PUNJABMAILUSA.COM

ਪੰਜਾਬ ਵਿਚ ‘ਆਪ’ ਆਪਣੇ ਬਲਬੂਤੇ ‘ਤੇ ਬਿਨਾਂ ਕਿਸੇ ਗੱਠਜੋੜ ਦੇ ਲੜੇਗੀ ਚੋਣਾਂ : ਭਗਵੰਤ ਮਾਨ

ਪੰਜਾਬ ਵਿਚ ‘ਆਪ’ ਆਪਣੇ ਬਲਬੂਤੇ ‘ਤੇ ਬਿਨਾਂ ਕਿਸੇ ਗੱਠਜੋੜ ਦੇ ਲੜੇਗੀ ਚੋਣਾਂ : ਭਗਵੰਤ ਮਾਨ

ਪੰਜਾਬ ਵਿਚ ‘ਆਪ’ ਆਪਣੇ ਬਲਬੂਤੇ ‘ਤੇ ਬਿਨਾਂ ਕਿਸੇ ਗੱਠਜੋੜ ਦੇ ਲੜੇਗੀ ਚੋਣਾਂ  : ਭਗਵੰਤ ਮਾਨ
March 17
08:57 2019

ਕੁਰਾਲੀ, 17 ਮਾਰਚ (ਪੰਜਾਬ ਮੇਲ)- ਪੰਜਾਬ ਵਿਚ ‘ਆਪ’ ਆਪਣੇ ਬਲਬੂਤੇ ‘ਤੇ ਬਿਨਾਂ ਕਿਸੇ ਗੱਠਜੋੜ ਦੇ ਲੋਕ ਸਭਾ ਚੋਣਾਂ ਲੜੇਗੀ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਹੀ ਚੋਣ ਮੈਦਾਨ ਵਿਚ ਉਤਰਨਗੇ। ਉਕਤ ਵਿਚਾਰ ‘ਆਪ’ ਦੇ ਆਗੂ ਭਗਵੰਤ ਮਾਨ ਨੇ ਕੁਰਾਲੀ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ।
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਆਗੂ ਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਮੌਜੂਦਗੀ ਵਿਚ ਭਗਵੰਤ ਮਾਨ ਨੇ ਕਿਹਾ ਕਿ ਬੀਤੇ ਕੁੱਝ ਸਮੇਂ ਤੋਂ ਅਕਾਲੀ ਦਲ (ਟਕਸਾਲੀ) ਦੇ ਨਾਲ ਲੋਕ ਸਭਾ ਚੋਣਾਂ ਦੇ ਲਈ ਗੱਠਜੋੜ ਦੀ ਗੱਲਬਾਤ ਚੱਲ ਰਹੀ ਸੀ ਪਰ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਹੁਣ ਗੱਲਬਾਤ ਲਗਭਗ ਖਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਨਿਧੜਕ ਜਰਨੈਲ ਅਤੇ ਨੌਜਵਾਨ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ‘ਆਪ’ ਕਿਸੇ ਵੀ ਕੀਮਤ ‘ਤੇ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਨਹੀਂ ਛੱਡੇਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਖਡੂਰ ਸਾਹਿਬ ਦੀ ਸੀਟ ਅਕਾਲੀ ਦਲ ਲਈ ਛੱਡੀ ਜਾ ਸਕਦੀ ਹੈ ਪਰ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਨਹੀਂ। ਸੁਖਪਾਲ ਸਿੰਘ ਖਹਿਰਾ ਨੂੰ ਕਰੜੇ ਹੱਥੀ ਲੈਂਦਿਆਂ ਮਾਨ ਨੇ ਕਿਹਾ ਕਿ ਪੰਜਾਬ ਏਕਤਾ ਪਾਰਟੀ ਦਾ ਅਕਾਲੀ ਦਲ ਨਾਲ ਸਮਝੌਤਾ ਹੈ, ਜਿਸ ਕਾਰਨ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਸੁਖਪਾਲ ਸਿੰਘ ਖਹਿਰਾ ਬਠਿੰਡਾ ਸੀਟ ‘ਤੇ ਚੋਣ ਲੜਨ ਜਾ ਰਿਹਾ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਹਰੀਸ਼ ਕੌਸ਼ਲ, ਰਵੀ ਕੁਮਾਰ ਤੇ ਕਈ ਪਤਵੰਤੇ ਵਿਅਕਤੀ ਮੌਜੂਦ ਸਨ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਹੁਣ ਜ਼ਿਮਨੀ ਚੋਣਾਂ ਦੀ ਹੋਵੇਗੀ ਅਗਨੀ ਪ੍ਰੀਖਿਆ

ਪੰਜਾਬ ‘ਚ ਹੁਣ ਜ਼ਿਮਨੀ ਚੋਣਾਂ ਦੀ ਹੋਵੇਗੀ ਅਗਨੀ ਪ੍ਰੀਖਿਆ

Read Full Article
    ਫਰਿਜ਼ਨੋ ‘ਚ ਲਾਪਤਾ ਪੰਜਾਬੀ ਟਰੱਕ ਡਰਾਈਵਰ ਦੀ ਮ੍ਰਿਤਕ ਦੇਹ ਨਹਿਰ ‘ਚੋਂ ਬਰਾਮਦ

ਫਰਿਜ਼ਨੋ ‘ਚ ਲਾਪਤਾ ਪੰਜਾਬੀ ਟਰੱਕ ਡਰਾਈਵਰ ਦੀ ਮ੍ਰਿਤਕ ਦੇਹ ਨਹਿਰ ‘ਚੋਂ ਬਰਾਮਦ

Read Full Article
    ਕੈਲੀਫੋਰਨੀਆ ਸੂਬੇ ਦੀ ਮੀਟਿੰਗ ਦੌਰਾਨ ਪੰਜਾਬੀ ਭਾਸ਼ਾ ਬਾਰੇ ਵੀ ਹੋਏ ਵਿਚਾਰ ਵਟਾਂਦਰੇ

ਕੈਲੀਫੋਰਨੀਆ ਸੂਬੇ ਦੀ ਮੀਟਿੰਗ ਦੌਰਾਨ ਪੰਜਾਬੀ ਭਾਸ਼ਾ ਬਾਰੇ ਵੀ ਹੋਏ ਵਿਚਾਰ ਵਟਾਂਦਰੇ

Read Full Article
    ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਹੋਈ ਅਹਿਮ ਮੀਟਿੰਗ

ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਹੋਈ ਅਹਿਮ ਮੀਟਿੰਗ

Read Full Article
    ਇੰਦਰਜੀਤ ਗਰੇਵਾਲ ਪੰਜਾਬੀ ਸਾਹਿਤ ਸਭਾ ਦੇ ਨਵੇਂ ਪ੍ਰਧਾਨ ਨਿਯੁਕਤ

ਇੰਦਰਜੀਤ ਗਰੇਵਾਲ ਪੰਜਾਬੀ ਸਾਹਿਤ ਸਭਾ ਦੇ ਨਵੇਂ ਪ੍ਰਧਾਨ ਨਿਯੁਕਤ

Read Full Article
    ‘ਆਸੀਸ਼ ਪ੍ਰੋਗਰਾਮ’ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

‘ਆਸੀਸ਼ ਪ੍ਰੋਗਰਾਮ’ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

Read Full Article
    ਅਮਰੀਕਾ ‘ਚ 2019 ਦਾ ਕਬੱਡੀ ਸੀਜ਼ਨ 7 ਸਤੰਬਰ ਤੋਂ 13 ਅਕਤੂਬਰ ਤੱਕ

ਅਮਰੀਕਾ ‘ਚ 2019 ਦਾ ਕਬੱਡੀ ਸੀਜ਼ਨ 7 ਸਤੰਬਰ ਤੋਂ 13 ਅਕਤੂਬਰ ਤੱਕ

Read Full Article
    ਨਿਊਜਰਸੀ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

ਨਿਊਜਰਸੀ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

Read Full Article
    ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

Read Full Article
    ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

Read Full Article
    ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

Read Full Article
    ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

Read Full Article
    ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

Read Full Article
    ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

Read Full Article
    ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

Read Full Article