ਪੰਜਾਬ ਪੁਲਿਸ ਨੇ ਗਊ ਰੱਖਿਅਕ ਦਲ ਦੇ ਮੁਖੀ ਵਿਰੁੱਧ ਕੀਤਾ ਮਾਮਲਾ ਦਰਜ

August 08
17:51
2016
ਪਟਿਆਲਾ, 8 ਅਗਸਤ (ਪੰਜਾਬ ਮੇਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੂਬਾ ਸਰਕਾਰਾਂ ਨੂੰ ਕੀਤੀ ‘ਫਰਜ਼ੀ ਗਊ ਰੱਖਿਅਕਾਂ’ ਵਿਰੁੱਧ ਕਾਰਵਾਈ ਦੀ ਅਪੀਲ ਮਗਰੋਂ ਪੰਜਾਬ ਪੁਲਿਸ ਨੇ ਗਊ ਰੱਖਿਅਕ ਦੇ ਮੁਖੀ ਸਤੀਸ਼ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਉਨ੍ਹਾਂ ਵਿਰੁੱਧ ਮਾਮਲਾ ਗਊ ਰੱਖਿਅਕ ਦੇ ਨਾਂਅ ‘ਤੇ ਲੋਕਾਂ ਨੂੰ ਕਥਿਤ ਤੌਰ ‘ਤੇ ਨਿਸ਼ਾਨਾ ਬਣਾਉਣ ਦੇ ਦੋਸ਼ਾਂ ‘ਚ ਦਰਜ ਕੀਤਾ ਗਿਆ ਹੈ।ਸੀਨੀਅਰ ਪੁਲਿਸ ਮੁਖੀ ਗੁਰਮੀਤ ਚੌਹਾਨ ਨੇ ਦੱਸਿਆ ਕਿ ਇਸ ਵਿਅਕਤੀ ਵਿਰੁੱਧ ਮਾਮਲਾ ਇਕ ਵੀਡੀਓ ਕਲਿਪ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ ਜਿਹੜਾ ਸੋਸ਼ਲ ਮੀਡੀਆ ‘ਤੇ ਚੱਲ ਰਿਹਾ ਹੈ।ਇਸ ਵੀਡੀਓ ‘ਚ ਗਊ ਰੱਖਿਅਕ ਦੇ ਮੈਂਬਰਾਂ ਨੂੰ ਬਹੁਤ ਜ਼ਾਲਮ ਢੰਗ ਨਾਲ ਮਾਰਦੇ ਦਿਖਾਇਆ ਗਿਆ ਹੈ।ਉਸ ਵਿਰੁੱਧ ਆਈਪੀਸੀ ਦੀ ਧਾਰਾ 382,384, 341 ਦੇ ਨਾਲ ਨਾਲ ਧਾਰਾ 148 ਅਤੇ 149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਕੁਮਾਰ ਨੂੰ ਹਾਲੇ ਗ੍ਰਿਫਤਾਰ ਕੀਤਾ ਜਾਣਾ ਬਾਕੀ ਹੈ।
There are no comments at the moment, do you want to add one?
Write a comment