PUNJABMAILUSA.COM

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਬੁੱਢਾ ਦੇ ਮਾਮਲੇ ਦੀ ਪੜਤਾਲ ਤੋਂ ਬਾਅਦ 23 ਮੁਲਜ਼ਮਾਂ ਦੀਆਂ ਹੋਈਆਂ ਗ੍ਰਿਫ਼ਤਾਰੀਆਂ

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਬੁੱਢਾ ਦੇ ਮਾਮਲੇ ਦੀ ਪੜਤਾਲ ਤੋਂ ਬਾਅਦ 23 ਮੁਲਜ਼ਮਾਂ ਦੀਆਂ ਹੋਈਆਂ ਗ੍ਰਿਫ਼ਤਾਰੀਆਂ

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਬੁੱਢਾ ਦੇ ਮਾਮਲੇ ਦੀ ਪੜਤਾਲ ਤੋਂ ਬਾਅਦ 23 ਮੁਲਜ਼ਮਾਂ ਦੀਆਂ ਹੋਈਆਂ ਗ੍ਰਿਫ਼ਤਾਰੀਆਂ
February 13
16:50 2020

ਜਲੰਧਰ, 13 ਫਰਵਰੀ (ਪੰਜਾਬ ਮੇਲ)- ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਏ-ਦਰਜੇ ਦੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਦੇ ਮਾਮਲੇ ਦੀ ਅੱਗੋਂ ਪੜਤਾਲ ਕਰਨ ਤੋਂ ਬਾਅਦ 23 ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਫ਼ਿਰੋਜ਼ਪੁਰ ਰੇਂਜ ‘ਤੇ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ‘ਚ ਮਾਰੇ ਗਏ ਛਾਪਿਆਂ ਦੌਰਾਨ 36 ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਅਮਲ ‘ਚ ਚਾਰ ਗੰਨ ਡੀਲਰਾਂ ਦੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਦੇ ਅਨੁਸਾਰ ਮੁਲਜ਼ਮਾਂ ਨਾਲ ਸੰਪਰਕ ਰੱਖਣ ਵਾਲੇ ਹੋਰਨਾਂ ਮੁਜ਼ਰਮਾਂ ਦੇ ਪਿਛੋਕੜ ਵਾਲੇ ਲੋਕਾਂ ਦੀ ਪਛਾਣ ਕਰਨ ਦਾ ਅਮਲ ਵੀ ਜਾਰੀ ਹੈ ਅਤੇ ਸੰਪਰਕ ਖੇਤਰਾਂ ‘ਚ ਛਾਪੇ ਮਾਰੇ ਜਾ ਰਹੇ ਹਨ।
ਦਿਨਕਰ ਗੁਪਤਾ ਨੇ ਦੱਸਿਆ ਕਿ ਨਾਜਾਇਜ਼ ਤੌਰ ‘ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਡੀਲਰਾਂ ਦੇ ਵੱਖ-ਵੱਖ ਦੋਸ਼ੀਆਂ ਦੀਆਂ ਗ੍ਰਿਫ਼ਤਾਰੀਆਂ ਤੋਂ ਬਾਅਦ 30 ਹਥਿਆਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ‘ਚ 14 ਡਬਲ ਬੈਰਲ (ਡੀ.ਬੀ.ਬੀ.ਐੱਲ) 12 ਬੋਰ ਦੀਆਂ ਬੰਦੂਕਾਂ, 4 ਐੱਸ.ਬੀ.ਬੀ.ਐੱਲ. ਦੀਆਂ ਬੰਦੂਕਾਂ 12 ਬੋਰ ਦੀਆਂ, 5 ਪਿਸਤੌਲ 32 ਬੋਰ ਦੇ, 1 ਪਿਸਤੌਲ 45 ਬੋਰ ਦਾ, 3 ਪਿਸਤੌਲ 30 ਬੋਰ ਦੇ, 1 ਪਿਸਤੌਲ 25 ਬੋਰ ਦਾ ਅਤੇ ਦੋ ਕਾਰਬਾਈਨ ਸ਼ਾਮਿਲ ਹਨ। ਇਨ੍ਹਾਂ ਗ਼ੈਰ-ਕਾਨੂੰਨੀ ਹਥਿਆਰਾਂ ਨੂੰ ਬਰਾਮਦ ਕਰਨ ਤੋਂ ਬਾਅਦ ਕਈ ਗੰਨ ਡੀਲਰਾਂ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ ਅਤੇ ਵਿਆਪਕ ਜਾਂਚ ਦਾ ਕੰਮ ਜਾਰੀ ਹੈ।
ਗੰਨ ਡੀਲਰਾਂ ਕੋਲ ਮੌਜੂਦਾ ਸਟਾਕ ਬਾਰੇ ਵੱਡੇ ਪੈਮਾਨੇ ‘ਤੇ ਬੇਕਾਇਦਗੀਆਂ ਦਾ ਪਤਾ ਲੱਗਣ ਅਤੇ ਹਥਿਆਰ ਡੀਲਰਾਂ ਵੱਲੋਂ ਹਥਿਆਰ ਦੀ ਖ਼ਰੀਦ-ਓ-ਫ਼ਰੋਖ਼ਤ ਦੌਰਾਨ ਅੰਤਰ ਮਿਲਣ ਤੋਂ ਬਾਅਦ ਰਾਜ ਪੁਲਿਸ ਨੇ ਸੂਬਾਈ ਪੱਧਰ ‘ਤੇ ਹਥਿਆਰ ਡੀਲਰਾਂ ਦੇ ਕੰਮ-ਢੰਗ ਅਤੇ ਲਾਇਸੈਂਸਿੰਗ ਸ਼ਾਖਾਵਾਂ ਦੀ ਆਡਿਟਿੰਗ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀਆਂ ਲਗਾਤਾਰ ਕੋਸ਼ਿਸ਼ਾਂ ਦੀ ਬਦੌਲਤ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਨੂੰ ਅਰਮੀਨੀਆ ਤੋਂ ਭਾਰਤ ਲਿਆਂਦਾ ਗਿਆ ਸੀ ਅਤੇ ਨਵੰਬਰ 2019 ਨੂੰ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਤਫ਼ਤੀਸ਼ ਦੌਰਾਨ ਕਈ ਹੋਰ ਮੁਜ਼ਰਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਬੁੱਢੇ ਵੱਲੋਂ ਕੀਤੇ ਗਏ ਰਾਜ਼ ਫ਼ਾਸ਼ ਤੋਂ ਬਾਅਦ ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ‘ਚ ਏ.ਟੀ. ਐੱਸ. ਨਾਲ ਸਾਂਝੀ ਮੁਹਿੰਮ ਚਲਾਉਂਦੇ ਹੋਏ ਆਸ਼ੀਸ਼ ਕੁਮਾਰ ਪੁੱਤਰ ਰਾਮਬੀਰ ਨਿਵਾਸੀ ਪਿੰਡ ਟਿੱਕਰੀ ਜ਼ਿਲਾ ਮੇਰਠ ਨੂੰ ਚਾਲੂ ਸਾਲ ਦੀ 30 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ। ਆਸ਼ੀਸ਼ ਗ਼ੈਰ-ਕਾਨੂੰਨੀ ਸਵੈ-ਚਾਲਕ ਹਥਿਆਰ ਸਪਲਾਈ ਕਰਨ ਵਾਲਾ ਮੁੱਖ ਸਰਗ਼ਣਾ ਸੀ ਅਤੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਮੁਜ਼ਰਮਾਂ ਵੱਲੋਂ ਕਤਲ, ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ, ਫ਼ਿਰੌਤੀਆਂ ਅਤੇ ਅਗ਼ਵਾ ਅਤੇ ਹੋਰ ਜ਼ੁਰਮਾਂ ਲਈ ਕੀਤੀ ਜਾਂਦੀ ਸੀ। ਇਸ ਸਮੇਂ ਆਸ਼ੀਸ਼ ਤੋਂ ਏ. ਡੀ. ਜੀ. ਪੀ. (ਅੰਦਰੂਨੀ ਸੁਰੱਖਿਆ) ਦੀ ਨਿਗਰਾਨੀ ਹੇਠ ਤਫ਼ਤੀਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਆਸ਼ੀਸ਼ ਨੂੰ ਬੁੱਢੇ ਨਾਲ ਧਰਮਿੰਦਰ ਉਰਫ਼ ਜੁਗਨੀ ਨੇ ਮਿਲਾਇਆ ਸੀ, ਜਿਹੜਾ ਕਿ ਆਰ. ਐੱਸ. ਐੱਸ. ਆਗੂ ਬ੍ਰਿਗੇਡੀਅਰ ਗਗਨੇਜਾ ਅਤੇ ਹੋਰਨਾਂ ਹਿੰਦੂ ਆਗੂਆਂ ਦੇ ਟਾਰਗੈੱਟ ਕਤਲਾਂ ਦੇ ਮਾਮਲਿਆਂ ‘ਚ ਮੁੱਖ ਮੁਜ਼ਰਮ ਸੀ। ਆਸ਼ੀਸ਼ ਟਾਰਗੈੱਟ ਕਤਲਾਂ ਦੇ ਮਾਮਲਿਆਂ ‘ਚ ਐੱਨ.ਆਈ.ਏ. ਦੀ ਜਾਂਚ ਲਈ ਵੀ ਲੋੜੀਂਦਾ ਸੀ ਕਿਉਂਕਿ ਉਹ ਵੱਖ-ਵੱਖ ਜ਼ੁਰਮਾਂ ਲਈ ਹਥਿਆਰਾਂ ਦੀ ਸਪਲਾਈ ਵੀ ਕਰਿਆ ਕਰਦਾ ਸੀ। ਡੀ. ਜੀ. ਪੀ. ਨੇ ਇਹ ਵੀ ਦੱਸਿਆ ਕਿ ਆਸ਼ੀਸ਼ ਨੂੰ ਪਹਿਲੀ ਵਾਰ ਨਾਜਾਇਜ਼ ਸ਼ਰਾਬ ਦੀਆਂ 120 ਪੇਟੀਆਂ ਦੀ ਸਮੱਗਲਿੰਗ ‘ਚ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ‘ਚ ਪੰਜਾਬ ਪੁਲਿਸ ਨੇ ਹੋਰ ਮਾਮਲਿਆਂ ‘ਚ ਵੀ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਵਿਰੁੱਧ ਐੱਨ.ਡੀ.ਪੀ.ਐੱਸ. ਕਾਨੂੰਨ ਅਧੀਨ ਵੀ ਮਾਮਲਾ ਦਰਜ ਕੀਤਾ ਗਿਆ। ਉਸ ਨੂੰ 2012 ‘ਚ 10 ਸਾਲ ਕੈਦ ਦੀ ਸਜ਼ਾ ਹੋਈ ਸੀ ਅਤੇ ਉਸ ਨੂੰ ਨਾਭਾ ਜੇਲ ਭੇਜਿਆ ਗਿਆ, ਜਿੱਥੇ ਉਸ ਦੀ ਦੋਸਤੀ ਜੁਗਨੀ, ਸੁੱਖਾ ਕਾਹਲਵਾਂ ਅਤੇ ਹੋਰਨਾਂ ਮੁਜਰਮਾਂ ਨਾਲ ਹੋਈ, ਜਿਹੜੇ ਉਸ ਸਮੇਂ ਉਸ ਜੇਲ ‘ਚ ਬੰਦ ਸਨ।
ਜੇਲ ਤੋਂ ਰਿਹਾਅ ਹੋਣ ਤੋਂ ਬਾਅਦ 2014 ‘ਚ ਉਸ ਨੂੰ ਜ਼ਮਾਨਤ ਮਿਲੀ ਪਰ ਉਹ ਧਰਮਿੰਦਰ ਜੁਗਨੀ ਦੇ ਸੰਪਰਕ ‘ਚ ਰਿਹਾ ਅਤੇ ਜੁਗਨੀ, ਜੱਗੂ ਭਗਵਾਨਪੁਰੀਆ, ਦਵਿੰਦਰ ਭਾਂਬੀਆ ਅਤੇ ਸੁੱਖਾ ਕਾਹਲਵਾਂ ਵਰਗੇ ਮੁਜਰਮਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਹਥਿਆਰਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ । ਇਨ੍ਹਾਂ ਮੁਜਰਮਾਂ ਵੱਲੋਂ ਹਥਿਆਰਾਂ ਦੀ ਵਰਤੋਂ ਗਿਰੋਹਾਂ ਦੀਆਂ 2015 ‘ਚ ਤਰਨਤਾਰਨ ‘ਚ ਆਪਸੀ ਜੰਗਾਂ ‘ਚ ਕੀਤੀ ਗਈ। ਨਵੰਬਰ 2019 ‘ਚ ਅਬਦੁੱਲ ਰਸ਼ੀਦ ਉਰਫ਼ ਗੁੱਡੂ ਦੇ ਮਲੇਰਕੋਟਲਾ ‘ਚ ਹੋਏ ਕਤਲ ‘ਚ ਵੀ ਇਨ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ। ਸੁਖਪ੍ਰੀਤ ਬੁੱਢਾ ਅਤੇ ਉਸ ਦੇ ਜੁੰਡੀਦਾਰਾਂ ਨੂੰ ਦਿੱਤੇ ਗਏ ਹਥਿਆਰਾਂ ਦੀ ਵਰਤੋਂ ਪੰਜਾਬੀ ਗਾਇਕ ਪਰਮੀਸ਼ ਵਰਮਾ ਅਤੇ ਹੋਰਨਾਂ ‘ਤੇ ਕੀਤੇ ਗਏ ਹਮਲਿਆਂ ‘ਚ ਵੀ ਕੀਤੀ ਗਈ।

About Author

Punjab Mail USA

Punjab Mail USA

Related Articles

ads

Latest Category Posts

    ਐੱਨ.ਆਰ.ਆਈ. ਸਭਾ ਪੰਜਾਬ ਨੂੰ ਸਰਗਰਮ ਕਰਨ ਦੀ ਲੋੜ

ਐੱਨ.ਆਰ.ਆਈ. ਸਭਾ ਪੰਜਾਬ ਨੂੰ ਸਰਗਰਮ ਕਰਨ ਦੀ ਲੋੜ

Read Full Article
    ਐੱਨ.ਆਰ.ਆਈ. ਸਭਾ ਦੀਆਂ ਚੋਣਾਂ 7 ਮਾਰਚ ਨੂੰ

ਐੱਨ.ਆਰ.ਆਈ. ਸਭਾ ਦੀਆਂ ਚੋਣਾਂ 7 ਮਾਰਚ ਨੂੰ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਸਰਬਸੰਮਤੀ ਨਾਲ ਹੋਈ ਚੋਣ

ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਸਰਬਸੰਮਤੀ ਨਾਲ ਹੋਈ ਚੋਣ

Read Full Article
    ਭਾਰਤੀ ਲੋਕਾਂ ਨੂੰ ਗਰੀਨ ਕਾਰਡ ਮਿਲਣ ‘ਚ ਲੱਗ ਸਕਦੇ ਨੇ 49 ਸਾਲ!

ਭਾਰਤੀ ਲੋਕਾਂ ਨੂੰ ਗਰੀਨ ਕਾਰਡ ਮਿਲਣ ‘ਚ ਲੱਗ ਸਕਦੇ ਨੇ 49 ਸਾਲ!

Read Full Article
    ਏ.ਜੀ.ਪੀ.ਸੀ., ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਐਂਟੋਨੀਓ ਗੁਟਰੇਸ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੌਰੇ ਦੀ ਕੀਤੀ ਸ਼ਲਾਘਾ

ਏ.ਜੀ.ਪੀ.ਸੀ., ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਐਂਟੋਨੀਓ ਗੁਟਰੇਸ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੌਰੇ ਦੀ ਕੀਤੀ ਸ਼ਲਾਘਾ

Read Full Article
    ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜ਼ਿੰਗ

ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜ਼ਿੰਗ

Read Full Article
    ਅਮਰੀਕਾ ‘ਚ ਪਿਛਲੇ ਸਾਲ 8.50 ਲੱਖ ਗੈਰ ਕਾਨੂੰਨੀ ਪ੍ਰਵਾਸੀ ਕੀਤੇ ਗਏ ਗ੍ਰਿਫ਼ਤਾਰ

ਅਮਰੀਕਾ ‘ਚ ਪਿਛਲੇ ਸਾਲ 8.50 ਲੱਖ ਗੈਰ ਕਾਨੂੰਨੀ ਪ੍ਰਵਾਸੀ ਕੀਤੇ ਗਏ ਗ੍ਰਿਫ਼ਤਾਰ

Read Full Article
    ਮੈਰੀਲੈਂਡ ਸੂਬੇ ਵੱਲੋਂ ਅਮਰੀਕਾ ‘ਚ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ

ਮੈਰੀਲੈਂਡ ਸੂਬੇ ਵੱਲੋਂ ਅਮਰੀਕਾ ‘ਚ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ

Read Full Article
    40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

Read Full Article
    ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

Read Full Article
    ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

Read Full Article
    ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

Read Full Article
    ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

Read Full Article
    ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

Read Full Article