PUNJABMAILUSA.COM

ਪੰਜਾਬ ਵਿਧਾਨ ਸਭਾ ਚੋਣਾਂ ਲਈ ਪਰਵਾਸੀ ਭਾਰਤੀਆਂ ਨੇ ਖਿੱਚੀ ਤਿਆਰੀ

ਪੰਜਾਬ ਵਿਧਾਨ ਸਭਾ ਚੋਣਾਂ ਲਈ ਪਰਵਾਸੀ ਭਾਰਤੀਆਂ ਨੇ ਖਿੱਚੀ ਤਿਆਰੀ

ਪੰਜਾਬ ਵਿਧਾਨ ਸਭਾ ਚੋਣਾਂ ਲਈ ਪਰਵਾਸੀ ਭਾਰਤੀਆਂ ਨੇ ਖਿੱਚੀ ਤਿਆਰੀ
December 30
09:35 2016

vote
ਜਲੰਧਰ, 30 ਦਸੰਬਰ (ਪੰਜਾਬ ਮੇਲ)- ਸਰਦੀ ਦੀ ਰੁੱਤ ਅਤੇ ਉਪਰ ਤੋਂ ਪੰਜਾਬ ਵਿਧਾਨ ਸਭਾ ਚੋਣਾਂ। ਇਸ ਵਾਰ ਚੋਣਾਂ ਵਿਚ ਐਨਆਰਆਈ ਗਰਮੀ ਪੈਦਾ ਕਰਨ ਵਾਲੇ ਹਨ। ਇਸ ਵਾਰ ਪੰਜਾਬ ਚੋਣਾਂ ਨੂੰ ਲੈ ਕੇ ਐਨਆਰਆਈ ਵਿਚ ਜ਼ਬਰਦਸਤ ਕਰੇਜ਼ ਹੈ। ਕਿਉਂਕਿ ਚੋਣਾਂ ਵਿਚ ਪੰਜਾਬ ਵਿਚ ਤਿਕੌਣਾ ਮੁਕਾਬਲਾ ਹੈ। ਐਨਆਰਆਈ ਅਪਣੀ ਭੂਮਿਕਾ ਦਿਖਾਉਣ ਦੀ ਤਿਆਰੀ ਕਰ ਰਹੇ ਹਨ।
ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਬ੍ਰਿਟੇਨ, ਮਲੇਸ਼ੀਆ ਤੋਂ ਇਲਾਵਾ ਹੋਰਨਾਂ ਦੇਸ਼ਾਂ ਵਿੱਚ ਵੱਡੀ ਗਿਣਤੀ ਵਿਚ ਪੰਜਾਬ ਦੇ ਲੋਕ ਵਸੇ ਹੋਏ ਹਨ। ਚਾਹੇ ਵਿਧਾਨ ਸਭਾ ਚੋਣਾਂ ਹੋਣ ਜਾਂ ਸੰਸਦੀ ਚੋਣਾਂ, ਐਨਆਰਆਈ ਦੀ ਇਨ੍ਹਾਂ ਚੋਣਾਂ ਵਿਚ ਸਰਗਰਮ ਭੂਮਿਕਾ ਰਹਿੰਦੀ ਹੈ। ਖ਼ਾਸ ਕਰਕੇ ਜਦ ਪੰਜਾਬ ਦੀ ਵਿਧਾਨ ਸਭਾ ਚੋਣਾਂ ਹੋਣ ਤਾਂ ਐਨਆਰਆਈ ਪਿੱਛੇ ਨਹੀਂ ਰਹਿਣਾ ਚਾਹੁੰਦੇ ਅਤੇ ਅਪਣੀ ਮਿੱਟੀ ਵੱਲ ਖਿੱਚੇ ਚਲੇ ਆਉਂਦੇ ਹਨ।
ਅਕਾਲੀ ਦਲ ਦੇ ਕਈ ਨੇਤਾ ਕੈਨੇਡਾ ਤੇ ਅਮਰੀਕਾ ਜਾ ਕੇ ਪਰਵਾਸੀ ਭਾਰਤੀਆਂ ਨਾਲ ਮੁਲਾਕਾਤ ਕਰ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਮਰੀਕਾ ਅਤੇ ਕੈਨੇਡਾ ਯਾਤਰਾ ਦੇ ਦੌਰੇ ਵਿਚ ਕਈ ਐਨਆਰਆਈ ਸਮੂਹਾਂ ਨਾਲ ਮੁਲਾਕਾਤ ਕਰਕੇ ਵਾਪਸ ਆ ਚੁੱਕੇ ਹਨ। ਉਨ੍ਹਾਂ ਦੀ ਪਤਨੀ ਪਰਨੀਤ ਕੌਰ ਵੀ ਵਿਦੇਸ਼ਾਂ ਵਿਚ ਦੌਰਾ ਕਰਕੇ ਐਨਆਰਆਈ ਨੂੰ ਲੁਭਾ ਕੇ ਵਾਪਸ ਆ ਗਈ ਹੈ।
ਪਰਨੀਤ ਕੌਰ ਆਸਟ੍ਰੇਲੀਆ ਵਿਚ ਸਿਡਨੀ, ਮੈਲਬਰਨ, ਬ੍ਰਿਸਬੇਨ ਅਤੇ ਨਿਊਜ਼ੀਲੈਂਡ ਵਿਚ ਆਕਲੈਂਡ ਗਈ ਸੀ। ਇਨ੍ਹਾਂ ਸਾਰੀ ਜਗ੍ਹਾ ‘ਤੇ ਪੰਜਾਬੀ ਆਬਾਦੀ ਕਾਫੀ ਗਿਣਤੀ ਵਿਚ ਹੈ। ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ, ਜਰਨੈਲ ਸਿੰਘ ਸਮੇਤ ਕਈ ਨੇਤਾ ਵਿਦੇਸ਼ੀ ਦੌਰਾ ਕਰਕੇ ਐਨਆਰਆਈ ‘ਤੇ ਡੋਰੇ ਪਾ ਚੁੱਕੇ ਹਨ। ਆਪ ਦਾ ਪਰਵਾਸੀ ਭਾਰਤੀਆਂ ਵਿਚ ਜ਼ਬਰਦਸਤ ਕਰੇਜ਼ ਹੈ, ਜਿਸ ਕਾਰਨ ਇਸ ਬਾਰ ਐਨਆਰਆਈ ਦੇ ਪੰਜਾਬ ਵਿਚ ਜ਼ਿਆਦਾ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।
ਮੂਲ ਤੌਰ ‘ਤੇ ਫਗਵਾੜਾ ਦੇ ਰਹਿਣ ਵਾਲੇ ਜਸਪਾਲ ਸਿੰਘ ਢੇਸੀ ਲੰਬੇ ਸਮੇਂ ਤੋਂ ਯੂਕੇ ਵਿਚ ਵਸੇ ਹੋਏ ਹਨ। ਉਹ ਪੰਜਾਬ ਪਹੁੰਚ ਗਏ ਹਨ ਅਤੇ ਅਪਣੀ ਸਿਆਸਤ ਦੀ ਬਿਸਾਤ ਬਿਛਾਉਣੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ ਕੈਨੇਡਾ-ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ਤੋਂ ਵੀ ਪਰਵਾਸੀ ਭਾਰਤੀ ਪੰਜਾਬ ਪਹੁੰਚ ਚੁੱਕੇ ਹਨ। ਪਰਵਾਸੀ ਭਾਰਤੀਆਂ ਦਾ ਪੰਜਾਬ ਚੋਣਾਂ ਦੀ ਨੇੜਲੀ ਤਾਰੀਕ ਤੱਕ ਆਉਣਾ ਜਾਰੀ ਰਹੇਗਾ। ਜੋ ਕਿ ਪੰਜਾਬ ਵਿਧਾਨ ਸਭਾ ਚੋਣਾਂ ‘ਚ ਅਪਣਾ ਖ਼ਾਸ ਯੋਗਦਾਨ ਪਾਉਣਗੇ।
ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿਚ ਰਹਿਣ ਵਾਲੇ ਪੰਜਾਬੀ ਲੋਕਾਂ ਦੇ ਵੋਟ ਦੀ ਗਿਣਤੀ ਸਿਰਫ 194 ਹੈ। 2012 ਵਿਚ ਇਹ ਗਿਣਤੀ 136 ਸੀ ਲੇਕਿਨ ਹਰ ਸਾਲ ਔਸਤਨ ਸਰਦੀਆਂ ਵਿਚ 50 ਹਜ਼ਾਰ ਤੋਂ ਜ਼ਿਆਦਾ ਐਨਆਰਆਈ ਪੰਜਾਬ ਆ ਜਾਂਦੇ ਹਨ। ਵਿਦੇਸ਼ਾਂ ਵਿਚ ਕਈਂ ਥਾਵਾਂ ‘ਤੇ ਬਰਫ਼ਬਾਰੀ ਦੇ ਦੌਰਾਨ ਪੰਜਾਬੀ ਅਣੀ ਧਰਤੀ ਵੱਲ ਰੁਖ ਕਰ ਲੈਂਦੇ ਹਨ। ਇਸ ਵਾਰ ਇਹ ਗਿਣਤੀ ਦੁੱਗਣੀ ਹੋਣ ਦੀ ਉਮੀਦ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਫਗਾਨਿਸਤਾਨ ’ਚ ਤਾਇਨਾਤ ਫੌਜੀਆਂ ’ਚੋਂ 4 ਹਜ਼ਾਰ ਫੌਜੀਆਂ ਨੂੰ ਵਾਪਸ ਬੁਲਾ ਸਕਦਾ ਹੈ ਅਮਰੀਕਾ

ਅਫਗਾਨਿਸਤਾਨ ’ਚ ਤਾਇਨਾਤ ਫੌਜੀਆਂ ’ਚੋਂ 4 ਹਜ਼ਾਰ ਫੌਜੀਆਂ ਨੂੰ ਵਾਪਸ ਬੁਲਾ ਸਕਦਾ ਹੈ ਅਮਰੀਕਾ

Read Full Article
    ਅਮਰੀਕੀ ਮਹਿਲਾ ਭਾਰਤੀ ਚਾਹ ਦਾ ਦੇਸੀ ਸਵਾਦ ਵੇਚ ਕੇ ਬਣੀ ਕਰੋੜਪਤੀ

ਅਮਰੀਕੀ ਮਹਿਲਾ ਭਾਰਤੀ ਚਾਹ ਦਾ ਦੇਸੀ ਸਵਾਦ ਵੇਚ ਕੇ ਬਣੀ ਕਰੋੜਪਤੀ

Read Full Article
    ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਰਸਤਾ ਲਗਭਗ ਸਾਫ, ਅਗਲੇ ਅਫ਼ਤੇ ਹੋਵੇਗੀ ਵੋਟਿੰਗ

ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਰਸਤਾ ਲਗਭਗ ਸਾਫ, ਅਗਲੇ ਅਫ਼ਤੇ ਹੋਵੇਗੀ ਵੋਟਿੰਗ

Read Full Article
    ਅਮਰੀਕਾ ਨੇ ਭਾਰਤ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨ ਪ੍ਰਤੀ ਫ਼ਿਕਰਮੰਦੀ ਪ੍ਰਗਟਾਈ

ਅਮਰੀਕਾ ਨੇ ਭਾਰਤ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨ ਪ੍ਰਤੀ ਫ਼ਿਕਰਮੰਦੀ ਪ੍ਰਗਟਾਈ

Read Full Article
    ਭਾਰਤੀ ਮੂਲ ਦੇ ਅਮਰੀਕੀ ਐਮਪੀ ਐਮੀ ਬੇਰਾ ‘ਏਸ਼ੀਆ, ਪ੍ਰਸ਼ਾਂਤ ਤੇ ਪ੍ਰਮਾਣੂ ਅਪ੍ਰਸਾਰ’ ਉਪ-ਕਮੇਟੀ ਦੇ ਪ੍ਰਧਾਨ ਬਣੇ

ਭਾਰਤੀ ਮੂਲ ਦੇ ਅਮਰੀਕੀ ਐਮਪੀ ਐਮੀ ਬੇਰਾ ‘ਏਸ਼ੀਆ, ਪ੍ਰਸ਼ਾਂਤ ਤੇ ਪ੍ਰਮਾਣੂ ਅਪ੍ਰਸਾਰ’ ਉਪ-ਕਮੇਟੀ ਦੇ ਪ੍ਰਧਾਨ ਬਣੇ

Read Full Article
    ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

Read Full Article
    ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

Read Full Article
    ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

Read Full Article
    ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

Read Full Article
    ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

Read Full Article
    ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

Read Full Article
    ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

Read Full Article
    ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

Read Full Article
    ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

Read Full Article
    ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

Read Full Article