PUNJABMAILUSA.COM

ਪੰਜਾਬ ਪੁਲਿਸ ਵੱਲੋਂ ਨਾਭਾ ਜੇਲ ਬਰੇਕ ਦੇ ਸਰਗਣਾ ਰੋਮੀ ਦੀ ਹਾਂਗਕਾਂਗ ਤੋਂ ਹਵਾਲਗੀ ਲਈ ਚਾਰਾਜੋਈ ਸ਼ੁਰੂ

ਪੰਜਾਬ ਪੁਲਿਸ ਵੱਲੋਂ ਨਾਭਾ ਜੇਲ ਬਰੇਕ ਦੇ ਸਰਗਣਾ ਰੋਮੀ ਦੀ ਹਾਂਗਕਾਂਗ ਤੋਂ ਹਵਾਲਗੀ ਲਈ ਚਾਰਾਜੋਈ ਸ਼ੁਰੂ

ਪੰਜਾਬ ਪੁਲਿਸ ਵੱਲੋਂ ਨਾਭਾ ਜੇਲ ਬਰੇਕ ਦੇ ਸਰਗਣਾ ਰੋਮੀ ਦੀ ਹਾਂਗਕਾਂਗ ਤੋਂ ਹਵਾਲਗੀ ਲਈ ਚਾਰਾਜੋਈ ਸ਼ੁਰੂ
February 23
17:34 2018

ਚੰਡੀਗੜ੍ਹ, 23 ਫਰਵਰੀ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਨਾਭਾ ਜੇਲ ਬਰੇਕ ਦੇ ਸਰਗਣਾ ਅਤੇ ਸੂਬੇ ਵਿੱਚ ਵੱਖ-ਵੱਖ ਤਰਾਂ ਦੇ ਮਿੱਥ ਕੇ ਕੀਤੇ ਕਤਲਾਂ ਦੇ ਦੋਸ਼ੀ ਰਮਨਦੀਪ ਸਿੰਘ ਰੋਮੀ ਦੀ ਹਵਾਲਗੀ ਲਈ ਹਾਂਗਕਾਂਗ ਸਰਕਾਰ ਨਾਲ ਚਾਰਾਜੋਈ ਆਰੰਭ ਕੀਤੀ ਹੈ।
ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਹਾਂਗਕਾਂਗ ਸਰਕਾਰ ਨਾਲ ਕਈ ਕੂਟਨੀਤਕ ਤਰੀਕਿਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਸੂਬੇ ਵਿੱਚ ਉੱਠੇ ਵਿੱਕੀ ਗੌਂਡਰ ਵਰਗੇ ਖਤਰਨਾਕ ਮੁਜ਼ਰਮਾਂ ਦੀ ਮੱਦਦ ਕਰਨ ਅਤੇ ਆਈ.ਐਸ.ਆਈ. ਦੀ ਪਨਾਹ ਹੇਠ ਪਨਪਦੇ ਪਾਕਿਸਤਾਨੀ ਅੱਤਵਾਦੀਆਂ ਨੂੰ ਸਹਿਯੋਗ ਦੇਣ ਵਾਲੇ ਖਤਰਨਾਕ ਦੋਸ਼ੀ ਰੋਮੀ ਨੂੰ ਜਲਦ ਤੋਂ ਜਲਦ ਹਾਂਗਕਾਂਗ ਸਰਕਾਰ ਪੰਜਾਬ ਪੁਲਿਸ ਦੇ ਹਵਾਲੇ ਕਰ ਦੇਵੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਰੋਮੀ ਲਈ ‘ਰੈਡ ਕਾਰਨਰ ਨੋਟਿਸ’ ਵੀ ਜਾਰੀ ਕੀਤਾ ਹੋਇਆ ਹੈ ਅਤੇ ਉਸ ਨੂੰ ਹਾਲ ਹੀ ਵਿੱਚ ਹਾਂਗਕਾਂਗ ਵਿੱਚ ਦਬੋਚਿਆ ਗਿਆ ਜਿੱਥੇ ਕਿ ਉਹ ਭਾਰਤ ਵਿੱਚੋਂ ਚੋਇ ਹੰਗ ਅਸਟੇਟ, ਕੋਲੂਨ ਨਾਲ ਸਬੰਧਤ ਲੁੱਟ-ਖੋਹ ਦੇ ਮਾਮਲੇ ਕਾਰਨ ਫਰਾਰ ਹੋ ਕੇ ਇਕ ਸ਼ਰਨਾਰਥੀ ਦੇ ਰੂਪ ਵਿੱਚ ਰਹਿ ਰਿਹਾ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦੀ ਤਫਤੀਸ਼ ਤੋਂ ਜ਼ਾਹਰ ਹੋਇਆ ਹੈ ਕਿ ਰੋਮੀ ਸੂਬੇ ਵਿੱਚ ਮਿੱਥ ਕੇ ਕਤਲ ਕਰਨ, ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਦੇ ਮਾਮਲਿਆਂ ਵਿੱਚ ਸ਼ਾਮਿਲ ਹੈ।
ਰੋਮੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਆਈ.ਐਸ.ਆਈ. ਦੀ ਸ਼ਹਿ ਹੇਠ ਪਲ ਰਹੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਅਤੇ ਪੰਜਾਬ ਦੇ ਗੈਂਗਸਟਰਾਂ ਦਰਮਿਆਨ ਰਮਨਦੀਪ ਸਿੰਘ ਰੋਮੀ ਇਕ ਸੂਤਰਧਾਰ ਵਜੋਂ ਕੰਮ ਕਰ ਰਿਹਾ ਹੈ ਅਤੇ ਹਰੇਕ ਗਤੀਵਿਧੀ ਦੀ ਜਾਣਕਾਰੀ ਦਾ ਆਦਾਨ-ਪ੍ਰਦਾਨ ਵਟਸਐਪ ਅਤੇ ਸੋਸ਼ਲ ਮੀਡੀਆ ਰਾਹੀਂ ਪੂਰ ਚੜਾਉਂਦਾ ਹੈ।
ਰੋਮੀ ਨਾਭਾ ਜੇਲ ਵਿੱਚ ਜੂਨ 2016 ਵਿੱਚ ਅੰਦਰ ਗਿਆ ਸੀ ਅਤੇ ਇਕ ਮਹੀਨਾ ਬਾਅਦ ਹੀ ਜ਼ਮਾਨਤ ਲੈ ਕੇ ਹਾਂਗਕਾਂਗ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਸੀ। ਇੱਥੋਂ ਹੀ ਉਸਨੇ ਨਾਭਾ ਜੇਲ੍ਹ ਵਿੱਚ ਬੰਦੀ ਗੁਰਪ੍ਰੀਤ ਸਿੰਘ ਸੇਖੋਂ ਦੀ ਮੱਦਦ ਨਾਲ ਇਹ ਜੇਲ੍ਹ ਤੋੜਨ ਦੀ ਵੱਡੀ ਘਟਨਾ ਪੂਰੀ ਵਿਉਂਤ ਘੜੀ। ਉਸਨੇ ਪੈਸੇ ਭੇਜਣ ਤੋਂ ਇਲਾਵਾ ਜੇਲ੍ਹ ਵਿੱਚੋਂ ਭਗੌੜੇ ਹੋਏ ਦੋਸ਼ੀਆਂ ਨੂੰ ਸੁਰੱਖਿਅਤ ਠਾਹਰ ਦਿੱਤੀ ਅਤੇ ਹੋਰ ਸਹਾਇਤਾ ਤੋਂ ਇਲਾਵਾ ਹਾਂਗਕਾਂਗ ਵਿੱਚ ਸੰਪਰਕ ਰਕਨ ਲਈ ਆਪਣਾ ਨੰਬਰ ਵੀ ਦਿੱਤਾ।
ਬੁਲਾਰੇ ਨੇ ਦੱਸਿਆ ਕਿ ਹਾਲ ਹੀ ਦੌਰਾਨ ਰਾਜ ਵਿਚ 7 ਹੱਤਿਆਵਾਂ ਲਈ ਲੋੜੀਂਦੇ ਇਕ ਅੱਤਵਾਦੀ ਗੁੱਟ ਦਾ ਪਰਦਾਫਾਸ਼ ਹੋਣ ਉਪਰੰਤ ਰੋਮੀ ਦਾ ਨਾਮ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ। ਰੋਮੀ ਨੇ ਜੱਗੀ ਜੌਹਲ ਨੂੰ ਦੱਸਿਆ ਸੀ ਕਿ ਨਾਭਾ ਜੇਲ੍ਹ ਵਿਚ ਬੰਦ ਗੈਂਗਸਟਰ ਧਰਮਿੰਦਰ ਸਿੰਘ ਉਰਫ ਗੁਗਨੀ ਨੇ ਰਮਨਦੀਪ ਤੇ ਰਾਠੌਰ ਲਈ ਹਥਿਆਰਾਂ ਦਾ ਪ੍ਰਬੰਧ ਕਰ ਲਿਆ ਹੈ। ਇਹ ਦੋਸ਼ੀ ਮਿੱਥ ਕੇ ਕੀਤੀਆਂ ਹੱਤਿਆਵਾਂ ਦੌਰਾਨ ਮੋਟਰਸਾਇਕਲ ਦੀ ਵਰਤੋਂ ਕਰਦੇ ਰਹੇ ਹਨ।
Îਰੋਮੀ ਇੰਗਲੈਂਡ ਰਹਿੰਦੇ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੇ ਸੰਪਰਕ ਵਿਚ ਸੀ ਜਿਸ ‘ਤੇ ਪੰਜਾਬ ਆਰ.ਐਸ.ਐਸ ਦੇ ਮੀਤ ਪ੍ਰਧਾਨ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਸਮੇਤ ਹੋਰ ਹਿੰਦੂ ਨੇਤਾਵਾਂ ਅਤੇ ਸ਼ਿਵ ਸੈਨਿਕ ਆਗੂਆਂ ਦੀ ਹੱਤਿਆ ਦਾ ਵੀ ਦੋਸ਼ ਹੈ। ਰੋਮੀ ਅਤੇ ਜੱਗੀ ਜੋਹਲ ਪਾਕਿਸਤਾਨ ਰਹਿੰਦੇ ਕੇ.ਐਲ.ਐਫ ਦੇ ਖਤਰਨਾਕ ਅੱਤਵਾਦੀ ਹਰਮੀਤ ਸਿੰਘ ਪੀ.ਐਚ.ਡੀ ਦੇ ਵੀ ਸੰਪਰਕ ਵਿਚ ਸਨ ਅਤੇ ਮਈ ਤੋਂ ਜੁਲਾਈ 2017 ਦੌਰਾਨ ਤਿੰਨ ਵਾਰ ਇਕ ਦੂਜੇ ਨਾਲ ਗੱਲਬਾਤ ਕਰ ਚੁੱਕੇ ਹਨ।
ਬੁਲਾਰੇ ਨੇ ਖੁਲਾਸਾ ਕੀਤਾ ਕਿ ਰੋਮੀ ਨੇ ਗੁਗਨੀ ਤੇ ਗੌਂਡਰ ਵਰਗੇ ਖਤਰਨਾਕ ਗੈਂਗਸਟਰਾਂ ਦੀ ਆਪਸ ਵਿਚ ਸੁਲਾਹ ਕਰਵਾਉਣ ਵਿਚ ਕਾਫੀ ਯਤਨ ਕੀਤੇ ਕਿਉਂਕਿ ਇਹ ਗੈਂਗਸਟਰ ਇਕ ਦੂਜੇ ਦੇ ਕੱਟੜ ਦੁਸ਼ਮਣ ਸਨ।
ਨਾਭਾ ਜੇਲ੍ਹ ਬ੍ਰੇਕ ਅਤੇ ਮਿੱਥ ਕੇ ਕੀਤੀਆਂ ਹੱਤਿਆਵਾਂ ਤੋਂ ਇਲਾਵਾ ਰੋਮੀ ਕਈ ਹੋਰ ਕਾਰਵਾਈਆਂ ਵਿਚ ਵੀ ਲੋੜੀਂਦਾ ਹੈ ਜਿਸ ਵਿਚ ਅੱਤਵਾਦੀ ਕਾਰਵਾਈਆਂ ਲਈ ਗੈਰ ਕਾਨੂੰਨੀ ਪੈਸਾ ਭੇਜਣਾ, ਅੱਤਵਾਦ ਨੂੰ ਉਤਸ਼ਾਹਿਤ ਕਰਨਾ ਅਤੇ ਮਾਲੀ ਮੱਦਦ ਦੇਣੀ, ਅਗਵਾ ਅਤੇ ਹਥਿਆਰਾਂ ਦੀ ਤਸਕਰੀ ਸ਼ਾਮਲ ਹੈ। ਉਹ ਆਪਣੇ ਪਾਕਿਸਤਾਨ ਸਥਿਤ ਸਾਥੀਆਂ ਦੀ ਮੱਦਦ ਨਾਲ ਨਸ਼ਾ ਤਸਕਰੀ ਵਿਚ ਵੀ ਲੱਗਾ ਹੋਇਆ ਹੈ।
ਬੁਲਾਰੇ ਨੇ ਕਿਹਾ ਕਿ ਭਾਰਤ ਤੋਂ ਭੱਜ ਕੇ ਹਾਂਗਕਾਂਗ ਰਹਿ ਰਿਹਾ ਰੋਮੀ ਨੇ ਆਪਣਾ ਇੱਕ ਢਾਂਚਾ ਖੜਾ ਕਰ ਲਿਆ ਹੈ ਅਤੇ ਉਥੇ ਅੱਤਵਾਦੀ ਗਤੀਵਿਧੀਆਂ ਚਲਾਉਣ ਅਤੇ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਹੈ।
ਰੋਮੀ ਖਿਲਾਫ ਦਰਜ ਕੇਸ ਇਸ ਤਰ੍ਹਾਂ ਹਨ : ਉਸ ਖਿਲਾਫ਼ ਥਾਣਾ ਕੋਤਵਾਲੀ ਨਾਭਾ ਜਿਲ•ਾ ਪਟਿਆਲਾ ਵਿਖੇ ਧਾਰਾ 307, 392, 223, 224, 120 ਬੀ, 148, 149, 201, 419, 170 171, 354, 186, 212 ਅਤੇ 216 ਆਈ.ਪੀ.ਸੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ 1967 ਦੀ ਧਾਰਾ 11, 13, 16, 17, 18 ਅਤੇ 20 ਤਹਿਤ ਮੁਕੱਦਮਾ ਨੰਬਰ 142 ਮਿਤੀ 27-11-2016 ਨੂੰ ਦਰਜ ਹੋਇਆ ਹੈ ਜਿਸ ਤਹਿਤ ਕੁੱਝ ਅਣਪਛਾਤੇ ਹਥਿਆਰਬੰਦ ਅਪਰਾਧੀਆਂ ਨੇ ਹਥਿਆਰਾਂ ਸਮੇਤ ਨਾਭੇ ਦੀ ਅਤਿ ਸੁਰੱਖਿਅਤ ਜੇਲ੍ਹ ਵਿਚ ਦਾਖਲ ਹੋ ਕੇ ਉਥੇ ਬੰਦ ਦੋ ਅੱਤਵਾਦੀਆਂ ਅਤੇ ਚਾਰ ਗੈਂਗਸਟਰਾਂ ਨੂੰ ਛੁਡਵਾ ਲਿਆ ਅਤੇ ਅੰਨ੍ਹੇਵਾਹ ਫਾਈਰਿੰਗ ਕਰਦੇ ਭੱਜ ਗਏ ਸਨ। ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਦੋਸ਼ੀ ਪਲਵਿੰਦਰ ਸਿੰਘ ਨੇ ਜੇਲ੍ਹ ਵਿਚੋਂ ਭੱਜਣ ਦੀ ਸਾਜਿਸ਼ ਬਾਰੇ ਖੁਲਾਸਾ ਕਰਦਿਆਂ ਮੰਨਿਆ ਹੈ ਕਿ ਜੇਲ1 ਤੋੜਨ ਦੀ ਸਾਜਿਸ਼ ਵਿਚ ਉਸਦੇ ਸਮੇਤ ਰਮਨਜੀਤ ਸਿੰਘ, ਗੁਰਪ੍ਰੀਤ ਸਿੰਘ ਸੇਖੋਂ, ਹਰਮਿੰਦਰ ਸਿੰਘ ਅਤੇ ਹੋਰ ਦੋਸ਼ੀ ਸ਼ਾਮਲ ਸਨ।
ਰੋਮੀ ਨੂੰ ਥਾਣਾ ਕੋਤਵਾਲੀ ਨਾਭਾ ਵਿਖੇ ਧਾਰਾ 379, 382, 471, 473, 474, 475, 476 ਅਤੇ 120 ਬੀ ਆਈ.ਪੀ.ਸੀ ਅਤੇ ਅਸਲਾ ਕਾਨੂੰਨ ਦੀ ਧਾਰਾ 25 ਤਹਿਤ ਦਰਜ ਮੁਕੱਦਮਾ ਨੰਬਰ 60 ਮਿਤੀ 3.6.2016 ਵਿੱਚ ਅਦਾਲਤ ਵੱਲੋਂ ਜ਼ਮਾਨਤ ਮਿਲਣ ਮਗਰੋਂ ਉਹ ਵਿਦੇਸ਼ ਭੱਜ ਗਿਆ। ਉਸ ਨੇ ਨਾਭਾ ਜੇਲ ਕਾਂਡ ਵਿਚ ਸ਼ਾਮਲ ਦੋਸ਼ੀਆਂ ਨੂੰ ਵੱਖ-ਵੱਖ ਤਰ੍ਹਾਂ ਦੀ ਮੱਦਦ ਦਿੱਤੀ ਜਿਸ ਵਿਚ ਪੈਸਾ, ਹਥਿਆਰ, ਜ਼ਾਅਲੀ ਸ਼ਨਾਖਤੀ ਕਾਰਡਾਂ ਤੋਂ ਇਲਾਵਾ ਭਗੌੜੇ ਹੋਏ ਦੋਸ਼ੀਆਂ ਦੀ ਮਾਲੀ ਮੱਦਦ ਵੀ ਕੀਤੀ ਅਤੇ ਦੇਸ਼ ਵਿਚੋਂ ਭੱਜਣ ਵਿਚ ਸਹਾਇਤਾ ਕੀਤੀ। ਇਸ ਮੁਕੱਦਮੇ ਵਿਚ ਰਮਨਜੀਤ ਸਿੰਘ ਰੋਮੀ ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।
ਇਸੇ ਤਰ੍ਹਾਂ ਥਾਣਾ ਕੋਤਵਾਲੀ ਨਾਭਾ ਵਿਖੇ ਧਾਰਾ 379, 382, 471, 473, 474, 475, 476, ਅਤੇ 120ਬੀ ਆਈ.ਪੀ.ਸੀ ਅਤੇ ਅਸਲਾ ਕਾਨੂੰਨ ਦੀ ਧਾਰਾ 25 ਤਹਿਤ ਮਿਤੀ 3.6.2016 ਨੂੰ ਮੁਕੱਦਮਾ ਨੰਬਰ 60 ਦਰਜ ਹੋਇਆ ਸੀ। ਇਸ ਮੁਕੱਦਮੇ ਵਿਚ 4 ਅਪਰੈਲ 2016 ਨੂੰ ਰੋਮੀ ਆਪਣੇ ਸਾਥੀਆਂ ਨਾਲ ਫੜਿਆ ਗਿਆ ਸੀ ਅਤੇ ਉਸ ਕੋਲੋਂ ਚੋਰੀ ਦਾ ਵਾਹਨ, ਇਕ ਰਿਵਾਲਵਰ, ਇਕ 32 ਬੋਰ ਰਿਵਾਲਵਰ, 9 ਜਿੰਦਾ ਕਾਰਤੂਸ ਅਤੇ 23 ਕ੍ਰੈਡਿਟ ਕਾਰਡ ਅਤੇ ਇਕ ਕਾਰਡ ਸਵਾਈਪ ਮਸ਼ੀਨ ਮਿਲੀ ਸੀ। ਇਸ ਮਸ਼ੀਨ ਰਾਹੀਂ ਉਹ ਕ੍ਰੈਡਿਟ ਕਾਰਡਾਂ ਦਾ ਡਾਟਾ ਇਕੱਠਾ ਕਰਕੇ ਜ਼ਾਅਲੀ ਕ੍ਰੈਡਿਟ ਕਾਰਡ ਤਿਆਰ ਕਰਦੇ ਸੀ। ਇਸ ਮੁਕੱਦਮੇ ਵਿਚ ਵੀ ਰਮਨਜੀਤ ਸਿੰਘ ਰੋਮੀ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article