PUNJABMAILUSA.COM

ਪੰਜਾਬ ਵਿਚ 7ਵੀਂ ਆਰਥਿਕ ਗਣਨਾ ਸ਼ੁਰੂ

ਪੰਜਾਬ ਵਿਚ 7ਵੀਂ ਆਰਥਿਕ ਗਣਨਾ ਸ਼ੁਰੂ

ਪੰਜਾਬ ਵਿਚ 7ਵੀਂ ਆਰਥਿਕ ਗਣਨਾ ਸ਼ੁਰੂ
September 09
17:30 2019

-ਆਰਥਿਕ ਗਣਨਾ ਲੋਕਪੱਖੀ ਨੀਤੀਆਂ ਤਿਆਰ ਕਰਨ ਲਈ ਮਦਦਗਾਰ- ਪ੍ਰਮੁੱਖ ਸਕੱਤਰ ਯੋਜਨਾ
-ਪੰਜਾਬ ਵਾਸੀ ਖਾਸ ਤੌਰ ‘ਤੇ ਗੈਰ ਸੰਗਠਿਤ ਖੇਤਰ ਦੇ ਲੋਕ ਖਾਸ ਸਹਿਯੋਗ ਦੇਣ- ਆਰਥਿਕ ਸਲਾਹਕਾਰ
-ਪੰਜਾਬ ਵਿਚ ਆਰਥਿਕ ਗਣਨਾ ਦਾ ਕੰਮ 3 ਮਹੀਨਿਆਂ ਵਿਚ ਹੋਵੇਗਾ ਮੁਕੰਮਲ

ਚੰਡੀਗੜ, 9 ਸਤੰਬਰ (ਪੰਜਾਬ ਮੇਲ)- ਪੰਜਾਬ ਭਰ ਵਿਚ 7ਵੀਂ ਆਰਥਿਕ ਗਣਨਾ ਦਾ ਕੰਮ ਅੱਜ ਤੋਂ ਮੁਕੰਮਲ ਰੂਪ ਵਿਚ ਸ਼ੁਰੂ ਹੋ ਚੁੱਕਾ ਹੈ ਜਿਸ ਵਿਚ ਸਾਰੇ ਆਰਥਿਕ ਅਦਾਰਿਆਂ ਦੀ ਕਾਰਜਸ਼ੀਲਤਾ ਅਤੇ ਢਾਂਚਾਗਤ ਪਹਿਲੂਆਂ ਦੀ ਵਿਸਥਾਰਪੂਰਵਕ ਸੂਚਨਾ ਇਕੱਠੀ ਕੀਤੀ ਜਾਵੇਗੀ।ਆਰਥਿਕ ਗਣਨਾ ਵੱਖ-ਵੱਖ ਸੰਗਠਨਾਂ ਅਤੇ ਅਦਾਰਿਆਂ ਦੀਆਂ ਗਤੀਵਿਧੀਆਂ, ਭੂਗੋਲਿਕ ਸਥਿਤੀਆਂ, ਆਰਥਿਕ ਕਾਰਜ, ਮਲਕੀਅਤ ਅਤੇ ਕੰਮ ਕਰ ਰਹੇ ਵਿਅਕਤੀਆਂ ਆਦਿ ਬਾਰੇ ਵਡਮੁੱਲੀ ਜਾਣਕਾਰੀ ਮੁਹੱਈਆਂ ਕਰਵਾਏਗੀ। ਇਹ ਜਾਣਕਾਰੀ ਅਤੇ ਸੂਚਨਾ ਯੋਜਨਾਵਾਂ ਬਣਾਉਣ ਅਤੇ ਵਿਕਾਸ ਕਾਰਜਾਂ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ।
ਪੰਜਾਬ ਸਰਕਾਰ ਦੇ ਸੈਕਟਰ 33 ਸਥਿਤ ਵਿੱਤ ਅਤੇ ਯੋਜਨਾ ਭਵਨ ਵਿਚ ਕੇਂਦਰੀ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਮੰਤਰਾਲੇ ਦੇ ਸਹਿਯੋਗ ਨਾਲ ਯੋਜਨਾ ਵਿਭਾਗ ਵੱਲੋਂ ਸਾਂਝੇ ਰੂਪ ਵਿਚ 7ਵੀਂ ਆਰਥਿਕ ਗਣਨਾ ਦੇ ਸੁਪਰਵਾਈਜ਼ਰਾਂ ਨੂੰ ਸਰਟੀਫਿਕੇਟ ਦੇ ਕੇ ਆਰਥਿਕ ਗਣਨਾ ਲਈ ਫੀਲਡ ਵਿਚ ਭੇਜਿਆ ਗਿਆ। ਇਸ ਮੌਕੇ ਪੰਜਾਬ ਦੇ ਪ੍ਰਮੁੱਖ ਸਕੱਤਰ ਯੋਜਨਾ ਜਸਪਾਲ ਸਿੰਘ ਨੇ ਕਿਹਾ ਕਿ ਆਰਥਿਕ ਗਣਨਾ ਬਹੁਤ ਮਹੱਤਵਪੂਰਣ ਸਰਗਰਮੀ ਹੈ ਕਿਉਂ ਕਿ ਇਸ ਤੋਂ ਪ੍ਰਾਪਤ ਅੰਕੜੇ ਲੋਕਪੱਖੀ ਨੀਤੀਆਂ ਤਿਆਰ ਕਰਨ ਲਈ ਮਦਦਗਾਰ ਸਾਬਤ ਹੁੰਦੇ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ 6ਵੀਂ ਆਰਥਿਕ ਗਣਨਾ 2012 ਵਿਚ ਹੋਈ ਸੀ ਅਤੇ ਹੁਣ 7 ਸਾਲ ਬਾਅਦ ਪ੍ਰਸਥਿਤੀਆਂ ਕਾਫੀ ਬਦਲ ਚੁੱਕੀਆਂ ਹਨ ਇਸ ਲਈ ਸਹੀ ਅਤੇ ਸਟੀਕ ਡਾਟਾ ਇਕੱਠਾ ਕਰਕੇ ਭਵਿੱਖ ਦੀਆਂ ਨੀਤੀਆਂ ਤਿਆਰ ਕਰਨ ਵਿਚ ਇਹ ਗਣਨਾ ਬਹੁਤ ਜ਼ਿਆਦਾ ਸਹਾਈ ਹੋਵੇਗੀ।
ਪੰਜਾਬ ਦੇ ਆਰਥਿਕ ਸਲਾਹਕਾਰ ਐਮ.ਐਲ. ਸ਼ਰਮਾ ਨੇ ਅਪੀਲ ਕੀਤੀ ਕਿ ਪੰਜਾਬ ਵਾਸੀ ਖਾਸ ਤੌਰ ‘ਤੇ ਗੈਰ ਸੰਗਠਿਤ ਖੇਤਰ ਨਾਲ ਜੁੜੇ ਲੋਕ ਦਰੁਸਤ ਅਤੇ ਸਟੀਕ ਡਾਟਾ ਉਪਲੱਬਧ ਕਰਾਉਣ ਤਾਂ ਜੋ ਦੇਸ਼ ਦੇ ਸੁਨਹਿਰੇ ਭਵਿੱਖ ਦੀ ਸਿਰਜਣਾ ਕੀਤੀ ਜਾ ਸਕੇ। ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਵੱਲੋਂ 18300 ਗਿਣਤੀਕਾਰਾਂ ਅਤੇ 5108 ਸੁਪਰਵਾਈਜਰਾਂ ਨੂੰ ਡਾਟਾ ਇਕੱਠਾ ਕਰਨ ਅਤੇ ਰਿਪੋਰਟ ਤਿਆਰ ਕਰਨ ਲਈ ਨਿਯੁਕਤ ਕੀਤਾ ਗਿਆ ਹੈ।
ਇਕ ਬੁਲਾਰੇ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਹਰੇਕ ਘਰੇਲੂ ਅਤੇ ਵਪਾਰਕ ਅਦਾਰੇ ਦਾ ਡੋਰ ਟੂ ਡੋਰ ਸਰਵੇਖਣ ਕਰਕੇ ਡਾਟਾ ਇੱਕਤਰ ਕੀਤਾ ਜਾਵੇਗਾ। ਘਰੇਲੂ ਅਤੇ ਵਪਾਰਕ ਅਦਾਰਿਆਂ ਦੇ ਇੱਕਤਰ ਕੀਤੇ ਡਾਟੇ ਨੂੰ ਗੁਪਤ ਰੱਖਿਆ ਜਾਵੇਗਾ ਅਤੇ ਸਿਰਫ ਵਿਕਾਸ ਯੋਜਨਾਵਾਂ ਬਨਾਉਣ ਅਤੇ ਅੰਕੜਿਆਂ ਦੇ ਵਿਸ਼ਲੇਸ਼ਣ ਲਈ ਇਸਤੇਮਾਲ ਕੀਤਾ ਜਾਵੇਗਾ।ਆਰਥਿਕ ਗਣਨਾ ਨਾਲ ਸਬੰਧਤ ਫੀਲਡ ਵਰਕਰਾਂ ਅਤੇ ਆਮ ਨਾਗਰਿਕਾਂ ਦੇ ਪੁੱਛਗਿੱਛ ਲਈ ਇੱਕ ਟੋਲ-ਫ੍ਰੀ ਨੰਬਰ 1800-3000-3468 ਵੀ ਚਲਾਇਆ ਗਿਆ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਦੇ 11 ਜ਼ਿਲਿਆਂ ਵਿਚ ਆਰਥਿਕ ਗਣਨਾ ਦਾ ਫੀਲਡ ਕੰਮ 26 ਅਗਸਤ ਤੋਂ ਜਾਰੀ ਹੈ ਜਦਕਿ ਬਾਕੀ ਜ਼ਿਲਿਆਂ ਵਿਚ ਇਹ ਕੰਮ 9 ਸਤੰਬਰ ਤੋਂ ਸ਼ੁਰੂ ਹੋਣ ਨਾਲ ਹੁਣ ਪੂਰਾ ਸੂਬਾ ਕਵਰ ਕਰ ਲਿਆ ਗਿਆ ਹੈ। ਪੰਜਾਬ ਵਿਚ ਆਰਥਿਕ ਗਣਨਾ ਦਾ ਕੰਮ 3 ਮਹੀਨਿਆਂ ਵਿਚ ਮੁਕੰਮਲ ਕਰ ਲਏ ਜਾਣ ਦਾ ਟੀਚਾ ਮਿੱਥਿਆ ਗਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Read Full Article
    ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

Read Full Article
    ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

Read Full Article
    ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

Read Full Article
    ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

Read Full Article
    ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

Read Full Article
    ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

Read Full Article
    ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

Read Full Article
    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article