PUNJABMAILUSA.COM

ਪੰਜਾਬ ਵਿੱਚ ਸਿਰਫ ਪੰਜ ਇਮੀਗਰੇਸ਼ਨ ਕੰਪਨੀਆਂ ਰੈਗੂਲਰ

ਪੰਜਾਬ ਵਿੱਚ ਸਿਰਫ ਪੰਜ ਇਮੀਗਰੇਸ਼ਨ ਕੰਪਨੀਆਂ ਰੈਗੂਲਰ

ਪੰਜਾਬ ਵਿੱਚ ਸਿਰਫ ਪੰਜ ਇਮੀਗਰੇਸ਼ਨ ਕੰਪਨੀਆਂ ਰੈਗੂਲਰ
January 21
21:53 2016

immigration
400 ਦੀਆਂ ਅਰਜ਼ੀਆਂ ਪੈਂਡਿੰਗ
ਜਲੰਧਰ, 21 ਜਨਵਰੀ (ਪੰਜਾਬ ਮੇਲ)- ਇਮੀਗਰੇਸ਼ਨ ਕਾਰੋਬਾਰ ਨੂੰ ਕੰਟਰੋਲ ਕਰਨ ਲਈ ਚਾਰ ਸਾਲ ਪਹਿਲਾਂ ਬਣਾਇਆ ਕਾਨੂੰਨ ਅਜੇ ਵੀ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਹੋ ਸਕਿਆ। ਟਰੈਵਲ ਏਜੰਟਾਂ ਦੇ ਹੱਬ ਮੰਨੇ ਜਾਂਦੇ ਜਲੰਧਰ ਵਿੱਚ ਅਜੇ ਤੱਕ ਸਿਰਫ ਪੰਜ ਇਮੀਗਰੇਸ਼ਨ ਕੰਪਨੀਆਂ ਰਜਿਸਟਰਡ ਹੋ ਸਕੀਆਂ ਹਨ, ਚਾਰ ਸੌ ਤੋਂ ਜ਼ਿਆਦਾ ਟਰੈਵਲ ਏਜੰਟਾਂ ਦੇ ਬਿਨੈ ਪੱਤਰ ਜ਼ਿਲਾ ਪ੍ਰਸ਼ਾਸਨ ਦੇ ਕੋਲ ਪੈਂਡਿੰਗ ਪਏ ਹਨ।
ਜਲੰਧਰ ਵਿੱਚ ਚਾਰ ਸੌ ਤੋਂ ਵੱਧ ਟਰੈਵਲ ਏਜੰਟਾਂ ਨੇ ਲਾਇਸੈਂਸ ਲਈ ਅਰਜ਼ੀ ਕੀਤੀ ਸੀ, ਪਰ ਅਜੇ ਵੀ ਸਿਰਫ ਪੰਜ ਲੋਕਾਂ ਨੂੰ ਲਾਇਸੈਂਸ ਦੇ ਕੇ ਰੈਗੂਲਰ ਕੀਤਾ ਗਿਆ ਹੈ। ਬਾਕੀ ਸਾਰੀਆਂ ਅਰਜ਼ੀਆਂ ਪੈਂਡਿੰਗ ਹਨ। ਜ਼ਿਲਾ ਪ੍ਰਸ਼ਾਸਨ ਨੇ ਸੁਵਿਧਾ ਫੀਸ ਅਤੇ ਲਾਇਸੈਂਸ ਫੀਸ ਦੇ ਤੌਰ ‘ਤੇ ਕਰੋੜਾਂ ਰੁਪਏ ਇਕੱਠੇ ਕਰ ਲਏ ਹਨ। ਪੁਲਸ ਡਿਪਾਰਟਮੈਂਟ ਵਲੋਂ ਕੀਤੇ ਸਰਵੇ ਦੇ ਮੁਤਾਬਕ ਜਲੰਧਰ ਵਿੱਚ ਕਰੀਬ ਇਕ ਹਜ਼ਾਰ ਟਰੈਵਲ ਏਜੰਟ ਹਨ। ਟਰੈਵਲ ਏਜੰਸੀ ਰਜਿਸਟਰਡ ਕਰਾਉਣ ਲਈ ਦੋ ਤਰ੍ਹਾਂ ਦੀ ਫੀਸ ਵਸੂਲ ਕੀਤੀ ਗਈ ਹੈ। ਐਜੂਕੇਸ਼ਨ ਵੀਜ਼ਾ ਕੰਸਲਟੇਟ, ਜਨਰ ਵੀਜ਼ਾ ਕੰਸਲਟੇਟ, ਇਮੀਗਰੇਸ਼ਨ ਕੰਸਲਟੇਟ, ਟਿਕਿਟੰਗ ਏਜੰਟਾਂ, ਆਈਲੈਟਸ ਕੋਚਿੰਗ ਸੰਸਥਾਵਾਂ ਤੇ ਜਨਰਲ ਸੈਲਸ ਏਜੰਟ ਇਸ ਕਾਨੂੰਨ ਦੇ ਘੇਰੇ ਵਿੱਚ ਆਉਂਦੇ ਹਨ। ਲਾਇਸੈਂਸ ਲਈ ਅਰਜ਼ੀ ਕਰਤਾਵਾਂ ਦੀ ਵੈਰੀਫਿਕੇਸ਼ਨ ਪੁਲਸ, ਗ੍ਰਹਿ ਵਿਭਾਗ ਤੇ ਰਿਜ਼ਨਲ ਪਾਸਪੋਰਟ ਦਫਤਰ ਤੋਂ ਹੋਣੀ ਹੈ। ਤਿੰਨਾਂ ਤੋਂ ਹਰੀ ਝੰਡੀ ਮਿਲਣ ‘ਤੇ ਲਾਇਸੈਂਸ ਜਾਰੀ ਹੋਣਾ ਹੈ। ਐਕਟ ਦੇ ਤਹਿਤ ਲਾਇਸੈਂਸ ਮਿਲਣ ਦੇ ਬਾਅਦ ਤਿੰਨ ਮਹੀਨਿਆਂ ਵਿੱਚ ਟਰੈਵਲ ਏਜੰਸੀ ਨੇ ਕੰਮ ਸ਼ੁਰੂ ਨਾ ਕੀਤਾ ਤਾਂ ਲਾਇਸੈਂਸ ਰੱਦ ਹੋ ਜਾਵੇਗਾ। ਲਾਇਸੈਂਸ ਲੈਣ ਵਾਲੇ ਏਜੰਟ ਨੂੰ ਨਵਾਂ ਸਬ ਆਫਿਸ ਖੋਲ੍ਹਣ ਜਾਂ ਬਿਲਡਿੰਗ ਸ਼ਿਫਟ ਕਰਨ ‘ਤੇ ਪ੍ਰਸ਼ਾਸਨ ਨੂੰ ਸੂਚਨਾ ਦੇਣੀ ਹੋਵੇਗੀ। ਐਜੂਕੇਸ਼ਨ ਵੀਜ਼ਾ, ਵਿਜਿਟਰ ਵੀਜ਼ਾ, ਪਰਮਾਨੈਂਟ ਵੀਜ਼ਾ ਸਮੇਤ ਸਾਰੇ ਤਰ੍ਹਾਂ ਦਾ ਕਾਰੋਬਾਰ ਕਰਨ ਵਾਲੇ ਏਜੰਟ ਇਸ ਦੇ ਦਾਇਰੇ ਵਿੱਚ ਆਉਣਗੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article