ਪੰਜਾਬ ਸਪੋਰਟਸ ਐਡ ਕਲਚਰਲ ਕੱਲਬ ਹੇਸਟਿੰਗਜ਼ ਦੀ ਸਲਾਨਾ ਮੀਟਿੰਗ ਅਤੇ ਕਮੇਟੀ ਦੀ ਚੋਣ

255
ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼ ਦੀ ਨਵੀਂ ਕਮੇਟੀ।
Share

ਔਕਲੈਂਡ, 9 ਅਗਸਤ (ਹਰਜਿੰਦਰ ਸਿੰਘ ਬਸਿਆਲਾ/(ਪੰਜਾਬ ਮੇਲ)-ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼ ਦੀ ਅੱਜ ਸਲਾਨਾ ਮੀਟਿੰਗ ਬਾਅਦ ਦੁਪਹਿਰ ਕੀਤੀ ਗਈ। ਇਹ ਕਲੱਬ ਬੀਤੇ ਕੁਝ ਸਾਲਾਂ ਤੋਂ ਹੇਸਟਿੰਗਜ਼ ਦੇ ਵਿਚ ਪੰਜਾਬੀ ਖੇਡਾਂ ਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਆਪਣੇ ਵਿਤ ਮੁਤਾਬਿਕ ਵਧੀਆ ਕੰਮ ਕਰ ਰਿਹਾ ਹੈ। ਅੱਜ ਜਨਰਲ ਇਜਲਾਸ ਦੇ ਵਿਚ ਖਜ਼ਾਨਚੀ ਬਲਜੀਤ ਸਿੰਘ ਨੇ ਪਿਛਲੇ ਸਾਲ ਦਾ ਲੇਖਾ-ਲੇਖਾ ਪੇਸ਼ ਕੀਤਾ। ਸਾਰੇ ਮੈਂਬਰ ਨੇ ਉਸ ਉਤੇ ਤਸੱਲੀ ਪ੍ਰਗਟ ਕੀਤੀ ਅਤੇ ਨਵੀਂ ਕਮੇਟੀ ਦੀ ਚੋਣ ਲਈ ਕਾਰਵਾਈ ਪਾਈ ਗਈ। ਸਰਬ ਸੰਮਤੀ ਦੇ ਨਾਲ ਕਲੱਬ ਦੇ ਪ੍ਰਧਾਨ ਦੀ ਸੇਵਾ ਦੁਬਾਰਾ ਸ. ਬੂਟਾ ਸਿੰਘ ਬਰਾੜ ਨੂੰ ਸੌਂਪੀ ਗਈ। ਇਸ ਤੋਂ ਇਲਾਵਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੰਮੀ, ਸੈਕਟਰੀ ਰਣਜੀਤ ਸਿੰਘ ਜੀਤਾ, ਵਾਇਸ ਸੈਕਟਰੀ ਇੰਦਰਜੀਤਸਿੰਘ ਬਾਠ, ਖਜਾਨਚੀ ਬਲਜੀਤ ਸਿੰਘ ਬਾਸੀ, ਵਾਇਸ ਖਜਾਨਚੀ ਸੁਖਵਿੰਦਰ ਸਿੰਘ ਕੂਨਰ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਸਰਗਰਮ ਮੈਬਰਾਂ ਵਿਚ  ਮਹਿੰਦਰ ਸਿੰਘ ਨਾਗਰਾ ਜੇ ਪੀ, ਜਰਨੈਲ ਸਿੰਘ ਜੇ.ਪੀ (ਮੀਡੀਆ ਸਪੋਕਸਪਰਸਨ), ਜਸਵੀਰ ਸਿੰਘ ਸੋਹਲ, ਗੁਰਮੱਖ ਸਿੰਘ ਹੇਅਰ, ਗੁਰਇੰਦਰ ਸਿੰਘ ਪੱਡਾ, ਗੂਰਮੂਖ ਸਿੰਘ ਢੇਸੀ, ਹਰਵਿੰਦਰ ਸਿੰਘ ਸੰਘਾ, ਜਸਵਿੰਦਰ ਸਿੰਘ ਜੱਸੀ ਅਤੇ ਬਲਦੇਵ ਸਿੰਘ ਕਲੇਰ ਸ਼ਾਮਿਲ ਹੋਏ। ਕਲੱਬ ਵੱਲੋਂ ਅਕਤੂਬਰ ਮਹੀਨ ਖੇਡ ਟੂਰਨਾਮੈਂਟ ਕਰਵਾਉਣ ਬਾਰੇ ਵੀ ਵਿਚਾਰ ਕੀਤੀ ਗਈ।


Share