ਪੰਜਾਬ ਦੇ ਸਿੱਖਿਆ ਅਤੇ ਸਿਹਤ ਖੇਤਰ ਦੇ ਵਿਕਾਸ ਚ ਐੱਨਆਰਆਈ ਭਾਈਚਾਰੇ ਦਾ ਅਹਿਮ ਯੋਗਦਾਨ: ਦੀਵਾਨ

87
Share

ਉਦਯੋਗ ਭਵਨ ਚ ਪੀਐੱਲਆਈਡੀਬੀ ਚੇਅਰਮੈਨ ਨੂੰ ਮਿਲੇ ਨਿੱਝਰ
ਚੰਡੀਗੜ, 1 ਦਸੰਬਰ (ਪੰਜਾਬ ਮੇਲ)- ਪੰਜਾਬ ਸਰਕਾਰ ਦੇ ਐਨਆਰਆਈ ਮਾਮਲਿਆਂ ਸਬੰਧੀ ਵਿਭਾਗ ਲਈ ਯੂਕੇ ਚ ਕੋਆਰਡੀਨੇਟਰ ਅਤੇ ਯੂਕੇ ਦੇ ਐਨਆਰਆਈ ਆਫ ਦਾ ਈਅਰ ਮਨਜੀਤ ਸਿੰਘ ਨਿੱਝਰ ਨੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨਾਲ ਉਦਯੋਗ ਭਵਨ ਸਥਿਤ ਉਨਾਂ ਦਫ਼ਤਰ ਚ ਮੁਲਾਕਾਤ ਕੀਤੀ। ਜਿਥੇ ਦੀਵਾਨ ਵੱਲੋਂ ਨਿੱਝਰ ਤੋਂ ਇਲਾਵਾ ਇੰਡੀਅਨ ਓਵਰਸਿਜ਼ ਕਾਂਗਰਸ ਜਰਮਨੀ ਦੇ ਪ੍ਰਧਾਨ ਹਰਜਿੰਦਰ ਸਿੰਘ ਚਾਹਲ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦੀਵਾਨ ਨੇ ਐਨਆਰਆਈ ਭਾਈਚਾਰੇ ਦੇ ਪੰਜਾਬ ਦੇ ਵਿਕਾਸ ਚ ਯੋਗਦਾਨ ਦੇ ਮਹੱਤਵ ਬਾਰੇ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਐਨਆਰਆਈ ਭਾਈਚਾਰੇ ਦੀ ਮਜ਼ਬੂਤੀ ਵਾਸਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਦੀਵਾਨ ਨੇ ਕਿਹਾ ਕਿ ਸੂਬੇ ਦੇ ਪਿੰਡਾਂ ਚ ਸਿੱਖਿਆ ਅਤੇ ਸਿਹਤ ਖੇਤਰ ਦੇ ਵਿਕਾਸ ਵਾਸਤੇ ਐਨਆਰਆਈ ਭਾਈਚਾਰਾ ਅਹਿਮ ਯੋਗਦਾਨ ਦੇ ਸਕਦਾ ਹੈ। ਇਸ ਤੋਂ ਇਲਾਵਾ ਉਨਾਂ ਸੂਬੇ ਦੇ ਉਦਯੋਗਿਕ ਵਿਕਾਸ ਵਿੱਚ ਵੀ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਆਰਥਿਕ ਸੁਧਾਰ ਹੋਣ ਦੇ ਨਾਲ ਰੁਜ਼ਗਾਰ ਦੇ ਸਾਧਨ ਵੀ ਵਧਣ।
ਉੱਥੇ ਹੀ ਮਨਜੀਤ ਸਿੰਘ ਨਿੱਝਰ ਨੇ ਕਿਹਾ ਕਿ ਸੂਬੇ ਦੇ ਉਦਯੋਗਿਕ ਵਿਕਾਸ ਨਾਲ ਰੁਜ਼ਗਾਰ ਦੇ ਸਾਧਨ ਵਧਣਗੇ। ਉਨਾਂ ਬੁਨਿਆਦੀ ਪੱਧਰ ਤੇ ਵੀ ਸਿੱਖਿਆ ਅਤੇ ਸਿਹਤ ਖੇਤਰ ਚ ਸੁਧਾਰ ਉੱਪਰ ਵੀ ਜ਼ੋਰ ਦਿੱਤਾ, ਜਿਸ ਲਈ ਐਨਆਰਆਈ ਭਾਈਚਾਰਾ ਪੂਰੀ ਤਰਾਂ ਨਾਲ ਸਹਿਯੋਗ ਕਰੇਗਾ। ਇਸ ਮੌਕੇ ਐਡਵੋਕੇਟ ਚਰਨਜੀਤ ਸਿੰਘ, ਗੁਰਪ੍ਰੀਤ ਵਿਰਕ ਅਤੇ ਰਾਣਾ ਇਸ਼ਵਿੰਦਰ ਸਿੰਘ ਵੀ ਮੌਜੂਦ ਰਹੇ।


Share