PUNJABMAILUSA.COM

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਜੱਥੇਬੰਦਕ ਢਾਂਚੇ ਦਾ ਐਲਾਨ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਜੱਥੇਬੰਦਕ ਢਾਂਚੇ ਦਾ ਐਲਾਨ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਜੱਥੇਬੰਦਕ ਢਾਂਚੇ ਦਾ ਐਲਾਨ
May 14
20:30 2016

han
ਚੰਡੀਗੜ੍ਹ, 14 ਮਈ (ਪੰਜਾਬ ਮੇਲ)- ਕਾਂਗਰਸ ਹਾਈਕਮਾਂਡ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ 36 ਮੀਤ ਪ੍ਰਧਾਨ, 96 ਜਨਰਲ ਸਕੱਤਰ, ਛੇ ਤਰਜਮਾਨ, ਇਕ ਖਜ਼ਾਨਚੀ ਅਤੇ ਕਾਰਜਕਾਰਨੀ ਦੇ 127 ਮੈਂਬਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਲੰਮੀ ਚੌਡ਼ੀ ਕਵਾਇਦ ਪਿੱਛੋਂ 26 ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ ਪਰ ਦੋ ਜ਼ਿਲ੍ਹਾ ਪ੍ਰਧਾਨਾਂ ਦਾ ਫੈਸਲਾ ਨਹੀਂ ਹੋ ਸਕਿਆ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇਡ਼ੇ ਹੋਣ ਕਰਕੇ ਸੂਬਾਈ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਕਾਰਜਕਾਰਨੀ ਸਮੇਤ 292 ਆਗੂਆਂ ਨੂੰ ਪ੍ਰਤੀਨਿਧਤਾ ਦੇ ਕੇ ਸਾਰੇ ਧਡ਼ਿਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ। ਇਸ ਤੋਂ ਪਹਿਲਾਂ ਪਾਰਟੀ ਦੀ ਪ੍ਰਚਾਰ ਕਮੇਟੀ ਬਣਾ ਕੇ ਵੀ ਕੁਝ ਆਗੂਆਂ ਨੂੰ ਐਡਜਸਟ ਕੀਤਾ ਗਿਆ ਸੀ। ਪਾਰਟੀ ਦੇ ਕੌਮੀ ਜਨਰਲ ਸਕੱਤਰ ਜਨਾਰਦਨ ਦਿਵੇਦੀ ਵੱਲੋਂ ਐਲਾਨੀ ਗਈ ਸੂਚੀ ’ਚ ਕਾਂਗਰਸ ਵਿਧਾਇਕ ਦਲ ਦੇ ਸਾਬਕਾ ਆਗੂ ਸੁਨੀਲ ਜਾਖਡ਼, ਮਨਪ੍ਰੀਤ ਬਾਦਲ, ਤ੍ਰਿਪਤ ਰਾਜਿੰਦਰ ਬਾਜਵਾ, ਸੁੱਖ ਸਰਕਾਰੀਆ, ਡਾ.ਰਾਜ ਕੁਮਾਰ ਵੇਰਕਾ, ਓ.ਪੀ.ਸੋਨੀ, ਰਾਣਾ ਗੁਰਜੀਤ ਸਿੰਘ, ਹੰਸ ਰਾਜ ਹੰਸ, ਅਮਰਜੀਤ ਸਮਰਾ, ਸਤਨਾਮ ਕੈਂਥ, ਅਵਤਾਰ ਹੈਨਰੀ, ਜੈ ਸਿੰਘ ਨਰੇਗਾ, ਸੰਗਤ ਸਿੰਘ ਗਿਲਜੀਆ, ਸੰਤੋਖ ਚੌਧਰੀ, ਤਰਲੋਚਨ ਸਿੰਘ, ਰਾਣਾ ਕੇ.ਪੀ. ਸਿੰਘ, ਰਮੇਸ਼ ਦੱਤ ਸ਼ਰਮਾ, ਰਣਦੀਪ ਨਾਭਾ, ਡਾ.ਅਮਰ ਸਿੰਘ, ਰਾਕੇਸ਼ ਪਾਂਡੇ, ਮਲਕੀਤ ਸਿੰਘ ਦਾਖਾ, ਰਾਣਾ ਗੁਰਮੀਤ ਸਿੰਘ ਸੋਢੀ, ਉਪੇਂਦਰ ਸ਼ਰਮਾ, ਸੁਰਿੰਦਰ ਪਾਲ ਸਿੰਘ ਸਿਬੀਆਂ, ਸੁਰਜੀਤ ਸਿੰਘ ਧੀਮਾਨ, ਰਜ਼ੀਆ ਸੁਲਤਾਨਾ, ਵਿਜੇਇੰਦਰ ਸਿੰਗਲਾ, ਜਸਬੀਰ ਸਿੰਘ, ਗੁਰਪ੍ਰੀਤ ਕਾਂਗਡ਼, ਸੁਰਿੰਦਰ ਸਿੰਗਲਾ, ਕੇਵਲ ਢਿੱਲੋਂ, ਹਰਚੰਦ ਕੌਰ, ਜਗਮੋਹਨ ਸਿੰਘ ਕੰਗ, ਬ੍ਰਹਮ ਮਹਿੰਦਰਾ, ਕਾਮਰੇਡ ਬਲਵੰਤ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਮੀਤ ਪ੍ਰਧਾਨਾਂ ਵਿੱਚ ਪਿਛਲੇ ਸਮੇਂ ਵਿਚ ਪਾਰਟੀ ਵਿਚ ਸ਼ਾਮਲ ਹੋਏ ਆਗੂਆਂ ਨੂੰ ਵੀ ਥਾਂ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਮਨਪ੍ਰੀਤ ਬਾਦਲ, ਹੰਸ ਰਾਜ ਹੰਸ, ਕਾਮਰੇਡ ਬਲਵੰਤ ਸਿੰਘ ਆਦਿ ਸ਼ਾਮਲ ਹਨ।ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾਈ ਦਫ਼ਤਰ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਸਮੇਤ 96 ਆਗੂਆਂ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਪਾਰਟੀ ਦੇ ਸਾਬਕਾ ਸੂਬਾਈ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹ ਜੰਗ ਬਾਜਵਾ, ਰਮਨ ਬਹਿਲ, ਸਲਾਮਤ ਮਸੀਹ, ਅਸ਼ੋਕ ਸ਼ਰਮਾ, ਰਮਨ ਭੱਲਾ, ਰੁਮਾਲ ਚੰਦ, ਹਰਪ੍ਰਤਾਪ ਅਜਨਾਲਾ, ਸੁਖਜਿੰਦਰ ਰਾਜ ਸਿੰਘ ਲਾਲੀ, ਹਰਜਿੰਦਰ ਸਿੰਘ ਠੇਕੇਦਾਰ, ਰਣਜੀਤ ਸਿੰਘ ਛੱਜਲਵੱਡੀ, ਮਨਨਿੰਦਰ ਪਾਲ ਸਿੰਘ, ਸੁਖਵਿੰਦਰ ਡੈਨੀ, ਮਨੀਸ਼ਾ ਗੁਲਾਟੀ, ਜਸਬੀਰ ਡਿੰਪਾ, ਰਾਜੀਵ ਭਗ਼ਤ, ਹਰਮਹਿੰਦਰ ਗਿੱਲ, ਰਮਨਜੀਤ ਸਿੰਘ ਸਿੱਕੀ, ਤੇਜਿੰਦਰ ਸਿੰਘ ਬਿੱਟੂ, ਰਮਾ ਲਾਲ ਜੱਸੀ, ਲਵ ਕੁਮਾਰ ਗੋਲਡੀ, ਰਜਨੀਸ਼ ਬੱਬੀ, ਸੁੰਦਰ ਸ਼ਾਮ ਅਰੋਡ਼ਾ, ਲਖਵਿੰਦਰ ਕੌਰ ਗਰਚਾ, ਦੀਪਿੰਦਰ ਸਿੰਘ ਢਿੱਲੋਂ, ਨਿਰਮਲ ਸਿੰਘ ਭੱਟੀਆਂ, ਗੁਰਕੀਰਤ ਸਿੰਘ ਕੋਟਲੀ, ਵਿਕਰਮ ਸਿੰਘ ਬਾਜਵਾ, ਸੁਰਿੰਦਰ ਡਾਵਰ, ਜਸਬੀਰ ਸਿੰਘ ਖੰਗੂਡ਼ਾ, ਵੀਨਾ ਸੋਬਤੀ, ਮੇਜਰ ਸਿੰਘ ਭੈਣੀ, ਡੀ.ਆਰ. ਭੱਟੀ, ਰਾਮਿੰਦਰ ਅਲਵਾ, ਹੰਸ ਰਾਜ ਜੋਸਨ, ਡਾ.ਮਹਿੰਦਰ ਸਿੰਘ ਰਿਣਵਾਂ, ਦਰਸ਼ਨ ਸਿੰਘ ਬਰਾਡ਼, ਡਾ.ਮਾਲਤੀ ਥਾਪਰ, ਤਾਰਾ ਸਿੰਘ ਸੰਧੂ, ਨੱਥੂ ਰਾਮ, ਭਾਈ ਹਰਨਿਰਪਾਲ ਸਿੰਘ ਕੁੱਕੂ, ਜਗਪਾਲ ਸਿੰਘ ਅਬਲਖੁਰਾਣਾ, ਕੁਸ਼ਲਦੀਪ ਸਿੰਘ ਢਿੱਲੋਂ, ਪਵਨ ਗੋਇਲ, ਅਜੈਬ ਸਿੰਘ ਭੱਟੀ, ਹਰਮਿੰਦਰ ਜੱਸੀ, ਮੱਖਣ ਸਿੰਘ, ਅਸ਼ਕ ਕੁਮਾਰ, ਗੁਰ ਸਿੰਘ ਤੁੰਗਵਾਲੀ, ਗਾਇਕ ਮੁਹੰਦਮ ਸਦੀਕ, ਸੁਰਿੰਦਰ ਕੌਰ ਬਾਲੀਆਂ, ਪਰਮਜੀਤ ਸਿੰਘ ਮਾਨ, ਧਨਵੰਤ ਸਿੰਘ ਧੂਰੀ, ਮਾਈ ਰੂਪ ਕੌਰ, ਕੇ.ਕੇ. ਸ਼ਰਮਾ, ਮਦਨ ਲਾਲ ਜਲਾਲਪੁਰ, ਕਬੀਰ ਦਾਸ, ਨਿਰਮਲ ਸਿੰਘ ਸ਼ੁਤਰਾਣਾ, ਨਿਰਮਲ ਸਿੰਘ ਨਿੰਮਾ, ਚਮਕੌਰ ਸਿੰਘ ਢੀਂਡਸਾ ਅਤੇ ਅਮਜਦ ਖਾਨ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਕਮਲਜੀਤ ਸਿੰਘ ਢਿੱਲੋਂ ਨੂੰ ਖ਼ਜ਼ਾਨਚੀ ਬਣਾਇਆ ਗਿਆ ਹੈ।
ਪਾਰਟੀ ਦੇ ਸੁਨੀਲ ਜਾਖਡ਼, ਰਾਣਾ ਕੇਪੀ ਸਿੰਘ, ਨਮੀਸ਼ਾ ਮਹਿਤਾ, ਰਮਨ ਬਾਲਾਸੁਬਰਾਮਨੀਅਮ, ਡਾ.ਨਵਜੋਤ ਦਹੀਆ, ਸੁਖਜਿੰਦਰ ਰਾਜ ਸਿੰਘ ਲਾਲੀ ਨੂੰ ਤਰਜਮਾਨ ਬਣਾਇਆ ਹੈ। ਜ਼ਿਲ੍ਹਾ ਪ੍ਰਧਾਨਾਂ ਵਿੱਚ ਗੁਰਜੀਤ ਸਿੰਘ ਅੌਜਲਾ ਨੂੰ ਅੰਮ੍ਰਿਤਸਰ ਪੇਂਡੂ, ਜੁਗਲ ਕਿਸ਼ੋਰ ਨੂੰ ਅੰਮ੍ਰਿਤਸਰ ਸ਼ਹਿਰੀ, ਅਸ਼ੋਕ ਚੌਧਰੀ ਨੂੰ ਗੁਰਦਾਸਪੁਰ, ਅਨਿਲ ਵਿਜ ਨੂੰ ਪਠਾਨਕੋਟ, ਪਵਨ ਅਦੀਆ ਨੂੰ ਹੁਸ਼ਿਆਰਪੁਰ, ਪੀ.ਕੇ.ਪੁਰੀ ਨੂੰ ਪਟਿਆਲਾ ਸ਼ਹਿਰੀ, ਹਰਦਿਆਲ ਸਿੰਘ ਕੰਬੋਜ ਨੂੰ ਪਟਿਆਲਾ ਪੇਂਡੂ, ਜੋਗਿੰਦਰ ਸਿੰਘ ਮਾਨ ਨੂੰ ਕਪੂਰਥਲਾ, ਗੁਰਦੇਵ ਸਿੰਘ ਲਾਪਰਾਂ ਨੂੰ ਲੁਧਿਆਣਾ ਪੇਂਡੂ, ਗੁਰਪ੍ਰੀਤ ਗੋਗੀ ਨੂੰ ਲੁਧਿਆਣਾ ਸ਼ਹਿਰੀ, ਬਲਬੀਰ ਸਿੰਘ ਸਿੱਧੂ ਨੂੰ ਮੁਹਾਲੀ, ਲਖਵੀਰ ਸਿੰਘ ਨੂੰ ਖੰਨਾ, ਮੱਖਣ ਲਾਲ ਸ਼ਰਮਾ ਨੂੰ ਬਰਨਾਲਾ, ਰਾਜਿੰਦਰ ਸਿੰਘ ਰਾਜਾ ਨੂੰ ਸੰਗਰੁੂਰ, ਬਿਕਰਮ ਸਿੰਘ ਮੋਫਰ ਨੂੰ ਮਾਨਸਾ, ਮੋਹਨ ਲਾਲ ਝੂੰਬਾ ਨੂੰ ਬਠਿੰਡਾ ਸ਼ਹਿਰੀ, ਨਰਿੰਦਰ ਸਿੰਘ ਭਲੇਰੀਆ ਨੂੰ ਬਠਿੰਡਾ ਪੇਂਡੂ, ਜੋਗਿੰਦਰ ਸਿੰਘ ਪੰਜਗਰਾਈਂ ਨੂੰ ਫਰੀਦਕੋਟ, ਸੁਖਪਾਲ ਸਿੰਘ ਭੁੱਲਰ ਨੂੰ ਤਰਨ ਤਾਰਨ, ਗੁਰਮੀਤ ਸਿੰਘ ਖੁੱਡੀਆਂ ਨੂੰ ਮੁਕਤਸਰ, ਕਰਨਲ ਬਾਬੂ ਸਿੰਘ ਨੂੰ ਮੋਗਾ, ਵਿਮਲ ਥਾਥੀਆ ਨੂੰ ਫਾਜ਼ਿਲਕਾ, ਅਮਰਜੀਤ ਸਿੰਘ ਘਾਰੂ ਨੂੰ ਫਿਰੋਜ਼ਪੁਰ, ਰਾਜਿੰਦਰ ਬੇਰੀ ਨੂੰ ਜਲੰਧਰ ਸ਼ਹਿਰੀ, ਜਗਬੀਰ ਸਿੰਘ ਬਰਾਡ਼ ਨੂੰ ਜਲੰਧਰ ਪੇਂਡੂ, ਹਰਿੰਦਰ ਭਾਂਬਰੀ ਨੂੰ ਫਤਹਿਗਡ਼੍ਹ ਸਾਹਿਬ ਦਾ ਪ੍ਰਧਾਨ ਬਣਾਇਆ ਗਿਆ ਹੈ। ਨਵਾਂ ਸ਼ਹਿਰ ਤੇ ਰੋਪਡ਼ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਫੈ਼ਸਲਾ ਨਹੀਂ ਹੋ ਸਕਿਆ।
ਇਨ੍ਹਾਂ ਤੋਂ ਇਲਾਵਾ ਪਾਰਟੀ ਦੀ 68 ਮੈਂਬਰੀ ਕਾਰਜਕਾਰਨੀ, 35 ਪੱਕੇ ਇਨਵਾਇਟੀ ਅਤੇ 26 ਵਿਸ਼ੇਸ਼ ਇਨਵਾਇਟੀ ਮੈਂਬਰ ਬਣਾਏ ਗਏ ਹਨ ਜਦਕਿ ਸੁਨੀਲ ਜਾਖਡ਼ ਨੂੰ ਮੁੱਖ ਤਰਜਮਾਨ ਬਣਾਇਆ ਗਿਆ ਹੈ। ਪੱਕੇ ਇਨਵਾਇਟੀ ਮੈਂਬਰਾਂ ਵਿੱਚ ਅੰਬਿਕਾ ਸੋਨੀ, ਪ੍ਰਤਾਪ ਸਿੰਘ ਬਾਜਵਾ, ਰਾਜਿੰਦਰ ਕੌਰ ਭੱਠਲ, ਮੁਨੀਸ਼ ਤਿਵਾਡ਼ੀ, ਪ੍ਰਨੀਤ ਕੌਰ, ਮਹਿੰਦਰ ਸਿੰਘ ਕੇਪੀ, ਸੰਤੋਖ ਸਿੰਘ, ਰਵਨੀਤ ਬਿੱਟੂ, ਅਸ਼ਵਨੀ ਕੁਮਾਰ, ਆਰ.ਐਲ.ਭਾਟੀਆ, ਐਚ.ਐਸ.ਹੰਸਪਾਲ, ਸ਼ਮਸ਼ੇਰ ਸਿੰਘ ਦੂਲੋਂ, ਇਕਬਾਲ ਸਿੰਘ, ਐਮ.ਐਮ ਚੀਮਾ, ਅਸ਼ਵਨੀ ਸ਼ੇਖਡ਼ੀ, ਕਿਸ਼ੋਰੀ ਲਾਲ, ਕੁਲਜੀਤ ਨਾਗਰਾ, ਧਰਮਪਾਲ ਸੱਭਰਵਾਲ, ਚਰਨਜੀਤ ਸਿੰਘ ਚੰਨੀ, ਮਹੇਸ਼ਇੰਦਰ ਸਿੰਘ ਬਾਦਲ, ਸੁਖਦੇਵ ਸਿੰਘ ਸਹਿਬਾਜ਼ਪੁਰੀ, ਤੇਜ ਪ੍ਰਕਾਸ਼ ਸਿੰਘ, ਰਾਮ ਲੁਬਾਇਆ, ਚਿਰੰਜੀ ਲਾਲ ਗਰਗ, ਹੈਰੀ ਮਾਨ, ਗੁਰਸੰਤ ਸਿੰਘ ਬਰਾਡ਼, ਸੁਰਜੀਤ ਕੌਰ ਬਰਨਾਲਾ, ਰਾਜ ਸਿੰਘ ਖੇਡ਼ੀ ਸ਼ਾਮਲ ਹਨ। ਵਿਸ਼ੇਸ਼ ਇਨਵਾਇਟੀ ਮੈਂਬਰਾਂ ’ਚ ਚਰਨਜੀਤ ਕੌਰ ਬਾਜਵਾ, ਗੁਰਇਕਬਾਲ ਕੌਰ, ਹਰਬੰਸ ਕੌਰ ਦੂਲੋ, ਅਜੀਤਇੰਦਰ ਸਿੰਘ ਮੋਫਰ, ਕਰਨ ਕੌਰ ਬਰਾਡ਼, ਗੁਰਕੰਵਲ ਕੌਰ, ਸ਼ਮਸ਼ੇਰ ਸਿੰਘ ਰਾਏ, ਅਮਰੀਕ ਸਿੰਘ ਢਿੱਲੋਂ, ਅਰੁਣਾ ਚੌਧਰੀ, ਰਾਜਾ ਮਾਲਵਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article
    ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

Read Full Article
    ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

Read Full Article
    ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

Read Full Article
    ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

Read Full Article