PUNJABMAILUSA.COM

ਪੰਜਾਬ ਲਈ ਕਾਂਗਰਸ ਨੇ ਕੀਤਾ ਚੋਣ ਕਮੇਟੀ ਦਾ ਐਲਾਨ

ਪੰਜਾਬ ਲਈ ਕਾਂਗਰਸ ਨੇ ਕੀਤਾ ਚੋਣ ਕਮੇਟੀ ਦਾ ਐਲਾਨ

ਪੰਜਾਬ ਲਈ ਕਾਂਗਰਸ ਨੇ ਕੀਤਾ ਚੋਣ ਕਮੇਟੀ ਦਾ ਐਲਾਨ
November 09
10:43 2016

4
ਨਵੀਂ ਦਿੱਲੀ, 9 ਨਵੰਬਰ (ਪੰਜਾਬ ਮੇਲ)- ਆਲ ਇੰਡੀਆ ਕਾਂਗਰਸ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਲਈ 34 ਮੈਂਬਰੀ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ। ਸੂਬਾਈ ਚੋਣ ਕਮੇਟੀ ਵੱਖ-ਵੱਖ ਵਿਧਾਨ ਸਭਾ ਖੇਤਰਾਂ ਲਈ ਉਮੀਦਵਾਰਾਂ ਦੀ ਸਿਫਾਰਸ਼ ਕਰਕੇ ਪਾਰਟੀ ਹਾਈ ਕਮਾਂਡ ਕੋਲ ਭੇਜਦੀ ਹੈ, ਜਿੱਥੇ ਅੰਤਿਮ ਫ਼ੈਸਲਾ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੀ ਅਗਵਾਈ ਵਿਚ 17 ਮੈਂਬਰੀ ਮੈਨੀਫੈਸਟੋ ਕਮੇਟੀ ਦਾ ਗਠਨ ਕੀਤਾ ਹੈ। ਮਨਪ੍ਰੀਤ ਸਿੰਘ ਬਾਦਲ ਵੀ ਮੈਨੀਫੈਸਟੋ ਕਮੇਟੀ ਦੇ ਸਹਿ ਚੇਅਰਮੈਨ ਹੋਣਗੇ। ਇਸ ਦੇ ਨਾਲ ਹੀ ਉਹ ਚਾਰ ਮੈਂਬਰੀ ਮੈਨੀਫੈਸਟੋ ਖਰੜਾ ਕਮੇਟੀ ਦੀ ਅਗਵਾਈ ਕਰਨਗੇ।
ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਕਿਹਾ ਕਿ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ‘ਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸ਼ੁੱਕਰਵਾਰ ਨੂੰ ਚੋਣ ਕਮੇਟੀ, ਮੈਨੀਫੈਸਟੋ ਕਮੇਟੀ ਅਤੇ ਮੈਨੀਫੈਸਟੋ ਖਰੜਾ ਕਮੇਟੀ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ। 34 ਮੈਂਬਰੀ ਚੋਣ ਕਮੇਟੀ ਵਿਚ ਸੀ.ਐੱਲ.ਪੀ. ਨੇਤਾ ਚਰਨਜੀਤ ਸਿੰਘ ਚੰਨੀ, ਸੂਬਾਈ ਪ੍ਰਚਾਰ ਕਮੇਟੀ ਦੀ ਪ੍ਰਧਾਨ ਅੰਬਿਕਾ ਸੋਨੀ, ਸਾਬਕਾ ਸੀ.ਐੱਲ.ਪੀ. ਨੇਤਾ ਸੁਨੀਲ ਜਾਖੜ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਐੱਚ.ਐੱਸ. ਹੰਸਪਾਲ, ਸ਼ਮਸ਼ੇਰ ਸਿੰਘ ਦੂਲੋ, ਵਰਿੰਦਰ ਕਟਾਰੀਆ, ਮਹਿੰਦਰ ਸਿੰਘ ਕੇ.ਪੀ. ਨੂੰ ਵੀ ਕਮੇਟੀ ‘ਚ ਸ਼ਾਮਲ ਕੀਤਾ ਗਿਆ ਹੈ। ਕਮੇਟੀ ਵਿਚ ਸ਼ਾਮਲ ਨੇਤਾਵਾਂ ‘ਚ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਅਤੇ ਪਾਰਟੀ ਦੇ ਐੱਮ.ਪੀ. ਰਵਨੀਤ ਸਿੰਘ ਬਿੱਟੂ ਅਤੇ ਚੌਧਰੀ ਸੰਤੋਖ ਸਿੰਘ, ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਅਤੇ ਮਨੀਸ਼ ਤਿਵਾੜੀ ਵੀ ਸ਼ਾਮਲ ਹਨ। ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਦੇਸ਼ ਯੂਥ ਕਾਂਗਰਸ, ਮਹਿਲਾ ਕਾਂਗਰਸ, ਐੱਨ.ਐੱਸ.ਯੂ.ਆਈ. ਅਤੇ ਸੇਵਾ ਦਲ ਦੇ ਪ੍ਰਧਾਨਾਂ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।
ਮੈਨੀਫੈਸਟੋ ਕਮੇਟੀ ‘ਚ ਰਾਜਿੰਦਰ ਕੌਰ ਭੱਠਲ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਇਲਾਵਾ ਅੰਮ੍ਰਿਤਸਰ ਦੇ ਸਾਬਕਾ ਮੇਅਰ ਓਮ ਪ੍ਰਕਾਸ਼ ਸੋਨੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਚਾਰ ਮੈਂਬਰੀ ਮੈਨੀਫੈਸਟੋ ਖਰੜਾ ਕਮੇਟੀ ਵਿਚ ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਅਮਰ ਸਿੰਘ, ਅਸ਼ੋਕ ਗੁਪਤਾ ਅਤੇ ਦਿਲਬਰ ਮੁਹੰਮਦ ਖਾਨ ਸ਼ਾਮਲ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

Read Full Article
    ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

Read Full Article
    ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

Read Full Article
    ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

Read Full Article
    ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

Read Full Article
    ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

Read Full Article
    ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

Read Full Article
    ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

Read Full Article
    ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

Read Full Article
    ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

Read Full Article
    ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

Read Full Article
    ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

Read Full Article