PUNJABMAILUSA.COM

ਪੰਜਾਬ ਨਗਰ ਨਿਗਮ ਚੋਣਾਂ 2017; ਪੋਲਿੰਗ ਬੂਥਾਂ ‘ਤੇ ਹੀ ਕੀਤਾ ਜਾਵੇਗਾ ਕਾਊਂਟਿੰਗ ਦਾ ਕੰਮ ਪੂਰਾ

ਪੰਜਾਬ ਨਗਰ ਨਿਗਮ ਚੋਣਾਂ 2017; ਪੋਲਿੰਗ ਬੂਥਾਂ ‘ਤੇ ਹੀ ਕੀਤਾ ਜਾਵੇਗਾ ਕਾਊਂਟਿੰਗ ਦਾ ਕੰਮ ਪੂਰਾ

ਪੰਜਾਬ ਨਗਰ ਨਿਗਮ ਚੋਣਾਂ 2017; ਪੋਲਿੰਗ ਬੂਥਾਂ ‘ਤੇ ਹੀ ਕੀਤਾ ਜਾਵੇਗਾ ਕਾਊਂਟਿੰਗ ਦਾ ਕੰਮ ਪੂਰਾ
December 16
08:30 2017

ਜਲੰਧਰ, 16 ਦਸੰਬਰ (ਪੰਜਾਬ ਮੇਲ)- ਪੰਜਾਬ ਨਗਰ ਨਿਗਮ 2017 ਦੀਆਂ ਚੋਣਾਂ ਲਈ ਨਗਰ ਨਿਗਮ ਜਲੰਧਰ ਅਤੇ ਜ਼ਿਲੇ ਦੀ ਮਿਊਂਸੀਪਲ ਕਮੇਟੀਆਂ ਭੋਗਪੁਰ ਅਤੇ ਗੋਰਾਇਆ ਦੇ ਨਾਲ-ਨਾਲ ਨਗਰ ਪੰਚਾਇਤ ਸ਼ਾਹਕੋਟ ਅਤੇ ਬਿਲਗਾ ਵਿਚ ਐਤਵਾਰ ਨੂੰ ਵੋਟਿੰਗ ਹੋਣ ਜਾ ਰਹੀ ਹੈ। ਜਿਸ ਦੇ ਅਧੀਨ ਲਗਭਗ 6 ਲੱਖ ਮਤਦਾਤਾ 453 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਜ਼ਿਲਾ ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਸੰਪੰਨ ਕਰਨ ਦੇ ਲਈ ਨਗਰ ਨਿਗਮ ਦੇ 80 ਵਾਰਡਾਂ ਲਈ 553 ਅਤੇ 4 ਨਗਰ ਕੌਂਸਲ ਅਤੇ ਕਮੇਟੀਆਂ ਲਈ 52 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਸ ਵਾਰ ਵੋਟਿੰਗ ਵਾਲੇ ਦਿਨ ਹੀ ਨਤੀਜੇ ਐਲਾਨੇ ਜਾਣੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਡੀ. ਐੱਮ-1 ਰਾਜੀਵ ਵਰਮਾ ਨੇ ਦੱਸਿਆ ਕਿ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਜਿਸ ਦੇ ਬਾਅਦ ਪੋਲਿੰਗ ਬੂਥਾਂ ‘ਤੇ ਹੀ ਕਾਊਂਟਿੰਗ ਦਾ ਕੰਮ ਪੂਰਾ ਕੀਤਾ ਜਾਵੇਗਾ।
ਐੱਸ. ਡੀ. ਐੱਮ. – 1 ਰਾਜੀਵ ਵਰਮਾ ਨੇ ਦੱਸਿਆ ਕਿ ਮਤਦਾਨ ਖਤਮ ਹੁੰਦੇ ਹੀ ਪੋਲਿੰਗ ਬੂਥਾਂ ‘ਤੇ ਮੌਜੂਦ ਸਟਾਫ ਵੱਖ-ਵੱਖ ਰਾਜਨੀਤਿਕ ਦਲਾਂ ਅਤੇ ਆਜ਼ਾਦ ਉਮੀਦਵਾਰਾਂ ਦੇ ਕਾਉੂਂਟਿੰਗ ਏਜੰਟਾਂ ਦੀ ਮੌਜੂਦਗੀ ਵਿਚ ਹੀ ਈ. ਵੀ. ਐੱਮ. ਮਸ਼ੀਨਾਂ ਵਿਚ ਪਾਈ ਗਈ ਵੋਟਾਂ ਦੀ ਗਿਣਤੀ ਦਾ ਕੰਮ ਪੂਰਾ ਕਰਨਗੇ। ਜਿਸ ਦੇ ਬਾਅਦ ਹਰ ਬੂਥ ‘ਤੇ ਪ੍ਰਜ਼ਾਈਡਿੰਗ ਅਫਸਰ ਜਿਨ੍ਹਾਂ ਨੂੰ ਅਸਿਸਟੈਂਟ ਰਿਟਰਨਿੰਗ ਅਫਸਰ ਦਾ ਦਰਜਾ ਪ੍ਰਾਪਤ ਹੈ। ਉਹ ਈ. ਵੀ. ਐੱਮ. ਮਸ਼ੀਨਾਂ ਦੇ ਨਾਲ ਫਾਰਮ ਨੰ.-35 ਅਤੇ ਪ੍ਰਜ਼ਾਈਡਿੰਗ ਡਾਇਰੀ ਆਪਣੇ-ਆਪਣੇ ਸੰਬੰਧਤ ਆਰ. ਓਜ਼ ਦੇ ਕੋਲ ਜਮ੍ਹਾ ਡਿਸਪੈਟ ਸੈਂਟਰਾਂ ਤਂੋ ਕਰਵਾਉਣਗੇ। ਜਿਸ ਦੇ ਬਾਅਦ ਆਰ. ਓ. ਸਾਰੇ ਫਾਰਮ ਨੰ.-35 ਦਾ ਅਵਲੋਕਨ ਕਰਕੇ ਪੁਰਾ ਡਾਟਾ ਕੰਪਾਇਨ ਕਰਕੇ ਫਾਰਮ ਨੰ. 35-ਏ ਵਿਚ ਫਾਇਨਲ ਨਤੀਜਾ ਸ਼ੀਟ ਬਣਾਏਗਾ ਅਤੇ ਬਾਅਦ ਵਿਚ ਉਹ ਹੀ ਫਾਇਨਲ ਨਤੀਜਾ ਐਲਾਨ ਕਰੇਗਾ। ਨਤੀਜਾ ਐਲਾਨ ਕਰਨ ਦੇ ਬਾਅਦ ਆਰ. ਓ. ਜੇਤੂ ਨੂੰ ਸਰਟੀਫਿਕੇਟ ਆਫ ਇਲੈਕਸ਼ਨ ਦੇ ਕੇ ਉਸ ਦੀ ਜਿੱਤ ‘ਤੇ ਉਪਚਾਰਿਕ ਮੋਹਰ ਲਗਾਉਣਗੇ।
ਰਾਜੀਵ ਵਰਮਾ ਨੇ ਕਿਹਾ ਕਿ ਫਾਰਮ ਨੰ.-35 ਵਿਚ ਪੋਲਿੰਗ ਸਟੇਸ਼ਨ ਦਾ ਨਾਮ, ਮਤਦਾਨ ਦੀ ਤਾਰੀਖ, ਚੋਣ ਲੜ ਰਹੇ ਉਮੀਦਵਾਰ ਦੇ ਨਾਮ, ਉਨ੍ਹਾਂ ਨੂੰ ਮਿਲੀ ਵੋਟਾਂ ਦੀ ਗਿਣਤੀ। ਰਿਜੈਕਟ ਹੋਈ ਵੋਟਾਂ ਦੀ ਗਿਣਤੀ ਅਤੇ ਕੁਲ ਵੋਟਾਂ ਦੀ ਜਾਣਕਾਰੀ ਭਰੀ ਜਾਵੇਗੀ। ਇਸ ਦੇ ਨਾਲ ਹੀ ਹਰ ਪੋਲਿੰਗ ਸਟੇਸ਼ਨ ‘ਤੇ ਪਾਈ ਗਈ ਕੁਲ ਵੋਟਾਂ ਦੀ ਗਿਣਤੀ ਅਤੇ ਉਥੇ ਰਿਜੈਕਟ ਹੋਈ ਵੋਟਾਂ ਦੀ ਗਿਣਤੀ ਵੀ ਦਰਜ ਕੀਤੀ ਜਾਵੇਗੀ। ਜਿਸ ਦੇ ਬਾਅਦ ਅਸਿਸਟੈਂਟ ਰਿਟਰਨਿੰਗ ਅਫਸਰ ਆਪਣੇ ਹਸਤਾਖਰ ਕਰੇਗਾ। ਇਸ ਤਰ੍ਹਾਂ ਨਾਲ ਫਾਰਮ ਨੰ.-35-ਏ ਵਿਚ ਵਾਰਡ ਦਾ ਨੰਬਰ, ਕੁਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ, ਪਹਿਲੇ ਤਿੰਨ ਸਥਾਨ ‘ਤੇ ਆਉਣ ਵਾਲੇ ਉਮੀਦਵਾਰਾਂ ਦੇ ਨਾਮ ਅਤੇ ਉਨ੍ਹਾਂ ਨੂੰ ਮਿਲੀਆਂ ਵੋਟਾਂ ਦੀ ਗਿਣਤੀ ਆਦਿ ਦਾ ਬਿਊਰਾ ਦਰਜ ਕੀਤਾ ਜਾਵੇਗਾ। ਜਿਸਦੇ ਬਾਅਦ ਰਿਟਰਨਿੰਗ ਅਫਸਰ ਆਪਣੇ ਹਸਤਾਖਰ ਕਰਕੇ ਇਸ ਫਾਇਨਲ ਨਤੀਜੇ ਨੂੰ ਸਥਾਪਤ ਕਰੇਗਾ।
ਜਿਵੇਂ-ਜਿਵੇਂ ਕਿਸੇ ਵੀ ਵਾਰਡ ਦੇ ਨਤੀਜੇ ਐਲਾਨੇ ਹੁੰਦੇ ਜਾਣਗੇ, ਸੰਬੰਧਤ ਆਰ. ਓਜ਼ ਤੁਰੰਤ ਬਿਨਾਂ ਕਿਸੇ ਦੇਰੀ ਦੇ ਈ-ਮੇਲ ਏ. ਡੀ. ਸੀ. (ਡੀ) ਦੇ ਦਫਤਰ ਵਿਚ ਬਣੇ ਹੋਏ ਕੰਟਰੋਲ ਰੂਮ ਵਿਚ ਸਾਰੀ ਜਾਣਕਾਰੀ ਭੇਜਣਗੇ। ਜਿੱਥੇ ਉਕਤ ਜਾਣਕਾਰੀ ਨੂੰ ਚੋਣ ਕਮਿਸ਼ਨ ਦੇ ਕੋਲ ਭੇਜਿਆ ਜਾਵੇਗਾ। ਏ. ਡੀ. ਸੀ. ਦੇ ਦਫਤਰ ਵਿਚ ਪੂਰਾ ਡਾਟਾ ਇਕੱਠਾ ਕਰਕੇ ਫਾਇਨਲ ਲਿਸਟ ਤਿਆਰ ਕਰਕੇ ਜਨਤਕ ਕੀਤਾ ਜਾਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article