PUNJABMAILUSA.COM

ਪੰਜਾਬ ਪੁਲਿਸ ਵੱਲੋਂ ਐਸ.ਜੇ.ਐਫ ਪੰਨੂ ਤੇ ਹੋਰ ਵਿਦੇਸ਼ੀ ਤਾਕਤਾਂ ਦੀ ਸਹਾਇਤਾ ਤੇ ਸਿਖਲਾਈ ਨਾਲ ਸਰਗਰਮ ਦੋ ਖਾਲਿਸਤਾਨੀ ਸਮਰਥਕ ਕਾਬੂ

ਪੰਜਾਬ ਪੁਲਿਸ ਵੱਲੋਂ ਐਸ.ਜੇ.ਐਫ ਪੰਨੂ ਤੇ ਹੋਰ ਵਿਦੇਸ਼ੀ ਤਾਕਤਾਂ ਦੀ ਸਹਾਇਤਾ ਤੇ ਸਿਖਲਾਈ ਨਾਲ ਸਰਗਰਮ ਦੋ ਖਾਲਿਸਤਾਨੀ ਸਮਰਥਕ ਕਾਬੂ

ਪੰਜਾਬ ਪੁਲਿਸ ਵੱਲੋਂ ਐਸ.ਜੇ.ਐਫ ਪੰਨੂ ਤੇ ਹੋਰ ਵਿਦੇਸ਼ੀ ਤਾਕਤਾਂ ਦੀ ਸਹਾਇਤਾ ਤੇ ਸਿਖਲਾਈ ਨਾਲ ਸਰਗਰਮ ਦੋ ਖਾਲਿਸਤਾਨੀ ਸਮਰਥਕ ਕਾਬੂ
June 03
08:44 2018

ਸੂਬੇ ਵਿੱਚ ਘਿਰਨਾਂਤਮਕ ਅਪਰਾਧਾਂ ਨੂੰ ਫੈਲਾਉਣ ਲਈ ਦੋਵਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲਾ ਵੀ ਕੀਤਾ ਗ੍ਰਿਫਤਾਰ
ਖਾਲਿਸਤਾਨ ਦੇ ਮੁੱਦੇ ‘ਤੇ ਪੰਨੂ ਵੱਲੋਂ ਜੇਲ੍ਹ ਮੰਤਰੀ ਨੂੰ ਟਵੀਟ ਕੀਤੇ ਧਮਕੀਆਂ ਭਰੇ ਵੀਡੀਓ ਨੂੰ ਵੀ ਖੰਗਾਲ਼ ਰਹੀ ਹੈ ਪੁਲਿਸ

ਬਟਾਲਾ/ਚੰਡੀਗੜ੍ਹ, 3 ਜੂਨ (ਪੰਜਾਬ ਮੇਲ)ਪੰਜਾਬ ਪੁਲਿਸ ਨੂੰ ਇਕ ਵੱਡੀ ਸਫਲਤਾ ਉਦੋਂ ਹੱਥ ਲੱਗੀ ਜਦੋਂ ਪੰਜਾਬ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਣ ਦੇ ਇਰਾਦੇ ਰੱਖਣ ਵਾਲੀਆਂ ਕੁਝ ਕੱਟੜਪੰਥੀ ਤੇ ਗਰਮ-ਦਲੀ ਤਾਕਤਾਂ ਦੇ ਦੋ ਸਰਗਰਮ ਖਾਲਿਸਤਾਨੀ ਸਮਰਥਕਾਂ ਨੂੰ ਧਰ ਦਬੋਚਿਆ। ਇਨਾਂ ਦੋਵਾਂ ਨੂੰ ਹੋਰ ਵਿਦੇਸ਼ੀ ਤਾਕਤਾਂ ਤੋਂ ਬਿਨਾਂ ਗੁਰਪਤਵੰਤ ਸਿੰਘ ਪੰਨੂ , ਕਾਨੂੰਨੀ ਸਲਾਹਕਾਰ, ਸਿਖਜ਼ ਫਾਰ ਜਸਟਿਸ(ਐਸ.ਜੇ.ਐਫ) ਵੱਲੋਂ ਸਿਖਲਾਈ ਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਸੀ।
ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਇਨਾਂ ਦੋਵਾਂ ਵੱਖਵਾਦੀਆਂ ਨੂੰ ਪੰਜਾਬ ਵਿੱਚ ਘਿਰਨਾਂਤਮਕ ਅਪਰਾਧ ਫੈਲਾਉਣ ਲਈ ਹਥਿਆਰ ਮੁਹੱਈਆ ਕਰਵਾਇਆ ਕਰਦਾ ਸੀ।
ਜ਼ਿਕਰਯੋਗ ਹੈ ਕਿ ਇਹ ਗ੍ਰਿਫਤਾਰੀ ਐਸਜੇਐਫ ਨਾਲ ਸਬੰਧਤ ਅਮਰੀਕਾ ਦੇ ਇੱਕ ਖ਼ਾਲਿਸਤਾਨੀ ਗਰੁੱਪ ਵੱÎਲੋਂ ਪੰਜਾਬ ਦੇ ਜੇਲ੍ਹ ਮੰਤਰੀ ਨੂੰ ਇੱਕ ਧਮਕੀਆਂ ਭਰੇ ਵੀਡੀਓ ਜਾਰੀ ਕਰਨ ਪਿੱਛੋਂ ਹੋਈ ਹੈ ਕਿਉਂ ਜੋ ਉਨ੍ਹਾਂ ਨੇ ਸਿੱਖਾਂ ਦੇ ਇੱਕ ਵੱਖਰੇ ਇਲਾਕੇ ਦੀ ਮੰਗ ਦਾ ਵਿਰੋਧ ਕੀਤਾ ਸੀ। ਇਹ ਧਮਕੀਆਂ ਭਰਿਆ ਟਵੀਟ ਪੰਨੂ ਵੱਲੋਂ ਸ੍ਰੀ ਰੰਧਾਵਾ ਨੂੰ ਕਨੇਡਾ ਅਤੇ ਅਮਰੀਕਾ ਵਿੱਚ ਖਾਲਿਸਤਾਨ ਦੇ ਰਿਫਰੈਂਡਮ ਦੀ ਖੁੱਲ੍ਹੀ ਮੁਖ਼ਾਲਫਤ ਤੋਂ ਤੁਰੰਤ ਬਾਅਦ ਭੇਜਿਆ ਗਿਆ ਸੀ। ਜੇਲ੍ਹ ਮੰਤਰੀ ਨੇ ਕਿਹਾ ਸੀ ਕਿ ਜੋ ਲੋਕ ਆਪਣੇ ਐਸ਼ਪ੍ਰਸਤ ਮਾਹੌਲ ਵਿੱਚ ਬੈਠਕੇ ਖਾਲਿਸਤਾਨ ਦੀ ਮੰਗ ਕਰ ਰਹੇ ਹਨ ਉਹ ਭਾਰਤ ਵਿੱਚ ਵਸਦੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਰਹਿੰਦੇ ਸਿੱਖਾਂ ਦੀ ਅਸਲ ਤਸਵੀਰ ਦੀ ਕੋਈ ਜਾਣਕਾਰੀ ਨਹੀਂ ਹੈ।
ਪੰਜਾਬ ਪੁਲਿਸ ਨੇ ਪੰਨੂ ਦੇ ਧਮਕੀਆਂ ਭਰੇ ਵੀਡੀਓ ਨੂੰ ਪੂਰੀ ਸੰਜੀਦਗੀ ਨਾਲ ਲਿਆ ਅਤੇ ਇਸ ਸਬੰਧੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਐਸ.ਜੇ.ਐਫ ਦੇ ਕਾਨੂੰਨੀ ਸਲਾਹਕਾਰ ਦੇ ਧਰਮਿੰਦਰ ਸਿੰਘ ਉਰਫ ਕਮਾਂਡੋ ਸਿੰਘ(21ਸਾਲ) ਅਤੇ ਕਿਰਪਾਲ ਸਿੰਘ(26ਸਾਲ) ਨਾਲ ਸਬੰਧਾਂ ਦਾ ਪਤਾ ਲਗਾਇਆ ਜਾ ਸਕੇ ਜੋ ਕਿ ਉਕਤ ਦੇ ਘਰੋਂ ਬਟਾਲਾ ਦੇ ਪਿੰਡ ਹਰਪੁਰਾ ਧਨਡੋਈ ਤੋਂ ਕਾਬੂ ਕੀਤੇ ਗਏ ਸਨ।
ਇਸ ਗ੍ਰਿਫਤਾਰੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੇ ਇਹ ਕਬੂਲਿਆ ਹੈ ਕਿ ਉਨਾਂ ਨੂੰ ਪੰਨੂ ਵੱਲੋਂ ਵਿੱਤੀ ਸਹਾਇਤਾ ਤੇ ਭੜਕਾਇਆ ਜਾ ਰਿਹਾ ਸੀ ਅਤੇ ਇਸ ਤੋਂ ਬਿਨਾਂ ਉਹ ਪਰਮਜੀਤ ਸਿੰਘ ਪੰਮਾ(ਯੂ.ਕੇ ),ਮਾਨ ਸਿੰਘ(ਯੂ.ਕੇ ), ਦੀਪ ਕੌਰ (ਮਲੇਸ਼ੀਆ ) ਦੇ ਵੀ ਸੰਪਰਕ ਵਿੱਚ ਸਨ ਤਾਂ ਜੋ ਹਿੰਸਕ ਗਤਿਵਿਧੀਆਂ ਨੂੰ ਅੰਜਾਮ ਦਿੱਤਾ ਜਾ ਸਕੇ ਅਤੇ ਆਈ.ਐਸ.ਆਈ ਦੇ ਸਹਿਯੋਗ ਨਾਲ ਵਿੱਢੀ ‘ ਲਿਬ੍ਰੇਸ਼ਨ ਆਫ ਪੰਜਾਬ ‘ਨਾਂ ਦੀ ਵੱਖਵਾਦੀ ਲਹਿਰ ਨੂੰ ਭਾਰਤ ਵਿੱਚ ਹੋਰ ਹੁਲਾਰਾ ਮਿਲ ਸਕੇ।

ਬੁਲਾਰੇ ਨੇ ਦੱਸਿਆ ਕਿ ਉਕਤ ਗ੍ਰਿਫਤਾਰੀ ਪੁਲਿਸ ਵੱਲੋਂ 31 ਮਈ ਨੂੰ ਦੇਰ ਰਾਤ ਉਦੋਂ ਕੀਤੀ ਗਈ ਜਦੋਂ ਪੁਲਿਸ ਜਿਲ੍ਹਾ ਬਟਾਲਾ ਦੇ ਬਲਾਕ ਸ੍ਰੀ ਹਰਗੋਬਿੰਦਪੁਰ ਵਿੱਚ ਪੈਂਦੇ ਪਿੰਡ ਹਰਪੁਰਾ ਧਨਡੋਈ ਤੇ ਪੰਜਗਰਾਈਆਂ ਵਿਖੇ ਸ਼ਰਾਬ ਦੇ ਦੋ ਠੇਕਿਆਂ ‘ਤੇ ਲੱਗੀ ਅੱਗ ਦੀ ਤਫਤੀਸ਼ ਕਰਨ ਪਹੁੰਚੀ ਸੀ।

ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਨਾਂ ਨੂੰ ਸੋਸ਼ਲ ਮੀਡੀਆ ਪਲੈਟਫਾਰਮਜ਼(ਵਟਸਐਪ, ਟੈਲੀਗ੍ਰਾਮ) ਰਾਹੀਂ ਵਿਦੇਸ਼ੀ ਸਰਗਨਾਹਾਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਸੀ ਅਤੇ ਸਪ੍ਰੇਅ-ਪੇਂਟ ਨਾਲ ਰਿਫਰੈਂਡਮ-2020 ਦੇ ਨਾਅਰ੍ਹਿਆਂ ਨੂੰ ਕੰਧਾਂ ਉੱਤੇ ਛਾਪਣ ਲਈ ਉਕਸਾਇਆ ਜਾ ਰਿਹਾ ਸੀ। ਉਨਾਂ ਪੁਲਿਸ ਨੂੰ ÎਿÂਹ ਵੀ ਦੱਸਿਆ ਕਿ ਘੱਲੂਘਾਰੇ ਦੇ ਸਪਤਾਹ ਦੌਰਾਨ ਵੱਧ ਤੋਂ ਵੱਧ ਸਰਕਾਰੀ ਸੰਪਤੀ ਤੇ ਸ਼ਰਾਬ ਦੇ ਠੇਕਿਆਂ ਨੂੰ ਅੱਗ ਲਾਉਣ ਲਈ ਵੀ ਉਨ੍ਹਾਂ ਨੂੰ ਕਿਹਾ ਜਾ ਰਿਹਾ ਸੀ।

ਪੁਲਿਸ ਨੇ ਜਾਮਾ ਤਲਾਸ਼ੀ ਦੌਰਾਨ ਧਰਮਿੰਦਰ ਸਿੰਘ ਕੋਲੋਂ 32 ਕੈਲੀਬਰ ਰਿਵਾਲਵਰ ਬਰਾਮਦ ਕੀਤਾ। ਜਦਕਿ ਕਿਰਪਾਲ ਸਿੰਘ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਇੱਕ .30 ਕੈਲੀਬਰ ਪਿਸਟਲ, ਸਿੱਖ ਰਿਫਰੈਂਡਮ-2020 ਸਬੰਧੀ ਪੋਸਟਰ, ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰ੍ਹੇ ਤੇ ਰਿਫਰੈਂਡਮ-2020 ਦਾ ਸਟੈਂਸਲ ਅਤੇ ਸਪ੍ਰੇਅ ਪੇਂਟ ਦੀ ਬੋਤਲਾਂ ਹੱਥ ਲਗੀਆਂ।

ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੋਵੇਂ ਧਰਮਿੰਦਰ ਸਿੰਘ ਅਤੇ ਕਿਰਪਾਲ ਸਿੰਘ ਨੂੰ ਧਰਮਿੰਦਰ ਸਿੰਘ ਦੇ ਘਰੋਂ ਐਫਆਈਆਰ ਨੰ: 46, ਮਿਤੀ 31.05.2018 ਨੂੰ ਧਾਰਾ 307,438,427,148,149 ਆਈਪੀਸੀ ਅਧੀਨ ਥਾਨਾ ਰੰਗਰ ਨੰਗਲ, ਜ਼ਿਲ੍ਹਾ ਬਟਾਲਾ ਤੋਂ ਗ੍ਰਿਫਤਾਰ ਕੀਤਾ ਗਿਆ । ਬੁਲਾਰੇ ਨੇ ਹੋਰ ਦੱਸਿਆ ਕਿ ਧਰਮਿੰਦਰ ਸਿੰਘ ਦੀ ਤਫਤੀਸ਼ ਦੌਰਾਨ ਇੱਕ ਹੋਰ ਵਿਅਕਤੀ ਰਵਿੰਦਰ ਸਿੰਘ ਉਰਫ ਰਾਜਾ ਪੁੱਤਰ ਸਾਧੂ ਸਿੰਘ,ਵਾਸੀ ਦੌਲਤਪੁਰ ,ਧਾਨਾ ਕਾਦੀਆਂ ਦੀ ਵੀ ਗ੍ਰਿਫਤਾਰੀ ਹੋਈ ਹੈ।

ਰਾਜਾ ਨੇ ਹੀ ਕਰੀਬ 40 ਕੁ ਦਿਨ ਪਹਿਲਾਂ ਧਰਮਿੰਦਰ ਨੂੰ 2 ਹਥਿਆਰ ਮੁਹੱਈਆ ਕਰਵਾਏ ਸਨ ਅਤੇ ਜਿਨਾਂ ਵਿੱਚ ਉਸਨੇ ਇੱਕ ਕਿਰਪਾਲ ਸਿੰਘ ਨੂੰ ਸੌਂਪ ਦਿੱਤਾ ਸੀ ਤਾਂ ਜੋ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ‘ਤੇ ਘਿਰਨਾਂਤਮਕ ਅਪਰਾਧ ਫੈਲਾਇਆ ਜਾ ਸਕੇ।

ਪੁਲਿਸ ਤਫਤੀਸ਼ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਧਰਮਿੰਦਰ ਸਿੰਘ ਜਨਵਰੀ 2016 ਤੋਂ ਟੈਰੀਟੋਰੀਅਲ ਆਰਮੀ(ਯੂਨਿਟ : 105 ਟੀਏ,ਰਾਜਪੁਤਾਨਾ ਰਾਈਫਲਜ਼) ਨਵੀਂ ਦਿੱਲੀ ਵਿੱਚ 9 ਮਹੀਨਿਆਂ ਦੀ ਹਥਿਆਰ ਚਲਾਉਣ ਦੀ ਟ੍ਰੇਨਿੰਗ ਕਰਦਾ ਆ ਰਿਹਾ ਸੀ ਅਤੇ ਕਿਰਪਾਲ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਫਤਿਹਪੁਰ ਨਵਾਂਵਿੰਡ ,ਥਾਣਾ ਵਲਟੋਹਾ ਤਰਨਤਾਰਨ ਦਾ ਵਾਸੀ ਹੈ।

ਇਸ ਗ੍ਰਿਫਤਾਰੀ ਨੇ ਪੰਨੂ ਦੇ ਝੂਠੇ ਦਾਵਿਆਂ ਦਾ ਪਰਦਾ ਫਾਰਸ਼ ਕੀਤਾ ਹੈ ਕਿ ਰਿਫਰੈਂਡਮ-2020 ਇੱਕ ਨਿੱਜੀ ਹਿੱਤਾਂ ਦੀ ਰੱਖਿਆ ਤੇ ਅਹਿੰਸਕ ਲਹਿਰ ਨਹੀਂ ਹੈ । ਬੁਲਾਰੇ ਨੇ ਕਿਹਾ ਕਿ ਇਨਾਂ ਦੇ ਖੁਲਾਸਿਆਂ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਪੰਜਾਬ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਕੇ , ਸੂਬੇ ਵਿੱਚ ਹਿੰਸਕ ਘਟਨਾਵਾਂ ਕਰਵਾਕੇ ਐਸਜੇਐਫ ਆਪਣੇ ਵੱਖਵਾਦੀ ਫਲਸਫੇ ਨੂੰ ਕਾਮਯਾਬ ਕਰਨਾ ਚਾਹੰਦਾ ਹੈ ।

ਇਹ ਵੀ ਦੱਸਣਾ ਲਾਜ਼ਮੀ ਹੈ ਕਿ ਇਹ ਗ੍ਰਿਫਤਾਰੀ ਜ਼ਿਲ੍ਹਾ ਨਵਾਂਸ਼ਹਿਰ, ਥਾਣਾ ਸਦਰ ਬੰਗਾ ਦੇ ਪਿੰਡ ਗੁਣਾਂਚੌਰ ਵਿੱਚ ਸ਼ਰਾਬ ਦੇ ਠੇਕੇ ਨੂੰ ਅੱਗ ਲਾਉਣ ਦੀ ਸਾਜਿਸ਼ ਘੜ ਰਹੇ 4 ਨੌਜਵਾਨਾਂ ਨੂੰ ਪੁਲਿਸ ਵੱਲੋਂ ਦਬੋਚਣ ਦੇ ਦੋ ਮਹੀਨੇ ਬਾਅਦ ਹੋਈ ਹੈ। ਇਹ ਚਾਰੇ ਨੌਜਵਾਨ ਸਪ੍ਰੇਅ ਪੇਂਟ ਰਾਹੀਂ ਰਿਫਰੈਂਡਮ-2020 ਦੇ ਪੋਸਟਰ ਬਣਾਕੇ ਮੀਡੀਆ ਦਾ ਧਿਆਨ ਖਿੱਚਣਾ ਚਾਹੁੰਦੇ ਸਨ ਤੇ ਉਨਾਂ ਉਪਰ ਐਫਆਈਆਰ ਨੰ: 26, ਮਿਤੀ 2.4.2018, ਧਾਰਾ 436,511,120-ਬੀ, ਅਧੀਨ ਸਦਰ ਬੰਗਾ ਥਾਣਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ। ਤਫ਼ਤੀਸ਼ ਦੌਰਾਨ ਉਨਾਂ ਮੰਨਿਆਂ ਸੀ ਕਿ ਉਹ ਮਲੇਸ਼ੀਆ ਦੀ ਦੀਪ ਕੌਰ ਅਤੇ ਪਾਕਿਸਤਾਨ ਦੇ ਫਤਹਿ ਸਿੰਘ ਦੇ ਕਹਿਣ ‘ਤੇ ਕੰਮ ਕਰ ਰਹੇ ਸਨ। ਬੁਲਾਰੇ ਨੇ ਇਹ ਵੀ ਦੱਸਿਆ ਕਿ ਇਨਾਂ ਦੋਸ਼ੀਆਂ ਨੂੰ ਗੁਰਪਤਵੰਤ ਸਿੰਘ ਪੰਨੂ ਵੱਲੋਂ ਆਈਪੀਐਲ ਮੈਚਾਂ ਦੌਰਾਨ ਰਿਫਰੈਂਡਮ-2020 ਦੇ ਬੈਨਰ ਲਗਾਉਣ ਲਈ ਉਕਸਾਇਆ ਜਾ ਰਿਹਾ ਸੀ ਤਾਂ ਜੋ ਰਿਫਰੈਂਡਮ-2020 ਦੀ ਲਹਿਰ ਨੂੰ ਪੰਜਾਬ ਵਿੱਚ ਪ੍ਰਚਾਰਿਆ ਜਾ ਸਕੇ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article