PUNJABMAILUSA.COM

‘ਪੰਜਾਬ ਮੇਲ ਯੂ.ਐੱਸ.ਏ.’ ਦੇ ਵਧਦੇ ਕਦਮ

‘ਪੰਜਾਬ ਮੇਲ ਯੂ.ਐੱਸ.ਏ.’ ਦੇ ਵਧਦੇ ਕਦਮ

‘ਪੰਜਾਬ ਮੇਲ ਯੂ.ਐੱਸ.ਏ.’ ਦੇ ਵਧਦੇ ਕਦਮ
December 30
10:49 2015

5
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
‘ਪੰਜਾਬ ਮੇਲ ਯੂ.ਐੱਸ.ਏ.’ ਆਪਣੇ ਸਮੂਹ ਪਾਠਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਇਹ ਮਾਣ ਮਹਿਸੂਸ ਕਰ ਰਿਹਾ ਹੈ ਕਿ ਅੱਜ ਪੰਜਾਬ ਮੇਲ ਆਪਣੀ ਸਾਲਗਿਰ੍ਹਾ ਵੀ ਮਨ੍ਹਾਂ ਰਿਹਾ ਹੈ। ਇਹ ਅਦਾਰਾ ਆਪਣਾ ਲੰਮਾ ਸਫਰ ਤੈਅ ਕਰਦਾ ਹੋਇਆ ਦਿਨੋਂ-ਦਿਨ ਤਰੱਕੀਆਂ ਦੀ ਪੁਲਾਂਘਾ ਪੁੱਟਦਾ ਹੋਇਆ ਅੱਗੇ ਵੱਧ ਰਿਹਾ ਹੈ। ਵਿਸ਼ਵ ਭਰ ਵਿਚ ਇਸ ਦੇ ਪਾਠਕ ਰੋਜ਼ਾਨਾ ਤਾਜ਼ੀਆਂ ਖ਼ਬਰਾਂ, ਲੇਖ ਅਤੇ ਹੋਰ ਸਮੱਗਰੀ ਪੜ੍ਹਦੇ ਹਨ। ਸਾਨੂੰ ਸਮੇਂ-ਸਮੇਂ ‘ਤੇ ਪਾਠਕਾਂ ਦੀਆਂ ਈਮੇਲਾਂ ਅਤੇ ਫੋਨ ਕਾਲਾਂ ਵੀ ਆਉਂਦੀਆਂ ਰਹੀਆਂ ਹਨ, ਜਿਸ ਨਾਲ ਸਾਨੂੰ ਹੋਰ ਵੀ ਹੌਂਸਲਾ ਅਤੇ ਬਲ ਮਿਲਦਾ ਹੈ। ਪਾਠਕਾਂ ਦੇ ਬਹੁਮੁੱਲੇ ਸੁਝਾਅ ਵੀ ਮਿਲਦੇ ਰਹੇ ਹਨ, ਜਿਨ੍ਹਾਂ ਨੂੰ ਅਸੀਂ ਖੁੱਲ੍ਹੇਦਿਲ ਨਾਲ ਸਵਿਕਾਰਿਆ ਹੈ। ਕਿਉਂਕਿ ਪੰਜਾਬ ਮੇਲ ਯੂ.ਐੱਸ.ਏ. ਅਖ਼ਬਾਰ ਪਾਠਕਾਂ ਲਈ ਹੈ ਸੋ ਉਨ੍ਹਾਂ ਦਾ ਹਰ ਸੁਝਾਅ ਖੁਸ਼ੀ ਨਾਲ ਸਿਰ-ਮੱਥੇ ਮੰਨ੍ਹ ਕੇ ਅਸੀਂ ਅੱਗੇ ਵੱਧਦੇ
ਰਹੇ ਹਾਂ।
ਪੰਜਾਬ ਮੇਲ ਯੂ.ਐੱਸ.ਏ. ਉਸ ਵਕਤ ਸ਼ੁਰੂ ਕੀਤਾ ਗਿਆ ਸੀ, ਜਦੋਂ ਅਮਰੀਕਾ ਵਿਚ ਰਿਸੈਸ਼ਨ ਚੱਲ ਰਿਹਾ ਸੀ। ਵਪਾਰਕ ਅਦਾਰੇ ਠੱਪ ਹੋ ਰਹੇ ਸਨ। ਅਮਰੀਕਾ ਦੇ ਭਵਿੱਖ ਬਾਰੇ ਬਹੁਤ ਸਾਰੇ ਸਵਾਲੀਆ ਨਿਸ਼ਾਨ ਉਸ ਵੇਲੇ ਲੱਗੇ ਹੋਏ ਸਨ। ਇਸ ਮੌਕੇ ‘ਤੇ ਇਥੇ ਅਖ਼ਬਾਰ ਕੱਢਣਾ ਬਹੁਤ ਮੁਸ਼ਕਿਲ ਸੀ। ਕਿਉਂਕਿ ਅਜਿਹੇ ਕੰਮ ਵਪਾਰਕ ਅਦਾਰਿਆਂ ‘ਤੇ ਨਿਰਭਰ ਹੁੰਦੇ ਹਨ ਅਤੇ ਬਿਨਾਂ ਸਹਿਯੋਗ ਤੋਂ ਏਡਾ ਵੱਡਾ ਕਾਰਜ ਆਰੰਭਣਾ ਸੌਖਾ ਨਹੀਂ ਹੈ। ਪਰ ਸੱਦ ਕੇ ਜਾਈਏ ਆਪਣੇ ਪਾਠਕਾਂ ਦੇ, ਜਿਨ੍ਹਾਂ ਨੇ ਇਸ ਅਖ਼ਬਾਰ ਦੇ ਮਿਆਰ ਨੂੰ ਦੇਖਦਿਆਂ ਭਰਪੂਰ ਸਹਿਯੋਗ ਦਿੱਤਾ ਅਤੇ ਮਾਇਕ ਸਹਾਇਤਾ ਵੀ ਕੀਤੀ।
ਅਖ਼ਬਾਰ ਕਿਸੇ ਵੀ ਭਾਈਚਾਰੇ ਲਈ ਇਕ ਅਜਿਹਾ ਸਰੋਤ ਹੈ, ਜਿਸ ਨੂੰ ਪੜ੍ਹ ਕੇ ਘਰ ਬੈਠਿਆਂ ਦੁਨੀਆਂ ਬਾਰੇ ਜਾਣਕਾਰੀ ਮਿਲਦੀ ਹੈ। ਪਰ ਜੇ ਅਖ਼ਬਾਰ ਦੇ ਪੰਨੇ ਪਾਠਕਾਂ ਦੀ ਨਬਜ਼ ਨੂੰ ਪਛਾਣਦੇ ਹੋਏ ਲਿਖੇ ਜਾਣ ਤਾਂ ਹੀ ਕੋਈ ਹੁੰਗਾਰਾ ਮਿਲਦਾ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਮੇਲ ਯੂ.ਐੱਸ.ਏ. ਵਿਚ ਅਸੀਂ ਆਪਣੇ ਪਾਠਕਾਂ ਨੂੰ ਉਹ ਲਿਖਤਾਂ ਦੇਈਏ, ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ। ਅਮਰੀਕਾ ਵਿਚ ਪੰਜਾਬੀ ਭਾਈਚਾਰਾ ਭਾਰੀ ਗਿਣਤੀ ਵਿਚ ਰਹਿ ਰਿਹਾ ਹੈ। ਇਥੇ ਇਸ ਵੇਲੇ 7 ਲੱਖ ਦੇ ਕਰੀਬ ਪੰਜਾਬੀ ਰਹਿ ਰਹੇ ਹਨ, ਜੋ ਆਪਣਾ ਜੱਦੀ ਸਥਾਨ ਛੱਡ ਕੇ ਇਥੇ ਆਏ ਹਨ। ਇਨ੍ਹਾਂ ਵਿਚੋਂ ਬਹੁਤੇ ਹਾਲੇ ਵੀ ਪੰਜਾਬੀ ਨੂੰ ਪਿਆਰ ਕਰਦੇ ਹਨ। ਇਸ ਲਈ ਉਹ ਆਪਣੇ ਦੇਸ਼ ਅਤੇ ਵਿਦੇਸ਼ ਦੀਆਂ ਖ਼ਬਰਾਂ ਨੂੰ ਪੰਜਾਬੀ ਵਿਚ ਪੜ੍ਹਨ ਲਈ ਤਰਜੀਹ ਦਿੰਦੇ ਹਨ। ਹਫਤਾ ਭਰ ਉਹ ਪੰਜਾਬ ਮੇਲ ਯੂ.ਐੱਸ.ਏ. ਨੂੰ ਪੜ੍ਹਦੇ ਹਨ। ਇਸ ਵਿਚ ਲੱਗੀਆਂ ਦੇਸ ਅਤੇ ਪਰਦੇਸ ਦੀਆਂ ਖ਼ਬਰਾਂ ਤੋਂ ਇਲਾਵਾ ਉੱਚ ਕੋਟੀ ਦੇ ਲੇਖਕਾਂ ਦੇ ਲੇਖ, ਕਵਿਤਾਵਾਂ ਅਤੇ ਹੋਰ ਸਮੱਗਰੀ ਨੂੰ ਸਾਡੇ ਪਾਠਕ ਬੜੇ ਧਿਆਨ ਨਾਲ ਪੜ੍ਹਦੇ ਹਨ। ਸਾਨੂੰ ਮਾਣ ਹੈ ਪੰਜਾਬ ਮੇਲ ਯੂ.ਐੱਸ.ਏ. ਦੇ ਉਨ੍ਹਾਂ ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ, ਸਾਹਿਤਕਾਰਾਂ ‘ਤੇ, ਜਿਨ੍ਹਾਂ ਦੀ ਅਮੀਰ ਕਲਮ ਪੰਜਾਬ ਮੇਲ ਯੂ.ਐੱਸ.ਏ. ‘ਤੇ ਚੱਲਦੀ ਹੈ ਅਤੇ ਉਹ ਸਮੱਗਰੀ ਸਾਡੇ ਸੁਹਿਰਦ ਪਾਠਕਾਂ ਤੱਕ ਪੁੱਜਦੀ ਹੈ।
ਪੰਜਾਬ ਮੇਲ ਯੂ.ਐੱਸ.ਏ. ਵਿਚ ਅਸੀਂ ਹਰ ਹਫਤੇ ਮੌਜੂਦਾ ਮੁੱਦੇ ‘ਤੇ ਇਕ ਸੰਪਾਦਕੀ ਲਿਖਦੇ ਹਾਂ, ਜਿਸ ਰਾਹੀਂ ਉਸ ਮੁੱਦੇ ਨੂੰ ਉਜਾਗਰ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਮੁੱਦਿਆਂ ਨੂੰ ਉਜਾਗਰ ਕਰਕੇ ਪਾਠਕਾਂ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਬਾਅਦ ਵਿਚ ਇਨ੍ਹਾਂ ਸੰਪਾਦਕੀਆਂ ਦੀਆਂ ਕਿਤਾਬਾਂ ਛਪਵਾ ਕੇ ਵੀ ਵਿਸ਼ਵ ਭਰ ਵਿਚ ਭੇਜੀਆਂ ਜਾਂਦੀਆਂ ਹਨ। ਅਸੀਂ ਹੁਣ ਤੱਕ ਇਨ੍ਹਾਂ ਸੰਪਾਦਕੀਆਂ ਦੀਆਂ ਦੋ ਕਿਤਾਬਾਂ ‘ਸਮੇਂ ਦਾ ਸੱਚ’ ਅਤੇ ‘ਪ੍ਰਵਾਸੀ ਪੀੜਾਂ’ ਪਾਠਕਾਂ ਦੀ ਝੋਲੀ ਪਾ ਚੁੱਕੇ ਹਾਂ, ਜੋ ਕਿ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ ਹਨ। ਕਿਸੇ ਵੇਲੇ ਇਹ ਸੰਪਾਦਕੀਆਂ ਇਤਿਹਾਸ ਵੀ ਬਣ ਸਕਦੀਆਂ ਹਨ, ਕਿਉਂਕਿ ਇਹ ਸੰਪਾਦਕੀਆਂ ਆਮ ਕਿਸਮ ਦੀਆਂ ਚਲੰਤ ਟਿੱਪਣੀਆਂ ਨਹੀਂ ਹੁੰਦੀਆਂ। ਸਗੋਂ ਹਰ ਹਫਤੇ ਪੂਰੇ ਸੰਸਾਰ ਵਿਚ ਵਾਪਰਦੀਆਂ ਘਟਨਾਵਾਂ, ਵੱਖ-ਵੱਖ ਮੌਕਿਆਂ ਉਪਰ ਪੂਰੀ ਦੁਨੀਆਂ ਵਿਚ ਪ੍ਰਵਾਸੀ ਪੰਜਾਬੀਆਂ ਨਾਲ ਜੁੜੇ ਮਾਮਲੇ, ਸਮੱਸਿਆਵਾਂ, ਪੰਜਾਬ ਦਾ ਸਮਾਜਿਕ, ਸੱਭਿਆਚਾਰਕ, ਰਾਜਸੀ ਅਤੇ ਹੋਰ ਮਾਮਲਿਆਂ ਬਾਰੇ ਮੁੱਦੇ ਉਜਾਗਰ ਕੀਤੇ ਜਾਂਦੇ ਹਨ। ਬਹੁਤੇ ਮੁੱਦੇ ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਹੁੰਦੇ ਹਨ। ਪਰ ਜੇ ਪੰਜਾਬ ਵਿਚ ਕੋਈ ਅਜਿਹਾ ਮੁੱਦਾ ਹੋਵੇ, ਤਾਂ ਉਸ ਨੂੰ ਵੀ ਸੰਪਾਦਕੀਆਂ ਵਿਚ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ। ਅਸੀਂ ਸਥਾਨਕ ਧਾਰਮਿਕ, ਰਾਜਨੀਤਿਕ, ਖੇਡ, ਸੱਭਿਆਚਾਰਕ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਸਹਿਯੋਗ ਨਾਲ ਅਦਾਰਾ ਪੰਜਾਬ ਮੇਲ ਯੂ.ਐੱਸ.ਏ. ਅੱਗੇ ਵੱਧ ਰਿਹਾ ਹੈ। ਅਸੀਂ ਆਪਣੇ ਸਮੂਹ ਵਪਾਰਕ ਸੰਸਥਾਵਾਂ ਦਾ ਵੀ ਧੰਨਵਾਦ ਕਰਦੇ ਹਾਂ, ਜਿਹੜੇ ਇਸ਼ਤਿਹਾਰ ਦੇ ਕੇ ਜਿਥੇ ਆਪਣੇ ਵਪਾਰ ਵਿਚ ਵਾਧਾ ਕਰਦੇ ਹਨ, ਉਥੇ ਸਾਡੀ ਵੀ ਮਾਇਕ ਸਹਾਇਤਾ ਹੁੰਦੀ ਹੈ, ਜਿਸ ਨਾਲ ਪੰਜਾਬ ਮੇਲ ਯੂ.ਐੱਸ.ਏ. ਛੱਪ ਕੇ ਪਾਠਕਾਂ ਦੇ ਹੱਥਾਂ ‘ਚ ਪਹੁੰਚਦਾ ਹੈ।
ਜਿਥੇ ਪੰਜਾਬ ਮੇਲ ਯੂ.ਐੱਸ.ਏ. ਛੱਪ ਕੇ ਭਾਰੀ ਗਿਣਤੀ ‘ਚ ਪਾਠਕਾਂ ਦੇ ਹੱਥਾਂ ਵਿਚ ਪਹੁੰਚਦਾ ਹੈ, ਉਥੇ ਇਸ ਦੀ ਵੈੱਬਸਾਈਟ www.punjabmailusa.com ਇਸ ਵੇਲੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਰ ਗਈ ਹੈ। ਉਸ ਦੇ ਪੜ੍ਹਨ ਦੀ ਗਿਣਤੀ ਕਈ ਲੱਖਾਂ ਵਿਚ ਪਹੁੰਚ ਗਈ ਹੈ। ਅਸੀਂ ਇਸ ਵੈੱਬਸਾਈਟ ਨੂੰ ਸਮੇਂ-ਸਮੇਂ ‘ਤੇ ਅਪਡੇਟ ਕਰਦੇ ਰਹਿੰਦੇ ਹਾਂ ਅਤੇ ਹੁਣ ਜਲਦ ਹੀ ਇਸ ਵਿਚ ਵੀਡੀਓ ਕਲਿੱਪਸ ਅਤੇ ਬਲਾਗ ਵੀ ਸ਼ੁਰੂ ਕੀਤੇ ਜਾ ਰਹੇ ਹਨ। ਤਾਂਕਿ ਜਿਹੜੇ ਪਾਠਕ ਪੰਜਾਬੀ ਪੜ੍ਹ ਨਹੀਂ ਸਕਦੇ, ਉਹ ਇਸ ਵੈੱਬਸਾਈਟ ‘ਚ ਚੱਲਣ ਵਾਲੀ ਵੀਡੀਓ ਤੋਂ ਖ਼ਬਰਾਂ ਅਤੇ ਹੋਰ ਹਾਲਾਤਾਂ ਤੋਂ ਜਾਣੂੰ ਹੋ ਸਕਣਗੇ।
ਅਦਾਰਾ ਪੰਜਾਬ ਮੇਲ ਯੂ.ਐੱਸ.ਏ. ਆਪਣੀ ਨੀਤੀ ‘ਤੇ ਚੱਲਦਾ ਹੋਇਆ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਧੜੇਬੰਦੀ ਵਿਚ ਕਦੇ ਵੀ ਸ਼ਾਮਲ ਨਹੀਂ ਹੋਇਆ ਹੈ। ਅਸੀਂ ਹਰ ਉਹ ਰਾਜਨੀਤਿਕ ਪਾਰਟੀ, ਜਿਹੜੀ ਚੰਗੇ ਕੰਮ ਕਰਦੀ ਹੈ, ਦੀ ਕਦਰ ਕਰਦੇ ਹਾਂ ਅਤੇ ਕੋਸ਼ਿਸ਼ ਕੀਤੀ ਹੈ ਕਿ ਪ੍ਰਵਾਸੀਆਂ ਦੇ ਮਸਲੇ ਹੱਲ ਕਰਾਉਣ ਲਈ ਉਨ੍ਹਾਂ ਨਾਲ ਮਿਲ ਕੇ ਮਸਲੇ ਦੱਸੇ ਜਾਣ, ਤਾਂਕਿ ਇਥੇ ਰਹਿੰਦੇ ਪ੍ਰਵਾਸੀ ਪੰਜਾਬੀਆਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਮਿਲ ਸਕੇ। ਪੰਜਾਬ ਮੇਲ ਯੂ.ਐੱਸ.ਏ. ਅਖ਼ਬਾਰ ਦਾ ਮਕਸਦ ਸਿਰਫ ਖ਼ਬਰਾਂ ਦੇਣ ਤੱਕ ਹੀ ਸੀਮਤ ਨਹੀਂ ਹੈ। ਇਸ ਰਾਹੀਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪ੍ਰਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੀ ਆਵਾਜ਼ ਬਣ ਸਕੀਏ। ਅਖ਼ਬਾਰ ਵਿਚ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਵੱਧ ਤੋਂ ਵੱਧ ਉਜਾਗਰ ਕੀਤਾ ਗਿਆ ਹੈ।
ਅਸੀਂ ਇਕ ਵਾਰ ਫਿਰ ਆਪਣੇ ਪਾਠਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹਾਂ ਅਤੇ ਪੰਜਾਬ ਮੇਲ ਯੂ.ਐੱਸ.ਏ. ਦੀ ਵਰ੍ਹੇਗੰਢ ਮਨਾਉਂਦਿਆਂ ਹੋਇਆਂ ਇਹ ਆਸ ਕਰਦੇ ਹਾਂ ਕਿ ਪੰਜਾਬੀ ਭਾਈਚਾਰਾ ਸਾਨੂੰ ਇਸੇ ਤਰ੍ਹਾਂ ਆਪਣਾ ਪਿਆਰ ਦਿੰਦਾ ਰਹੇਗਾ। ਅਸੀਂ ਵੀ ਯਕੀਨ ਦਿਵਾਉਂਦੇ ਹਾਂ ਕਿ ਇਸ ਅਖ਼ਬਾਰ ਰਾਹੀਂ ਤੁਹਾਡੀ ਸੇਵਾ ਕਰਦੇ ਰਹਾਂਗੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

Read Full Article
    ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

Read Full Article
    ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

Read Full Article
    ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

Read Full Article
    ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

Read Full Article
    ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

Read Full Article
    ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

Read Full Article
    ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

Read Full Article
    ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

Read Full Article
    ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

Read Full Article
    ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Read Full Article
    ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

Read Full Article
    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article