ਪੰਜਾਬ ਦੇ ਬਜਟ ‘ਚ ਫਰੀਡਮ ਫਾਈਟਰ ਪਰਿਵਾਰਾਂ ਦੀ ਕੀਤੀ ਅਣਦੇਖੀ

311
Share

ਸੰਗਰੂਰ , 29 ਫਰਵਰੀ (ਪੰਜਾਬ ਮੇਲ)- ਪੰਜਾਬ ਦੇ ਬਜਟ ‘ਚ ਫਰੀਡਮ ਫਾਈਟਰ ਪਰਿਵਾਰਾਂ ਦੀ ਕੀਤੀ ਅਣਦੇਖੀ ਤੋਂ ਖਫਾ ਹੁੰਦਿਆਂ ਫਰੀਡਮ ਫਾਈਟਰ ਉਤਰਾਧਿਕਾਰੀ ਜੱਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਵਲੋਂ ਕੀਤੀ ਕੁਰਬਾਨੀ ‘ਤੇ ਉਨ੍ਹਾਂ ਦੇ ਪਰਿਵਾਰ ਮੌਜਾਂ ਕਰ ਰਹੇ ਹਨ, ਜਦੋਂ ਕਿ ਫਰੀਡਮ ਫਾਈਟਰਾਂ ਦੇ ਪਰਿਵਾਰਾਂ ਨੂੰ ਅਣਦੇਖਿਆਂ ਕੀਤਾ ਜਾ ਰਾਹ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਓ. ਪੀ. ਸੋਨੀ ਨੇ ਬੱਸ ਪਾਸ ਅਤੇ 300 ਯੂਨਿਟ ਬਿਜਲੀ ਮੁਆਫੀ ਫਰੀਡਮ ਫਾਈਟਰ ਪਰਿਵਾਰਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਪੂਰਾ ਨਹੀਂ ਕੀਤਾ। ਪ੍ਰਧਾਨ ਹਰਿੰਦਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਕੋਲ ਆਪਣੇ ਮੰਤਰੀਆਂ ਦੀਆਂ ਅਤੇ ਆਪਣੀ ਤਨਖਾਹ ਵਧਾਉਣ ਲਈ ਬਜਟ ਹੈ ਪਰ ਸਾਡੇ ਲਈ ਨਹੀਂ। ਉਨ੍ਹਾਂ ਕਿਹਾ ਕਿ ਜੋ ਬਜਟ ‘ਚ ਐਲਾਨ ਕੀਤਾ ਹੈ, ਉਹ ਪੁਰਾਣੇ ਹਨ ਅਤੇ ਸਿਰਫ ਆਜ਼ਾਦੀ ਘੁਲਾਟੀਏ ਅਤੇ ਪਰਿਵਾਰਾਂ ਨਾਲ ਕੋਝਾ ਮਜ਼ਾਕ ਹੈ, ਜੋ ਫਰੀਡਮ ਫਾਈਟਰ ਉਤਰਾਧਿਕਾਰੀ ਜੱਥੇਬੰਦੀ ਬਰਦਾਸ਼ਤ ਨਹੀਂ ਕਰੇਗੀ।


Share