PUNJABMAILUSA.COM

ਪੰਜਾਬ ਮੰਤਰੀ ਮੰਡਲ ਵੱਲੋਂ ਹਾੜੀ ਦੇ ਸੀਜ਼ਨ ਦੌਰਾਨ 130 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਵਾਸਤੇ ਨੀਤੀ ਨੂੰ ਪ੍ਰਵਾਨਗੀ

ਪੰਜਾਬ ਮੰਤਰੀ ਮੰਡਲ ਵੱਲੋਂ ਹਾੜੀ ਦੇ ਸੀਜ਼ਨ ਦੌਰਾਨ 130 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਵਾਸਤੇ ਨੀਤੀ ਨੂੰ ਪ੍ਰਵਾਨਗੀ

ਪੰਜਾਬ ਮੰਤਰੀ ਮੰਡਲ ਵੱਲੋਂ ਹਾੜੀ ਦੇ ਸੀਜ਼ਨ ਦੌਰਾਨ 130 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਵਾਸਤੇ ਨੀਤੀ ਨੂੰ ਪ੍ਰਵਾਨਗੀ
March 24
17:38 2018

ਭਾਰਤ ਸਰਕਾਰ ਵੱਲੋਂ ਨਿਰਧਾਰਤ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਭਾਅ ‘ਤੇ ਖ਼ਰੀਦ ਕਰਨ ਵਿਰੁੱਧ ਚੇਤਾਵਨੀ, ਖ਼ਰੀਦ ਤੋਂ 72 ਘੰਟਿਆਂ ਵਿਚ ਕਣਕ ਦੀ ਚੁਕਾਈ ਨੂੰ ਜ਼ਰੂਰੀ ਬਣਾਇਆ
ਚੰਡੀਗੜ੍ਹ, 24 ਮਾਰਚ (ਪੰਜਾਬ ਮੇਲ)- ਪੰਜਾਬ ਮੰਤਰੀ ਮੰਡਲ ਨੇ ਸਾਲ 2018-19 ਦੇ ਆਉਂਦੇ ਹਾੜੀ ਦੇ ਮੰਡੀ ਸੀਜ਼ਨ ਦੌਰਾਨ 130 ਲੱਖ ਮੀਟਰਕ ਟਨ ਕਣਕ ਨਿਰਵਿਘਣ ਖਰੀਦੇ ਜਾਣ ਦੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਘੱਟੋ-ਘੱਟ ਸਮਰਥਨ ਮੁੱਖ (ਐਮ.ਐਸ.ਪੀ.) 1735 ਰੁਪਏ ਪ੍ਰਤੀ ਕਵਿੰਟਲ ਦਾ ਭੁਗਤਾਨ ਕਿਸਾਨਾਂ ਨੂੰ ਸਮੇਂ ਸਿਰ ਯਕੀਨੀ ਬਨਾਉਣ ਤੇ ਮੋਹਰ ਲਾ ਦਿੱਤੀ ਹੈ।
ਇਹ ਫੈਸਲਾ ਅੱਜ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਇਸ ਦੀ ਵਿਸਤਰਤ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ 1 ਬੁਲਾਰੇ ਨੇ ਦੱਸਿਆ ਕਿ ਐਫ.ਸੀ.ਆਈ. ਸਣੇ 6 ਖ਼ਰੀਦ ਏਜੰਸੀਆਂ ਵੱਲੋਂ 130 ਲੱਖ ਮੀਟਰਕ ਟਨ ਕਣਕ ਖ਼ਰੀਦੇ ਜਾਣ ਵਾਸਤੇ ਵਿਸ਼ਾਲ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਖ਼ਰੀਦ ਏਜੰਸੀਆਂ ਵੱਲੋਂ 1 ਅਪ੍ਰੈਲ, 2018 ਤੋਂ ਆਪਣੇ ਨਿਰਧਾਰਤ ਹਿੱਸੇ/ਟੀਚੇ ਦੀ ਖ਼ਰੀਦ ਸ਼ੁਰੂ ਕੀਤੀ ਜਾਵੇਗੀ। ਦੋ ਮਹੀਨੇ ਦਾ ਇਹ ਖ਼ਰੀਦ ਸੀਜ਼ਨ 31 ਮਈ 2018 ਨੂੰ ਖ਼ਤਮ ਹੋਵੇਗਾ।
ਇਸ ਨੀਤੀ ਵਿਚ ਭਾਰਤ ਸਰਕਾਰ ਦੀਆਂ ਨਿਰਧਾਰਤ ਸਪੈਸੀਫਿਕੇਸ਼ਨਾਂ ਦੇ ਅਨੁਸਾਰ ਖ਼ਰੀਦ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ ਜਿਸ ਦੀ ਖ਼ਰੀਦ ਭਾਰਤ ਸਰਕਾਰ ਵੱਲੋਂ ਐਲਾਨੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਕੀਤੀ ਜਾਵੇਗੀ। ਇਸ ਦੌਰਾਨ ਇਹ ਵੀ ਸਪਸ਼ਟ ਕੀਤਾ ਗਿਆ ਕਿ ਕਿਸੇ ਵੀ ਹਾਲਤ ਵਿਚ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਭਾਅ ‘ਤੇ ਖ਼ਰੀਦ ਨਹੀਂ ਹੋਣ ਦਿੱਤੀ ਜਾਵੇਗੀ। ਇਨ੍ਹਾਂ ਖ਼ਰੀਦ ਏਜੰਸੀਆਂ ਵਿਚ ਪਨਗਰੇਨ 26 ਲੱਖ ਮੀਟਰਕ ਟਨ(20 ਫੀਸਦੀ), ਮਾਰਕਫੈਡ 26 ਲੱਖ ਮੀਟਰਕ ਟਨ(20 ਫੀਸਦੀ), ਪਨਸਪ 26 ਲੱਖ ਮੀਟਰਕ ਟਨ(20 ਫੀਸਦੀ), ਪੰਜਾਬ ਰਾਜ ਗੋਦਾਮ ਨਿਗਮ 14.30 ਲੱਖ ਮੀਟਰਕ ਟਨ (11 ਫੀਸਦੀ) ਪੰਜਾਬ ਐਗਰੋ ਖੁਰਾਕ ਨਿਗਮ 11.70 ਲੱਖ ਮੀਟਰਟ ਟਨ(9 ਫੀਸਦੀ), ਅਤੇ ਐਫ.ਸੀ.ਆਈ 26 ਲੱਖ ਮੀਟਰਕ ਟਨ(20 ਫੀਸਦੀ), ਕਣਕ ਖ਼ਰੀਦੀ ਜਾਵੇਗੀ।
ਨੀਤੀ ਦੇ ਅਨੁਸਾਰ ਇਹ ਹਿੱਸੇ ਪ੍ਰਸ਼ਾਸਕੀ ਨੁਕਤੇ ਨਜ਼ਰ ਤੋਂ ਨਿਰਧਾਰਤ ਕੀਤੇ ਗਏ ਹਨ ਜਿਸ ਦੇ ਹੇਠ ਇਹ ਏਜੰਸੀਆਂ ਆਪਣੇ ਹਿੱਸੇ ਦੀ ਮੰਡੀਆਂ ਵਿੱਚੋ ਖ਼ਰੀਦ ਕਰਨ ਲਈ ਜ਼ਿੰਮੇਵਾਰ ਹੋਣਗੀਆਂ। ਇਹ ਖ਼ਰੀਦ ਉਨ੍ਹਾਂ ਦੇ ਹਿੱਸੇ ਦੇ ਸੰਦਰਭ ਵਿਚ ਮੰਡੀਆਂ ਵਿਚ ਕਣਕ ਆਉਣ ਤੱਕ ਜਾਰੀ ਰਹੇਗੀ। ਬੁਲਾਰੇ ਅਨੁਸਾਰ ਇਸ ਨੀਤੀ ਦੇ ਹੇਠ ਮੰਡੀਆਂ ਵਿਚੋ ਸਟੋਰਾਂ ਤੱਕ ਕਣਕ ਦੀ ਚੁਕਾਈ ਨੂੰ ਯਕੀਨੀ ਬਣਾਇਆ ਗਿਆ ਹੈ। ਇਹ ਚੁਕਾਈ ਖ਼ਰੀਦ ਦੇ 72 ਘੰਟਿਆਂ ਦੇ ਵਿਚ-ਵਿਚ ਕਰਨੀ ਹੋਵੇਗੀ।
ਬੁਲਾਰੇ ਅਨੁਸਾਰ ਡਿਪਟੀ ਕਮਿਸ਼ਨਰਾਂ ਨੂੰ ਸ਼ਿਕਾਇਤ ਨਿਵਾਰਨ ਕਮੇਟੀਆਂ ਦਾ ਗਠਣ ਕਰਨਾ ਹੋਵੇਗਾ। ਇਨ੍ਹਾਂ ਕਮੇਟੀਆਂ ਵਿਚ ਸਬੰਧਤ ਏਜੰਸੀਆਂ, ਮੰਡੀ ਬੋਰਡ, ਆੜ੍ਹਤੀਆਂ ਅਤੇ ਕਿਸਾਨਾਂ ਦੇ ਹਰੇਕ ਮੰਡੀ ਵਿਚੋਂ ਨੁਮਾਇੰਦੇ ਲਏ ਜਾਣਗੇ ਤਾਂ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਨਿਵਾਰਨ ਕਰਨ ਦੇ ਨਾਲ-ਨਾਲ ਨਿਰਵਿਘਣ ਖ੍ਰਰੀਦ ਨੂੰ ਯਕੀਨੀ ਬਣਾਇਆ ਜਾ ਸਕੇ। ਜੇ ਕਣਕ ਦੀ ਖ਼ਰੀਦ ਸਬੰਧੀ ਸ਼ਿਕਾਇਤ ਕਿਸਾਨ ਤੋਂ ਪ੍ਰਾਪਤ ਹੁੰਦੀ ਹੈ ਤਾਂ ਉਸ ਨੂੰ ਕਮੇਟੀ ਵੱਲੋਂ ਮੌਕੇ ਤੇ ਹੀ ਹੱਲ ਕੀਤਾ ਜਾਵੇਗਾ। ਕਣਕ ਦੀ ਖ਼ਰੀਦ ਸਾਰੀਆਂ ਮੰਡੀਆਂ/ਖ਼ਰੀਦ ਕੇਂਦਰਾਂ ਵਿਚ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਸਣੇ ਸਾਰੇ ਦਿਨਾਂ ਦੌਰਾਨ ਹੋਵੇਗੀ ਤਾਂ ਜੋ ਮੰਡੀਆਂ ਵਿਚ ਅਨਾਜ ਦੇ ਜ਼ਿਆਦਾ ਭੰਡਾਰ ਨਾ ਲੱਗਣ।
ਉਨ੍ਹਾਂ ਖ਼ਰੀਦ ਕੇਂਦਰਾਂ ਵਿਚ ਜਿਨ੍ਹਾਂ ਵਿਚ ਖ਼ਰੀਦ ਏਜੰਸੀਆਂ ਦੇ ਹਿੱਸੇ ਹੋਣਗੇ ਉਨ੍ਹਾਂ ਵਿਚ ਯਾਰਡਾਂ ਦਾ ਵਿਤਰਣ ਸਬੰਧਤ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵੱਲੋਂ ਕੀਤਾ ਜਾਵੇਗਾ। ਬੁਲਾਰੇ ਅਨੁਸਾਰ ਕਣਕ ਦੀ ਖ਼ਰੀਦ ਵਾਸਤੇ 1835 ਮੰਡੀਆਂ ਨੋਟੀਫਾਈ ਕੀਤੀਆਂ ਗਈਆਂ ਹਨ।
ਖ਼ਰੀਦ ਨੀਤੀ ਦੇ ਅਨੁਸਾਰ ਸਾਰੀਆਂ ਖ਼ਰੀਦ ਏਜੰਸੀਆਂ ਅਲਾਟ ਕੀਤੀਆਂ ਮੰਡੀਆਂ ਵਿਚ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਆਪਣਾ ਢੁੱਕਵਾਂ ਸਟਾਫ ਤਾਇਨਾਤ ਕਰਨ ਲਈ ਜ਼ਿੰਮੇਵਾਰ ਹੋਣਗੀਆਂ ਤਾਂ ਜੋ ਨਿਰਵਿਘਣ ਖ਼ਰੀਦ ਨੂੰ ਯਕੀਨੀ ਬਣਾਇਆ ਜਾ ਸਕੇ। ਸਾਰੇ ਖ਼ਰੀਦ ਕੇਂਦਰਾਂ ਵਿਚ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੋਲੀ ਹੋਵੇਗੀ। ਕਿਸੇ ਵੀ ਸੂਰਤ ਵਿਚ ਕਿਸੇ ਵੀ ਥਾਂ ਰਾਤ ਨੂੰ ਬੋਲੀ ਨਹੀਂ ਹੋਵੇਗੀ। ਖੁਰਾਕ ਵਿਭਾਗ ਦੇ ਸਬੰਧਤ ਇੰਸਪੈਕਟਰ, ਖ਼ਰੀਦ ਏਜੰਸੀਆਂ ਅਤੇ ਮਾਰਕਿਟ ਕਮੇਟੀ ਦੇ ਨੁਮਾਇੰਦੇ ਹਰ ਮੰਡੀ ਵਿਚ ਮੌਜ਼ੂਦ ਰਹਿਣਗੇ ਅਤੇ ਉਹ ਸਮੇਂ ਸਿਰ ਬੋਲੀ ਨੂੰ ਯਕੀਨੀ ਬਣਾਉਣਗੇ।
ਜਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਅਤੇ ਜਿਲ੍ਹਾ ਮੰਡੀ ਅਧਿਕਾਰੀ ਮੰਡੀ ਯਾਰਡਾਂ ਦੀ ਸਫਾਈ, ਬਿਜਲੀ, ਰਿਹਾਇਸ਼, ਜਲ, ਨਮੀ ਵਾਲੇ ਮੀਟਰਾਂ ਸਬੰਧੀ ਕੰਮ ਨੂੰ ਮੁਕੰਮਲ ਕਰਨ ਤੇ ਪ੍ਰਬੰਧ ਕਰਨ ਦੇ ਜ਼ਿੰਮੇਵਾਰ ਹੋਣਗੇ। ਇਸ ਦੇ ਨਾਲ ਹੀ ਉਹ ਪਲਾਸਟਕ ਦੇ ਕਵਰ, ਤਰਪਾਲਾਂ ਅਤੇ ਕਣਕ ਦੀ ਖ਼ਰੀਦ ਲਈ ਸਫਾਈ ਵਾਸਤੇ ਲੋੜੀਂਦੀਆਂ ਮਸ਼ਨਾਂ ਦੇ ਪ੍ਰਬੰਧ ਅਤੇ ਸਮੇਂ ਸਿਰ ਖਰੀਦ ਨੂੰ ਵੀ ਯਕੀਨੀ ਬਣਾਉਣਗੇ।
ਕਣਕ ਦੀਆਂ ਬੋਰੀਆਂ ਦੇ ਸਬੰਧ ਵਿਚ ਨੀਤੀ ਵਿਚ ਕਿਹਾ ਗਿਆ ਹੈ ਕਿ 2018-19 ਦੇ ਸੀਜ਼ਨ ਦੌਰਾਨ 50 ਕਿਲੋਗ੍ਰਾਮ ਦੇ ਪਟਸਨ ਦੀਆਂ ਨਵੀਆਂ ਬੋਰੀਆਂ ਵਰਤੀਆਂ ਜਾਣਗੀਆਂ, ਜਿਸ ਤਰ੍ਹਾਂ ਕਿ ਪਹਿਲਾਂ ਕੀਤਾ ਗਿਆ ਸੀ। ਹਰ ਬੋਰੀ ਵਿਚ 50 ਕਿਲੋਗ੍ਰਾਮ ਦੀ ਭਰਤੀ ਹੋਵੇਗੀ। ਇਸ ਤੋਂ ਇਲਾਵਾ ਕਣਕ ਦੀ ਖ਼ਰੀਦ ਐਨ.ਐਫ.ਐਸ.ਏ. 2013/ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਹੇਠ ਵੀ ਕੀਤੀ ਜਾਵੇਗੀ। ਜਿਸ ਦੇ ਲਈ ਪੀ.ਪੀ./ਜੂਟ ਬੋਰੀਆਂ ਵਿਚ 30 ਕਿਲੋਗ੍ਰਾਮ ਦੀ ਭਰਾਈ ਹੋਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਹਰੇਕ ਏਜੰਸੀ 2018-19 ਦੇ ਸੀਜ਼ਨ ਦੌਰਾਨ ਕਣਕ ਦੀ ਭਰਾਈ ਲਈ ਜੂਟ ਦੀਆਂ ਨਵੀਆਂ ਬੋਰੀਆਂ ਜਿਨ੍ਹਾਂ ਦੀ ਭਰਾਈ ਸਮਰਥਾ 50 ਕਿਲੋਗ੍ਰਾਮ ਹੋਵੇਗੀ ਦੇ ਲੋੜੀਂਦੇ ਪ੍ਰਬੰਧ ਕਰੇਗੀ। ਹਰੇਕ ਜਿਲ੍ਹੇ ਨੂੰ ਲੋੜ ਮੁਤਾਬਿਕ ਸਮੇਂ ਸਿਰ ਬਾਰਦਾਨੇ ਦੀ ਸਪਲਾਈ ਕੀਤੀ ਜਾਵੇਗੀ।
ਇਸ ਨੀਤੀ ਤਹਿਤ ਫੀਡਲ ਅਫਸਰਾਂ ਨੂੰ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਮੰਡੀਆਂ ਵਿੱਚ ਲੋੜੀਂਦਾ ਬਰਦਾਨਾ ਯਕੀਨੀ ਬਣਾਉਣ ਪਵੇਗਾ ਅਤੇ ਉਨ੍ਹਾਂ ਨੂੰ ਬਰਦਾਨਾ ਮੁਹੱਈਆ ਕਰਾਉਣ ਲਈ ਰੋਜ਼ਾਨਾ ਆਧਾਰ ਉਤੇ ਨਿਗਰਾਨੀ ਕਰਨੀ ਪਵੇਗੀ। ਜੇਕਰ ਕਿਸੇ ਜ਼ਿਲ੍ਹੇ ਵਿੱਚ ਬਾਰਦਾਨੇ ਦੀ ਘਾਟ ਬਾਰੇ ਪਤਾ ਲੱਗਦਾ ਹੈ ਤਾਂ ਇਸ ਨੂੰ ਤੁਰੰਤ ਮੁੱਖ ਦਫ਼ਤਰ ਦੇ ਧਿਆਨ ਵਿੱਚ ਲਿਆਉਣਾ ਹੋਵੇਗਾ ਤਾਂ ਜੋ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ। ਇਸ ਨੀਤੀ ਮੁਤਾਬਕ ਕੌਮੀ ਖਾਧ ਸੁਰੱਖਿਆ ਕਾਨੂੰਨ (ਐਨਐਫਐਸਏ) ਹੇਠ ਵੰਡੇ ਜਾਣ ਵਾਲੇ ਅਨਾਜ ਦੀ ਖਰੀਦ ਲਈ 30 ਕਿਲੋਗ੍ਰਾਮ ਦੇ ਗੱਟਿਆਂ ਦਾ ਪ੍ਰਬੰਧ ਪਨਗਰੇਨ ਵੱਲੋਂ ਕੀਤਾ ਜਾਵੇਗਾ।
Îਮੰਤਰੀ ਮੰਡਲ ਨੇ ਅੱਗੇ ਸਪੱਸ਼ਟ ਕੀਤਾ ਕਿ ਆੜ੍ਹਤੀਆਂ ਵੱਲੋਂ ਲਾਏ ਜਾਣ ਵਾਲੇ ਗੱਟਿਆਂ ਉਤੇ ਠੱਪੇ ਸਬੰਧੀ ਨਿਯਮਾਂ ਦੀ ਅਣਦੇਖੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਖਰੀਦ ਨੀਤੀ ਮੁਤਾਬਕ ਆੜ੍ਹਤੀਆਂ ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਆਪਣਾ ਵਿਲੱਖਣ ਠੱਪਾ (ਮਾਰਕਾ) ਸਰਕਾਰੀ ਏਜੰਸੀਆਂ ਵੱਲੋਂ ਖਰੀਦੀ ਕਣਕ ਦੇ ਗੱਟਿਆਂ ਉਤੇ ਲਾਉਣਗੇ। ਇਸ ‘ਤੇ ਫਸਲ ਸਾਲ, ਆੜ੍ਹਤੀਏ ਦਾ ਪੂਰਾ ਨਾਂ, ਅਨਾਜ ਅਤੇ ਖਰੀਦ ਕੇਂਦਰ ਦਾ ਵੇਰਵਾ ਹੋਵੇਗਾ। ਇਹ ਠੱਪਾ ਨੀਲੇ ਰੰਗ ਦਾ ਹੋਣਾ ਚਾਹੀਦਾ ਹੈ।
ਅਨਾਜ ਦੀ ਚੁਕਾਈ ਸਬੰਧੀ ਇਸ ਨੀਤੀ ਵਿੱਚ ਦਰਜ ਹੈ ਕਿ ਹਰੇਕ ਏਜੰਸੀ ਨੂੰ ਖਰੀਦੀ ਹੋਈ ਕਣਕ 72 ਘੰਟਿਆਂ ਦੇ ਅੰਦਰ ਆਪਣੇ ਭੰਡਾਰ ਵਿੱਚ ਪਹੁੰਚਦੀ ਕਰਨੀ ਯਕੀਨੀ ਬਣਾਉਣੀ ਪਵੇਗੀ। ਖਰੀਦੇ ਅਤੇ ਚੁੱਕੇ ਗਏ ਅਨਾਜ ਬਾਰੇ ਅੰਕੜੇ ਜ਼ਿਲ੍ਹਾ/ਮੁੱਖ ਦਫ਼ਤਰ ਨੂੰ ਦੇਣੇ ਪੈਣਗੇ ਅਤੇ ਇਹ ਅੰਕੜੇ ਜ਼ਿਲ੍ਹਾ ਦਫ਼ਤਰਾਂ ਵੱਲੋਂ ਰੋਜ਼ਾਨਾ ਮੁੱਖ ਦਫ਼ਤਰ ਦੇ ਕੰਟਰੋਲ ਰੂਮ ਲਈ ਭੇਜਣੇ ਹੋਣਗੇ। ਕਣਕ ਦੇ ਖਰੀਦ ਸੀਜ਼ਨ ਦੌਰਾਨ ਲੇਬਰ ਅਤੇ ਢੋਆ-ਢੁਆਈ ਦਾ ਕੰਮ ਲੇਬਰ/ਟਰਾਂਸਪੋਰਟ ਨੀਤੀ ਮੁਤਾਬਕ ਹੋਵੇਗਾ।
ਇਹ ਨੀਤੀ ਖਰੀਦੀ ਗਈ ਕਣਕ ਦੀ ਏਜੰਸੀਆਂ ਤੋਂ ਸਿੱਧੀ ਅਦਾਇਗੀ ਚਾਹੁੰਣ ਵਾਲੇ ਆੜ੍ਹਤੀਆਂ ਜਾਂ ਕਿਸਾਨਾਂ ਲਈ ਰੁਪੈ ਕਾਰਡ ਦੀ ਵਰਤੋਂ ਰਾਹੀਂ ਆਨਲਾਈਨ ਪ੍ਰਣਾਲੀ ਲਾਜ਼ਮੀ ਬਣਾਉਂਦੀ ਹੈ। ਖਰੀਦੀ ਕਣਕ ਦੇ ਭੁਗਤਾਨ ਲਈ ਲੋੜੀਂਦੇ ਫੰਡਾਂ ਦਾ ਪ੍ਰਬੰਧ ਭਾਰਤੀ ਰਿਜ਼ਰਵ ਬੈਂਕ ਤੋਂ ਮਨਜ਼ੂਰਸ਼ੁਦਾ ਕੈਸ਼ ਕਰੈਡਿਟ ਲਿਮਿਟ ਰਾਹੀਂ ਕੀਤਾ ਜਾਵੇਗਾ ਪਰ ਅਸਲ ਖਰਚੇ ਅਤੇ ਭਾਰਤ ਸਰਕਾਰ ਵੱਲੋਂ ਜਾਰੀ ਆਰਜ਼ੀ ਕੀਮਤ ਸ਼ੀਟ ਮੁਤਾਬਕ ਖਰਚਿਆਂ ਵਿਚਲੇ ਪਾੜੇ ਨੂੰ ਸੂਬਾਈ ਸਰਕਾਰ ਵੱਲੋਂ ਬਜਟ ਵਿਵਸਥਾ ਰਾਹੀਂ ਪੂਰਿਆ ਜਾਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article