PUNJABMAILUSA.COM

ਪੰਜਾਬ ਦੇ ਮੁੱਖ ਮੰਤਰੀ ਵਲੋਂ 38 ਹਜ਼ਾਰ ਕਿਸਾਨਾਂ ਲਈ 209 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਵਲੋਂ 38 ਹਜ਼ਾਰ ਕਿਸਾਨਾਂ ਲਈ 209 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਵਲੋਂ 38 ਹਜ਼ਾਰ ਕਿਸਾਨਾਂ ਲਈ 209 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਾ ਐਲਾਨ
June 13
18:18 2018

ਕਰਜ਼ਾ ਰਾਹਤ ਦਾ ਵਿਤਰਣ ਅਗਲੇ 10 ਦਿਨਾਂ ‘ਚ
ਚੰਡੀਗੜ੍ਹ, 13 ਜੂਨ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਕਾਰੀ ਸੋਸਾਇਟੀਆਂ ਤੋਂ ਕਰਜ਼ਾ ਲੈਣ ਬਾਰੇ 38 ਹਜ਼ਾਰ ਸੀਮਾਂਤ ਕਿਸਾਨਾਂ ਨੂੰ 209 ਕਰੋੜ ਰੁਪਏ ਦੀ ਕਰਜ਼ਾ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਹ ਕਰਜ਼ਾ ਰਾਹਤ ਅਗਲੇ 10 ਦਿਨਾਂ ਵਿੱਚ ਵੰਡੀ ਜਾਵੇਗੀ ਜਿਸਦੇ ਨਾਲ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਦਾ ਪਹਿਲਾ ਪੜਾਅ ਮੁਕੰਮਲ ਹੋ ਜਾਵੇਗਾ।
ਇਸ ਸਕੀਮ ਦੀ ਪ੍ਰਗਤੀ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 277633 ਸੀਮਾਂਤ ਕਿਸਾਨਾਂ ਨੂੰ ਪਹਿਲੇ ਪੜਾਅ ਦੌਰਾਨ 1525.61 ਕਰੋੜ ਰੁਪਏ ਦੀ ਰਾਹਤ ਮੁਹੱਈਆ ਕਰਵਾਈ ਗਈ ਹੈ। ਇਹ ਰਾਹਤ ਸਿੱਧੇ ਤੌਰ ‘ਤੇ ਉਨ੍ਹਾਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਹਿਕਾਰੀ ਸੋਸਾਇਟੀਆਂ ਦੇ ਮੈਂਬਰ 3.43 ਲੱਖ ਸੀਮਾਂਤ ਕਿਸਾਨਾਂ ਵਿਚੋਂ 27179 ਕਿਸਾਨ ਅਯੋਗ ਪਾਏ ਗਏ ਹਨ। ਇਹ ਕਿਸਾਨ ਜਾਂ ਤਾਂ ਸਹਿਕਾਰੀ/ ਅਰਧ ਸਹਿਕਾਰੀ ਮੁਲਾਜ਼ਮਾਂ ਵੱਜੋਂ ਸੇਵਾ ਕਰ ਰਹੇ ਹਨ ਜਾਂ ਉਨ੍ਹਾਂ ਨੇ ਸਕੀਮ ਦੀ ਯੋਗਤਾ ਬਾਰੇ ਮਾਪਦੰਡ ਪੂਰੇ ਨਹੀਂ ਕੀਤੇ। ਇਸ ਤੋਂ ਇਲਾਵਾ 19706 ਹੋਰ ਕਿਸਾਨਾਂ ਨੇ ਲਾਜਮੀ ਸਵੈਂ ਘੋਸ਼ਣਾ ਫਾਰਮ ਪੇਸ਼ ਕਰਨ ਤੋਂ ਨਾਂਹ ਕਰ ਦਿੱਤੀ।
ਮੁੱਖ ਮੰਤਰੀ ਨੇ ਦੱਸਿਆ ਕਿ 38 ਹਜ਼ਾਰ ਕਿਸਾਨਾਂ ਨੂੰ ਅਗਲੇ 10 ਦਿਨਾਂ ਦੌਰਾਨ ਕਰਜ਼ਾ ਰਾਹਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਕਿਸੇ ਕਾਰਨ ਕਰਕੇ ਕੋਈ ਯੋਗ ਕਿਸਾਨ ਇਸ ਸਕੀਮ ਵਿੱਚੋ ਬਾਹਰ ਰਹਿ ਗਿਆ ਤਾਂ ਉਹ ਇਲਾਕੇ ਦੇ ਸਬ ਡਿਵੀਜ਼ਨਲ ਮੈਜੀਸਟ੍ਰੇਟ ਨਾਲ ਸੰਪਰਕ ਕਰ ਸਕਦਾ ਹੈ ਜੋ ਕਿ ਆਪਣੀ ਅਗਵਾਈ ਵਾਲੀ ਕਮੇਟੀ ਨਾਲ ਵਿਚਾਰ ਵਿਟਾਂਦਰਾ ਕਰਕੇ ਇਸ ਦਾ ਹੱਲ ਕਰੇਗਾ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਦੂਜੇ ਪੜਾਅ ਦੌਰਾਨ ਸਹਿਕਾਰੀ ਸੋਸਾਈਟੀਆਂ ਨਾਲ ਸਬੰਧਤ ਛੋਟੇ ਕਿਸਾਨਾਂ ਨੂੰ ਕਰਜ਼ਾ ਰਾਹਤ ਵੰਡੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਪਾਰਕ ਬੈਂਕਾਂ ਨੇ ਕਰਜ਼ਾ ਲੈਣ ਵਾਲੇ ਕਿਸਾਨਾਂ ਦਾ ਡਾਟਾ ਅਪਲੋਡ ਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਇਹ ਕੰਮ ਇਸ ਮਕਸਦ ਲਈ ਵਿਸ਼ੇਸ ਤੌਰ ‘ਤੇ ਬਣਾਏ ਗਏ ਪੋਰਟਲ ਦੇ ਰਾਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਖੇਤੀਬਾੜੀ ਅਤੇ ਵਿੱਤ ਵਿਭਾਗਾਂ ਨੂੰ ਸੂਬੇ ਦੀਆਂ ਵਪਾਰਕ ਬੈਂਕਾਂ ਦੇ ਕਾਰਜ ਸਬੰਧੀ ਪੈਰਵੀ ਕਰਨ ਲਈ ਆਖਿਆ ਹੈ ਤਾਂ ਜੋ ਡਾਟੇ ਨੂੰ ਤੇਜ਼ੀ ਨਾਲ ਅਪਲੋਡ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਯੋਗ ਲਾਭਪਾਤਰੀਆਂ ਦੀ ਪੜਤਾਲ ਅਤੇ ਉਨ੍ਹਾਂ ਨੂੰ ਰਾਹਤ ਦੀ ਰਾਸ਼ੀ ਵੰਡਣ ਦਾ ਕੰਮ ਜਲਦੀ ਤੋਂ ਜਲਦੀ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਸਹਿਕਾਰੀ ਸੋਸਾਇਟੀਆਂ ਨਾਲ ਸਬੰਧਤ ਸੀਮਾਂਤ ਕਿਸਾਨ ਜਿਨ੍ਹਾਂ ਨੂੰ ਅਜੇ 2 ਲੱਖ ਰੁਪਏ ਦੀ ਪੂਰੀ ਰਾਹਤ ਰਾਸ਼ੀ ਪ੍ਰਾਪਤ ਨਹੀਂ ਹੋਈ, ਉਹ ਵਪਾਰਕ ਬੈਂਕਾਂ ਤੋਂ ਲਏ ਗਏ ਕਰਜ਼ੇ ਦੀ ਬਕਾਇਆ ਰਾਸ਼ੀ ਲਈ ਵੀ ਯੋਗ ਹੋਣਗੇ।
ਕਰਜ਼ੇ ਦੇ ਬੋਝ ਹੇਠ ਦੱਬੀ ਕਿਸਾਨੀ ਨੂੰ ਸੰਕਟ ਵਿਚੋਂ ਕੱਢਣ ਵਾਸਤੇ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾ 2017 ਤੋਂ ਪਹਿਲਾਂ ਕੀਤੇ ਗਏ ਵਾਅਦੇ ਨੂੰ ਹਰ ਕੀਮਤ ‘ਤੇ ਪੂਰਾ ਕੀਤਾ ਜਾਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

Read Full Article
    ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

Read Full Article
    ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

Read Full Article
    ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

Read Full Article
    ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

Read Full Article
    ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

Read Full Article
    ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

Read Full Article
    ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

Read Full Article
    ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

Read Full Article
    ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

Read Full Article
    ਦਰਬਾਰ ਸੰਪਰਦਾਇ ਲੋਪੋਂ ਵੱਲੋਂ ਅਮਰੀਕਾ ‘ਚ ਧਰਮਿਕ ਨੂਰੀ ਦੀਵਾਨਾਂ ਦੀ ਲੜੀ ਸ਼ੁਰੂ

ਦਰਬਾਰ ਸੰਪਰਦਾਇ ਲੋਪੋਂ ਵੱਲੋਂ ਅਮਰੀਕਾ ‘ਚ ਧਰਮਿਕ ਨੂਰੀ ਦੀਵਾਨਾਂ ਦੀ ਲੜੀ ਸ਼ੁਰੂ

Read Full Article
    ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

Read Full Article
    ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

Read Full Article
    ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

Read Full Article
    ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

Read Full Article