ਪੰਜਾਬ ਵਿਚ ਰੋਜ਼ਾਨਾ ਦੂਜੇ ਸੂਬਿਆਂ ਤੋਂ ਆਉਣ ਵਾਲੇ ਹਰ ਵਿਅਕਤੀ ਨੂੰ ਕਰਾਉਣੀ ਹੋਵੇਗੀ ਕੋਵਾ ਐਪ ‘ਤੇ ਰਜਿਸਟਰੇਸ਼ਨ

449
Share

ਜਲੰਧਰ, 4 ਜੁਲਾਈ (ਪੰਜਾਬ ਮੇਲ)- ਪੰਜਾਬ ਵਿਚ ਰੋਜ਼ਾਨਾ ਦੂਜੇ ਸੂਬਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ। ਅਜਿਹੇ ਵਿਚ ਸੂਬਾ ਸਰਕਾਰ ਨੇ ਹਾਈ ਰਿਸਕ ਜ਼ੋਨ ਅਤੇ ਦਿੱਲੀ ਸਣੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੇ ਲਈ ਸਖ਼ਤੀ ਵਧਾ ਦਿੱਤੀ ਹੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਕਿਹਾ ਕਿ ਕਿਸੇ ਵੀ ਗੱਡੀ ਨੂੰ ਸਖ਼ਤ ਨਿਗਰਾਨੀ ਪ੍ਰਕਿਰਿਆ ਅਪਣਾਏ ਬਗੈਰ ਪੰਜਾਬ ਵਿਚ ਐਂਟਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।  ਭਾਰਤ ਸਰਕਾਰ ਦੇ ਅਨਲਾਕ  2.0 ਵਿਚ ਪਾਸ ਬਣਾਉਣ ਦੀ ਜ਼ਰੂਰਤ ਨੂੰ ਖਤਮ  ਕੀਤਾ ਗਿਆ ਹੈ, ਜੋ  ਸਹੀ ਨਹੀਂ ਹੈ। ਈ ਰਜਿਸਟਰੇਸ਼ਨ ਨਾਲ ਘਰੇਲੂ ਮੁਸਾਫਰਾਂ ਦੇ ਆਉਣ ਦੀ ਨਿਗਰਾਨੀ ਅਤੇ ਪਤਾ ਲਾਉਣ ਵਿਚ ਸਹਾਇਤਾ ਮਿਲੇਗੀ। ਕੈਪਟਨ ਨੇ ਦੋਸ਼ ਲਾਇਆ ਕਿ  ਭਾਰਤ ਸਰਕਾਰ  ਸੂਬਿਆਂ ਨੂੰ ਪੀਪੀਈ ਕਿੱਟਾਂ ਅਤੇ ਦਵਾਈਆਂ ਆਦਿ ਦੀ ਸਪਲਾਈ ਤੋਂ ਹੌਲੀ ਹੌਲੀ ਪਿੱਛੇ ਹਟ ਰਹੀ ਹੈ। ਪੰਜਾਬ ਨੂੰ ਇਸ ਸਾਲ ਅਜੇ ਤੱਕ ਸਿਰਫ 72 ਕਰੋੜ ਰੁਪਏ ਮਿਲੇ ਹਨ।

ਸ਼ੁੱਕਰਵਾਰ ਨੂੰ ਸਟੇਟ ਕੋਵਿਡ-19 ਕੰਟਰੋਲ ਰੂਮ ਵਲੋਂ ਜਾਰੀ Îਨਿਰਦੇਸ਼ਾਂ ਦੇ ਅਨੁਸਾਰ ਹੁਣ 7 ਤਾਰੀਕ ਤੋਂ ਬਾਅਦ ਪੰਜਾਬ ਵਿਚ ਆਉਣ ਵਾਲੇ ਹਰ ਵਿਅਕਤੀ ਨੂੰ ਕੋਵਾ ਐਪ ਦੇ ਜ਼ਰੀਏ ਰਜਿਸਟਰੇਸ਼ਨ ਕਰਾਉਣੀ ਜ਼ਰੂਰੀ ਹੋਵੇਗੀ। ਇਹ ਨਿਯਮ ਪੰਜਾਬ ਵਿਚ ਐਂਟਰ ਹੋਣ ਵਾਲੇ ਹਰ ਸਾਰੇ ਲੋਕਾਂ ਦੇ ਲਈ ਜਾਰੀ ਹੋਣਗੇ। ਚਾਹੇ ਕੋਈ ਵਿਅਕਤੀ ਰੇਲ, ਹਵਾਈ ਜਾਂ ਸੜਕ ਦੇ ਰਸਤੇ ਹੀ ਪੰਜਾਬ ਕਿਉਂ ਨਾ ਆ ਰਿਹਾ ਹੋਵੇ। ਰਜਿਸਟਰੇਸ਼ਨ ਤੋਂ ਜਾਰੀ ਬਾਰਕੋਡ ਵਾਹਨ ਸਕਰੀਨ ‘ਤੇ ਨਾ ਲਾਏ ਜਾਣ ‘ਤੇ ਪੰਜਾਬ ਵਿਚ ਐਂਟਰੀ ਨਹੀਂ ਮਿਲੇਗੀ। ਪੰਜਾਬ ਵਿਚ ਆਉਣ ਤੋਂ ਬਾਅਦ ਹਰ ਵਿਅਕਤੀ ਨੂੰ 14 ਦਿਨਾਂ ਦੇ ਲਈ ਸੈਲਫ ਕਵਾਰੰਟਾਈਨ ਹੋਣਾ ਹੋਵੇਗਾ। 14 ਦਿਨ ਉਨ੍ਹਾਂ ਰੋਜ਼ਾਨਾ ਕੋਵਾ ਐਪ ‘ਤੇ ਹੈਲਥ ਸਟੇਟਸ ਅਪਡੇਟ ਕਰਨ ਹੋਵੇਗਾ ਜਾਂ 112 ‘ਤੇ ਜਾਣਕਾਰੀ ਦੇਣੀ ਹੋਵੇਗੀ। ਲੱਛਣ ਆਉਣ ‘ਤੇ ਖੁਦ ਜਾਂਚ ਕਰਾਉਣੀ ਹੋਵੇਗੀ।


Share