ਪੰਜਾਬ ਦੇ 100 ਤੋਂ ਵੱਧ ਤਬਲੀਗੀ ਜਮਾਤ ‘ਚ ਹਿੱਸਾ ਲੈਣ ਵਾਲਿਆ ਦੀ ਸੂਚੀ ਤਿਆਰ

263
Share

ਚੰਡੀਗੜ੍ਹ, 3 ਅਪ੍ਰੈਲ (ਪੰਜਾਬ ਮੇਲ)-ਦਿੱਲੀ ‘ਚ ਤਬਲੀਗੀ ਜਮਾਤ ਦੇ ਹਜ਼ਰਤ ਨਿਜ਼ਾਮੂਦੀਨ ਮਰਕਜ਼ ‘ਚ ਪੰਜਾਬ ਤੋਂ ਸ਼ਾਮਲ ਹੋਣ ਵਾਲਿਆ ਦੀ ਜ਼ਿਲ੍ਹਾਵਾਰ ਸੂਚੀ ਤਿਆਰ ਕੀਤੀ ਗਈ ਹੈ। ਇਸ ਸੂਚੀ ਵਿੱਚ 127 ਲੋਕਾਂ ਦਾ ਨਾਮ ਸਾਹਮਣੇ ਆਇਆ ਹੈ। ਦੇਸ਼ ਭਰ ਦੇ ਤਕਰੀਬਨ 9000 ਲੋਕਾਂ ਨੂੰ, ਜੋ ਹਾਲ ਹੀ ਵਿੱਚ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਦੀ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਏ ਹਨ, ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਅਲੱਗ ਕੀਤਾ ਗਿਆ ਹੈ। ਨਿਜ਼ਾਮੂਦੀਨ ਮਰਕਜ਼ ਦੇਸ਼ ‘ਚ ਕੋਰੋਨਾ ਦਾ ਨਵਾਂ ਕੇਂਦਰ ਬਣ ਚੁੱਕਿਆ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਭਰ ਵਿੱਚ ਪਾਏ ਗਏ 1965 ਪੋਜ਼ਟਿਵ ਮਾਮਲਿਆਂ ਵਿੱਚੋਂ 400 ਕੇਸ ਨਿਜ਼ਾਮੂਦੀਨ ਮਰਕਜ਼ ਨਾਲ ਸਬੰਧਤ ਹਨ।

ਇਸ ਦੌਰਾਨ ਪੰਜਾਬ ‘ਚ ਤਿਆਰ ਕੀਤੀ ਸੂਚੀ ਅਨੁਸਾਰ ਵੱਖ ਵੱਖ ਜ਼ਿਲ੍ਹਿਆਂ ਦੇ 127 ਲੋਕ ਵੀ ਜਮਾਤ ਦੇ ਇਸ ਸਮਾਗਮ ‘ਚ ਸ਼ਾਮਲ ਹੋਏ ਸਨ।ਹਾਂਲਾਕਿ ਇਹਨ੍ਹਾਂ ਵਿੱਚੋਂ ਕੋਈ ਕੋਰੋਨਾ ਸੰਕਰਮਿਤ ਹੈ ਜਾਂ ਨਹੀਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਤੋਂ 32, ਲੁਧਿਆਣਾ ਤੋਂ 20, ਸੰਗਰੂਰ ਤੋਂ 16, ਮੁਹਾਲੀ ਤੋਂ 15, ਮਾਨਸਾ ਤੋਂ 13 ਅਤੇ ਜਲੰਧਰ ਤੋਂ 10 ਲੋਕ ਇਸ ਵਿੱਚ ਸ਼ਾਮਲ ਹੋਏ ਸਨ।

ਇਸ ਦੇ ਨਾਲ ਹੀ ਪਟਿਆਲਾ ਤੋਂ 5, ਕਪੂਰਥਲਾ ਤੋਂ 4, ਬਰਨਾਲਾ ਤੋਂ 4, ਨਵਾਂ ਸ਼ਹਿਰ ਤੋਂ 2, ਮੋਗਾ ਤੋਂ 2, ਪਠਾਨਕੋਟ ਤੋਂ 2, ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਇੱਕ ਇੱਕ ਵਿਅਕਤੀ ਸ਼ਾਮਲ ਹੋਇਆ ਸੀ।


Share