ ਕਰਕੇ ਨੀਤੀ ਆਯੋਗ, ਜੋ ਕਿ ਨੀਤੀਆਂ ਘੜਣ ਵਾਲੀ ਸੰਸਥਾ ਹੈ, ਦੀ ਸਥਾਪਨਾ ਦੇ ਸੰਦਰਭ ‘ਚ ਲਿਆ ਗਿਆ ਹੈ। ਕੁਝ ਰਾਜਾਂ ਨੇ ਪਹਿਲਾਂ ਹੀ ਆਪਣੇ ਯੋਜਨਾਬੰਦੀ ਵਿਭਾਗਾਂ ਨੂੰ ਮੁੜ ਸੰਗਠਿਤ ਕਰ ਲਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article