PUNJABMAILUSA.COM

ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਅੱਠ ਕਲਾਕਾਰਾਂ ਨੂੰ ਪੰਜਾਬ ਲਲਿਤ ਕਲਾ ਅਕਾਦਮੀ ਅਵਾਰਡਾਂ ਦਾ ਐਲਾਨ

ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਅੱਠ ਕਲਾਕਾਰਾਂ ਨੂੰ ਪੰਜਾਬ ਲਲਿਤ ਕਲਾ ਅਕਾਦਮੀ ਅਵਾਰਡਾਂ ਦਾ ਐਲਾਨ

ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਅੱਠ ਕਲਾਕਾਰਾਂ ਨੂੰ ਪੰਜਾਬ ਲਲਿਤ ਕਲਾ ਅਕਾਦਮੀ ਅਵਾਰਡਾਂ ਦਾ ਐਲਾਨ
March 01
15:32 2018

ਚੰਡੀਗੜ੍ਹ, 1 ਮਾਰਚ (ਪੰਜਾਬ ਮੇਲ)- ਪੰਜਾਬ ਲਲਿਤ ਕਲਾ ਅਕਾਦਮੀ, ਆਪਣੇ ਵੱਲੋਂ ਕਾਰਵਾਈ ਜਾ ਰਹੀ ਸਾਲਾਨਾ ਕਲਾ ਪ੍ਰਦਰਸ਼ਨੀ 2018 ਵਿਚ ਅਕਾਦਮੀ ਐਵਾਰਡ ਜੇਤੂਆਂ ਦੇ ਨਾਮਾਂ ਦਾ ਐਲਾਨ ਕਰਨ ਵਿਚ ਮਾਣ ਮਹਿਸੂਸ ਕਰਦੀ ਹੈ।
ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਕਲਾਕਾਰਾਂ ਮਿੱਠੂ ਸੇਨ ਅਤੇ ਸੋਨੀਆ ਖੁਰਾਨਾ ਦੀ ਦੋ ਮੈਂਬਰੀ ਜਿਊਰੀ ਨੇ ਹੇਠ ਲਿਖੇ ਕਲਾਕਾਰਾਂ ਨੂੰ ਪੰਜਾਬ ਲਲਿਤ ਕਲਾ ਅਕਾਦਮੀ ਅਵਾਰਡਾਂ ਨਾਲ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ।
ਅਕਾਦਮੀ ਨੂੰ ਪੇਸ਼ੇਵਾਰਾਨਾ ਅਤੇ ਵਿਦਿਆਰਥੀ ਸ਼੍ਰੇਣੀਆਂ ਵਿਚ ਕੁੱਲ 420 ਕਲਾਕ੍ਰਿਤੀਆਂ ਪ੍ਰਾਪਤ ਹੋਈਆਂ। ਪੇਸ਼ੇਵਾਰਾਨਾ ਸ਼੍ਰੇਣੀ ਵਿਚ ਪ੍ਰਾਪਤ ਹੋਈਆਂ 231 ਕਲਾਕ੍ਰਿਤੀਆਂ ਵਿਚੋਂ 43 ਕਲਾਕ੍ਰਿਤੀਆਂ ਨੁਮਾਇਸ਼ ਵਿਚ ਸ਼ਾਮਿਲ ਕਰਨ ਲਈ ਚੁਣੀਆਂ ਗਈਆਂ ਅਤੇ ਇਨ੍ਹਾਂ ਵਿੱਚੋ ਤਿੰਨ ਕਲਾਕ੍ਰਿਤੀਆਂ ਨੂੰ 50,000/- (ਪੰਜਾਹ ਹਾਜ਼ਰ) ਰੁਪਏ ਪ੍ਰਤੀ ਕਲਾਕ੍ਰਿਤੀ ਐਵਾਰਡ ਵੱਜੋਂ ਦੇਣ ਦਾ ਐਲਾਨ ਕੀਤਾ।
‘ਇਸੇ ਤਰਾਂ ਵਿਦਿਆਰਥੀ ਸ਼੍ਰੇਣੀ ਵਿਚੋਂ ਪ੍ਰਾਪਤ ਹੋਈਂਆਂ 189 ਕਲਾਕ੍ਰਿਤੀਆਂ ਵਿਚੋਂ ਵੀ 43 ਕਲਾਕ੍ਰਿਤੀਆਂ ਪ੍ਰਦਰਸ਼ਨੀ ਵਿਚ ਸ਼ਾਮਿਲ ਕਰਨ ਲਈ ਚੁਣੀਆਂ ਗਈਆਂ ਜਿੰਨ੍ਹਾਂ ਵਿਚੋਂ ਪੰਜ ਕਲਾਕ੍ਰਿਤੀਆਂ ਨੂੰ 25,000/- (ਪੱਚੀ ਹਾਜ਼ਰ) ਰੁਪਏ ਪ੍ਰਤੀ ਕਲਾਕ੍ਰਿਤੀ ਐਵਾਰਡ ਵੱਜੋਂ ਦੇਣ ਦਾ ਐਲਾਨ ਕੀਤਾ।
ਕਲਾਕਾਰਾਂ ਵੱਲੋਂ ਵੱਖ ਵੱਖ ਮਾਧਿਅਮਾਂ ਵਿਚ ਕਲਾਕ੍ਰਿਤੀਆਂ ਜਮ੍ਹਾਂ ਕਾਰਵਾਈਆਂ ਗਈਆਂ ਜਿਨ੍ਹਾਂ ਵਿਚ ਚਿੱਤਰਕਾਰੀ, ਸ਼ਿਲਪਕਾਰੀ, ਛਾਪਾ ਚਿੱਤਰਕਾਰੀ (ਗ਼ਾਫ਼ਿਕਸ/ਪ੍ਰਿੰਟ ਮੇਕਿੰਗ), ਫੋਟੋਗਰਾਫ਼ੀ, ਰੇਖਾ ਚਿਤ੍ਰਕਾਰੀ (ਡਰਾਇੰਗ), ਕਈ ਤਰਾਂ ਦੇ ਮਾਧਿਅਮਾਂ ਨੂੰ ਮਿਲਾ ਕੇ ਰਚੀ ਜਾਣ ਵਾਲੀ ਕਲਾ (ਮਿਕਸ ਮੀਡੀਆ), ਸ਼ਿਲਪਕਾਰੀ ਅਤੇ ਹੋਰ ਮਾਧਿਅਮਾਂ ਦੀ ਮਦਦ ਨਾਲ ਸੰਜੋਈ ਤੇ ਸਥਾਪਿਤ ਕੀਤੀ ਵਿਲੱਖਣ ਕਲਾਕ੍ਰਿਤੀ (ਇੰਸਟਾਲੇਸ਼ਨ), ਅਤੇ ਹੋਰ ਸੰਬੰਧਤ ਅਨੁਸ਼ਾਸਨ ਸ਼ਾਮਿਲ ਹਨ।
ਪੰਜਾਬ ਲਲਿਤ ਕਲਾ ਅਕਾਦਮੀ ਨੌਜਵਾਨ ਅਤੇ ਪੇਸ਼ੇਵਰ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਸਾਲ ਇਸ ਨੁਮਾਇਸ਼ ਦਾ ਆਯੋਜਨ ਕਰਦੀ ਹੈ ਅਤੇ ਠੀਕ ਠਾਕ ਧਨ ਰਾਸ਼ੀ ਸਮੇਤ, ਚੁਣੇ ਗਏ ਕਲਾਕਾਰਾਂ ਨੂੰ ਅਕਾਦਮੀ ਐਵਾਰਡ ਦੇ ਕੇ ਉਨ੍ਹਾਂ ਦਾ ਮਾਣ ਸਨਮਾਨ ਵੀ ਕਰਦੀ ਹੈ।
ਇਹ ਨੁਮਾਇਸ਼ ਅਪ੍ਰੈਲ ਦੇ ਆਖਰੀ ਹਫਤੇ ਪੰਜਾਬ ਲਲਿਤ ਕਲਾ ਦੀ ਗੈਲਰੀ ਵਿਚ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ, ਵਿਖੇ ਆਯੋਜਿਤ ਕੀਤੀ ਜਾਵੇਗੀ।
ਹੇਠ ਲਿਖੇ ਤਿੰਨ ਕਲਾਕਾਰਾਂ – ਅਮਰਬੀਰ ਸਿੰਘ (ਮੋਹਾਲੀ) ਨੂੰ ਸ਼ਿਲਪਕਾਰੀ ਵਿਚ, ਜਸਪ੍ਰੀਤ ਸਿੰਘ (ਅੱਕਾਂਵਾਲੀ ਮਾਨਸਾ) ਨੂੰ ਚਿੱਤਰਕਾਰੀ ਵਿਚ ਅਤੇ ਮਨਜੋਤ ਕੌਰ (ਖਰੜ ) ਨੂੰ ਰੇਖਾ ਚਿੱਤਰਕਾਰੀ ਵਿਚ ਪੇਸ਼ੇਵਰ ਸ਼੍ਰੇਣੀ ਵਿਚ 50,000/- ( ਪੰਜਾਹ ਹਾਜ਼ਰ ) ਰੁਪਏ ਪ੍ਰਤੀ ਕਲਾਕਾਰ ਦੇ ਹਿਸਾਬ ਨਾਲ ਤਿੰਨ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ।
ਅਤੇ ਹੇਠ ਲਿਖੇ ਪੰਜ ਵਿਦਿਆਰਥੀ ਕਲਾਕਾਰਾਂ – ਗੁਰਜੀਤ ਸਿੰਘ (ਅਲਗੋਂ ਕੋਠੀ , ਤਰਨਤਾਰਨ ) ਨੂੰ ਸ਼ਿਲਪਕਾਰੀ ਵਿਚ, ਗੁਰਨੀਤ ਕੌਰ (ਖਰੜ) ਨੂੰ ਚਿੱਤਰਕਾਰੀ ਦੇ ਮਾਧਿਅਮ ਵਿਚ, ਗੁਰਪ੍ਰੀਤ ਸਿੰਘ (ਬੱਧਨੀ ਕਲਾਂ ਮੋਗਾ) ਨੂੰ ਸ਼ਿਲਪਕਾਰੀ ਵਿਚ, ਗੁਰਪ੍ਰੀਤ ਸਿੰਘ (ਖੰਨਾ) ਨੂੰ ਰੇਖਾ ਚਿੱਤਰਕਾਰੀ ਵਿਚ ਅਤੇ ਨੇਹਾ ਗੁਪਤਾ (ਬਲਟਾਨਾ, ਜ਼ੀਰਕਪੁਰ) ਨੂੰ ਚਿੱਤਰਕਾਰੀ ਵਿਚ ਵਿਦਿਆਰਥੀ ਸ਼੍ਰੇਣੀ ਵਿਚ 25,000/- (ਪੱਚੀ ਹਾਜ਼ਰ) ਰੁਪਏ ਪ੍ਰਤੀ ਕਲਾਕਾਰ ਦੇ ਹਿਸਾਬ ਨਾਲ ਪੰਜ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ।
ਇਨ੍ਹਾਂ ਚੁਣੀਆਂ ਹੋਈਂਆਂ ਕਲਾਕ੍ਰਿਤੀਆਂ ਦੇ ਨਾਲ-ਨਾਲ ਅਕਾਦਮੀ ਇਸ ਖਿੱਤੇ ਦੇ ਸੀਨੀਅਰ ਅਤੇ ਸਥਾਪਿਤ ਕਲਾਕਾਰਾਂ ਨੂੰ ਆਪਣੀਆਂ ਕਲਾਕ੍ਰਿਤੀਆਂ ਇਸ ਨੁਮਾਇਸ਼ ਵਿਚ ਸ਼ਾਮਿਲ ਕਰਨ ਲਈ ਸੱਦਾ ਦੇਵੇਗੀ ਤਾਕਿ ਇਹ ਨੁਮਾਇਸ਼ ਇਸ ਖਿੱਤੇ ਵਿਚ ਪਿਛਲੇ ਸਮੇਂ ਵਿਚ ਰਚੀ ਗਈ ਕਲਾ ਦੀ ਸੱਚੀ ਪ੍ਰਤੀਨਿਧਤਾ ਕਰ ਸਕੇ।
ਇਹ ਨੁਮਾਇਸ਼ ਏਨੀਆਂ ਕਲਾਕ੍ਰਿਤੀਆਂ ਨੂੰ ਦਿਖਾਉਣ ਜੋਗੀ ਜਗ੍ਹਾ ਵਾਲੀ ਗੈਲਰੀ ਦੀ ਸੁਵਿਧਾ ਮੁਤਾਬਿਕ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਵੀ ਦਿਖਾਈ ਜਾਵੇਗੀ।
ਦੀਵਾਨ ਮਾਨਾ
ਪ੍ਰਧਾਨ – ਪੰਜਾਬ ਲਲਿਤ ਕਲਾ ਅਕਾਦਮੀ

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

Read Full Article
    ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

Read Full Article
    9/11 ‘ਤੇ ਟਰੰਪ ਦੇ ਟਵੀਟ ਨੇ ਮੇਲਾਨੀਆ ਨੂੰ ਦੁਚਿੱਤੀ ‘ਚ ਪਾਇਆ

9/11 ‘ਤੇ ਟਰੰਪ ਦੇ ਟਵੀਟ ਨੇ ਮੇਲਾਨੀਆ ਨੂੰ ਦੁਚਿੱਤੀ ‘ਚ ਪਾਇਆ

Read Full Article
    ਮਾਰਿਆ ਗਿਆ ਹਮਜ਼ਾ ਬਿਨ ਲਾਦੇਨ

ਮਾਰਿਆ ਗਿਆ ਹਮਜ਼ਾ ਬਿਨ ਲਾਦੇਨ

Read Full Article
    ਪ੍ਰਿੰਸ ਜੌਰਜ ਕਾਊਂਟੀ ਵਿਚ ਛੋਟਾ ਜਹਾਜ਼ ਹਾਈਵੇ ‘ਤੇ ਹਾਦਸਾਗ੍ਰਸਤ, ਦੋ ਜ਼ਖਮੀ

ਪ੍ਰਿੰਸ ਜੌਰਜ ਕਾਊਂਟੀ ਵਿਚ ਛੋਟਾ ਜਹਾਜ਼ ਹਾਈਵੇ ‘ਤੇ ਹਾਦਸਾਗ੍ਰਸਤ, ਦੋ ਜ਼ਖਮੀ

Read Full Article
    ਅਮਰੀਕਾ ਵਿਚ ਗੋਲੀਬਾਰੀ ਦੀ ਅਲੱਗ ਅਲੱਗ ਘਟਨਾਵਾਂ ਵਿਚ ਛੇ ਲੋਕਾਂ ਦੀ ਮੌਤ

ਅਮਰੀਕਾ ਵਿਚ ਗੋਲੀਬਾਰੀ ਦੀ ਅਲੱਗ ਅਲੱਗ ਘਟਨਾਵਾਂ ਵਿਚ ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ਦੇ ਸਾਰੇ ਸੂਬਿਆਂ ਨੇ ਗੂਗਲ ਦੀ ਸੰਭਾਵੀ ਅਜ਼ਾਰੇਦਾਰੀ ਬਾਰੇ ਜਾਂਚ ਦਾ ਕੀਤਾ ਐਲਾਨ

ਅਮਰੀਕਾ ਦੇ ਸਾਰੇ ਸੂਬਿਆਂ ਨੇ ਗੂਗਲ ਦੀ ਸੰਭਾਵੀ ਅਜ਼ਾਰੇਦਾਰੀ ਬਾਰੇ ਜਾਂਚ ਦਾ ਕੀਤਾ ਐਲਾਨ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨਾ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ

ਅਮਰੀਕਾ ਨੇ ਪਾਕਿਸਤਾਨ ‘ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨਾ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ

Read Full Article
    ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

Read Full Article
    ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਦੀ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ

ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਦੀ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ

Read Full Article
    ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

Read Full Article
    ਵਿਦੇਸ਼ੀ ਕਰੰਸੀ ‘ਤੇ ਭਾਰਤ ‘ਚ ਲੱਗੇਗਾ 2 ਫੀਸਦੀ ਟੈਕਸ

ਵਿਦੇਸ਼ੀ ਕਰੰਸੀ ‘ਤੇ ਭਾਰਤ ‘ਚ ਲੱਗੇਗਾ 2 ਫੀਸਦੀ ਟੈਕਸ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

Read Full Article
    ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੂੰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਪੁੱਛਗਿੱਛ ਕਰਨ ਲਈ ਕਿਹਾ

ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੂੰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਪੁੱਛਗਿੱਛ ਕਰਨ ਲਈ ਕਿਹਾ

Read Full Article
    ਸਿੱਖ ਪੰਚਾਇਤ ਨੇ ਹੜ੍ਹਾਂ ਦੇ ਸ਼ਿਕਾਰ ਸਿੱਖਾਂ ਦੀ ਸਹਾਇਤਾ ਲਈ ਖਾਲਸਾ ਏਡ ਨੂੰ 31 ਹਜ਼ਾਰ ਡਾਲਰ ਭੇਜੇ

ਸਿੱਖ ਪੰਚਾਇਤ ਨੇ ਹੜ੍ਹਾਂ ਦੇ ਸ਼ਿਕਾਰ ਸਿੱਖਾਂ ਦੀ ਸਹਾਇਤਾ ਲਈ ਖਾਲਸਾ ਏਡ ਨੂੰ 31 ਹਜ਼ਾਰ ਡਾਲਰ ਭੇਜੇ

Read Full Article