PUNJABMAILUSA.COM

ਪੰਜਾਬ ਸਰਕਾਰ ਵਲੋਂ ਅਣਅਧਿਕਾਰਿਤ ਫੋਨ ਟੈਪ ਕਰਨ ਦੇ ਦੋਸ਼ ਰੱਦ

ਪੰਜਾਬ ਸਰਕਾਰ ਵਲੋਂ ਅਣਅਧਿਕਾਰਿਤ ਫੋਨ ਟੈਪ ਕਰਨ ਦੇ ਦੋਸ਼ ਰੱਦ

ਪੰਜਾਬ ਸਰਕਾਰ ਵਲੋਂ ਅਣਅਧਿਕਾਰਿਤ ਫੋਨ ਟੈਪ ਕਰਨ ਦੇ ਦੋਸ਼ ਰੱਦ
May 08
15:29 2018

ਸ਼ਾਹਕੋਟ ਦੀਆਂ ਘਟਨਾਵਾਂ ਦੀ ਆਜ਼ਾਦਾਨਾ ਜਾਂਚ ਤੇ ਵਿਵਾਦਾ ਵਿਚ ਘਿਰੇ ਐਸ ਐਚ ਓ ਨੂੰ ਚੋਣ ਪ੍ਰਕਿਰਿਆ ਤੋਂ ਬਾਹਰ ਰੱਖਣ ਦੀ ਚੋਣ ਕਮਿਸ਼ਨ ਨੂੰ ਅਪੀਲ
ਚੰਡੀਗੜ੍ਹ, 8 ਮਈ (ਪੰਜਾਬ ਮੇਲ)- ਅਣਅਧਿਕਾਰਿਤ ਤਰੀਕੇ ਨਾਲ ਫੋਨ ਟੈਪ ਕਰਨ ਦੇ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰਦੇ ਹੋਏ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੋਸ਼ ਲਾਇਆ ਹੈ ਕਿ ਸ਼ਾਹਕੋਟ ਉਪ ਚੋਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਰੁੱਧ ਵੱਡੀ ਸਿਆਸੀ ਸਾਜਿਸ਼ ਹੋਈ ਹੈ।
ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਹਿੱਤ ਵਿਚ ਮਹਿਤਪੁਰ ਦੇ ਐਸ ਐਚ ਓ ਪਰਮਿੰਦਰ ਪਾਲ ਸਿੰਘ ਨੂੰ ਤੁਰੰਤ ਤਬਦੀਲ ਕਰਨ ਦੀ ਪੰਜਾਬ ਸਰਕਾਰ ਦੀ ਬੇਨਤੀ ‘ਤੇ ਚੋਣ ਕਮਿਸ਼ਨ ਨੂੰ ਕਦਮ ਚੁੱਕੇ ਜਾਣ ਦੀ ਅਪੀਲ ਕਰਦੇ ਹੋਏ ਬੁਲਾਰੇ ਨੇ ਕਿਹਾ ਕਿ ਹਲਕੇ ਵਿਚ ਹਾਲ ਹੀ ਦੀਆਂ ਘਟਨਾਵਾਂ ਨੇ ਐਸ ਐਚ ਓ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਸਿਆਸਤਦਾਨਾ ਵਿਚ ਗਠਜੋੜ ਨੂੰ ਨੰਗਾ ਕੀਤਾ ਹੈ।
ਬੁਲਾਰੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਦੇ ਨਾਲ ਆਪਣੀ ਗੱਲਬਾਤ ਬਾਰੇ ਐਸ ਐਚ ਓ ਨੂੰ ਸ਼ਾਹਕੋਟ ਥਾਣੇ ਵਿਚਲੇ ਆਪਣੇ ਸਾਥੀਆਂ ਅਤੇ ਦੋਸਤਾਂ ਨਾਲ ਖੁਦ ਫੜ੍ਹ ਮਾਰਦੇ ਹੋਏ ਸੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਫੋਨ ਟੈਪ ਕਰਨ ਦੇ ਸਾਰੇ ਦੋਸ਼ ਝੂੱਠੇ ਅਤੇ ਆਧਾਰਹੀਣ ਹਨ।
ਬੁਲਾਰੇ ਨੇ ਕਿਹਾ ਕਿ ਸਰਕਾਰ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕਾਰਜਾਂ ਵਿਚ ਕਦੇ ਵੀ ਲਿਪਤ ਨਹੀ ਹੋਈ ਅਤੇ ਉਸਨੇ ਕਦੇ ਵੀ ਨਿੱਜਤਾ ਅਤੇ ਵਿਅਕਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਅਤੇ ਨਾ ਹੀ ਉਹ ਕਿਸੇ ਵੀ ਹਾਲਤ ਵਿਚ ਅਜਿਹਾ ਕਰੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਮੁੱਖ ਮੰਤਰੀ ਦੇ ਬਿਆਨ ਦੇ ਅਹਿਮ ਹਿੱਸੇ ਤੋਂ ਲੋਕਾਂ ਦਾ ਧਿਆਨ ਲਾਂਬੇ ਕਰਨ ਲਈ ਉਸ ਬਿਆਨ ਦੇ ਕੁੱਝ ਹਿੱਸੇ ਨੂੰ ਉਠਾ ਲਿਆ ਹੈ। ਇਹ ਬਿਆਨ ਐਸ ਐਚ ਓ ਦੇ ਸੀਨੀਅਰ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਸਾਜਿਸ਼ੀ ਗਠਜੋੜ ਨੂੰ ਨੰਗਾ ਕਰਦਾ ਹੈ।
ਬੁਲਾਰੇ ਨੇ ਕਿਹਾ ਕਿ ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਮੁੱਖ ਮੰਤਰੀ ਵਲੋਂ ਕਥਿਤ ਗੱਲਬਾਤ ਦੇ ਕੀਤੇ ਗਏ ਜ਼ਿਕਰ ਦਾ ਖਹਿਰਾ ਨੇ ਇਨਕਾਰ ਨਹੀ ਕੀਤਾ। ਉਨ੍ਹਾਂ ਕਿਹਾ ਕਿ ਖਹਿਰਾ ਦਾ ਹੁੰਗਾਰਾ ਇਸ ਗੱਲ ਦਾ ਸਬੂਤ ਹੈ ਕਿ ਜਿਸ ਗੱਲਬਾਤ ਦਾ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਕਰ ਕੀਤਾ ਸੀ ਉਹ ਬਿਲਕੁਲ ਹੋਈ ਹੈ ਅਤੇ ਐਸ ਐਚ ਓ ਖੁਦ ਵੱਖ-ਵੱਖ ਲੋਕਾਂ ਨਾਲ ਇਹ ਗੱਲਬਾਤ ਕਰਦਾ ਪਾਇਆ ਗਿਆ ਹੈ।
ਬੁਲਾਰੇ ਨੇ ਕਿਹਾ ਕਿ ਸਮੁੱਚੇ ਘਟਨਾਕ੍ਰਮ ਵਿਚ ਐਸ ਐਚ ਓ ਦੀ ਭੂਮਿਕਾ ਹਰ ਪੱਖ ਤੋਂ ਸਵਾਲਾਂ ਦੇ ਘੇਰੇ ਵਿਚ ਰਹੀ ਹੈ। ਉਸ ਨੇ ਸ਼ਾਹਕੋਟ ਤੋਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਵਿਰੁਧ ਐਫ ਆਈ ਆਰ ਦਰਜ ਕਰਨ ਵਿਚ ਗੈਰ ਜ਼ਰੂਰੀ ਕਾਹਲੀ ਵਰਤੀ ਹੈ। ਇਸ ਤੋਂ ਪਹਿਲਾਂ ਉਸ ਨੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਜਾਂਚ ਸ਼ੁਰੂ ਕਰਨ ਦੀ ਵੀ ਕੋਈ ਕੋਸ਼ਿਸ ਨਹੀਂ ਕੀਤੀ।
ਬੁਲਾਰੇ ਅਨੁਸਾਰ ਐਫ ਆਈ ਆਰ ਦਰਜ ਕੀਤੇ ਜਾਣ ਤੋਂ ਬਾਅਦ ਐਸ ਐਚ ਓ ਦਾ ਵਤੀਰਾ ਸਿਆਸੀ ਪੱਖਪਾਤ ਵਾਲਾ ਲੱਗਾ ਜਿਸਨੇ ਉਪ ਚੋਣਾਂ ਦੇ ਆਜ਼ਾਦ ਤੇ ਨਿਰਪੱਖ ਹੋਣ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ। ਬੁਲਾਰੇ ਨੇ ਪਰਮਿੰਦਰ ਪਾਲ ਸਿੰਘ ਦੇ ਵਤੀਰੇ ਦੀ ਮੁਕੰਮਲ ਜਾਂਚ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਜਿਸ ਨੇ ਸੂਬਾ ਪੁਲਸ ਅਤੇ ਪ੍ਰਸ਼ਾਸਨ ਦਾ ਜਨਤਕ ਅਕਸ ਨੂੰ ਘਟਾਇਆ ਹੈ। ਬੁਲਾਰੇ ਨੇ ਪੱਤਰਕਾਰਾਂ ਨੂੰ ਐਸ ਐਚ ਓ ਵਲੋਂ ਜਾਰੀ ਕੀਤੀਆਂ ਧਮਕੀਆਂ ਸਬੰਧੀ ਰਿਪੋਰਟਾਂ ਦੀ ਜਾਂਚ ਕਰਨ ਲਈ ਵੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਜੋ ਕਿ ਉਸਨੇ ਪੱਤਰਕਾਰਾਂ ਨੂੰ ਆਪਣੀ ਆਜ਼ਾਦ ਅਤੇ ਨਿਰਪੱਖ ਤਰੀਕੇ ਨਾਲ ਜ਼ਿੰਮੇਵਾਰੀ ਨਿਭਾਉਣ ਤੋਂ ਰੋਕਣ ਲਈ ਦਿੱਤੀਆਂ ਹਨ।
ਬੁਲਾਰੇ ਨੇ ਚÎੋਣ ਜਾਬਤੇ ਦੀ ਅੱਗੇ ਹੋਰ ਉਲੰਘਣਾ ਹੋਣ ਤੋਂ ਰੋਕਣ ਲਈ ਚੋਣ ਕਮਿਸ਼ਨ ਨੂੰ ਸਾਰੇ ਜ਼ਰੂਰੀ ਕਦਮ ਚੁੱਕੇ ਜਾਣ ਦੀ ਬੇਨਤੀ ਕੀਤੀ ਹੈ ਤਾਂ ਜੋ ਸ਼ਾਹਕੋਟ ਉਪ ਚੋਣ ਆਜ਼ਾਦ ਤੇ ਨਿਰਪੱਖ ਹੋ ਸਕੇ। ਬੁਲਾਰੇ ਨੇ ਕਿਹਾ ਕਿ ਸਰਕਾਰ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਅਨੁਸਾਰ ਕਾਂਗਰਸ ਉਮੀਦਵਾਰ ਵਿਰੁੱਧ ਲੱਗੇ ਦੋਸ਼ਾਂ ਦੀ ਆਜ਼ਾਦ ਅਤੇ ਪਾਰਦਰਸ਼ੀ ਜਾਂਚ ਦੇ ਹੱਕ ਵਿਚ ਹੈ ਪਰ ਪਿਛਲੇ ਕੁੱਝ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਐਸ ਐਚ ਓ ਆਪਣੇ ਸੌੜੇ ਹਿੱਤਾਂ ਦੀ ਖਾਤਿਰ ਸਿਆਸੀ ਆਗੂਆਂ ਦੇ ਹੱਥਾਂ ਵਿਚ ਖੇਡ ਰਿਹਾ ਹੈ। ਬੁਲਾਰੇ ਨੇ ਕਿਹਾ ਕਿ ਇਨ੍ਹਾਂ ਗੱਲਾਂ ਤੋਂ ਲਗਦਾ ਹੈ ਕਿ ਐਸ ਐਚ ਓ ਨਿਰਪੱਖ ਜਾਂਚ ‘ਚ ਦਿਲਚਸਪੀ ਨਹੀਂ ਰੱਖਦਾ ਅਤੇ ਉਹ ਕਾਂਗਰਸੀ ਉਮੀਦਵਾਰ ਨੂੰ ਵਿੰਗੇ-ਟੇਡੇ ਢੰਗ ਨਾਲ ਚੋਣ ਦੌੜ ਚੋਂ ਬਾਹਰ ਕਰਨਾ ਚਾਹੁੰਦਾ ਹੈ।
ਬੁਲਾਰੇ ਅਨੁਸਾਰ ਐਸ ਐਚ ਓ ਦਾ ਵਤੀਰਾ ਸਪਸ਼ਟ ਤੌਰ ਤੇ ਇਹ ਦਿਖਾਉਂਦਾ ਹੈ ਕਿ ਉਹ ਵਿਰੋਧੀ ਧਿਰ ਦੀ ਜੁੰਡਲੀ ਵਿਚ ਕੰਮ ਕਰ ਰਿਹਾ ਹੈ। ਬੁਲਾਰੇ ਨੇ ਚੋਣ ਕਮਿਸ਼ਨ ਨੂੰ ਇਸ ਸਮੁੱਚੀ ਘਟਨਾ ਦੀ ਆਜ਼ਾਦਾਨਾ ਜਾਂਚ ਲਈ ਦਖਲ ਅਤੇ ਸ਼ਾਹਕੋਟ ਚੋਣ ਪ੍ਰਕਿਰਿਆ ਨੂੰ ਬਿਨਾ ਅੜਚਨ ਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜਨ ਨੂੰ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

Read Full Article
    ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

Read Full Article
    ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

Read Full Article
    ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

Read Full Article
    ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

Read Full Article
    ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

Read Full Article
    ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

Read Full Article
    ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Read Full Article
    ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

Read Full Article
    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article